Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਬ੍ਰਿਟਿਸ਼ ਪ੍ਰਧਾਨ ਮੰਤਰੀ ਦੇ ਦਾਅਵੇਦਾਰ ਜੌਹਨਸਨ ਦੀ ਸਾਥਣ ਦੇ ਘਰ ਪੁਲਸ ਪਹੁੰਚੀ

June 25, 2019 09:10 AM

ਲੰਡਨ, 24 ਜੂਨ (ਪੋਸਟ ਬਿਊਰੋ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਸਾਬਕਾ ਵਿਦੇਸ਼ ਮੰਤਰੀ ਬੋਰਿਸ ਜੌਹਨਸਨ ਦੀ ਸਾਥਣ ਕੈਰੀ ਸੇਮੰਡ ਦੇ ਫਲੈਟ ਵਿੱਚੋਂ ਆਵਾਜ਼ਾਂ ਸੁਣ ਕੇ ਗੁਆਂਢੀ ਟੌਮ ਪਿੰਨ ਵੱਲੋਂ ਪੁਲਸ ਸੱਦਣ ਦਾ ਮਾਮਲਾ ਪਤਾ ਲੱਗਾ ਹੈ। ਟੌਮ ਪਿੰਨ ਨੇ ਅਖਬਾਰ ਗਾਰਡੀਅਨ ਨੂੰ ਦੱਸਿਆ ਕਿ ਘਰ 'ਚੋਂ ਕਿਸੇ ਦੇ ਚੀਕਣ ਦੀਆਂ ਆਵਾਜ਼ਾਂ ਸੁਣੀਆਂ ਤੇ ਉਨ੍ਹਾਂ ਬਾਅਦ ਵਿੱਚ ਆਪਣੀ ਪਤਨੀ ਨਾਲ ਘਰ ਦਾ ਮੁੱਖ ਦਰਵਾਜ਼ਾ ਵੀ ਖੜਕਾਇਆ ਹੈ, ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਆਖਰ ਉਨ੍ਹਾਂ ਨੇ ਸੁਰੱਖਿਆ ਦਾ ਧਿਆਨ ਕਰਦੇ ਹੋਏ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਕਿਹਾ ਹੈ ਕਿ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ।
ਗਾਰਡੀਅਨ ਅਖਬਾਰ ਦੇ ਅਨੁਸਾਰ ਟੌਮ ਪਿੰਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਗੁੱਸੇ ਭਰੇ ਲਹਿਜ਼ੇ ਵਿੱਚ ਘਰ 'ਚੋਂ ਚਲੇ ਜਾਣ ਲਈ ਸੁਣਿਆ ਸੀ। ਉਸ ਦੇ ਅਨੁਸਾਰ ਇਹ ਆਵਾਜ਼ਾਂ ਕੈਰੀ ਸੇਮੰਡ ਨੇ ਬੋਰਿਸ ਜੌਹਨਸਨ ਨੂੰ ਦਿੱਤੀਆਂ ਸਨ ਤੇ ਬੋਰਿਸ ਨੂੰ ਫਲੈਟ ਵਿੱਚੋਂ ਚਲੇ ਜਾਣ ਲਈ ਵਾਰ ਵਾਰ ਕਿਹਾ ਸੀ। ਟੌਮ ਨੇ ਕਿਹਾ ਕਿ ਕੋਈ ਵੀ ਗੁਆਂਢੀ ਹੁੰਦਾ, ਉਹ ਏਦਾਂ ਦੀਆਂ ਆਵਾਜ਼ਾਂ ਸੁਣ ਕੇ ਇਹੀ ਕਰਦਾ। ਮਿਸ ਸੇਮੰਡ ਨੇ ਕਿਹਾ ਕਿ ਐੱਮ ਪੀ ਨੇ ਸੋਫੇ ਉਤੇ ਰੈਡ ਵਾਈਨ ਡੋਲ ਦਿੱਤੀ ਸੀ, ਜਿਸ ਕਰ ਕੇ ਉਸ ਨੇ ਸਿਰਫ ਇਹ ਕਿਹਾ ਸੀ ਕਿ ਤੈਨੂੰ ਕਿਸੇ ਗੱਲ ਦੀ ਪ੍ਰਵਾਹ ਨਹੀਂ, ਕਿਉਂਕਿ ਤੂੰ ਇਹ ਡੋਲ੍ਹੀ ਹੈ। ਬੀ ਬੀ ਸੀ ਨਿਊਜ਼ ਦੇ ਅਨੁਸਾਰ ਇੱਕ ਹੋਰ ਗੁਆਂਢੀ, ਜਿਸ ਨੇ ਆਪਣਾ ਨਾਂਅ ਫਾਤਿਮਾ ਦੱਸਿਆ ਸੀ, ਨੇ ਕਿਹਾ ਕਿ ਉਸ ਨੇ ਇੱਕ ਔਰਤ ਦੀ ਆਵਾਜ਼ ਸੁਣੀ ਸੀ, ਜੋ ਚੀਕ ਰਹੀ ਸੀ। ਬੋਰਿਸ ਦੇ ਹਮਾਇਤੀਆਂ ਨੇ ਇਸ ਨੂੰ ਰਾਜਸੀ ਸਟੰਟ ਕਿਹਾ ਹੈ। ਉਨ੍ਹਾਂ ਕਿਹਾ ਕਿ ਇਹ ਟੋਰੀ ਪਾਰਟੀ ਪ੍ਰਤੀ ਨਫਰਤ ਹੈ। ਟੌਮ ਪਿੰਨ ਦੀ ਪਤਨੀ ਈਵ ਲੇਗ ਨੇ ਪਹਿਲਾਂ ਟਵਿੱਟਰ 'ਤੇ ਦਾਅਵਾ ਕੀਤਾ ਸੀ ਕਿ ਉਸ ਨੇ ਬੋਰਿਸ ਨੂੰ ਗਲਤ ਇਸ਼ਾਰਾ ਕੀਤਾ ਸੀ। ਬੋਰਿਸ ਜੌਹਨਸਨ ਨੇ ਭਾਰਤੀ ਮੂਲ ਦੀ ਔਰਤ ਮਾਰੀਨਾ ਵ੍ਹੀਲਰ ਨਾਲ 2018 ਵਿੱਚ 25 ਸਾਲ ਦਾ ਵਿਆਹੁਤਾ ਜੀਵਨ ਪਿੱਛੋਂ ਤਲਾਕ ਲੈ ਲਿਆ ਸੀ। ਖਬਰਾਂ ਮੁਤਾਬਕ ਕੈਰੀ ਸੇਮੰਡ ਆਪਣੇ ਘਰ 'ਚ ਜਾਣ ਤੋਂ ਵੀ ਡਰ ਰਹੀ ਹੈ ਕਿਉਂਕਿ ਉਸ ਨੂੰ ਨਫਰਤ ਭਰੀਆਂ ਚਿੱਠੀਆਂ ਮਿਲ ਰਹੀਆਂ ਹਨ। ਕੈਰੀ ਨੇ ਪੁਲਸ ਕੋਲ ਉਕਤ ਜੋੜੇ ਦੀ ਸ਼ਿਕਾਇਤ ਵੀ ਕੀਤੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ