Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਸੰਪਾਦਕੀ

ਗੁੱਝੇ ਭੇਦ ਹਨ ਪੀਲ ਪੁਲੀਸ ਅਤੇ ਹੋਰਾਂ ਵਿਰੁੱਧ ਹੋਏ 12 ਲੱਖ ਡਾਲਰ ਮੁੱਕਦਮੇ ਦੇ

July 16, 2019 06:40 AM

ਪੰਜਾਬੀ ਪੋਸਟ ਸੰਪਾਦਕੀ

ਬੀਤੇ ਹਫਤੇ ਟੋਰਾਂਟੋ ਵਿੱਚ ਪ੍ਰੈਕਟਿਸ ਕਰਦੀ ਵਕੀਲ ਲੀਓਰਾ ਸ਼ੇਮੈਸ਼ (Leora Shemesh) ਨੇ ਪੀਲ ਪੁਲੀਸ, ਕੈਨੇਡਾ ਦੇ ਅਟਾਰਨੀ ਜਨਰਲ, ਡਾਇਰੈਕਟਰ ਆਫ ਪਬਲਿਕ ਪ੍ਰੌਜੀਕਿਊਟਰ ਅਤੇ ਬਰੈਂਪਟਨ ਅਦਾਲਤ ਵਿੱਚ ਤਾਇਨਾਤ ਚਾਰ ਸਰਕਾਰੀ ਵਕੀਲਾਂ ਵਿਰੁੱਧ ਸਵਾ ਮਿਲੀਅਨ ਡਾਲਰ ਦਾ ਮੁੱਕਦਮਾ ਕੀਤਾ ਹੈ। ਵਰਨਣਯੋਗ ਹੈ ਕਿ ਮਈ 2015 ਵਿੱਚ ਪੀਲ ਪੁਲੀਸ ਨੇ ਇਸ ਵਕੀਲ ਖਿਲਾਫ਼ ਅਦਾਲਤ ਵਿੱਚ ਝੂਠ ਬੋਲਣ ਅਤੇ ਇਨਸਾਫ਼ ਪ੍ਰਣਾਲੀ ਦੇ ਰਾਹ ਵਿੱਚ ਰੋੜਾ ਬਣਨ ਦੇ ਚਾਰਜ ਲਾਏ ਸਨ। ਇਸ ਕੇਸ ਨਾਲ ਜੁੜੇ ਤੱਥ ਇਸ ਤਰਾਂ ਦੀ ਕਹਾਣੀ ਦੱਸਦੇ ਹਨ ਕਿ 2009 ਵਿੱਚ ਪੀਲ ਪੁਲੀਸ ਦਾ ਕਾਂਸਟੇਬਲ ਇਆਨ ਡੈਨ (Ian Dann) ਉਹਨਾਂ ਚਾਰ ਪੁਲੀਸ ਅਫ਼ਸਰਾਂ ਵਿੱਚ ਸ਼ਾਮਲ ਸੀ ਜਿਹਨਾਂ ਬਾਰੇ ਅਦਾਲਤ ਨੇ ਫੈਸਲਾ ਦਿੱਤਾ ਸੀ ਕਿ ਇਹਨਾਂ ਨੇ ਲੀਓਰਾ ਸ਼ੇਮੈਸ਼ ਦੇ ਕਲਾਇੰਟ ਨਾਲ ਧੱਕਾ ਮੁੱਕੀ ਕੀਤੀ ਸੀ। ਅਦਾਲਤ ਮੁਤਾਬਕ ਪੁਲੀਸ ਅਫ਼ਸਰਾਂ ਦਾ ਵਤੀਰਾ ਅਤੀਅੰਤ ਗਲਤ ਸੀ। ਫੇਰ ਇਸੇ ਵਕੀਲ ਦੇ ਇੱਕ ਹੋਰ ਕਲਾਇੰਟ ਦਾ ਡਰੱਗ ਟਰੈਫਿਕਿੰਗ ਕੇਸ ਅਦਾਲਤ ਵਿੱਚ ਗਿਆ ਜਿਸ ਵਿੱਚ ਕਾਂਸਟੇਬਲ ਇਆਨ ਡੈਨ ਉੱਤੇ ਦੋਸ਼ ਲੱਗੇ ਕਿ ਉਸਨੇ ਦੋਸ਼ੀ ਦੇ ਘਰ ਦੀ ਸੇਫ਼ ਵਿੱਚੋਂ ਪੈਸੇ ਕੱਢ ਲਏ ਸਨ।

ਵਰਨਣਯੋਗ ਹੈ ਕਿ ਇਸ ਪੁਲੀਸ ਅਫ਼ਸਰ ਦੇ ਗਲਤ ਵਤੀਰੇ ਕਾਰਣ ਲੀਓਰਾ ਦੇ ਕਲਾਇੰਟ ਨੂੰ ਕੋਈ ਜੇਲ੍ਹ ਨਹੀਂ ਸੀ ਹੋਈ ਹਾਲਾਂਕਿ ਉਸ ਕੋਲੋਂ 3 ਕਿਲੋ ਕੋਕੇਨ ਫੜੀ ਗਈ ਸੀ ਅਤੇ ਉਸਨੇ ਆਪਣਾ ਦੋਸ਼ ਕਬੂਲ ਕੀਤਾ ਸੀ। ਅਦਾਲਤ ਨੇ ਫੈਸਲੇ ਵਿੱਚ ਕਿਹਾ ਸੀ ਕਿ ਪੁਲੀਸ ਅਫ਼ਸਰ ਇਆਨ ਡੈਨ ਵੱਲੋਂ ਪੈਸੇ ਕੱਢ ਲੈਣ ਕਾਰਣ ਡਰੱਗ ਟਰੈਫਿਕਿੰਗ ਕਰਨ ਵਾਲਾ ਟੈਨ-ਹੁੰਗ-ਡਿਨ੍ਹ (Tan-Hung Dinh) 5 ਤੋਂ 8 ਸਾਲ ਦੀ ਕੈਦ ਹੋਣ ਤੋਂ ਵਾਲ ਵਾਲ ਬਚ ਗਿਆ ਹੈ। ਕਿਹਾ ਜਾਂਦਾ ਹੈ ਕਿ ਆਪਣੇ ਗਿਰੇਵਾਨ ਵਿੱਚ ਝਾਕਣ ਦੀ ਥਾਂ ਪੁਲੀਸ ਨੇ ਵਕੀਲ ਲੀਓਰਾ ਉੱਤੇ ਸਿ਼ਕੰਜਾ ਕੱਸਣ ਦੀ ਤਿਆਰੀ ਵਿੱਢ ਲਈ। ਪੀਲ ਪੁਲੀਸ ਵੱਲੋਂ ਬਾਅਦ ਵਿੱਚ ਲੀਓਰਾ ਉੱਤੇ ਚਾਰਜ ਲਾਏ ਗਏ ਕਿ ਉਸਨੇ ਪੁਲੀਸ ਅਫ਼ਸਰ ਡੈਨ ਦੇ ਅਕਸ ਨੂੰ ਖਰਾਬ ਕਰਨ ਲਈ ਝੂਠ ਅਫਵਾਹ ਫੈਲਾਈ ਕਿ ਉਸ ਕੋਲ ਡੈਨ ਵੱਲੋਂ ਪੈਸੇ ਚੋਰੀ ਕਰਨ ਦੀ ਵੀਡੀਓ ਹੈ। ਜੂਨ 2018 ਵਿੱਚ ਲੀਓਰਾ ਦੀ ਵਕੀਲ ਮਰੀ ਹਨੀਨ (Marie Henien) ਨੇ ਅਜਿਹੇ ਤਰਕ ਦਿੱਤੇ ਕਿ ਡੀਫੈਂਸ ਪ੍ਰੌਜ਼ੀਕਿਊਟਰਾਂ ਨੂੰ ਮੁੱਕਦਮਾ ਵਾਪਸ ਲੈਣਾ ਪਿਆ ਸੀ। ਪੁਲੀਸ ਅਫ਼ਸਰ ਇਆਨ ਡੈਨ ਨੇ ਬਾਅਦ ਵਿੱਚ ਅਦਾਲਤ ਵਿੱਚ ਕਬੂਲ ਕੀਤਾ ਸੀ ਕਿ ਉਸਨੇ ਲੀਓਰਾ ਦੇ ਕਲਾਇੰਟ ਦੀ ਸੇਫ਼ ਵਿੱਚੋਂ ਪੈਸੇ ਕੱਢੇ ਸਨ।

ਮਰੀ ਹਨੀਨ ਉਹੀ ਵਕੀਲ ਹੈ ਜਿਸਨੇ ਥੋੜੇ ਦਿਨ ਪਹਿਲਾਂ ਕੈਨੇਡੀਅਨ ਨੇਵੀ ਦੇ ਵਾਈਸ ਐਡਮਿਰਲ ਮਾਰਕ ਨੌਰਮਨ ਦੇ ਕੇਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਸਮੁੱਚੀ ਫੈਡਰਲ ਸਰਕਾਰ ਨੂੰ ਇੱਕ ਕਿਸਮ ਨਾਲ ਵਖ਼ਤ ਪਾ ਦਿੱਤਾ ਸੀ। ਸੀ ਬੀ ਸੀ ਰੇਡੀਓ ਸ਼ੋਅ ਹੋਸਟ ਜਿਆਨ ਗੋਮੇਸ਼ੀ ਦਾ ਕੇਸ ਵੀ ਇਸ ਵਕੀਲ ਨੇ ਹੀ ਲੜਿਆ ਸੀ। ਹੁਣ ਆਪਣੇ ਸਵਾ ਮਿਲੀਅਨ ਡਾਲਰ ਹਰਜਾਨੇ ਦੇ ਕੇਸ ਵਿੱਚ ਲੀਓਰਾ ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਆਪਣੀਆਂ ਖਾਮੀਆਂ ਨੂੰ ਛੁਪਾਉਣ ਲਈ ਅਤੇ ਬਦਲੇ ਦੀ ਭਾਵਨਾ ਤਹਿਤ ਪੀਲ ਪੁਲੀਸ ਅਤੇ ਸਰਕਾਰੀ ਵਕੀਲ (ਪ੍ਰੌਜ਼ੀਕਿਊਟਰ) ਉਸ ਪਿੱਛੇ ਹੱਥ ਧੋ ਕੇ ਪਏ ਹੋਏ ਸਨ।

ਵਕਾਲਤ ਦੇ ਕਿੱਤੇ ਵਿੱਚ ਆਉਣ ਤੋਂ ਪਹਿਲਾਂ ਲੀਓਰਾ ਸ਼ੇਮੈਸ਼ ਕੈਨੇਡਾ ਦੀ ਫਿਗਰ ਸਕੇਟਿੰਗ ਟੀਮ ਦੀ ਮੈਂਬਰ ਹੁੰਦੀ ਸੀ। ਵਕਾਲਤ ਦੇ ਪ੍ਰੋਫੈਸ਼ਨਲ ਸਰਕਲਾਂ ਵਿੱਚ ਉਸਦੁ ਅਤਿ ਦੀ ਗੰਭੀਰ ਅਕਸ ਵਾਲੀ ਅਤੇ ਆਪਣੇ ਵਿਰੋਧੀਆਂ ਨੂੰ ਕਰੜੇ ਹੱਥੀਂ ਲੈਣ ਲਈ ਜਾਣੀ ਜਾਂਦੀ ਹੈ। ਸਹੀ ਹੈ ਕਿ ਮਰੀ ਹਨੀਨ ਅਤੇ ਲੀਓਰਾ ਸ਼ੇਮੈਸ਼ ਵਰਗੀਆਂ ਔਰਤਾਂ ਕਿੱਤੇ ਵਜੋਂ ਵਕੀਲ ਹੋਣ ਅਤੇ ਆਪਣੇ ਹੱਕਾਂ ਦੀ ਜਾਣਕਾਰੀ ਰੱਖਣ ਕਾਰਣ ਪੁਲੀਸ ਅਫ਼ਸਰਾਂ ਅਤੇ ਸਰਕਾਰੀ ਵਕੀਲਾਂ ਨਾਲ ਮੱਥਾ ਲਾ ਲੈਂਦੀਆਂ ਹਨ। ਪਰ ਸੁਆਲ ਹੈ ਕਿ ਉਸ ਸਾਧਾਰਣ ਵਿਅਕਤੀ ਲਈ ਇਨਸਾਫ਼ ਹਾਸਲ ਕਰਨਾ ਕਿੰਨਾ ਮੁਸ਼ਕਲ ਹੋ ਸਕਦਾ ਹੈ ਜਿਸਨੂੰ ਪੁਲੀਸ ਅਤੇ ਸਰਕਾਰੀ ਵਕੀਲ ਆਪਣੇ ਰਾਹ ਦਾ ਰੋੜਾ ਸਮਝਣ ਲੱਗ ਪੈਣ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?