Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਪਾਕਿਸਤਾਨੀ ਪੱਤਰਕਾਰ ਦਾ ਦਾਅਵਾ: ਕੰਟਰੋਲ ਰੇਖਾ ਵੱਲ ਤੁਰੀ ਜਾਂਦੀ ਹੈ ਪਾਕਿਸਤਾਨੀ ਫੌਜ

August 13, 2019 10:36 AM

* ਕਾਫਲੇ ਵਿੱਚ ਤੋਪਖਾਨਾ ਵੀ ਸ਼ਾਮਲ ਦੱਸਿਆ ਗਿਆ


ਇਸਲਾਮਾਬਾਦ, 12 ਅਗਸਤ, (ਪੋਸਟ ਬਿਊਰੋ)-ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਹਾਮਿਦ ਮੀਰ ਦਾ ਦਾਅਵਾ ਹੈ ਕਿਪਾਕਿਸਤਾਨੀ ਫੌਜ ਭਾਰੀ ਗੋਲਾ-ਬਾਰੂਦ ਅਤੇ ਤੋਪਖਾਨੇ ਸਮੇਤਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਤੋਂ ਕੰਟਰੋਲ ਰੇਖਾ (ਐੱਲ ਓ ਸੀ) ਵੱਲਵਧ ਚੁੱਕੀ ਹੈ। ਹਾਮਿਦ ਮੀਰ ਨੇ ਇਕ ਟਵੀਟ ਰਾਹੀਂ ਪਾਕਿਸਤਾਨੀ ਫੌਜ ਦੀਆਂ ਗਤੀਵਿਧੀਆਂ ਬਾਰੇ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੇ ਲੋਕਾਂ ਤੋਂਸੁਣੇ ਹੋਣ ਦੀ ਗੱਲ ਕਹੀ ਹੈ।
ਇਸ ਸੰਬੰਧ ਵਿੱਚ ਅੱਜ ਏਥੇ ਹਾਮਿਦ ਮੀਰ ਨੇ ਕਿਹਾ ਕਿ ਕਸ਼ਮੀਰ ਵਿਚ ਰਹਿੰਦੇ ਦੋਸਤਾਂ ਤੋਂ ਫੋਨ ਉੱਤੇ ਮਿਲਦੀ ਜਾਣਕਾਰੀ ਮੁਤਾਬਕ ਸ਼ਨੀਵਾਰ ਰਾਤ ਤੋਂ ਪਾਕਿਸਤਾਨੀ ਫੌਜ ਭਾਰੀ ਤੋਪਖਾਨੇ ਨਾਲ ਐਲ ਓ ਸੀ ਵੱਲ ਵਧਦੀ ਪਈ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕ ਪਾਕਿਸਤਾਨੀ ਝੰਡੇ ਲਹਿਰਾਉਂਦੇ ਹੋਏ‘ਕਸ਼ਮੀਰ ਬਣ ਜਾਵੇਗਾ ਪਾਕਿਸਤਾਨ’ ਵਰਗੇ ਨਾਅਰਿਆਂ ਨਾਲ ਫੌਜ ਦਾ ਜ਼ੋਰਦਾਰ ਸਵਾਗਤ ਕਰ ਰਹੇ ਹਨ।
ਦੂਸਰੇ ਪਾਸੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਮਗਰੋਂ ਭਾਰਤ ਵਿਰੁੱਧ ਚਲਾਈ ਮੁਹਿੰਮਵਿੱਚ ਸਾਰੀ ਦੁਨੀਆ ਦੇਕਿਸੇ ਵੀ ਦੇਸ਼ ਤੋਂ ਹਮਾਇਤ ਹਾਸਲ ਨਾ ਕਰ ਸਕਣਤੋਂ ਬਾਅਦ ਪਾਕਿਸਤਾਨ ਦੀ ਬੌਖਲਾਹਟ ਵਧੀ ਜਾਂਦੀ ਹੈ ਤੇ ਪਾਕਿਸਤਾਨੀ ਆਗੂ ਲਗਾਤਾਰ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਕੇ ਮੁੱਦਾ ਭੜਕਾਉਣ ਲਈ ਕੋਸ਼ਿਸ਼ ਕਰ ਰਹੇ ਹਨ। ਅੱਜ ਅਬਦੁਲ ਬਾਸਿਤ, ਜਿਹੜੇਭਾਰਤ ਵਿਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਹਨ, ਨੇ ਭਾਰਤ ਨੂੰ ਜੰਗ ਦੀ ਧਮਕੀ ਦੇ ਦਿੱਤੀ ਹੈ। ਉਸ ਨੇ ਕਿਹਾ ਕਿ ਜੇ ਭਾਰਤ ਹੱਦ ਪਾਰ ਕਰੇ ਤਾਂ ਜੰਗ ਕਰਨੀ ਚਾਹੀਦੀ ਹੈ। ਅਬਦੁਲ ਬਾਸਿਤ ਨੇ ਟਵੀਟ ਕਰਕੇ ਕਿਹਾ ਕਿ ਕਸ਼ਮੀਰ ਵਿਚ ਸੰਘਰਸ਼ ਦੇ ਚਾਰ ਮੋਰਚੇ ਹਨ। ਪਹਿਲਾ, ਨੈਸ਼ਨਲ ਕਾਨਫਰੰਸ ਦੇ ਰਾਹੀਂ ਸੁਪਰੀਮ ਕੋਰਟ ਵਿਚ ਕਾਨੂੰਨੀ ਲੜਾਈ। ਦੂਸਰਾ, ਪਾਕਿਸਤਾਨ ਆਪਣੇ ਫੈਸਲੇ ਨਾਲ ਰਣਨੀਤਕ ਯਤਨ ਜਾਰੀ ਰੱਖੇ। ਤੀਸਰਾ, ਪਾਕਿਸਤਾਨੀ ਅਤੇ ਕਸ਼ਮੀਰੀ ਪ੍ਰਵਾਸੀ ਇਸ ਬਾਰੇ ਕੰਮ ਕਰਦੇ ਰਹਿਣ। ਚੌਥਾ ਅਤੇ ਸਭ ਤੋਂ ਮਹੱਤਵਪੂਰਨ ਪੱਖ ਇਹ ਹੈ ਕਿ ਕਸ਼ਮੀਰ ਵਿਚ ਰਾਜਨੀਤਕ ਲੜਾਈ ਨੂੰ ਪਾਕਿਸਤਾਨ ਕਮਜ਼ੋਰ ਨਾ ਹੋਣ ਦੇਵੇ ਤੇ ਜੇ ਭਾਰਤ ਆਪਣੀਆਂ ਹੱਦਾਂ ਪਾਰ ਕਰੇ ਤਾਂ ਫਿਰ ਜੰਗ ਵੱਲ ਵਧਿਆ ਜਾਵੇ। ਬਾਸਿਤ ਨੇ ਪਾਕਿਸਤਾਨ ਸਰਕਾਰ ਤੋਂ ਜੰਮੂ-ਕਸ਼ਮੀਰ ਮਾਮਲਿਆਂ ਲਈ ਵਿਦੇਸ਼ ਮੰਤਰਾਲੇ ਦਾ ਵੱਖਰਾ ਸੈੱਲ ਬਣਾਉਣ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਇਸ ਦੀ ਅਗਵਾਈ ਵਿਸ਼ੇਸ਼ ਡਿਪਲੋਮੈਟ ਕਰਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਪਾਕਿ ਦਾ ਆਜ਼ਾਦੀ ਦਿਨ: ਇਮਰਾਨ ਖਾਨ ਦੇ ਉਚੇਚੇ ਭਾਸ਼ਣ ਤੋਂ ਭਾਰਤ ਸਰਕਾਰ ਦੇ ਐਕਸ਼ਨ ਦਾ ਡਰ ਝਲਕਦਾ ਰਿਹਾ
ਹਾਂਗ ਕਾਂਗ ਦੀ ਆਗੂ ਲੇਮ ਨੇ ਕਿਹਾ: ਖਿੱਲਰਨ ਦੇ ਰਸਤੇ ਉੱਤੇ ਹੈ ਦੇਸ਼
ਭਾਰਤ ਵੱਲੋਂ ਹਾਂਗਕਾਂਗ ਜਾਣ ਵਾਲੇ ਯਾਤਰੀਆਂ ਨੂੰ ਚੇਤਾਵਨੀ ਜਾਰੀ
17 ਦੇਸ਼ਾਂ ਵਿੱਚ ਉਤਰੀ ਕੋਰੀਆ ਦੇ 35 ਸਾਈਬਰ ਹਮਲਿਆਂ ਦੀ ਯੂ ਐਨ ਜਾਂਚ ਕਰ ਰਿਹੈ
ਡੋਨਾਲਡ ਟਰੰਪ ਭਾਰਤ-ਪਾਕਿ ਵਿਚੋਲਗੀ ਤੋਂ ਪਾਸੇ ਹੋਏ
ਟਰੇਡ ਵਾਰ ਦੇ ਡਰ ਤੋੱ ਅਮਰੀਕਾ ਨੇ ਚੀਨੀ ਵਸਤਾਂ ਉੱਤੇ ਲਾਇਆ ਜਾਣ ਵਾਲਾ ਟੈਰਿਫ ਟਾਲਿਆ
ਅਮਰੀਕੀ ‘ਡੇਅ ਕੇਅਰ ਸੈਂਟਰ’ ਵਿੱਚ ਅੱਗ ਨਾਲ ਪੰਜ ਬੱਚਿਆਂ ਦੀ ਮੌਤ
ਮਿਆਂਮਾਰ 'ਚ ਜ਼ਮੀਨ ਖਿਸਕਣ ਨਾਲ ਮੌਤਾਂ ਦੀ ਗਿਣਤੀ 56 ਹੋਈ
ਯੂ ਐੱਨ ਵਿੱਚ ਪਾਕਿਸਤਾਨੀ ਰਾਜਦੂਤ ਮਲੀਹਾ ਲੋਧੀ ਵਿਰੁੱਧ ਪਾਕਿ ਨਾਗਰਿਕ ਭੜਕਿਆ
ਪਾਕਿ ਦੇ ਮੰਤਰੀ ਨੇ ਭਾਰਤ ਦੇ ਪੰਜਾਬੀ ਫੌਜੀਆਂ ਨੂੰ ਭਾਰਤ ਦੇ ਵਿਰੋਧ ਲਈ ਉਕਸਾਇਆ