Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਪੰਜਾਬ

ਪੰਜਾਬ ਵਿੱਚ ਮੀਂਹ ਦੀ ਮਾਰ: ਪਟਿਆਲਾ ਵਿੱਚ ਹੜ੍ਹ ਦੇ ਹਾਲਾਤ, ਲੁਧਿਆਣਾ ਵਿੱਚ ਹਾਈ ਅਲਰਟ

July 17, 2019 10:06 AM

ਚੰਡੀਗੜ੍ਹ, 16 ਜੁਲਾਈ, (ਪੋਸਟ ਬਿਊਰੋ)- ਪੰਜਾਬ ਵਿੱਚਇਸ ਵਾਰ ਮੌਨਸੂਨ ਆਪਣੇ ਅਸਲੀ ਵਿੱਚ ਆਉਣ ਲੱਗ ਪਈ ਹੈ। ਮਾਲਵਾ ਖੇਤਰ ਵਿੱਚਇਸ ਨੇ ਕਈ ਥਾਂ ਹੜ੍ਹ ਦੇ ਹਾਲਾਤ ਪੈਦਾ ਕੀਤੇ ਪਏ ਹਨ ਅਤੇ ਬਾਕੀ ਪੰਜਾਬ ਵਿੱਚ ਵੀ ਹਰ ਕਿਸੇ ਨੂੰ ਮੀਂਹ ਦੀ ਮਾਰ ਵਧ ਜਾਣ ਕਾਰਨ ਹੋਣ ਵਾਲੀ ਮੁਸ਼ਕਲ ਦੀ ਚਿੰਤਾ ਲੱਗੀ ਪਈ ਹੈ।
ਦੱਸਿਆ ਗਿਆ ਹੈ ਕਿ ਬਠਿੰਡਾ ਵਿੱਚ 30 ਸਾਲਾਂਪਿੱਛੋਂ ਸਭ ਤੋਂਵੱਧ 178 ਐੱਮ ਐੱਮ ਬਾਰਸ਼ ਹੋਈ ਹੈ। ਇਸ ਤੋਂ ਪਹਿਲਾਂ 9 ਸਤੰਬਰ 1988 ਨੂੰ 130 ਐੈੱਮ ਐੱਮ ਬਾਰਿਸ਼ ਹੋਈ ਸੀ। ਬਠਿੰਡਾ ਨਾਲ ਦੇ ਮੁਕਤਸਰ ਵਿੱਚ 172 ਐੱਮ ਐੱਮ ਬਾਰਿਸ਼ ਨਾਲ ਜਨ ਜੀਵਨ ਠੱਪ ਹੋ ਗਿਆ ਤੇ ਪੂਰਾ ਦਿਨ ਸ਼ਹਿਰ ਦੇ ਬਾਜ਼ਾਰ ਪਾਣੀ ਨਾਲ ਭਰੇ ਰਹਿਣ ਕਾਰਨ ਲੋਕਾਂ ਨੂੰ ਘਰਾਂ ਵਿਚ ਰਹਿਣਾ ਪਿਆ। ਪਟਿਆਲਾ ਵਿੱਚ 89.4 ਐੱਮ ਐੱਮ ਬਾਰਸ਼ ਨਾਲ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਕਈ ਪਿੰਡਾਂ ਵਿੱਚ ਚਾਰ ਤੋਂ ਪੰਜ ਫੁੱਟ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਸੁਰੱਖਿਅਤ ਥਾਈਂ ਜਾਣਾ ਪਿਆ। ਲੁਧਿਆਣਾ ਜਿ਼ਲੇ ਵਿਚ ਸਤਲੁਜ ਦੇ ਨਾਲ ਵਾਲੇ ਖੇਤਰਾਂ ਵਿਚ ਅਲਰਟ ਜਾਰੀ ਕੀਤਾ ਗਿਆ। ਫਿਰੋਜ਼ਪੁਰ ਵਿੱਚ 75 ਐੱਮ ਐੱਮ, ਫਰੀਦਕੋਟ ਵਿੱਚ 56.6ਐੱਮ ਐੱਮ, ਬਰਨਾਲਾ ਵਿੱਚ 30ਐੱਮ ਐੱਮ, ਸੰਗਰੂਰ ਵਿੱਚ 56 ਐੱਮ ਐੱਮਅਤੇ ਮਾਨਸਾ ਵਿਚ 72 ਐੱਮ ਐੱਮ ਬਾਰਿਸ਼ ਦਰਜ ਕੀਤੀ ਗਈ ਹੈ।
ਮਾਨਸਾ ਵਿੱਚ 13 ਘੰਟੇਲਗਾਤਾਰ ਬਰਸਾਤ ਪੈਣ ਨਾਲ ਅਤੇ 72 ਐੱਮ ਐੱਮਦੇ ਅੰਕੜੇ ਨਾਲ ਸਰਹਿੰਦ ਡਰੇਨਦਾ ਉੱਤੇ ਬਣਿਆ ਆਰਜ਼ੀ ਪੁਲ ਡਿੱਗ ਕੇ ਬੁਢਲਾਡਾ-ਭੀਖੀ ਰੋਡ ਸੰਪਰਕ ਟੁੱਟ ਗਿਆ ਹੈ।ਮੁਕਤਸਰ ਜਿ਼ਲੇ ਦੇਪਿੰਡ ਸੁਖਣਾ ਅਬਲੂ ਅਤੇ ਰੁਖਾਲਾ ਤੋਂ ਲੰਘਦੇ ਰਜਬਾਹੇ ਵਿੱਚ ਪਾੜ ਪੈਣ ਨਾਲ ਕਈ ਏਕੜ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ।ਫਰੀਦਕੋਟ ਵਿੱਚ 56.7 ਐੱਮ ਐੱਮਮੀਂਹ ਪਿਆ। ਪਟਿਆਲਾ ਵਿੱਚ ਛੋਟੀ ਨਦੀ ਦਾ ਪੱਧਰ 11 ਫੁੱਟ ਤੋਂਵੱਧ ਹੋ ਗਿਆ।ਬਠਿੰਡਾ ਵਿੱਚ ਮੁੱਖ ਡਾਕਖਾਨੇ ਦੇ ਆਸ-ਪਾਸ ਪਾਣੀ ਭਰ ਜਾਣ ਨਾਲ ਮੁਲਾਜ਼ਮ ਸਾਰਾ ਦਿਨ ਕਈ ਘੰਟੇ ਦਫ਼ਤਰ ਵਿੱਚ ਫਸੇ ਰਹੇ। ਸ਼ਹਿਰ ਦੀ ਪਾਵਰ ਹਾਊਸ ਰੋਡ ਅਤੇ ਮਾਲ ਰੋਡ ਨੂੰ ਬੈਰੀਕੇਡਸ ਬੰਦ ਕਰਨਾ ਪੈ ਗਿਆ। ਸਿਵਲ ਲਾਈਨ ਖੇਤਰ ਵਿੱਚ ਆਈਜੀ, ਐੱਮ ਐੱਫ ਫਾਰੂਕੀ ਦੀ ਸਰਕਾਰੀ ਕੋਠੀ ਵਿਚ ਚਾਰ-ਚਾਰ ਫੁੱਟ ਪਾਣੀ ਜਮ੍ਹਾਂ ਹੋ ਗਿਆ ਤੇ ਪਾਣੀ ਕਾਰਨ ਐੱਸ ਐੱਸਪੀ ਦੇ ਘਰ ਤੋਂ ਸਾਮਾਨ ਬਾਹਰ ਕੱਢਣਾ ਪਿਆ। ਡਿਪਟੀ ਕਮਿਸ਼ਨਰ ਬਠਿੰਡਾ ਦੇ ਡਰਾਇੰਗ ਰੂਮ ਤਕ ਪਾਣੀ ਪਹੁੰਚ ਗਿਆ। ਸਾਰੇ ਸ਼ਹਿਰ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਪਏ ਹਨ।
ਮਾਝਾ ਖੇਤਰ ਵਿੱਚ ਅੰਮ੍ਰਿਤਸਰ ਵਿੱਚ 24.3 ਐੱਮ ਐੱਮ ਅਤੇ ਪਠਾਨਕੋਟ ਵਿੱਚ 43.8 ਐੱਮ ਐੱਮਮੀਂਹ ਪਿਆ ਹੈ। ਜਲੰਧਰ ਵਿੱਚ 14 ਐੱਮ ਐੱਮ ਬਾਰਿਸ਼ ਨਾਲ ਲੋਕਾਂ ਨੂੰ ਕੁਝ ਸੌਖ ਰਹੀ। ਅੱਜ ਦੀ ਜ਼ੋਰਦਾਰ ਬਾਰਿਸ਼ ਪਿੱਛੋਂ ਮੰਗਲਵਾਰ ਨੂੰ ਪੂਰੇ ਪੰਜਾਬ ਵਿਚ ਪਾਰਾ 30 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ।
ਇਸ ਦੌਰਾਨ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਹੜ੍ਹ ਦੇ ਹਾਲਾਤ ਹਨ। ਬਿਹਾਰ ਅਤੇ ਅਸਾਮਦੀ ਸਥਿਤੀਵੱਧ ਖ਼ਰਾਬ ਹੈ। ਦੋਵਾਂ ਰਾਜਾਂਦੇ 59 ਲੱਖ ਲੋਕ ਹੜ੍ਹ ਦੀ ਲਪੇਟ ਵਿੱਚ ਹਨ ਤੇ ਹੜ੍ਹ ਕਾਰਨ 10 ਲੱਖ ਲੋਕ ਹਿਜਰਤ ਕਰਨ ਲਈ ਮਜਬੂਰ ਹੋਏ ਹਨ ਅਤੇ 20 ਹਜ਼ਾਰ ਲੋਕਾਂ ਨੇ ਰਾਹਤ ਕੈਂਪਾਂ ਵਿੱਚ ਪਨਾਹ ਲਈ ਹੈ। ਸਰਕਾਰੀ ਸੂਚਨਾ ਮੁਤਾਬਕ ਬਿਹਾਰ ਦੇ 13 ਜ਼ਿਲ੍ਹਿਆਂ ਵਿੱਚ 33 ਲੱਖ ਤੋਂਵੱਧ ਲੋਕ ਹੜ੍ਹ ਦੀ ਲਪੇਟ ਵਿੱਚ ਹਨ। ਅਸਾਮ ਦੇ 28 ਜ਼ਿਲ੍ਹਿਆਂ ਵਿੱਚ ਹੜ੍ਹ ਨਾਲ ਕਰੀਬ 26 ਲੱਖ ਲੋਕ ਪ੍ਰਭਾਵਿਤ ਹੋਏ ਹਨ ਤੇ ਹਾਲਾਤ ਇੰਨੇ ਖ਼ਰਾਬ ਹਨ ਕਿ ਰਾਜ ਸਰਕਾਰ ਨੂੰ ਰਾਹਤ ਅਤੇ ਬਚਾਅ ਕਾਰਜ ਲਈ ਫ਼ੌਜ ਬੁਲਾਉਣੀ ਪਈ ਹੈ। ਬਿਹਾਰ ਵਿੱਚ ਹੜ੍ਹ ਕਾਰਨ ਅੱਜ ਤਕ 46 ਲੋਕਾਂ ਦੀ ਮੌਤ ਹੋ ਚੁੱਕੀ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਮੁਹਿੰਮ ਹੋਈ ਤੇਜ਼ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਅਦਾਰਾ ਲੋਹਮਣੀ ਤੇ ਅੰਤਰਾਸ਼ਟਰੀ ਪਾਠਕ ਮੰਚ ਵੱਲੋ ਸ੍ਰੀਮਤੀ ਨਛੱਤਰ ਕੌਰ ਗਿੱਲ ਦੀ ਯਾਦ ਵਿਚ ਸਲਾਨਾ ਸਮਾਗਮ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ