Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਕੈਨੇਡਾ

ਫੈਡਰਲ ਸਰਕਾਰ ਮੈਨੀਟੋਬਾ ਉੱਤੇ ਕਾਰਬਨ ਟੈਕਸ ਤੋਂ ਹੋਣ ਵਾਲੀ ਆਮਦਨ ਵਿੱਚੋਂ 5.4 ਮਿਲੀਅਨ ਸਕੂਲਾਂ ਨੂੰ ਦੇਣ ਲਈ ਪਾ ਰਹੀ ਹੈ ਦਬਾਅ

August 08, 2019 06:27 PM

ਓਟਵਾ, 8 ਅਗਸਤ (ਪੋਸਟ ਬਿਊਰੋ) : ਫੈਡਰਲ ਲਿਬਰਲ ਸਰਕਾਰ ਤੇ ਪ੍ਰੋਵਿੰਸ਼ੀਅਲ ਕੰਜ਼ਰਵੇਟਿਵ ਸਰਕਾਰ ਦਰਮਿਆਨ ਕਾਰਬਨ ਟੈਕਸ ਨੂੰ ਲੈ ਕੇ ਛਿੜੀ ਤਾਜ਼ਾ ਜੰਗ ਵਿੱਚ ਓਟਵਾ ਵੱਲੋਂ ਮੈਨੀਟੋਬਾ ਸਰਕਾਰ ਉੱਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਪ੍ਰੋਵਿੰਸ ਦੇ ਸਕੂਲਾਂ ਨੂੰ ਕਾਰਬਨ ਟੈਕਸ ਤੋਂ ਹੋਣ ਵਾਲੀ ਆਮਦਨ ਵਿੱਚੋਂ 5.4 ਮਿਲੀਅਨ ਡਾਲਰ ਦੇਵੇ।
ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਟਰ ਨੇ ਪਿਛਲੇ ਮਹੀਨੇ ਕਾਰਬਨ ਟੈਕਸ ਆਮਦਨ ਵਿੱਚੋਂ ਫੈਡਰਲ ਸਰਕਾਰ ਦੇ ਆਖਣ ਮੁਤਾਬਕ ਸਕੂਲਾਂ ਨੂੰ ਕੋਈ ਹਿੱਸਾ ਦੇਣ ਤੋਂ ਮਨ੍ਹਾਂ ਕਰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਪ੍ਰੋਵਿੰਸ ਦੇ ਸਕੂਲ ਐਨਰਜੀ ਪੱਖੋਂ ਸਮਰੱਥ ਹੋ ਸਕਣ। ਜਿ਼ਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਚਾਰ ਪ੍ਰੋਵਿੰਸਾਂ- ਓਨਟਾਰੀਓ, ਮੈਨੀਟੋਬਾ, ਸਸਕੈਚਵਨ ਤੇ ਨਿਊ ਬਰੰਜ਼ਵਿੱਕ ਉੱਤੇ ਫੈਡਰਲ ਕਾਰਬਨ ਟੈਕਸ ਲਾਇਆ ਗਿਆ ਹੈ। ਹਾਲਾਂਕਿ ਚਾਰੇ ਪ੍ਰੋਵਿੰਸਾਂ ਦੀਆਂ ਸਰਕਾਰਾਂ ਇਸ ਟੈਕਸ ਖਿਲਾਫ ਅਦਾਲਤੀ ਲੜਾਈ ਲੜ ਰਹੀਆਂ ਹਨ, ਸਿਰਫ ਮੈਨੀਟੋਬਾ ਇਹ ਫੰਡ ਲੋਕਲ ਸਕੂਲ ਬੋਰਡਜ਼ ਨੂੰ ਵੰਡਣ ਲਈ ਫੈਡਰਲ ਲਿਬਰਲ ਸਰਕਾਰ ਨਾਲ ਰਲ ਕੇ ਕੰਮ ਕਰਨ ਲਈ ਰਾਜ਼ੀ ਨਹੀਂ ਹੋਵੇਗਾ।
ਇਹ ਵੀ ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਸ ਸਾਲ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਦੇ ਪ੍ਰਤੀ ਟੰਨ ਪਿੱਛੇ ਫੈਡਰਲ ਸਰਕਾਰ 20 ਡਾਲਰ ਲਾਏ ਜਾਣ ਵਾਲੇ ਟੈਕਸ ਦੇ ਹਿਸਾਬ ਨਾਲ 2.3 ਬਿਲੀਅਨ ਡਾਲਰ ਵਸੂਲੇਗੀ। ਇਸ ਵਿੱਚੋਂ 90 ਫੀ ਸਦੀ ਇਨਕਮ ਟੈਕਸ ਛੋਟ ਦੇ ਰੂਪ ਵਿੱਚ ਆਮ ਲੋਕਾਂ ਨੂੰ ਵਾਪਿਸ ਮਿਲ ਜਾਵੇਗਾ, ਪਰ ਇਸ ਵਿੱਚੋਂ ਕੁੱਝ ਰਕਮ ਨਿੱਕੇ ਕਾਰੋਬਾਰਾਂ, ਸਕੂਲਾਂ, ਯੂਨੀਵਰਸਿਟੀਜ਼, ਹਸਪਤਾਲਾਂ, ਮਿਉਂਸਪੈਲਿਟੀਜ਼ ਤੇ ਮੂਲਵਾਸੀ ਕਮਿਊਨਿਟੀਜ਼ ਦੀ ਮਦਦ ਲਈ ਰੱਖ ਲਿਆ ਜਾਵੇਗਾ।
ਇਸ ਦੌਰਾਨ ਮੈਨੀਟੋਬਾ ਸਕੂਲ ਬੋਰਡ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਐਲਨ ਕੈਂਪਬੈੱਲ ਨੇ ਆਖਿਆ ਕਿ ਉਨ੍ਹਾਂ ਇਸ ਮਾਮਲੇ ਵਿੱਚ ਉਦੋਂ ਦਖਲ ਦੇਣ ਦਾ ਮਨ ਬਣਾਇਆ ਜਦੋਂ ਫੈਡਰਲ ਐਨਵਾਇਰਮੈਂਟ ਮੰਤਰੀ ਕੈਥਰੀਨ ਮੈਕੇਨਾ ਨੇ ਆਖਿਆ ਕਿ ਮੈਨੀਟੋਬਾ ਦੇ ਸਕੂਲਾਂ ਲਈ ਨਿਰਧਾਰਤ ਫੰਡ ਮਿਉਂਸਪਲ ਸਰਕਾਰਾਂ, ਹਸਪਤਾਲਾਂ ਤੇ ਯੂਨੀਵਰਸਿਟੀਆਂ ਨੂੰ ਦੇ ਦਿੱਤੇ ਜਾਣਗੇ।
ਉਨ੍ਹਾਂ ਆਖਿਆ ਕਿ ਕਾਰਬਨ ਟੈਕਸ ਕਾਰਨ ਸਕੂਲ ਬੋਰਡਜ਼ ਨੂੰ ਕਾਫੀ ਕੀਮਤ ਚੁਕਾਉਣੀ ਪੈਂਦੀ ਹੈ। ਸਕੂਲਾਂ ਦੀਆ ਬਿਲਡਿੰਗਾਂ ਨੂੰ ਗਰਮ ਰੱਖਣ ਲਈ ਹੀਟਿੰਗ ਦੀ ਲੋੜ ਹੈ। ਕਈ ਇਮਾਰਤਾਂ ਸਦੀਆਂ ਪੁਰਾਣੀਆਂ ਹਨ। ਇਸ ਤੋਂ ਇਲਾਵਾ ਬੱਸਾਂ ਦਾ ਫਲੀਟ ਵੀ ਪੁਰਾਣਾ ਹੋ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਬੋਰਡ ਦੇ ਟਰਸਟੀਜ਼ ਨੂੰ ਉਹ ਸੱਭ ਕਰਨਾ ਪੈਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਇਹ ਵਾਧੂ ਦੇ ਖਰਚੇ ਪੂਰੇ ਕਰਨ ਲਈ ਸਕੂਲਾਂ ਦੇ ਟੈਕਸਾਂ ਵਿੱਚ ਵਾਧਾ ਨਾ ਕਰਨਾ ਪਵੇ। ਉਨ੍ਹਾਂ ਆਖਿਆ ਕਿ ਇਸ ਆਮਦਨ ਵਿੱਚੋਂ ਕੁੱਝ ਹਿੱਸਾ ਜੇ ਸਾਨੂੰ ਵਾਪਿਸ ਮਿਲ ਰਿਹਾ ਹੈ ਤੇ ਉਸ ਨੂੰ ਮੁੜ ਸਕੂਲਾਂ ਵਿੱਚ ਨਿਵੇਸ ਕਰਨ ਦਾ ਮੌਕਾ ਸਾਨੂੰ ਮਿਲਦਾ ਹੈ ਤਾਂ ਉਹ ਬਹੁਤ ਹੀ ਚੰਗੀ ਗੱਲ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ