Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਆਦਿੱਤਯ ਕਪੂਰ ‘ਮਲੰਗ’ ਵਿੱਚ ਸੀਰੀਅਲ ਕਿੱਲਰ ਦੇ ਕਿਰਦਾਰ ਵਿੱਚ ਆਉਣਗੇ

July 19, 2019 10:10 AM

ਆਦਿੱਤਯ ਰਾਏ ਕਪੂਰ ਦੀ ਪਿਛਲੀ ਫਿਲਮ ‘ਕਲੰਕ’ ਫਲਾਪ ਰਹੀ ਸੀ, ਪਰ ਅੱਗੇ ਉਸ ਦੇ ਖਾਤੇ ਵਿੱਚ ਵੱਡੇ ਬੈਨਰ ਦੀਆਂ ਕਈ ਫਿਲਮਾਂ ਵੀ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸਭ ਫਿਲਮਾਂ ਵਿੱਚ ਉਹ ਵੈਰਾਇਟੀ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਮਹੇਸ਼ ਭੱਟ ਦੀ ‘ਸੜਕ 2’ ਸ਼ੂਟਿੰਗ ਦੀ ਦਹਿਲੀਜ਼ 'ਤੇ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਉਨ੍ਹਾਂ ਦਾ ਕਿਰਦਾਰ ਦਿਲਚਸਪ ਹੈ। ਕੁਝ ਇਸੇ ਤਰ੍ਹਾਂ ਦੀ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਮਲੰਗ’ ਨੂੰ ਲੈ ਕੇ ਵੀ ਅਹਿਮ ਜਾਣਕਾਰੀ ਹੱਥ ਲੱਗੀ ਹੈ। ਸੁਣਨ ਵਿੱਚ ਆਇਆ ਹੈ ਕਿ ‘ਏਕ ਵਿਲੇਨ' ਫੇਮ ਡਾਇਰੈਕਟਰ ਮੋਹਿਤ ਸੂਰੀ ਦੀ ਇਸ ਫਿਲਮ ਵਿੱਚ ਊਹ ਗ੍ਰੇਅ ਸ਼ੇਡ ਵਿੱਚ ਨਜ਼ਰ ਆਉਣਗੇ। ਉਹ ਇਸ ਵਿੱਚ ਸੀਰੀਅਲ ਕਿੱਲਰ ਦੇ ਰੋਲ ਵਿੱਚ ਹਨ ਅਤੇ ਫਿਲਮ ਦੀ ਕਹਾਣਈ ਇੱਕ ਰੇਪ ਕੇਸ 'ਤੇ ਆਧਾਰਤ ਹੈ ਜਿਸ 'ਤੇ ਇੱਕ ਰਿਵੇਂਜ ਡਰਾਮਾ ਲਿਖਿਆ ਗਿਆ ਹੈ।
ਇਸ ਫਿਲਮ ਵਿੱਚ ਆਦਿੱਤਯ ਦੇ ਨਾਲ ਦਿਸ਼ਾ ਪਟਾਨੀ, ਅਨਿਲ ਕਪੂਰ ਅਤੇ ਕੁਣਾਲ ਖੇਮੂ ਨਜ਼ਰ ਆਉਣਗੇ। ਇਸ ਦਾ ਇੱਕ ਸ਼ਡਿਊਲ ਤਾਂ ਪੂਰਾ ਹੋ ਚੁੱਕਾ ਹੈ। ਦੂਸਰੇ ਵਿੱਚ ਬਰਸਾਤ ਦੀ ਵਜ੍ਹਾ ਨਾਲ ਦੇਰੀ ਹੋ ਰਹੀ ਹੈ। ਇਸ ਵਿੱਚ ਟੀਮ ਨੇ ਐਕਸ਼ਨ ਸੀਕਵੈਂਸ ਨੂੰ ਸ਼ੂਟ ਕਰਨਾ ਤੈਅ ਕੀਤਾ ਸੀ। ਫਿਲਮ ਵਿੱਚ ਦਿਸ਼ਾ ਪਟਾਨੀ ਦੇ ਵੀ ਕਈ ਐਕਸ਼ਨ ਸੀਕਵੈਂਸ ਹਨ।
ਇੱਕ ਰਿਪੋਰਟ ਅਨੁਸਾਰ ‘ਕਲੰਕ’ ਦੇ ਫਲਾਪ ਹੋਣ ਦੇ ਬਾਅਦ ਆਦਿੱਤਯ 'ਤੇ ਜ਼ੋਰਦਾਰ ਵਾਪਸੀ ਕਰਨ ਦਾ ਕਾਫੀ ਦਬਾਅ ਸੀ। ਇਸ ਲਈ ਉਨ੍ਹਾਂ ਨੇ ਕਈ ਐਸੀਆਂ ਫਿਲਮਾਂ ਨੂੰ ਨਾ ਕਿਹਾ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਪਹਿਲਾਂ ਵਾਂਗ ਦਿਖਾਇਆ ਜਾ ਰਿਹਾ ਸੀ। ਆਦਿੱਤਯ ਅਗਸਤ ਵਿੱਚ ਮਹੇਸ਼ ਭੱਟ ਦੀ ਅਗਲੀ ਫਿਲਮ ‘ਸੜਕ 2’ ਦੇ ਊਟੀ ਵਾਲੇ ਸ਼ਡਿਊਲ ਦੀ ਸ਼ੂਟਿੰਗ ਵਿੱਚ ਰੁਝ ਜਾਣਗੇ। ਹਾਲ ਹੀ ਵਿੱਚ ਉਹ ਵਰਲਡ ਕੱਪ ਦੇ ਮੈਚ ਦਾ ਲੁਤਫ ਉਠਾਉਣ ਇੰਗਲੈਂਡ ਗਏ ਸਨ। ਜਲਦ ਹੀ ਉਹ ਉਥੋਂ ਵਾਪਸ ਆ ਸਕਦੇ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ