Welcome to Canadian Punjabi Post
Follow us on

18

October 2019
ਪੰਜਾਬ

ਹਨੀ ਸਿੰਘ ਅਤੇ ਟੀ ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਉੱਤੇ ਕੇਸ ਦਰਜ

July 11, 2019 09:53 AM

ਮੋਹਾਲੀ, 10 ਜੁਲਾਈ (ਪੋਸਟ ਬਿਊਰੋ)- ਆਪਣੇ ਗੀਤ ਵਿੱਚ ਔਰਤਾਂ ਬਾਰੇ ਲੱਚਰਤਾ ਅਤੇ ਭੱਦੀ ਸ਼ਬਦਾਵਲੀ ਪੇਸ਼ ਕਰ ਰਹੇ ਗਾਇਕ ਯੋ ਯੋ ਹਨੀ ਸਿੰਘ ਦੀਆਂ ਮੁਸ਼ਕਲਾਂ ਓਦੋਂ ਵੱਧ ਗਈਆਂ, ਜਦੋਂ ਉਸ ਖਿਲਾਫ ਮੋਹਾਲੀ ਦੇ ਮਟੌਰ ਥਾਣੇ ਵਿੱਚ ਕੇਸ ਦਰਜ ਕਰ ਲਿਆ ਗਿਆ। ਇਹ ਕੇਸ ‘ਮੱਖਣਾ' ਗੀਤ ਵਿੱਚ ਔਰਤਾਂ ਦੇ ਖਿਲਾਫ ਵਰਤੀ ਗਈ ਭੱਦੀ ਸ਼ਬਦਾਵਲੀ ਅਤੇ ਵੀਡੀਓ ਦੇ ਮਾਮਲੇ ਵਿੱਚ ਦਰਜ ਹੋਇਆ ਹੈ। ਉਸ ਦੇ ਨਾਲ ਹੀ ਗੀਤ ਲਿਖਣ ਵਾਲੇ ਲੇਖਕ ਅਤੇ ਟੀ ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੂੰ ਵੀ ਕੇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਪੰਜਾਬ ਸਟੇਟ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਉਕਤ ਗੀਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੱਕ ਸ਼ਿਕਾਇਤ ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ, ਗ੍ਰਹਿ ਅਤੇ ਨਿਆਂ ਵਿਭਾਗ ਪੰਜਾਬ, ਪੰਜਾਬ ਪੁਲਸ ਦੇ ਡੀ ਜੀ ਪੀ, ਆਈ ਜੀ ਪੁਲਸ (ਓ ਸੀ ਸੀ ਯੂ ਐਂਡ ਕਰਾਈਮ) ਨੂੰ ਭੇਜੀ ਸੀ। ਉਸ ਉੱਤੇ ਅਮਲ ਕਰਨ ਲਈ ਐੱਸ ਐੱਸ ਪੀ ਮੋਹਾਲੀ ਨੂੰ ਭੇਜੀ ਗਈ ਸੀ, ਜਿਸ ਉਤੇ ਡੀ ਏ ਦੀ ਲੀਗਲ ਰਾਏ ਲੈਣ ਪਿੱਚੋਂ ਪੁਲਸ ਨੇ ਇਹ ਕਾਰਵਾਈ ਕੀਤੀ ਹੈ। ਥਾਣਾ ਮਟੌਰ (ਮੋਹਾਲੀ) ਦੇ ਐੱਸ ਐੱਚ ਓ ਇੰਸਪੈਕਟਰ ਜਗਦੇਵ ਸਿੰਘ ਨੇ ਕਿਹਾ ਕਿ ਅਸੀਂ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਤੇ ਗੀਤ ਦੇ ਲੇਖਕ ਭੂਸ਼ਣ ਕੁਮਾਰ ਦੇ ਖਿਲਾਫ ਆਈ ਪੀ ਸੀ ਦੀ ਧਾਰਾ 294, 509, ਸੂਚਨਾ ਟੈਕਨਾਲੋਜੀ ਐਕਟ (ਆਈ ਟੀ) ਦੀ ਧਾਰਾ 67 ਅਤੇ ਇੰਡੈਸੇਂਟ ਰੀਪ੍ਰੈਜ਼ੈਂਟੇਸ਼ਨ ਆਫ ਵੂਮੈਨ ਪ੍ਰੋਹਿਬਿਸ਼ਨ ਐਕਟ ਦੀ ਧਾਰਾ ਛੇ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋ ਸਕੀ, ਮਾਮਲੇ ਦੀ ਜਾਂਚ ਜਾਰੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕਸ਼ਮੀਰ ਵਿੱਚ ਪੰਜਾਬ ਦੇ ਸੇਬ ਵਪਾਰੀਆਂ ਦੇ ਕਤਲਾਂ ਤੋਂ ਕੈਪਟਨ ਅਮਰਿੰਦਰ ਗੁੱਸੇ ਵਿੱਚ
ਗਿੱਕੀ ਕਤਲ ਕਾਂਡ: ਹਾਈ ਕੋਰਟ ਵੱਲੋਂ ਚਾਰ ਦੋਸ਼ੀਆਂ ਦੀ ਉਮਰ ਕੈਦ ਬਰਕਰਾਰ ਰਹੀ
ਨਸ਼ੇ ਦੇ ਕੇਸ ਵਿੱਚ ਪੇਸ਼ ਨਾ ਹੋਏ ਤਿੰਨ ਪੁਲਸ ਵਾਲੇ ਗ੍ਰਿਫਤਾਰ
ਏ ਟੀ ਐੱਮ ਕਲੋਨ ਕਰ ਕੇ ਠੱਗੀਆਂ ਮਾਰਦੇ ਅੰਤਰ ਰਾਜੀ ਗੈਂਗ ਦੇ ਛੇ ਜਣੇ ਕਾਬੂ
ਦੋਸ਼ੀ ਪੁਲਸ ਅਫਸਰਾਂ ਨੂੰ ਛੱਡਣ ਦੀ ਸਿਫਾਰਸ਼ ਦਾ ਸੁਖਬੀਰ ਬਾਦਲ ਵੱਲੋਂ ਵਿਰੋਧ
ਮਾਮਲਾ ਕਾਂਗਰਸ ਦੀ ਕੁੱਟਮਾਰ ਦਾ: ਮੰਤਰੀ ਆਸ਼ੂ ਦੇ ਖਿਲਾਫ ਅਰਜ਼ੀ ਉੱਤੇ ਸੁਣਵਾਈ ਪੰਜ ਨਵੰਬਰ ਨੂੰ
ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨਹੀਂ ਹੋਵੇਗੀ
ਆਮ ਆਦਮੀ ਪਾਰਟੀ ਤੋਂ ਨਿਕਲਿਆ ਮਾਸਟਰ ਬਲਦੇਵ ਸਿੰਘ ਜੈਤੋ ਫਿਰ ਉਸੇ ਵਿੱਚ ਮੁੜਿਆ
ਖੇਡ ਮੰਤਰੀ ਰਾਣਾ ਸੋਢੀ ਨੂੰ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਨੇ ਗੱਡੀ ਤੋਂ ਲਾਹਿਆ
ਕਈ ਵਿਭਾਗਾਂ ਦੀ ਗਲਤੀ ਨਾਲ ਹੋਇਆ ਸੀ ਬਟਾਲੇ ਦਾ ਬਲਾਸਟ