ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਫਿਲਮਾਂ `ਤੇ ਪਾਬੰਦੀ ਲਾਊਣ ਦਾ ਫੈਸਲਾ ਲਿਆ ਹੈ।
ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੇ ਸਪੈਸ਼ਲ ਅਸਿਸਟੈਂਟ ਡਾ. ਫਿਰਦੌਸ ਆਸ਼ਿਕ ਅਵਾਨ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਫਿਰਦੌਸ ਨੇ ਕਿਹਾ, ਭਾਰਤ ਦੀ ਕੋਈ ਵੀ ਫਿਲਮ ਪਾਕਿਸਤਾਨੀ ਸਿਨੇਮਾ ਘਰਾਂ `ਚ ਨਹੀਂ ਵਿਖਾਈ ਜਾਵੇਗੀ। ਇਹ ਜਾਣਕਾਰੀ ਏ.ਐੱਂਨ.ਆਈ. ਦੇ ਟਵਿੱਟਰ `ਤੇ ਦਿੱਤੀ ਗਈ ਹੈ।