Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਅੰਤਰਰਾਸ਼ਟਰੀ

ਆਕਸਫੋਰਡ ਦੀ 32 ਸਾਲਾ ਵਿਦਿਆਰਥਣ ਨੇ ਆਪਣੇ ਆਪ ਨਾਲ ਵਿਆਹ ਕਰ ਲਿਆ

October 12, 2018 07:45 AM

ਲੰਡਨ, 11 ਅਕਤੂਬਰ (ਪੋਸਟ ਬਿਊਰੋ)- ਲੰਡਨ ਵਿਚ ਪੜ੍ਹਾਈ ਕਰ ਰਹੀ ਯੁਗਾਂਡਾ ਦੀ ਮਹਿਲਾ ਨੇ ਇੱਕ ਅਨੋਖਾ ਕਦਮ ਚੁੱਕਿਆ, ਜਿਸ ਕਾਰਨ ਉਹ ਚਰਚਾ ਵਿਚ ਆ ਗਈ ਹੈ। 32 ਸਾਲਾ ਆਕਸਫੋਰਡ ਦੀ ਵਿਦਿਆਰਥਣ ਨੇ ਪਰਿਵਾਰ ਅਤੇ ਦੋਸਤਾਂ ਦੇ ਵਿਆਹ ਸਬੰਧੀ ਸਵਾਲ ਦਾ ਜਵਾਬ ਦੇਣ ਲਈ ਅਨੋਖਾ ਰਸਤਾ ਲੱਭਿਆ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਲੁਲੁ ਜੇਮਿਮਾ ਨੇ ਵਿਆਹ ਦੀ ਪੂਰੀ ਤਿਆਰੀ ਕੀਤੀ। ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਸੱਦਿਆ ਅਤੇ ਫਿਰ ਖੁਦ ਨਾਲ ਹੀ ਵਿਆਹ ਕਰ ਕੇ ਇਸ ਸਵਾਲ ਦਾ ਜਵਾਬ ਸਾਰਿਆਂ ਨੂੰ ਦਿੱਤਾ। ਜੇਮਿਮਾ ਆਕਸਫੋਰਡ ਯੂਨੀਵਰਸਿਟੀ ਵਿਚ ਰਚਨਾਤਮਕ ਲੇਖਨ ਦੀ ਪੜ੍ਹਾਈ ਕਰ ਰਹੀ ਹੈ। ਉਸ ਨੇ ਨਿੱਜੀ ਆਜ਼ਾਦੀ `ਤੇ ਬਣਾਏ ਜਾ ਰਹੇ ਦਬਾਅ ਦਾ ਜ਼ਬਰਦਸਤ ਜਵਾਬ ਦਿੰਦਿਆਂ ਖੁਦ ਨਾਲ ਵਿਆਹ ਕਰਨ ਦਾ ਫੈਸਲਾ ਲਿਆ। ਉਸ ਨੇ ਆਪਣੇ ਵਿਆਹ ਦੀ ਪੂਰੀ ਤਿਆਰੀ ਕੀਤੀ ਅਤੇ ਇਸ ਲਈ ਖਾਸ ਵੈਡਿੰਗ ਗਾਊਨ ਵੀ ਬਣਾਇਆ। ਵਿਆਹ ਸਥਾਨ ਤੱਕ ਜੇਮਿਮਾ ਰਵਾਇਤੀ ਅੰਦਾਜ਼ ਵਿਚ ਗਈ। ਓਥੇ ਆਏ ਸਾਰੇ ਲੋਕ ਉਦੋਂ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਨੇ ਦੇਖਿਆ ਕਿ ਇਸ ਵਿਆਹ ਵਿਚ ਕੋਈ ਲਾੜਾ ਨਹੀਂ ਸੀ। ਜੇਮਿਮਾ ਨੇ ਆਕਸਫੋਰਡ ਦੀ ਪੜ੍ਹਾਈ ਪੂਰੀ ਕਰਨ ਲਈ ਖੁਦ ਨਾਲ ਹੀ ਵਿਆਹ ਕਰ ਲਿਆ। ਵਿਆਹ ਮਗਰੋਂ ਉਹ ਬਾਈਕ `ਤੇ ਬੈਠ ਕੇ ਵਿਦਾ ਹੋਈ। ਜਿਵੇਂ ਰਵਾਇਤੀ ਕ੍ਰਿਸ਼ਚੀਅਨ ਵਿਆਹ ਵਿਚ ਹੁੰਦਾ ਹੈ, ਜੇਮਿਮਾ ਨੇ ਕਿਹਾ, ‘ਖੁਦ ਨਾਲ ਵਿਆਹ ਕਰਨਾ ਦਾ ਮੇਰਾ ਫੈਸਲਾ ਪਰਿਵਾਰ ਤੇ ਦੋਸਤਾਂ ਨੂੰ ਨਿਰਾਸ਼ ਕਰਨ ਵਾਲਾ ਸੀ। ਮੈਨੂੰ ਲੱਗਦਾ ਹੈ ਕਿ ਮੇਰੇ ਲਈ ਇਹ ਬਿਲਕੁੱਲ ਠੀਕ ਫੈਸਲਾ ਹੈ। ਮੈਂ ਆਪਣੇ ਨਾਲ ਕੀਤੇ ਵਚਨ ਦੀ ਜਾਣਕਾਰੀ ਸਾਰਿਆਂ ਨੂੰ ਦੇ ਦਿੱਤੀ।`
ਇਸ ਮੌਕੇ ਜੇਮਿਮਾ ਨੇ ਦੱਸਿਆ ਕਿ ਉਸ ਦੇ ਵਿਆਹ ਵਿਚ ਕੁੱਲ ਖਰਚ 2 ਪੌਂਡ ਆਇਆ, ਜੋ ਵਿਆਹ ਸਥਾਨ ਤੱਕ ਪਹੁੰਚਣ ਦਾ ਟੈਕਸੀ ਕਿਰਾਇਆ ਸੀ। ਉਸ ਨੇ ਦੱਸਿਆ ਕਿ ਇਸ ਵਿਆਹ ਦੇ ਫੈਸਲੇ ਤੋਂ ਉਸ ਦੇ ਮਾਤਾ-ਪਿਤਾ ਖੁਸ਼ ਨਹੀਂ ਹਨ। ਉਸ ਨੇ ਕਿਹਾ, ‘ਯੁਗਾਂਡਾ ਵਿਚ ਮੇਰੇ ਮਾਤਾ-ਪਿਤਾ ਤੇ ਦੋਸਤ ਹਮੇਸ਼ਾ ਪੁੱਛਦੇ ਸਨ ਕਿ ਮੈਂ ਵਾਪਸ ਆ ਕੇ ਵਿਆਹ ਕਦੋਂ ਕਰਾਂਗੀ। ਜਦੋਂ ਮੈਂ ਆਪਣੇ ਮਾਤਾ-ਪਿਤਾ ਨੂੰ ਇਸ ਵਿਆਹ ਬਾਰੇ ਦੱਸਿਆ ਤਾਂ ਉਹ ਜ਼ਿਆਦਾ ਖੁਸ਼ ਨਹੀਂ ਹੋਏ। ਮੈਂ ਆਪਣੇ ਵਿਆਹ ਦੀਆਂ ਤਸਵੀਰਾਂ ਉਨ੍ਹਾਂ ਨੂੰ ਭੇਜੀਆਂ ਹਨ।`

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ