Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਸਵਾ ਕਰੋੜ ਟਨ ਪੁਰਾਣੀ ਕਣਕ ਨੂੰ ਸਰਕਾਰ ਮਹਿੰਗੀ ਵੇਚਣ ਲੱਗੀ

June 19, 2019 11:14 PM

ਨਵੀਂ ਦਿੱਲੀ, 19 ਜੂਨ (ਪੋਸਟ ਬਿਊਰੋ)- ਖੁੱਲੇ੍ਹ ਬਾਜ਼ਾਰ ਵਿੱਚ ਕਣਕ ਦੀਆਂ ਕੀਮਤਾਂ ਘੱਟ ਹੋਈਆਂ ਹਨ। ਇਸ ਦੌਰਾਨ ਸਰਕਾਰ ਸਵਾ ਕਰੋੜ ਟਨ ਪੁਰਾਣੀ ਕਣਕ ਬਾਜ਼ਾਰ ਦੇ ਮੁਕਾਬਲੇ ਜ਼ਿਆਦਾ ਭਾਅ 'ਤੇ ਵੇਚਣ ਲੱਗੀ ਹੈ।
ਖੁਰਾਕ ਮੰਤਰਾਲੇ ਦੇ ਇਸ ਐਲਾਨ ਦਾ ਜਿਣਸ ਬਾਜ਼ਾਰ 'ਤੇ ਹਾਲੇ ਕੋਈ ਅਸਰ ਨਹੀਂ ਪਿਆ। ਸਰਕਾਰੀ ਗੁਦਾਮਾਂ 'ਚ ਪਈ ਕਣਕ ਦਾ ਹਾਲੇ ਕੋਈ ਲੈਣਦਾਰ ਨਹੀਂ ਮਿਲ ਰਿਹਾ। ਚਾਲੂ ਹਾੜੀ ਖਰੀਦ ਸੀਜ਼ਨ ਵਿੱਚ ਕਣਕ ਦੀ ਸਰਕਾਰੀ ਖਰੀਦ ਲਗਾਤਾਰ ਜਾਰੀ ਹੈ, ਜਿਸ ਦੇ ਭੰਡਾਰ ਬਾਰੇ ਸਰਕਾਰੀ ਏਜੰਸੀਆਂ ਪ੍ਰੇਸ਼ਾਨੀ ਵਿੱਚ ਹਨ। ਦੂਜੇ ਪਾਸੇ ਇਨ੍ਹਾਂ ਦੇ ਗੁਦਾਮਾਂ ਵਿੱਚ 1.20 ਕਰੋੜ ਟਨ ਕਣਕ ਦਾ ਪੁਰਾਣਾ ਸਟਾਕ ਪਿਆ ਹੈ ਅਤੇ ਉਸ ਨੂੰ ਬਾਹਰ ਕੱਢਣ ਦੀ ਕਾਹਲ ਹੈ। ਬਾਜ਼ਾਰ ਵਿੱਚ ਕਣਕ ਦੀ ਮੰਗ ਨਾ ਹੋਣ ਨਾਲ ਇੰਪੋਰਟ ਸੰਭਵ ਨਹੀਂ। ਸਰਕਾਰੀ ਏਜੰਸੀ ਭਾਰਤੀ ਖੁਰਾਕ ਨਿਗਮ (ਐਫ ਸੀ ਆਈ) ਇਸ ਪੁਰਾਣੇ ਸਟਾਕ ਨੂੰ ਹਰ ਹਾਲਤ ਵਿੱਚ ਖਾਲੀ ਕਰਵਾਉਣਾ ਚਾਹੁੰਦੀ ਹੈ। ਖੁੱਲ੍ਹੇ ਬਾਜ਼ਾਰ ਵਿੱਚ ਵੇਚਣ ਦੀ ਨੀਤੀ ਹੇਠ ਇਕ ਕਰੋੜ ਟਨ ਕਣਕ ਅਤੇ 50 ਲੱਖ ਟਨ ਚੌਲ ਵੇਚਣ ਦੀ ਮਨਜ਼ੂਰੀ ਸਰਕਾਰ ਨੇ ਦੇ ਦਿੱਤੀ ਹੈ, ਪਰ ਇਨ੍ਹਾਂ ਜਿਣਸਾਂ ਲਈ ਤੈਅ ਕੀਤੀਆਂ ਕੀਮਤਾਂ ਖੁੱਲ੍ਹੇ ਬਾਜ਼ਾਰ ਮੁਕਾਬਲੇ ਬਹੁਤ ਵੱਧ ਹੈ। ਇਨ੍ਹਾਂ ਵਿੱਚ ਕਣਕ ਦਾ ਮੁੱਲ 2080 ਤੋਂ 2245 ਰੁਪਏ ਪ੍ਰਤੀ ਕੁਇੰਟਲ ਰੱਖਿਆ ਅਤੇ ਚੌਲ ਲਈ 2785 ਰੁਪਏ ਪ੍ਰਤੀ ਕੁਇੰਟਲ ਭਾਅ ਨਿਸ਼ਚਿਤ ਕੀਤਾ ਹੈ। ਇਸ ਦੇ ਮੁਕਾਬਲੇ ਉਤਪਾਦ ਬਾਜ਼ਾਰਾਂ ਵਿੱਚ ਕਣਕ ਦਾ ਭਾਅ ਕਿਸੇ ਵੀ ਹਾਲਤ ਘੱਟੋ ਘੱਟ ਸਮਰਥਨ ਮੁੱਲ ਤੋਂ ਵੱਧ ਨਹੀਂ ਹੈ। ਸਰਕਾਰ ਦੀ ਪੁਰਾਣੀ ਕਣਕ ਦਾ ਮੁੱਲ ਖੁੱਲ੍ਹੇ ਬਾਜ਼ਾਰ ਨਾਲੋਂ ਲਗਭਗ ਡੇਢ ਗੁਣਾ ਹੈ। ਖੁਰਾਕ ਖਾਧ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਰਾਣੇ ਸਟਾਕ ਵਾਲੀ ਕਣਕ ਦਾ ਮੁੱਲ ਉਸ ਦੀ ਸੰਭਾਲ ਦੇ ਖਰਚ ਨੂੰ ਜੋੜ ਕੇ ਤੈਅ ਕੀਤਾ ਹੈ। ਸਰਕਾਰੀ ਸਟਾਕ ਵਿੱਚ ਫਿਲਹਾਲ 1.20 ਕਰੋੜ ਟਨ ਪੁਰਾਣੀ ਕਣਕ ਦੇ ਨਾਲ ਚਾਲੂ ਸੀਜ਼ਨ ਵਿੱਚ ਕੁੱਲ 4.65 ਕਰੋੜ ਟਨ ਕਣਕ ਹੈ। ਜਦ ਕਿ ਪਿਛਲੀ ਸਾਉਣੀ ਸੀਜ਼ਨ ਦੇ ਚੌਲ ਦਾ ਸਟਾਕ ਗੁਦਾਮਾਂ ਵਿੱਚ 2.75 ਕਰੋੜ ਟਨ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼