Welcome to Canadian Punjabi Post
Follow us on

11

December 2019
ਅੰਤਰਰਾਸ਼ਟਰੀ

ਅਮਰੀਕਾ-ਤਾਲਿਬਾਨ ਦੀ ਅੱਠਵੇਂ ਦੌਰ ਦੀ ਗੱਲਬਾਤ ਉਮੀਦ ਨਾਲ ਖ਼ਤਮ

August 13, 2019 09:56 AM

ਕਾਬੁਲ, 12 ਅਗਸਤ (ਪੋਸਟ ਬਿਊਰੋ)- ਅਮਰੀਕਾ ਤੇ ਤਾਲਿਬਾਨ ਵਿਚਾਲੇ ਅੱਠਵੇਂ ਦੌਰ ਦੀ ਸ਼ਾਂਤੀ ਗੱਲਬਾਤ ਸਮਾਪਤ ਹੋ ਗਈ ਹੈ। ਇਹ ਗੱਲਬਾਤ ਕਤਰ ਦੀ ਰਾਜਧਾਨੀ ਦੋਹਾ ਵਿੱਚ ਹੋਈ ਸੀ। ਤਾਲਿਬਾਨ ਦੇ ਬੁਲਾਰੇ ਜਬੀਹੁਲਾਹ ਮੁਜਾਹਿਦ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਗੱਲਬਾਤ ਦੇ ਸ਼ੁਰੂ ਵਿੱਚ ਅਧਿਕਾਰੀਆਂ ਨੇ ਅਫ਼ਗਾਨਿਸਤਾਨ ਵਿੱਚ 18 ਸਾਲ ਦੀ ਜੰਗ ਨੂੰ ਸਮਾਪਤੀ ਕਰਨ ਬਾਰੇ ‘ਸਭ ਤੋਂ ਮਹੱਤਵ ਪੂਰਨ` ਗੱਲਬਾਤ ਦਾ ਪੜਾਆ ਦੱਸਿਆ ਸੀ।
ਮੰਨਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਤੋਂ ਅਮਰੀਕਾ ਆਪਣੀ ਫੌਜ ਵਾਪਸ ਵੀ ਸੱਦ ਸਕਦਾ ਹੈ। ਜਬੀਹੁਲਾਹ ਮੁਜਾਹਿਦ ਨੇ ਦੱਸਿਆ ਕਿ ਗੱਲਬਾਤ ਕਾਫ਼ੀ ਸਫ਼ਲ ਰਹੀ ਹੈ ਅਤੇ ਦੋਵਾਂ ਧਿਰਾਂ ਅੱਗੇ ਲਈ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਸਹਿਮਤ ਹਨ। ਕਾਬੁਲ ਵਿੱਚ ਅਮਰੀਕਾ ਦੂਤਘਰ ਨੇ ਇਸ ਬਾਰੇ ਟਿੱਪਣੀ ਨਹੀਂ ਕੀਤੀ। ਤਾਲਿਬਾਨ ਗੱਲਬਾਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਅਮਰੀਕਾ ਦੇ ਵਿਸ਼ੇਸ਼ ਰਾਜਦੂਤ ਜਾਲਮੇ ਖਲੂਲਜ਼ਾਦ ਨੇ ਐਤਵਾਰ ਨੂੰ ਟਵੀਟ ਕੀਤਾ ਸੀ, ‘ਮੈਨੂੰ ਆਸ ਹੈ ਕਿ ਜੰਗ ਵਰਗੇ ਹਾਲਾਤ ਵਿੱਚ ਅਫ਼ਗਾਨਿਸਤਾਨ ਵਿੱਚ ਇਹ ਆਖਰੀ ਈਦ ਹੈ।’
ਪਹਿਲਾਂ ਇਹ ਗੱਲ ਪਤਾ ਲੱਗੀ ਸੀ ਕਿ ਆਫ਼ਗਾਨਿਸਤਾਨ ਤੋਂ ਆਮਰੀਕਾ ਆਪਣੇ ਪੰਜ ਹਜ਼ਾਰ ਫੌਜੀ ਵਾਪਸ ਸੱਦਣ ਦੀ ਤਿਆਰੀ ਕਰ ਰਿਹਾ ਹੈ। ਇਹ ਪ੍ਰਕਿਰਿਆ ਅਮਰੀਕਾ ਤੇ ਤਾਲਿਬਾਨ ਦੇ ਸ਼ਾਂਤੀ ਸਮਝੌਤੇ ਦਾ ਹਿੱਸਾ ਹੈ। ਵ੍ਹਾਈਟ ਹਾਊਸ ਨੇ ਇਸ ਰਿਪੋਰਟ ਉੱਤੇ ਆਪਣੀ ਪ੍ਰਕਿਰਿਆ ਦਿੰਦੇ ਹੋਏ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਅਮਰੀਕਾ ਸੈਨਿਕਾਂ ਦੀ ਵਾਪਸੀ ਤਾਜ਼ਾ ਰਾਜਸੀ ਹਾਲਾਤ ਅਤੇ ਸਥਿਤੀਆਂ ਉੱਤੇ ਆਧਾਰਿਤ ਹੋਵੇਗੀ। ਅਮਰੀਕਾ ਨੇ ਆਫ਼ਗਾਨਿਸਤਾਨ ਵਿੱਚ ਇੱਕ ਟ੍ਰਿਲਿਅਨ ਡਾਲਰ ਤੋਂ ਵੱਧ ਖਰਚ ਕੀਤਾ ਹੈ ਤੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਕਿਹਾ ਕਿ ਇਹ ਸੈਨਿਕਾਂ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਾਂ। ਇਸ ਦੇ ਬਦਲੇ ਤਾਲਿਬਾਨ ਨੂੰ ਕਈ ਸੁਰੱਖਿਆ ਨਿਯਮਾਂ ਨੂੰ ਮੰਨਣਾ ਪਵੇਗਾ।
ਅਮਰੀਕਾ-ਤਾਲਿਬਾਨ ਸਮਝੌਤੇ ਨਾਲ ਅਫਗਾਨਿਸਤਾਨ ਵਿੱਚ ਜੰਗ ਸਮਾਪਤ ਨਹੀਂ ਹੋਵੇਗਾ। ਇਸ ਪਿੱਛੋਂ ਬਾਗੀਆਂ ਨੂੰ ਕਾਬੁਲ ਸਰਕਾਰ ਨਾਲ ਸਮਝੌਤਾ ਕਰਨ ਦੀ ਜ਼ਰੂਰਤ ਹੋਵੇਗੀ। ਕਈ ਅਫ਼ਗਾਨ ਈਦ ਉੱਤੇ ਸੀਜ਼ਫਾਇਰ ਐਲਾਨ ਦੀ ਆਸ ਕਰ ਰਹੇ ਸੀ, ਜੋ ਨਹੀਂ ਹੋਈ, ਪਰ ਪਿਛਲੇ ਦਿਨੀਂ ਇਹ ਸ਼ਾਂਤੀ ਦੇਖਣ ਨੂੰ ਮਿਲੀ ਹੈ। ਅਫਗਾਨਿਸਤਾਨ ਦੀ ਖੁਫੀਆ ਸੇਵਾ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਨੂੰ ਤਾਲਿਬਾਨ ਦੇ 35 ਕੈਦੀਆਂ ਨੂੰ ਸਦਭਾਵ ਦੇ ਤੌਰ ਉੱਤੇ ਛੱਡੇਗਾ। ਇਹ ਕਦਮ ਸ਼ਾਂਤੀ ਤੇ ਜੰਗ ਲਈ ਸਰਕਾਰ ਦੀ ਮਜ਼ਬੂਤ ਇੱਛਾ ਸ਼ਕਤੀ ਦਾ ਸਪਸ਼ਟ ਸੰਕੇਤ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਹਾਂਗਕਾਂਗ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਛੇ ਮਹੀਨੇ ਪੂਰੇ ਹੋਣ 'ਤੇ ਲੋਕਾਂ ਵੱਲੋਂ ਮਾਰਚ
ਮੈਕਸੀਕੋ ਦੇ ਰਾਸ਼ਟਰਪਤੀ ਪੈਲੇਸ ਨੇੜੇ ਗੋਲ਼ੀਬਾਰੀ, ਚਾਰ ਦੀ ਮੌਤ
ਰਾਸ਼ਟਰਪਤੀ ਉਮੀਦਵਾਰੀ ਦੀ ਦੌੜ 'ਚ ਬਿਡੇਨ ਸਭ ਤੋਂ ਅੱਗੇ
ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ: ਮੈਂ ਭਾਰਤ ਨਾਲ ਹਾਂ, ਭਾਰਤ ਤੇ ਹਿੰਦੂ ਵਿਰੋਧੀ ਭਾਵਨਾਵਾਂ ਬਰਦਾਸ਼ਤ ਨਹੀਂ ਕਰਾਂਗੇ
ਕਸ਼ਮੀਰ ਮਾਮਲਾ ਭਾਰਤੀ ਮੂਲ ਦੀ ਅਮਰੀਕੀ ਐੱਮ ਪੀ ਵੱਲੋਂ ਭਾਰਤ ਸਰਕਾਰ ਦੀਆਂ ਪਾਬੰਦੀਆਂ ਵਿਰੁੱਧ ਮਤਾ ਪੇਸ਼
ਚੀਨ ਨੇ ਅਮਰੀਕੀ ਡਿਪਲੋਮੈਟਾਂ ਉੱਤੇ ਜਵਾਬੀ ਪਾਬੰਦੀਆਂ ਲਾਈਆਂ
ਸੁਰੱਖਿਆ ਦੇ ਸਾਂਝੇ ਖਤਰੇ ਨਾਲ ਨਜਿੱਠਣ ਲਈ ਡੋਨਾਲਡ ਟਰੰਪ ਦੀ ਅਪੀਲ
ਸੁਡਾਨ ਵਿੱਚ ਫੈਕਟਰੀ ਵਿੱਚ ਅੱਗ, 18 ਭਾਰਤੀਆਂ ਸਣੇ 23 ਮੌਤਾਂ
ਚੀਨੀ ਮਰਦਾਂ ਨੂੰ ਵਿਆਹ ਦੇ ਬਹਾਨੇ 629 ਪਾਕਿ ਕੁੜੀਆਂ ਵੇਚੀਆਂ ਗਈਆਂ
ਡੋਨਾਲਡ ਟਰੰਪ ਦਾ ਸਹੀ ਸਵਾਗਤ ਨਾ ਕਰਨ ਉੱਤੇ ਮਹਾਰਾਣੀ ਨੇ ਧੀ ਨੂੰ ਝਿੜਕਿਆ