Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਯੂਰਪੀਅਨ ਯੂਨੀਅਨ ਆਗੂਆਂ ਨਾਲ ਟਰੇਡ ਸਮਝੌਤੇ ਨੂੰ ਸਿਰੇ ਚੜ੍ਹਾਉਣ ਲਈ ਜ਼ੋਰ ਲਾਉਣਗੇ ਟਰੂਡੋ

July 18, 2019 09:40 AM

ਮਾਂਟਰੀਅਲ, 17 ਜੁਲਾਈ (ਪੋਸਟ ਬਿਊਰੋ) : ਫਰਾਂਸ ਵਿਚਲੇ ਨੀਤੀਘਾੜਿਆਂ ਵੱਲੋਂ ਯੂਰਪੀਅਨ ਯੂਨੀਅਨ ਤੇ ਕੈਨੇਡਾ ਦਰਮਿਆਨ ਹੋਣ ਵਾਲੇ ਟਰੇਡ ਸਮਝੌਤੇ ਦੀ ਪੁਸ਼ਟੀ ਕੀਤੇ ਜਾਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਮਾਂਟਰੀਅਲ ਵਿੱਚ ਯੂਰਪੀਅਨ ਯੂਨੀਅਨ ਵਿੱਚ ਸ਼ਾਮਲ 28 ਦੇਸ਼ਾਂ ਦੇ ਆਗੂਆਂ ਦਾ ਸਵਾਗਤ ਕੀਤਾ ਜਾਵੇਗਾ।
ਟਰੰਪ ਪ੍ਰਸ਼ਾਸਨ ਨਾਲ ਨਾਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਬਾਰੇ ਮੁੜ ਗੱਲਬਾਤ ਵਿੱਚ ਦੋ ਸਾਲ ਤੱਕ ਜ਼ੋਰ ਅਜ਼ਮਾਇਸ਼ ਕਰਨ ਤੇ ਚੀਨ ਨਾਲ ਵਿਗੜੇ ਸਿਆਸੀ ਤੇ ਕਾਰੋਬਾਰੀ ਸਬੰਧਾਂ ਤੋਂ ਬਾਅਦ ਟਰੂਡੋ ਹੁਣ ਟਰੇਡ ਤੇ ਵਿਦੇਸ਼ ਨੀਤੀ ਦੇ ਸਬੰਧ ਵਿੱਚ ਸਫਲਤਾ ਹਾਸਲ ਕਰਨ ਲਈ ਸਖ਼ਤ ਮਸ਼ੱਕਤ ਕਰ ਰਹੇ ਹਨ। ਅਗਲੇ ਦੋ ਦਿਨ ਤੱਕ ਮਾਂਟਰੀਅਲ ਵਿੱਚ ਇਸ ਸਿਲਸਿਲੇ ਦੇ ਸਬੰਧ ਵਿੱਚ ਚੱਲਣ ਵਾਲੇ ਈਵੈਂਟਸ ਵਿੱਚ ਟਰੂਡੋ ਕਾਂਪਰੀਹੈਂਸਿਵ ਇਕਨਾਮਿਕ ਐਂਡ ਟਰੇਡ ਅਗਰੀਮੈਂਟ (ਸੇਟਾ) ਬਾਰੇ ਯੂਰਪੀਅਨ ਕਾਉਂਸਲ ਪ੍ਰੈਜ਼ੀਡੈਂਟ ਜੀਨ ਕਲੌਡੇ ਜੰਕਰ ਨਾਲ ਗੱਲਬਾਤ ਕਰਨਗੇ। ਟਰੂਡੋ ਇਸ ਡੀਲ ਦੇ ਸਕਾਰਾਤਮਕ ਪੱਖ ਉਨ੍ਹਾਂ ਸਾਹਮਣੇ ਰੱਖਣਗੇ।
ਪਰ ਬੁੱਧਵਾਰ ਨੂੰ ਫਰੈਂਚ ਨੈਸ਼ਨਲ ਅਸੈਂਬਲੀ ਵੱਲੋਂ ਜਦੋਂ ਟਰੇਡ ਸਮਝੌਤੇ ਦੀ ਪੁਸ਼ਟੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤਾਂ ਉਹ ਵੀ ਕੈਨੇਡਾ ਦੇ ਲਿਬਰਲ ਪ੍ਰਧਾਨ ਮੰਤਰੀ ਲਈ ਵੱਡੀ ਖਿੱਚ ਦਾ ਕੇਂਦਰ ਹੋਵੇਗੀ। ਜਿ਼ਕਰਯੋਗ ਹੈ ਕਿ ਇਸ ਸਾਲ ਦੇ ਅੰਤ ਵਿੱਚ ਟਰੂਡੋ ਵੀ ਚੋਣਾਂ ਦਾ ਸਾਹਮਣਾ ਕਰਨ ਜਾ ਰਹੇ ਹਨ ਤਾਂ ਇਸ ਨਜ਼ਰੀਏ ਨਾਲ ਵੀ ਉਨ੍ਹਾਂ ਲਈ ਇਹ ਫੈਸਲੇ ਅਹਿਮ ਹੋਣ ਵਾਲੇ ਹਨ। ਫਰਾਂਸ ਤੇ ਕੈਨੇਡਾ ਦੇ ਜਾਣਕਾਰ ਸੂਤਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸੂਰਤ ਉੱਤੇ ਦੱਸਿਆ ਕਿ ਇਸ ਬਿੱਲ ਨੂੰ ਪੇਸ਼ ਕਰਨ ਤੋਂ ਪਹਿਲਾਂ ਟਰੂਡੋ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਦੀ ਲਾਬਿੰਗ ਕਰਵਾਈ। ਇਸ ਤਰ੍ਹਾਂ ਉਨ੍ਹਾਂ ਦੇ ਯਤਨਾਂ ਨੂੰ ਪਿਛਲੇ ਮਹੀਨੇ ਬੂਰ ਪਿਆ ਤੇ ਦੋਵਾਂ ਆਗੂਆਂ ਦੀ ਆਹਮੋ ਸਾਹਮਣੀ ਗੱਲਬਾਤ ਵਿੱਚ ਇਸ ਬਿੱਲ ਸਬੰਧੀ ਫੈਸਲਾ ਸਿਰੇ ਚੜ੍ਹਿਆ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਅਟਾਰਨੀ ਜਨਰਲ ਤੇ ਨਿਆਂ ਮੰਤਰੀ ਦੀਆਂ ਭੂਮਿਕਾਵਾਂ ਵੰਡਣ ਦੀ ਕੋਈ ਲੋੜ ਨਹੀਂ : ਰਿਪੋਰਟ
ਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲ
ਬਰੈਂਪਟਨ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਪੰਜ ਸਾਲਾ ਬੱਚਾ ਤੇ ਤਿੰਨ ਬਾਲਗ ਜ਼ਖ਼ਮੀ
ਬਰੈਂਪਟਨ ਹਾਕੀ ਨਾਈਟ ਵਿੱਚ ਹਿੱਸਾ ਲੈਣਗੇ ਐਨਐਚਐਲ ਦੇ ਨਗੀਨੇ ਤੇ ਲੋਕਲ ਸੈਲੇਬ੍ਰਿਟੀਜ਼
ਕੋਕੀਨ ਰੱਖਣ ਦੇ ਦੋਸ਼ ਵਿੱਚ 70 ਸਾਲਾ ਮਹਿਲਾ ਨੂੰ ਕੀਤਾ ਗਿਆ ਚਾਰਜ
ਗੰਨ ਹਿੰਸਾ ਰੋਕਣ ਲਈ ਐਲਾਨੇ ਗਏ ਫੰਡਾਂ ਤੋਂ ਬਾਅਦ ਟਰੂਡੋ ਕਰਨਗੇ ਟੋਰੀ ਨਾਲ ਵਿਚਾਰ ਵਟਾਂਦਰਾ
ਪਰਵਾਸੀਆਂ ਲਈ ਕਾਨੂੰਨੀ ਸਹਾਇਤਾ ਵਿੱਚ ਫੋਰਡ ਵੱਲੋਂ ਕੀਤੀ ਕਟੌਤੀ ਦੀ ਟਰੂਡੋ ਵੱਲੋਂ ਨਿਖੇਧੀ
ਹਾਈਵੇਅ 401 ਉੱਤੇ ਹੋਏ ਹਾਦਸੇ ਵਿੱਚ ਦੋ ਹਲਾਕ. ਪੰਜਾਬੀ ਮੂਲ ਦੇ ਗੋਨੀ ਬਰਾੜ ਦੀ ਹੋਈ ਮੌਤ
ਓਸਲਰ ਦੇ ਪੋਇਟ ਪ੍ਰੋਜੈਕਟ ਨੂੰ ਹੈਲਥ ਕੈਨੇਡਾ ਵੱਲੋਂ ਹਾਸਲ ਹੋਏ 1.5 ਮਿਲੀਅਨ ਡਾਲਰ ਦੇ ਫੰਡ
ਮੈਕਲਿਓਡ, ਸ਼ਮੈਗੈਲਸਕੀ ਮਾਮਲੇ ਵਿੱਚ ਅੱਜ ਐਲਾਨ ਕਰੇਗੀ ਆਰਸੀਐਮਪੀ