Welcome to Canadian Punjabi Post
Follow us on

19

August 2019
ਬ੍ਰੈਕਿੰਗ ਖ਼ਬਰਾਂ :
ਭਾਰਤ

ਜੱਜਾਂ ਦੀ ਚੋਣ ਵਾਲੀ ਕੋਲੇਜੀਅਮ ਪ੍ਰਣਾਲੀ ਉੱਤੇ ਪਾਰਲੀਮੈਂਟ ਵਿੱਚ ਸਵਾਲ ਉਠੇ

July 17, 2019 09:42 AM

ਨਵੀਂ ਦਿੱਲੀ, 16 ਜੁਲਾਈ (ਪੋਸਟ ਬਿਊਰੋ)- ਸੁਪਰੀਮ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਦੀ ਕੋਲੇਜੀਅਮ ਪ੍ਰਣਾਲੀ ਦੀ ਪਾਰਦਰਸ਼ਿਤਾ 'ਤੇ ਕੱਲ੍ਹ ਪਾਰਲੀਮੈਂਟ 'ਚ ਸਵਾਲ ਉਠੇ ਅਤੇ ਇਸਵਿੱ'ਚ ਬਦਲਾਅ ਦੀ ਮੰਗ ਉਠਾਈ ਗਈ। ਲਗਭਗ ਸਭ ਪਾਰਟੀਆਂ ਦੇ ਪਾਰਲੀਮੈਂਟ ਮੈਂਬਰਾਂ ਨੇ ਇਕਸੁਰ ਨਾਲ ਸਿਵਲ ਸੇਵਾ ਦੀ ਤਰਜ਼ 'ਤੇ ਕੇਂਦਰੀ ਜੁਡੀਸ਼ਲ ਸਰਵਿਸ ਰਾਹੀਂ ਜੱਜਾਂ ਦੀ ਨਿਯੁਕਤੀ ਦੀ ਮੰਗ ਦੀ ਹਮਾਇਤ ਕੀਤੀ।
ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਇਸ ਮੰਗ 'ਤੇ ਪਾਰਲੀਮੈਂਟ ਮੈਂਬਰਾਂ ਦੀ ਗੰਭੀਰਤਾ ਦੇਖਦੇ ਹੋਏ ਸਦਨ 'ਚ ਕਾਰਜ ਪਾਲਿਕਾ, ਵਿਧਾਨ ਪਾਲਿਕਾ ਅਤੇ ਨਿਆਂ ਪਾਲਿਕਾ ਦੇ ਅਧਿਕਾਰਾਂ ਅਤੇ ਉਨ੍ਹਾਂ ਸਭ ਦੀਆਂ ਹੱਦਾਂ 'ਤੇ ਚਰਚਾ ਦੀ ਲੋੜ ਦੱਸੀ। ਜ਼ੀਰੋ ਆਵਰ ਦੌਰਾਨ ਭਾਜਪਾ ਮੈਂਬਰ ਅਸ਼ੋਕ ਵਾਜਪਾਈ ਨੇ ਕੋਲੇਜੀਅਮ ਵਿਵਸਥਾ ਉੱਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਸ ਵਿੱਚ ਜਾਤਵਾਦ, ਪਰਵਾਰਵਾਦ ਤੋਂ ਲੈ ਕੇ ਪੇਸ਼ੇਵਰ ਨੇੜੂ ਵਰਗੇ ਪਹਿਲੂਆਂ ਦਾ ਬੋਲਬਾਲਾ ਰਹਿੰਦਾ ਹੈ। ਇਸ ਕਾਰਨ ਸਾਧਾਰਨ ਪਰਿਵਾਰ ਤੋਂ ਕਾਨੂੰਨ ਦੇ ਖੇਤਰ 'ਚ ਆਏ ਲੋਕਾਂ ਲਈ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਦਾ ਜੱਜ ਬਣਨਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸੁਪਰੀਮ ਕੋਰਟ ਦੀ ਨਿਯੁਕਤੀ ਪ੍ਰਕਿਰਿਆ 'ਚ ਬਦਲਾਅ ਕੀਤਾ ਜਾਵੇ। ਵਾਜਪਾਈ ਨੇ ਕਿਹਾ ਕਿ ਸੰਵਿਧਾਨ ਵਿੱਚ ਕੋਲੇਜੀਅਮ ਪ੍ਰਣਾਲੀ ਦੀ ਕੋਈ ਵਿਵਸਥਾ ਨਹੀਂ ਹੈ। ਇਸੇ ਲਈ ਇਸ ਵਿਵਸਥਾ ਦਾ ਕੋਈ ਮਤਲਬ ਨਹੀਂ। ਇਸ ਦੀ ਥਾਂ ਸਿਵਲ ਸਰਵਿਸ ਵਾਂਗ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐਸ ਸੀ) ਵੱਲੋਂ ਕਰਵਾਈ ਕੇਂਦਰੀ ਜੁਡੀਸ਼ਲ ਸੇਵਾ ਦੇ ਰਾਹੀਂ ਨਿਯੁਕਤੀਆਂ ਕੀਤੀਆਂ ਜਾਣ ਤਾਂ ਜੋ ਸਾਧਾਰਨ ਪਰਵਾਰਾਂ ਦੇ ਲੋਕ ਵੀ ਸੁਪਰੀਮ ਕੋਰਟ 'ਚ ਜਾ ਸਕਣ। ਉਨ੍ਹਾਂ ਕਿਹਾ ਕਿ ਇਲਾਹਾਬਾਦ ਹਾਈ ਕੋਰਟ ਦੇ ਇਕ ਜੱਜ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੋਲੇਜੀਅਮ ਪ੍ਰਣਾਲੀ 'ਤੇ ਸਵਾਲ ਉਠਾਇਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਨਿਯੁਕਤੀਆਂ ਯੋਗਤਾ ਦੇ ਆਧਾਰ 'ਤੇ ਨਹੀਂ ਕੀਤੀਆਂ ਜਾ ਰਹੀਆਂ।
ਅਸ਼ੋਕ ਵਾਜਪਾਈ ਦੀ ਇਸ ਮੰਗ ਤੋਂ ਹਾਕਮ ਅਤੇ ਵਿਰੋਧੀ ਧਿਰ ਦੇ ਜ਼ਿਆਦਾਤਰ ਪਾਰਲੀਮੈਂਟ ਮੈਂਬਰਾਂ ਨੇ ਲਗਭਗ ਸਹਿਮਤੀ ਪ੍ਰਗਟਾਈ। ਇਸ 'ਤੇ ਚੇਅਰਮੈਨ ਵੈਂਕਈਆ ਨਾਇਡੂ ਨੇ ਕਿਹਾ ਕਿ ਇਹ ਬਹੁਤ ਅਹਿਮ ਮਸਲਾ ਹੈ, ਖਾਸ ਤੌਰ 'ਤੇ ਜਿਵੇਂ ਸਦਨ 'ਚ ਮੈਂਬਰਾਂ ਨੇ ਕੋਲੀਜੀਅਮ ਪ੍ਰਣਾਲੀ ਦੀ ਥਾਂ ਆਲ ਇੰਡੀਆ ਜੁਡੀਸ਼ਲ ਸੇਵਾ ਬਾਰੇ ਸਹਿਮਤੀ ਦਿਖਾਈ ਹੈ, ਉਸ ਨੂੰ ਦੇਖਦੇ ਹੋਏ ਵਿਧਾਨ ਪਾਲਿਕਾ, ਕਾਰਜ ਪਾਲਿਕਾ ਤੇ ਨਿਆਂ ਪਾਲਿਕਾ ਦਾ ਬਹੁਤਾ ਖੇਤਰ ਅਤੇ ਹੱਦਾਂ 'ਤੇ ਸਦਨ 'ਚ ਚਰਚਾ ਦੀ ਲੋੜ ਹੈ। ਯਾਦ ਰਹੇ ਕਿ ਜੱਜਾਂ ਦੀ ਨਿਯੁਕਤੀ ਪ੍ਰਕਿਰਿਆ 'ਚ ਬਦਲਾਅ ਨੂੰ ਲੈ ਕੇ ਸਰਕਾਰ ਅਤੇ ਸੁਪਰੀਮ ਕੋਰਟ ਦਰਮਿਆਨ ਪਹਿਲਾਂ ਤੋਂ ਖਿੱਚੋਤਾਣ ਹੋ ਚੁੱਕੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਰਾਹੁਲ ਗਾਂਧੀ ਨੇ ਜੰਮੂ-ਕਸ਼ਮੀਰ ਦੇ ਗਵਰਨਰ ਨੂੰ ਇੱਕ ਵਾਰ ਫਿਰ ਉਲਝਾਇਆ
ਭਾਰਤ ਦੇ ਰਾਸ਼ਟਰਪਤੀ ਨੇ ਕਿਹਾ: ਨਵੇਂ ਬਦਲਾਵਾਂਦੇ ਨਾਲ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਨੂੰ ਫਾਇਦਾਹੋਵੇਗਾ
ਚੋਰਾਂ ਨੇ ਤਿਜੌਰੀ ਕੱਟ ਕੇ ਚਿੱਟੇ ਦਿਨ ਕੰਪਨੀ ਤੋਂ ਨੌਂ ਲੱਖ ਉਡਾਏ
ਮਨਜੀਤ ਸਿੰਘ ਜੀ ਕੇ ਵੱਲੋਂ ਦੋਸ਼: ਦਿੱਲੀ ਗੁਰਦੁਆਰਾ ਕਮੇਟੀ ਤੋਂ ਲਾਂਭੇ ਸਿਰਸਾ ਨੇ ਨਿੱਜੀ ਕੰਪਨੀ ਦੇ ਨਾਲ ਗੁਪਤ ਸਮਝੌਤਾ ਕੀਤਾ
ਬਿਹਾਰ ਵਿੱਚ ਸਮੂਹਿਕ ਬਲਾਤਕਾਰ ਨੇ ਦਿੱਲੀ ਦੇ ਨਿਰਭੈਆ ਕਾਂਡ ਦੀ ਯਾਦ ਨੂੰ ਤਾਜ਼ਾ ਕੀਤਾ
ਰਵਿਦਾਸ ਮੰਦਰ ਵਿਵਾਦ: ਸੁਪਰੀਮ ਕੋਰਟ ਵੱਲੋਂ ਚਿਤਾਵਨੀ, ਇਸ ਮੁੱਦੇ ਉੱਤੇ ਸਿਆਸਤ ਨਾ ਕਰੋ
ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਹੀ ਟੱਕਰ ਦੀ ਸੰਭਾਵਨਾ
‘ਹਿੰਦੂ ਪਾਕਿਸਤਾਨ’ ਦੇ ਬਿਆਨ ਕਾਰਨ ਸ਼ਸ਼ੀ ਥਰੂਰ ਦੇ ਗ੍ਰਿਫਤਾਰੀ ਵਾਰੰਟ ਜਾਰੀ
20 ਨੂੰ ਚੰਦਰਯਾਨ-2 ਚੰਦਰਮਾ ਦੇ ਪੰਧ ਵਿੱਚ ਪਹੁੰਚੇਗਾ
ਹਰਿਆਣਾ ਵਿੱਚ ਬੈਂਕ ਵਿੱਚੋਂ ਕਰੋੜਾਂ ਦੀ ਚੋਰੀ, ਗਹਿਣੇ ਅਤੇ ਨਕਦੀ ਚੋਰ ਲੈ ਗਏ