Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਹਾਰਪਰ ਦੇ ਬਿਆਨ ਨੇ ਛੇੜੀ ਕਸੂਤੀ ਚਰਚਾ

July 12, 2019 09:26 AM

ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਕੈਨੇਡਾ ਇੰਡੀਆ ਫਾਉਂਡੇਸ਼ਨ ਦੇ ਸਮਾਗਮ ਦੌਰਾਨ ਦਿੱਤੇ ਗਏ ਬਿਆਨ ਤੋਂ ਬਾਅਦ ਇੱਕ ਅਜਿਹੀ ਚਰਚਾ ਛਿੜ ਪਈ ਹੈ ਜਿਸਦੇ ਦੁਰਰਸ ਸਿੱਟੇ ਨਿਕਲਣ ਦੀ ਸੰਭਾਵਨਾ ਹੈ। ਜਿਸ ਕਿਸਮ ਨਾਲ ਮੁੱਖ ਧਾਰਾ ਦੇ ਮੀਡੀਆ ਨੇ ਇਸ ਬਿਆਨ ਤੋਂ ਬਾਅਦ ਕਵਰੇਜ ਕੀਤਾ ਹੈ, ਉਸਤੋਂ ਬਾਅਦ ਇੰਝ ਪ੍ਰਭਾਵ ਮਿਲਦਾ ਹੈ ਜਿਵੇਂ ਚਾਰੇ ਪਾਸੇ ਇਹ ਸਮਝ ਬਣੀ ਹੋਵੇ ਕਿ ਖਾਲਸਤਾਨ ਸਿੱਖ ਦਾ ਸਮਾਂਤਰ ਸ਼ਬਦ ਹੋਵੇ। ਬੇਸ਼ੱਕ ਸਾਰੇ ਸਿੱਖ ਖਾਲਸਤਾਨ ਦੇ ਹੱਕ ਵਿੱਚ ਨਹੀਂ ਹਨ ਪਰ ਸਿੱਖ ਭਾਈਚਾਰਾ ਇਸ ਨੈਰੇਟਿਵ ਦੀ ਹੱਦਬੰਦੀ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ। ਇਹ ਨੈਰੇਟਿਵ ‘ਬਦ ਨਾਲੋਂ ਬਦਨਾਮ ਬੁਰਾ’ ਦੀ ਗੱਲ ਨੂੰ ਸੱਚ ਕਰਦਾ ਜਾਪਦਾ ਹੈ।

ਸਟੀਫਨ ਹਾਰਪਰ ਵੱਲੋਂ ਦਿੱਤੇ ਬਿਆਨ ਨਾਲ ਹਿੰਦੂ ਸਿੱਖ ਸਹਿਯੋਗ ਹੋਰ ਕਮਜ਼ੋਰ ਹੋਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਕੀ ਇਹ ਦੁਖਦਾਈ ਗੱਲ ਨਹੀਂ ਕਿ ਕੈਨੇਡੀਅਨ ਸਿਆਸਤਦਾਨ ਉਹਨਾਂ ਮਸਲਿਆਂ ਬਾਰੇ ਬਿਆਨ ਦੇ ਕੇ ਸਸਤੀ ਸ਼ੋਹਰਤ ਬਟੋਰਨ ਦੇ ਰਾਹ ਪਏ ਹੋਏ ਹਨ ਜਿਸ ਨਾਲ ਕੈਨੇਡਾ ਵੱਸਦੇ ਲੋਕ ਕੈਨੇਡੀਅਨ ਘੱਟ ਹੋ ਕੇ ਖੁਦ ਨੂੰ ਪੇਕੇ ਦੇਸ਼ ਦੀਆਂ ਸਿਆਸਤਾਂ ਨਾਲ ਵੱਧ ਜੋੜਨ ਲੱਗ ਪੈਂਦੇ ਹਨ। ਜਿਸ ਗੱਲ ਦੇ ਖਾਤਮੇ ਵਾਸਤੇ ਸਟੀਫਨ ਹਾਰਪਰ ਨੇ ਦਮਗਜ਼ੇ ਮਾਰੇ ਸਨ, ਅਸਲ ਵਿੱਚ ਉਹ ਖੁਦ ਉਸਨੂੰ ਬੁਰਾਈ ਨੂੰ ਮਜ਼ਬੂਤ ਕਰ ਗਿਆ ਹੈ। ਪ੍ਰਧਾਨ ਮੰਤਰੀ ਹੋਣ ਵੇਲੇ ਉਹ ਖੁਦ ਉਸ ਗੱਲ ਦਾ ਦੋਸ਼ੀ ਰਿਹਾ ਹੈ ਜਿਸ ਬਾਰੇ ਅੱਜ ਉਹ ਹੋਰਾਂ ਨੂੰ ਮੱਤਾਂ ਦੇ ਰਿਹਾ ਹੈ।

ਕੈਨੇਡੀਅਨ ਸਿਆਸਤਦਾਨਾਂ ਨੂੰ ਭਾਰਤ ਵਰਗੇ ਵੱਡੇ ਅਤੇ ਗੁੰਝਲਦਾਰ ਮੁਲਕ ਦੀ ਕੌਮੀ ਅਤੇ ਖੇਤਰੀ ਸਿਆਸਤ ਦੀ ਪੂਰੀ ਸਮਝ ਬਣਾ ਪਾਉਣਾ ਸੌਖਾ ਕੰਮ ਨਹੀਂ ਹੈ। ਇਹ ਗੱਲ ਉਹਨਾਂ ਨੂੰ ਸ਼ਾਇਦ ਹੀ ਸਮਝ ਆ ਸਕੇ ਕਿ ਭਾਰਤ ਵਿੱਚ 1984 ਦੇ ਸਿੱਖ ਕਤਲੇਆਮ ਬਾਰੇ ‘ਜੈਨੋਸਾਈਡ’ ਸ਼ਬਦ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਵਰਤਣਾ ਕਿਉਂ ਸਹੀ ਹੈ? ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਵਰਤਮਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਜੈਨੋਸਾਈਡ ਸ਼ਬਦ ਸ਼ਰੇਆਮ ਵਰਤਿਆ ਜਾਂਦਾ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸ਼ਬਦ ਦੀ ਵਰਤੋਂ ਕਰ ਚੁੱਕਿਆ ਹੈ। ਪੰਜਾਬ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ 1984 ਸਾਕਾ ਨੀਲਾ ਤਾਰਾ ਦੇ ਰੋਸ ਵਿੱਚ ਕਾਂਗਰਸ ਛੱਡ ਕੇ ਇੱਕ ਕਿਸਮ ਨਾਲ ਖਾਲਿਸਤਾਨੀ ਸੁਰ ਅਪਣਾ ਚੁੱਕਿਆ ਸੀ ਅਤੇ ਅੱਜ ਫੇਰ ਪੰਜਾਬ ਦਾ ਕਾਂਗਰਸੀ ਮੁੱਖ ਮੰਤਰੀ ਬਣਕੇ ਖਾਲਸਤਾਨੀਆਂ ਦਾ ਕੱਟੜ ਵਿਰੋਧੀ ਹੋਕੇ ਕੈਨੇਡੀਅਨ ਸਿੱਖ ਲੀਡਰਾਂ ਨੂੰ ਮੱਤਾਂ ਦੇ ਰਿਹਾ ਹੈ! ਇਸੇ ਤਰਾਂ ਖਾਲਸਤਾਨ ਦਾ ਵਿਰੋਧ ਕਰਨ ਦੇ ਮਾਮਲੇ ਵਿੱਚ ਬੀ ਜੇ ਪੀ ਅਤੇ ਕਾਂਗਰਸ ਇੱਕ ਹਨ ਬੇਸ਼ੱਕ ਦੋਵੇਂ ਪਾਰਟੀਆਂ ਇੱਕ ਦੂਜੇ ਦਾ ਵਿਰੋਧ ਕਰਦੀਆਂ ਹਨ।

ਆਖਦੇ ਹਨ ਕਿ ਖਰਬੂਜਾ ਚਾਕੂ ਉੱਤੇ ਡਿੱਗੇ ਜਾਂ ਚਾਕੂ ਖਰਬੂਜੇ ਉੱਤੇ, ਨੁਕਸਾਨ ਖਰਬੂਜੇ ਦਾ ਹੋਣਾ ਹੁੰਦਾ ਹੈ। ਕੈਨੇਡਾ ਵਿੱਚ ਸਿੱਖ ਇਹੋ ਜਿਹੀ ਹੀ ਸਥਿਤੀ ਦਾ ਸਿ਼ਕਾਰ ਹੁੰਦੇ ਜਾ ਰਹੇ ਹਨ। ਕਈ ਖਾਲਸਤਾਨ ਸ਼ਬਦ ਵਰਤ ਕੇ ਲੀਡਰਸਿ਼ੱਪ ਚਲ ਰਹੇ ਹਨ ਤਾਂ ਦੂਜੇ ਉਸਦਾ ਵਿਰੋਧ ਕਰਕੇ। ਹਾਲਾਤ ਇਹ ਹਨ ਕਿ ਕੈਨੇਡਾ ਵਿੱਚ ਲਿੱਪਾਪੋਚੀ ਦੀ ਸ਼ਬਦਾਵਲੀ ਤੋਂ ਅੱਗੇ ਕੋਈ ਵੀ ਸਿਆਸੀ ਪਾਰਟੀ ਸਿੱਖ ਕਮਿਉਨਿਟੀ ਦੇ ਹੱਕ ਵਿੱਚ ਖੜਨ ਦੀ ਜ਼ੁਅਰੱਤ ਨਹੀਂ ਕਰ ਰਹੀ। ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਾਂ ਲਿਬਰਲ ਪਾਰਟੀ ਦਾ ਇੱਕ ਵੀ ਐਮ ਪੀ ਹੱਥ ਖੜਾ ਕਰਕੇ ਦੱਸ ਸਕਦਾ ਹੈ ਕਿ ਉਸਦਾ ਸਿੱਖ ਭਾਈਚਾਰੇ ਦੇ ਹਿੱਤਾਂ ਦੇ ਪਰੀਪੇਖ ਵਿੱਚ ਸਟੈਂਡ ਕੀ ਹੈ? ਕੰਜ਼ਰਵੇਟਿਵ ਪਾਰਟੀ ਤਾਂ ਹੁਣ ਵੈਸੇ ਹੀ ਸਿੱਖ ਭਾਈਚਾਰੇ ਤੋਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੀ ਦੂਰ ਹੋ ਰਹੀ ਹੈ। ਐਨ ਡੀ ਪੀ ਆਗੂ ਜਗਮੀਤ ਸਿੰਘ ਲਈ ਵੀ ਇਹ ਦੁਬਿਧਾ ਭਰੀ ਸਥਿਤੀ ਹੋਵੇਗੀ ਜਿਸਦੀ ਅੱਖ ਕੌਮੀ ਸਿਆਸਤ ਉੱਤੇ ਹੈ। ਅੱਜ ਉਹ ਪਹਿਲਾਂ ਵਾਗੂੰ ਸਿੱਖ ਹਿੱਤ ਦੇ ਹੱਕ ਵਿੱਚ ਗੱਜ ਵੱਜ ਕੇ ਕਿੰਨਾ ਕੁ ਬੋਲ ਸਕੱਣਗੇ?

ਕੈਨੇਡਾ ਵੱਸਦੇ ਸਿੱਖ ਭਾਈਚਾਰੇ ਦਾ ਇਹ ਸੰਕਟ ਹੈ ਕਿ ਉਹਨਾਂ ਕੋਲ ਚੰਦ ਕੁ ਗਰੁੱਪਾਂ ਨੂੰ ਛੱਡ ਕੇ ਐਡਵੋਕੇਸੀ ਕਰਨ ਵਾਲੇ ਇੱਕ ਮਜ਼ਬੂਤ ਤਾਣੇਬਾਣੇ ਦੀ ਘਾਟ ਹੈ। ਜੋ ਗਰੁੱਪ ਐਡਵੋਕੇਸੀ ਕਰਦੇ ਵਿਖਾਈ ਦੇਂਦੇ ਹਨ, ਉਹਨਾਂ ਵਿੱਚ ਆਪਸੀ ਤਾਲਮੇਲ ਨਦਾਰਦ ਹੈ।

ਕੈਨੇਡੀਅਨ ਪਾਰਲੀਮੈਂਟ ਵਿੱਚ 19 ਐਮ ਪੀ ਸਿੱਖ ਭਾਈਚਾਰੇ ਨਾਲ ਸਬੰਧਿਤ ਹਨ ਜੋ ਵੱਖੋ ਵੱਖਰੀਆਂ ਸਿਆਸੀ ਪਾਰਟੀਆਂ ਤੋਂ ਹਨ। ਕੀ ਉਹ ਦੱਸ ਸਕਦੇ ਹਨ ਕਿ ਵਿਸਾਖੀ ਦੇ ਸੰਕੇਤਕ ਸਮਾਗਮ ਕਰਵਾਉਣ ਅਤੇ ਰਸਮੀ ਬਿਆਨ ਦੇਣ ਤੋਂ ਇਲਾਵਾ ਉਹਨਾਂ ਨੇ ਕੋਈ ਉੱਦਮ ਕੀਤਾ ਹੋਵੇ ਜੋ ਸਿੱਖ ਕਮਿਉਨਿਟੀ ਦੇ ਵੱਡੇ ਅਤੇ ਨਿਵੇਕਲੇ ਹਿੱਤਾਂ ਨਾਲ ਜੁੜਿਆ ਹੋਵੇ? ਵਕਤ ਹੈ ਕਿ ਸਮੂਹ ਸਿੱਖ ਮੈਂਬਰ ਪਾਰਲੀਮੈਂਟ ਪਾਰਟੀ ਲਾਈਨਾਂ ਤੋਂ ਉੱਪਰ ਉੱਠ ਕੇ ਇੱਕ ਮਿਂੰਨੀ ਕਾਕਸ ਬਣਾ ਕੇ ਨਿਰੋਲ ਸਿੱਖ ਮਾਮਲਿਆਂ ਬਾਰੇ ਇੱਕ ਸਾਂਝੀ ਰਣਨੀਤੀ ਅਪਨਾਉਣ ਦਾ ਤਹਈਆ ਕਰਨ। ਇਹਨਾਂ ਤੋਂ ਵੱਡਾ ਐਡਵੋਕੇਸੀ ਗਰੁੱਪ ਸਿੱਖ ਭਾਈਚਾਰੇ ਨੂੰ ਕਦੋਂ ਅਤੇ ਕਿੱਥੇ ਮਿਲ ਸਕਦਾ ਹੈ?

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?