Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਪੰਜਾਬ

ਐੱਸ ਡੀ ਐੱਮ ਦੇ ਈ-ਸਿਗਨੇਚਰ ਚੋਰੀ ਕਰ ਕੇ ਠੱਗੀ ਮਾਰਨ ਵਾਲੇ ਮੁਲਾਜ਼ਮਾਂ ਵਿਰੁੱਧ ਕੇਸ

July 19, 2019 09:41 AM

ਤਰਨ ਤਾਰਨ, 18 ਜੁਲਾਈ (ਪੋਸਟ ਬਿਊਰੋ)- ਬਾਹਰਲੇ ਰਾਜਾਂ ਦੇ ਵਾਹਨਾਂ ਦੀ ਰਜਿਸਟਰੇਸ਼ਨ ਕਰਨ ਵਿੱਚ ਫਰਾਡ ਦੇ ਤਾਰ ਅਚਾਨਕ ਐੱਸ ਡੀ ਐੱਮ ਖਡੂਰ ਸਾਹਿਬ ਦੇ ਦਫਤਰ ਨਾਲ ਵੀ ਜੁੜ ਗਏ ਹਨ। ਐੱਸ ਡੀ ਐੱਮ ਕੁਲਪ੍ਰੀਤ ਸਿੰਘ ਨੇ ਦਫਤਰ ਵਿਚਲੇ ਦੋ ਮੁਲਾਜ਼ਮਾਂ ਉੱਤੇ ਕੇਸ ਦਰਜ ਕਰਾਇਆ ਹੈ। ਇਨ੍ਹਾਂ 'ਤੇ ਦੋਸ਼ ਹੈ ਕਿ ਉਹ ਬਾਹਰਲੇ ਰਾਜਾਂ ਦੇ ਵਾਹਨਾਂ ਨੂੰ ਖਡੂਰ ਸਾਹਿਬ ਤੋਂ ਆਰ ਸੀ (ਰਜਿਸਟਰੇਸ਼ਨ ਸਰਟੀਫਿਕੇਟ) ਜਾਰੀ ਕਰ ਦਿੰਦੇ ਸਨ ਅਤੇ ਹਰ ਆਰ ਸੀ ਦੇ ਬਦਲੇ 70 ਹਜ਼ਾਰ ਰੁਪਏ ਵਸੂਲ ਕਰੀ ਜਾ ਰਹੇ ਸਨ। ਏਦਾਂ ਦਾ ਕੰਮ ਕਰਨ ਲਈ ਐੱਸ ਡੀ ਐੱਮ ਦੀ ਆਈ ਡੀ ਤੋਂ ਈ-ਸਿਗਨੇਚਰ ਚੋਰੀ ਕਰ ਕੇ ਉਹ ਆਰ ਸੀ ਉੱਤੇ ਚਿਪਕਾ ਦਿੰਦੇ ਸਨ ਅਤੇ ਚੈਸੀ ਨੰਬਰ ਵਿੱਚ ਫੇਰਬਦਲ ਕਰ ਦਿੰਦੇ ਸਨ।
ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਐੱਸ ਡੀ ਐੱਮ ਦੀ ਸ਼ਿਕਾਇਤ ਉਤੇ 86 ਵਾਹਨਾਂ ਦੀ ਫਰਜ਼ੀ ਆਰ ਸੀ ਬਣਾਉਣ ਦੇ ਦੋਸ਼ ਵਿੱਚ ਗੁਰਵਿੰਦਰ ਸਿੰਘ ਤੇ ਰਾਜਵਿੰਦਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਕੱਲ੍ਹ ਰਾਤ ਥਾਣਾ ਸਿਟੀ ਪੁਲਸ ਨੇ ਆਰ ਟੀ ਓ ਦਫਤਰ ਦੇ ਤਿੰਨ ਮੁਲਾਜ਼ਮਾਂ 'ਤੇ ਕੇਸ ਦਰਜ ਕੀਤਾ ਸੀ। ਅਜੇ ਤੱਕ ਸਾਰੇ ਦੋਸ਼ੀ ਫਰਾਰ ਹਨ। ਵਰਨਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਜ਼ਿਲ੍ਹਾ ਰੂਪਨਗਰ ਪੁਲਸ ਨੇ ਇੱਕ ਅੰਤਰਰਾਜੀ ਕਾਰ ਚੋਰ ਗਿਰੋਹ ਦਾ ਪਰਦਾ ਫਾਸ਼ ਕੀਤਾ ਸੀ, ਜਿਸ ਦੇ ਮੁੱਖ ਦੋਸ਼ੀ ਸੰਨੀ ਨੇ ਪੁੱਛਗਿੱਛ ਵਿੱਚ ਦੱਸਿਆ ਸੀ ਕਿ ਤਰਨ ਤਾਰਨ, ਸੰਗਰੂਰ, ਮੋਗਾ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਵਿਚਲੇ ਆਰ ਟੀ ਓ ਦਫਤਰ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਛੇ ਹਜ਼ਾਰ ਵਾਹਨ ਜਾਅਲੀ ਰਜਿਸਟਰੇਸ਼ਨ ਕਰ ਕੇ ਵੇਚੇ ਜਾ ਚੁੱਕੇ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਹਰ ਆਰ ਸੀ ਬਦਲੇ 70 ਹਜ਼ਾਰ ਵਸੂਲੇ ਜਾਂਦੇ ਸਨ ਅਤੇ 720 ਰੁਪਏ ਸਰਕਾਰੀ ਫੀਸ ਜਮ੍ਹਾ ਕਰਵਾਈ ਜਾਂਦੀ ਸੀ। ਥਾਣਾ ਸਿਟੀ ਵਿੱਚ ਆਰ ਟੀ ਓ ਦਫਤਰ ਵਿੱਚ ਤੈਨਾਤ ਸੁਪਰਵਾਈਜ਼ਰ ਕਾਰਜਦੀਪ ਸਿੰਘ, ਡਾਟਾ ਐਂਟਰੀ ਆਪਰੇਟਰ ਬਗੀਚਾ ਸਿੰਘ ਅਤੇ ਕਲਰਕ ਦੀਪਕ ਕੁਮਾਰ ਦੇ ਖਿਲਾਫ ਇਸ ਸੰਬੰਧ ਵਿੱਚ ਕੇਸ ਦਰਜ ਕੀਤਾ ਗਿਆ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਤਾਪ ਬਾਜਵਾ ਦੇ ਸਮਰਥਨ ਦਾ ਫੂਲਕਾ ਨੇ ਕੀਤਾ ਧੰਨਵਾਦ, ਕਿਹਾ, ਕਾਂਗਰਸ ਸਰਕਾਰ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਲਾਗੂ ਕਰਵਾਉਣ ’ਚ ਨਾਕਾਮ
ਦੂਜੇ ਨਾਲ ਸਬੰਧਾਂ ਦੇ ਸ਼ੱਕ ’ਚ ਪ੍ਰੇਮਿਕਾ ਅਤੇ ਉਸਦੀ ਭੈਣ ਦੀ ਹੱਤਿਆ, ਮੁਲਜ਼ਿਮ ਦਿੱਲੀ ਸਟੇਸ਼ਨ ਤੋਂ ਗਿ੍ਰਫ਼ਤਾਰ
ਪ੍ਰਤਾਪ ਬਾਜਵਾ ਨੂੰ ਨਹੀਂ ਪਤਾ ਕਿ ਉਹ ਕੀ ਬੋਲ ਰਿਹਾ: ਕੈ. ਅਮਰਿੰਦਰ
ਪੰਜਾਬ ਸਰਕਾਰ ਨੇ ਦਿਵਿਆਂਗਾਂ ਲਈ ਰਾਖਵਾਂਕਰਨ ਵਧਾ ਕੇ ਕੀਤਾ 4 ਫੀਸਦੀ
ਫਿਰੌਤੀ ਲਈ 11ਵੀਂ ਦਾ ਵਿਦਿਆਰਥੀ ਅਗਵਾ ਪਿੱਛੋਂ ਕਤਲ, ਇੱਕ ਦੋਸ਼ੀ ਗ੍ਰਿਫਤਾਰ
ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਬੰਦ
ਪੰਜਾਬ ਵਿੱਚ ਸਵਾ ਦੋ ਸਾਲ ਵਿੱਚ ਪੁਲਸ ਹਿਰਾਸਤ ਵਿੱਚ 13 ਮੌਤਾਂ
ਭਾਰਤ-ਪਾਕਿ ਵੰਡ ਵੇਲੇ ਮੁਸਲਿਮ ਵਸੋਂ ਵਾਲੇ ਰਾਜ ਭਾਰਤ ਨੂੰ ਦੇਣ ਤੋਂ ਰੌਲਾ ਪਿਆ ਸੀ
ਮੋਰਿੰਡਾ ਸ਼ੂਗਰ ਮਿੱਲ ਵਿੱਚ ਘਪਲੇਬਾਜ਼ੀ ਦਾ ਮਾਮਲਾ ਫਿਰ ਉਠਿਆ
ਕਿਸਾਨਾਂ, ਦਲਿਤਾਂ, ਉਦਯੋਗਾਂ ਨੂੰ ਕਰਜ਼ਾ ਦੇਣ ਉੱਤੇ ਪੰਜਾਬ ਦੀਆਂ ਬੈਂਕਾਂ ਵੱਲੋਂ ਅਣ-ਐਲਾਨੀ ਪਾਬੰਦੀ