Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਬੱਚਿਆਂ ਦਾ ਸੈਕਸ ਬਦਲਣ ਦੀ ਪਹੁੰਚ ਵਿੱਚ ਕੌਣ ਸਹੀ!

October 11, 2018 10:13 AM

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਦੀ ਮਾਨਕਿਸ ਸਿਹਤ ਲਈ ਬਣੀ ਸੱਭ ਤੋਂ ਵੱਡੀ ਸੰਸਥਾ ਸੈਂਟਰ ਫਾਰ ਐਡਿਕਸ਼ਨ ਐਂਡ ਮੈਂਟਲ ਹੈਲਥ (Centre for Mental Addition and Mental Health {CAMH} ਨੇ ਡਾਕਟਰ ਕੈਨ ਜ਼ੂਕਰ (Ken Zuckerਤੋਂ ਮੁਆਫੀ ਮੰਗਣ ਤੋਂ ਇਲਾਵਾ ਉਸਨੂੰ 5 ਲੱਖ 86 ਹਜ਼ਾਰ ਡਾਲਰ ਦਾ ਹਰਜਾਨਾ, ਵਕੀਲਾਂ ਦੀਆਂ ਫੀਸਾਂ ਅਦਾ ਕਰਨਾ ਕਬੂਲ ਕਰਨ ਲਈ ਸੈਟਲਮੈਂਟ ਕੀਤੀ ਹੈ। ਇਹ ਡਾਕਟਰ ਕੈਨ ਉਹ ਹੈ ਜਿਸਨੂੰ CAMH ਨੇ ਬੇਇੱਜ਼ਤੀ ਭਰੇ ਲਹਿਜ਼ੇ ਵਿੱਚ ਦਸੰਬਰ 2015 ਵਿੱਚ ਬਰਖਾਸਤ ਕਰ ਦਿੱਤਾ ਸੀ। 


ਉਹ ਕੀ ਮੁੱਦਾ ਸੀ ਕਿ 35 ਸਾਲਾਂ ਤੋਂ CAMH ਦੀ ਬੱਚਿਆਂ ਦੇ ਲਿੰਗ ਪਹਿਚਾਣ ਦੀ ਕਲਿਨਿਕ (Gender Identity Clinic for Childrenਦੇ ਮੁਖੀ ਚਲੇ ਆ ਰਹੇ ਡਾਕਟਰ ਕੈਨ ਨੂੰ ਬਰਖਾਸਤ ਕੀਤਾ ਗਿਆ? ਕੀ ਕਾਰਣ ਸੀ ਕਿ ਟੋਰਾਂਟੋ ਆਧਾਰਿਤ ਇਸ ਕਲਿਨਿਕ ਨੂੰ ਬੰਦ ਕਰਨ ਦੀ ਕਾਹਲ ਵਿੱਚ CAMH ਨੇ ਡਾਕਟਰ ਕੈਨ ਨੂੰ ਹਰਜਾਨੇ ਤੋਂ ਇਲਾਵਾ ਦੋ ਸਾਲ ਦੀ ਤਨਖਾਹ ਦੇਣੀ ਕਬੂਲ ਕੀਤੀ ਅਤੇ ਕਲਿਨਿਕ ਨੂੰ ਚਲਾਉਣ ਲਈ ਸਰਕਾਰ ਤੋਂ ਮਿਲਣ ਵਾਲੇ ਡੇਢ ਮਿਲੀਅਨ ਡਾਲਰ ਵੀ ਠੁਕਰਾ ਦਿੱਤੇ ਸਨ। ਅਸਲ ਵਿੱਚ ਡਾਕਟਰ ਕੈਨ ਨੇ 500 ਤੋਂ ਵੱਧ ਛੋਟੀ ਉਮਰ ਦੇ ਬਾਲਕਾਂ ਦਾ ਇਲਾਜ ਕਰਕੇ ਉਹਨਾਂ ਨੂੰ ਉਸ ਲਿੰਗਕ ਪਹਿਚਾਣ ਨਾਲ ਜੀਵਨ ਜਿਉਣਾ ਸਿਖਾਇਆ ਜਿਸ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਭਾਵ ਜੇ ਬੱਚਾ ਲੜਕਾ ਪੈਦਾ ਹੋਇਆ ਅਤੇ ਬਾਅਦ ਵਿੱਚ ਖੁਦ ਨੂੰ ਲੜਕੀ ਮਹਿਸੂਸ ਕਰਨ ਲੱਗ ਪਿਆ ਤਾਂ ਡਾਕਟਰ ਕੈਨ ਨੇ ਅਜਿਹੇ ਬੱਚਿਆਂ ਨੂੰ ਇਲਾਜ ਰਾਹੀਂ ਅਹਿਸਾਸ ਕਰਵਾਇਆ ਕਿ ਉਹ ਲੜਕਾ ਹੀ ਹੈ ਅਤੇ ਸੈਕਸ ਬਦਲਣ ਦੀ ਲੋੜ ਨਹੀਂ। 


ਚੇਤੇ ਰਹੇ ਕਿ ਡਾਕਟਰ ਕੈਨ ਨੇ ਵਾਰ 2 ਆਪਣੀਆਂ ਤਕਰੀਰਾਂ, ਰੀਸਰਚ ਦਸਤਾਵੇਜ਼ਾਂ ਅਤੇ ਪੁਸਤਕਾਂ ਰਾਹੀਂ ਕਿਹਾ ਹੈ ਕਿ ਜੇ ਕਿਸੇ ਬੱਚੇ ਨੂੰ ਕੁਦਰਤ ਨੇ ਸਮਲਿੰਗੀ ਜਾਂ ਕਿਸੇ ਹੋਰ ਲਿੰਗਕ ਪਹਿਚਾਣ ਵਾਲਾ ਬਣਾਇਆ ਹੈ ਤਾਂ ਉਹ ਅਜਿਹੇ ਬੱਚੇ ਦੇ ਲਿੰਗ ਨੂੰ ਬਦਲਣ ਦਾ ਇਲਾਜ ਨਹੀਂ ਕਰਦਾ। ਉਸਦਾ ਮੁੱਦਾ ਸਿਰਫ਼ ਉਹਨਾਂ ਬੱਚਿਆਂ ਉੱਤੇ ਕੇਂਦਰਿਤ ਸੀ ਜੋ ਬਾਹਰੀ ਪ੍ਰਭਾਵਾਂ ਕਾਰਣ ਖੁਦ ਦਾ ਸੈਕਸ ਬਦਲਣ ਲਈ ਅੱਗੇ ਆਉਂਦੇ ਹਨ। ਅਨੇਕਾਂ ਮਾਪੇ ਉਸਦੇ ਇਲਾਜ ਤੋਂ ਖੁਸ਼ ਹਨ। ਉਸਨੂੰ ਬਰਖਾਸਤ ਕੀਤੇ ਜਾਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਮਾਪਿਆਂ ਨੇ CAMH ਸਾਹਮਣੇ ਰੋਸ ਮੁਜ਼ਾਹਰਾ ਵੀ ਕੀਤਾ ਸੀ।


ਡਾਕਟਰ ਕੈਨ ਦੀ ਪਹੁੰਚ ਵਰਤਮਾਨ ਵਿੱਚ ਪ੍ਰਚੱਲਿਤ ਉਸ ਪਹੁੰਚ ਤੋਂ ਵੱਖਰੀ ਹੈ ਜਿਸ ਮੁਤਾਬਕ ਜੇ ਕੋਈ ਨਾਬਾਲਗ ਬੱਚਾ ਇੱਕ ਵਾਰ ਆਖ ਦੇਵੇ ਕਿ ਉਸਦਾ ਲਿੰਗ ਕੁੱਝ ਹੋਰ ਹੈ (ਮੰਨ ਲਵੋ 6 ਸਾਲਾ ਲੜਕੀ ਆਖੇ ਕਿ ਉਹ ਲੜਕਾ ਹੈ) ਤਾਂ ਉਸ ਦਾ ਲਿੰਗ ਬਦਲਣ ਲਈ ਰਾਹ ਪੱਧਰਾ ਕੀਤਾ ਜਾਣਾ ਸਹੀ ਸਮਝਿਆ ਜਾਂਦਾ ਹੈ। ਬੱਚੇ ਤੋਂ ਉਸਦੀ ਸੋਚ ਅਤੇ ਖਿਆਲਾਂ ਬਾਰੇ ਸੁਆਲ ਨਹੀਂ ਕੀਤੇ ਜਾ ਸਕਦੇ। ਉਂਟੇਰੀਓ ਦੇ ਸਕੂਲ ਅਧਿਆਪਕਾਂ ਦੀ ਯੂਨੀਅਨ ਦੀ ਅਧਿਆਪਕਾਂ ਨੂੰ ਲਿਖਤੀ ਹਦਾਇਤ ਹੈ ਕਿ ਜੇ ਬੱਚਾ ਆਪਣੇ ਸੈਕਸ ਦੇ ਵੱਖਰਾ ਹੋਣ ਬਾਰੇ ਜਿ਼ਕਰ ਕਰਦਾ ਹੈ ਤਾਂ ਉਸਨੂੰ ਤੁਰੰਤ ਮਦਦ ਦਿੱਤੀ ਜਾਣੀ ਚਾਹੀਦੀ ਹੈ। ਡਾਕਟਰ ਕੈਨ ਇਸ ਸੋਚ ਨਾਲ ਸਹਿਮਤ ਨਹੀਂ ਹੈ।

ਡਾਕਟਰ ਕੈਨ ਦੀ ਪਹੁੰਚ ਤੋਂ ਐਨ ਡੀ ਪੀ ਦੀ ਐਮ ਪੀ ਪੀ Cheri DiNovo, transgender community ਦੇ ਲੋਕ ਅਤੇ ਹੋਰ ਗਰੁੱਪ ਵਿਸ਼ੇਸ਼ ਕਰਕੇ ਖਫ਼ਾ ਸਨ। ਚੇਤੇ ਰਹੇ ਕਿ  Cheri DiNovo ਨੇ ਉਹ ਕਨੂੰਨ ਪਾਸ ਕਰਵਾਇਆ ਸੀ ਜਿਸ ਤਹਿਤ ਬੱਚਿਆਂ ਦੇ ਲਿੰਗ ਬਦਲਣ ਦਾ ਮੁਫ਼ਤ ਹੋਇਆ ਪਰ ਜੇ ਕਿਸੇ ਬੱਚੇ ਨੂੰ ਲਿੰਗ ਨਾ ਬਦਲਣ ਵਿੱਚ ਡਾਕਟਰੀ ਮਦਦ ਦੀ ਲੋੜ ਹੋਵੇ ਤਾਂ ਅਜਿਹੀ ਡਾਕਟਰੀ ਮਦਦ ਓਹਿੱਪ ਰਾਹੀਂ ਮਿਲਣੀ ਬੰਦ ਹੋਈ। ਪ੍ਰੋਵਿੰਸ਼ੀਅਲ ਲਿਬਰਲ ਸਰਕਾਰ ਨੇ ਉਸ ਬਿੱਲ ਦਾ ਸਮਰੱਥਨ ਕੀਤਾ ਸੀ।


ਚੇਤੇ ਰਹੇ ਕਿ ਡਾਕਟਰ ਕੈਨ ਦੇ ਕੰਮ ਪ੍ਰਤੀ ਆਲੋਚਨਾਤਮਕ ਰੁਖ ਰੱਖਣ ਵਾਲੇ ਗਰੁੱਪ ਉਸਦੇ ਇਲਾਜ ਨੂੰ  reparative therapy ਦੱਸ ਕੇ ਭੰਡਦੇ ਰਹੇ ਹਨ। Reparative therapy ਉਹ ਦਰਦਨਾਕ ਇਲਾਜ ਹੁੰਦਾ ਹੈ ਜਿਸ ਵਿੱਚ ਕੁਦਰਤ ਵੱਲੋਂ ਪੈਦਾ ਕੀਤੇ ਸਮਲਿੰਗੀ ਵਿਅਕਤੀ ਦੀ ਲਿੰਗਕ ਪਹਿਚਾਣ ਬਦਲੀ ਜਾਂਦੀ ਹੈ। ਡਾਕਟਰ ਕੈਨ ਮੁਤਾਬਕ ਉਹ ਕਦੇ ਵੀ ਅਜਿਹਾ ਕੀਤੇ ਜਾਣ ਦੇ ਹੱਕ ਵਿੱਚ ਨਹੀਂ ਰਿਹਾ।

 

CAMH  ਨੇ ਡਾਕਟਰ ਕੈਨ ਤੋਂ ਮੁਆਫੀ ਮੰਗ ਕੇ ਕਬੂਲ ਕੀਤਾ ਹੈ ਕਿ ਉਸਦੇ ਵਤੀਰੇ ਅਤੇ ਪ੍ਰੋਫੈਸ਼ਨਲ ਕੰਮ ਬਾਰੇ ਗਲਤੀ ਫੈਸਲਾ ਲਿਆ ਗਿਆ। ਮੁਆਫੀ ਨੂੰ CAMH ਨੇ ਆਪਣੀ ਵੈੱਬਸਾਈਟ ਉੱਤੇ ਵੀ ਪਾਇਆ ਹੈ। ਬਹੁਤ ਘੱਟ ਕੇਸਾਂ ਵਿੱਚ ਸੈਟਲਮੈਂਟ ਦੀਆਂ ਸ਼ਰਤਾਂ ਨੂੰ ਜਨਤਕ ਕੀਤਾ ਜਾਂਦਾ ਹੈ। ਡਾਕਟਰ ਕੈਨ ਨੂੰ ਆਪਣੇ ਕੰਮ ਅਤੇ ਪਹੁੰਚ ਉੱਤੇ ਐਨਾ ਭਰੋਸਾ ਸੀ ਕਿ CAMH ਨੇ ਸੈਟਲਮੈਂਟ ਦੀਆਂ ਸ਼ਰਤਾਂ ਨੂੰ ਜਨਤਕ ਕਰਨਾ ਕਬੂਲ ਕੀਤਾ ਹੈ। ਵੈਸੇ CAMH ਬੱਚਿਆਂ ਦਾ ਸੈਕਸ ਬਦਲਣ ਬਾਰੇ ਅਪਣਾਈ ਪਹੁੰਚ ਨੂੰ ਜਾਰੀ ਰੱਖਣ ਉੱਤੇ ਅਡਿੱਗ ਹੈ।


ਸੁਆਲ ਹੈ ਕਿ ਡਾਕਟਰ ਕੈਨ ਦੀ ਜਿੱਤ ਅਤੇ  CAMH ਦੀ ਮੁਆਫੀ ਤੋਂ ਉਹ ਮਾਪੇ ਕੀ ਸਬਕ ਸਿੱਖਣ ਜਿਹਨਾਂ ਦੇ ਬੱਚੇ ਕਿਸੇ ਬਾਹਰੀ ਪ੍ਰਭਾਵ ਜਾਂ ਸੁਭਾਵਿਕ ਬਿਰਤੀ ਕਾਰਣ ਖੁਦ ਨੂੰ ਦੂਜੇ ਲਿੰਗ ਵਾਲਾ ਦੱਸਣ ਲੱਗ ਪੈਂਦੇ ਹਨ। ਪੰਜਾਬੀ ਸੱਭਿਆਚਾਰ ਵਿੱਚ ਅਜਿਹੀਆਂ ਕਿੰਨੀਆਂ ਹੀ ਲੜਕੀਆਂ ਮਿਲ ਜਾਣਗੀਆਂ ਜੋ ਖੁਦ ਨੂੰ ਲੜਕਾ ਆਖ ਕੇ ਸੰਬੋਧਨ ਕਰਦੀਆਂ ਹਨ ਅਤੇ ਸਮਾਂ ਪਾ ਕੇ ਸਫ਼ਲਤਾ ਪੂਰਵਕ ਔਰਤ ਵਾਲਾ ਜੀਵਨ ਜਿਉਂਦੀਆਂ ਹਨ। ਅਜਿਹੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਵਿੱਚ ਬਹੁਤ ਸੁਭਾਵਕ ਰੂਪ ਵਿੱਚ ਲਿਆ ਜਾਂਦਾ ਹੈ। ਜੇ ਅਜੋਕੀ ਪਹੁੰਚ ਵੇਖੀ ਜਾਵੇ ਤਾਂ ਇਹਨਾਂ ਬੱਚਿਆਂ ਦਾ ਲਿੰਗ ਬਦਲਣ ਲਈ ਇਲਾਜ ਹਰ ਥਾਂ ਮੌਜੂਦ ਹਨ। ਇਹ ਸੁਆਲ ਹਨ ਜਿਹਨਾਂ ਦਾ ਕੋਈ ਜਵਾਬ ਮਿਲਦਾ ਨਹੀਂ ਦਿੱਸ ਰਿਹਾ।


ਆਖਰੀ ਨੋਟ: Gender Identity Disorder and Psychosexual Problems in Children and AdolescentsAttachment and Psychopathology , Ex-Gay Research: Analyzing the Spitzer Study And Its Relation to Science, Religion, Politics, and Culture  ਕਿਤਾਬਾਂ ਦਾ ਲੇਖਕ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?