Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਵਿਦਿਆ ਬਾਲਨ ਬਣੀ ਪ੍ਰੋਡਿਊਸਰ

July 30, 2019 10:53 AM

ਅਭਿਨੇਤਰੀ ਵਿਦਿਆ ਬਾਲਨ ਅੱਜ ਕੱਲ੍ਹ ਫਿਲਮ ਪ੍ਰੋਡਿਊਸਰ ਵੀ ਬਣ ਗਈ ਹੈ। ਇੱਕ ਸ਼ਾਰਟ ਫਿਲਮ ਨਾਲ ਉਹ ਫਿਲਮ ਨਿਰਮਾਣ ਵਿੱਚ ਉਤਰੀ ਹੈ, ਜਿਸ ਦਾ ਟਾਈਟਲ ‘ਨਟਖਟ’ ਹੈ। ਵਿਦਿਆ ਨੇ ਨਵੀਂ ਜ਼ਿੰਮੇਵਾਰੀ ਦੀ ਖੁਸ਼ੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਅਤੇ ਇੰਸਟਾਗ੍ਰਾਮ 'ਤੇ ਲਿਖਿਆ ਹੈ, ‘‘ਮੈਨੂੰ ਖੁਸ਼ੀ ਹੈ, ਉਤਸ਼ਾਹਤ ਹਾਂ ਕਿ ਕੁਝ ਦਿਨ ਪਹਿਲਾਂ ਮੈਂ ਇੱਕ ਸ਼ਾਰਟ ਫਿਲਮ ਵਿੱਚ ਐਕਟਿੰਗ ਕੀਤੀ। ਫਿਲਮ ਦਾ ਨਾਂਅ ‘ਨਟਖਟ’ ਹੈ ਤੇ ਮੇਰਾ ਇਸ ਵਿੱਚ ਇੱਕ ਨਵਾਂ ਰੋਲ ਹੈ, ਜੋ ਪ੍ਰੋਡਿਊਸਰ ਦਾ ਹੈ। ਪ੍ਰੋਡਿਊਸਰ ਬਣਨ ਦੀ ਮੇਰੀ ਕੋਈ ਯੋਜਨਾ ਨਹੀਂ ਸੀ, ਪਰ ਅਨੁਕੰਪਾ ਹਰਸ਼ ਅਤੇ ਸ਼ਾਨ ਵਿਆਸ ਦੀ ਕਹਾਣੀ ਨੇ ਮੈਨੂੰ ਮਜ਼ਬੂਰ ਕਰ ਦਿੱਾਤ। ਸ਼ਾਨ ਵਿਆਸ ਦੇ ਨਿਰਦੇਸ਼ਨ ਵਿੱਚ ਕੰਮ ਕਰਨ ਦਾ ਅਨੁਭਵ ਸ਼ਾਨਦਾਰ ਰਿਹਾ।”
ਵਿਦਿਆ ਨੇ ਇਸ ਫਿਲਮ ਦਾ ਨਿਰਮਾਣ ਰੌਨੀ ਸਕਰੂਵਾਲਾ ਨਾਲ ਮਿਲ ਕੇ ਕੀਤਾ ਹੈ। ਫਿਲਮ ਸਮਾਜਕ ਮੁੱਦਿਆਂ ਨੂੰ ਉਜਾਗਰ ਕਰੇਗੀ। ਇਸ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਲਿੰਗ ਆਧਾਰਤ ਭੇਦਭਾਵ ਅਤੇ ਬਲਾਤਕਾਰ ਨੂੰ ਰੋਕਣ ਵਿੱਚ ਪੈਰੇਂਟਿੰਗ ਮਹੱਤਵ ਪੂਰਨ ਭੂਮਿਕਾ ਨਿਭਾ ਸਕਦੇ ਹਨ। ਨਿਰਦੇਸ਼ਕ ਸ਼ਾਨ ਫਿਲਮ ਦੇ ਇੰਟਰਨੈਸ਼ਨਲ ਫੈਸਟੀਵਲ ਵਿੱਚ ਲੈ ਜਾਣ ਲਈ ਉਤਸੁਕ ਹਨ। ਸਕੂਰਵਾਲਾ ਨੇ ਕਿਹਾ, ‘‘ਵਿਦਿਆ ਦੇ ਨਾਲ ਜੁੜ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।’’ ਵਿਦਿਆ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋ ਰਹੀ ਫਿਲਮ ‘ਮਿਸ਼ਨ ਮੰਗਲ’ ਦੇ ਨਾਲ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਵਿੱਚ ਮੁੱਖ ਭੂਮਿਕਾ ਅਕਸ਼ੈ ਕੁਮਾਰ ਨਿਭਾ ਰਹੇ ਹਨ, ਵਿਦਿਆ ਦੇ ਨਾਲ ਤਾਪਸੀ ਪਨੂੰ, ਸੋਨਾਕਸ਼ੀ ਸਿਨਹਾ, ਕੀਰਤੀ ਕੁਲਹਾਰੀ ਤੇ ਨਿਤਿਆ ਮੈਨਨ ਵਰਗੀਆਂ ਅਭਿਨੇਤਰੀਆਂ ਹਨ। ਜਗਨ ਸ਼ਕਤੀ ਨਿਰਦੇਸ਼ਿਤ ਇਹ ਫਿਲਮ ਭਾਰਤ ਦੇ ਪਹਿਲੇ ਮੰਗਲਯਾਨ ਨੂੰ ਲਾਂਚ ਕਰਨ ਦੀ ਕਹਾਣੀ ਹੈ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ