Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਭਾਰਤੀ ਮੂਲ ਦੀ ਅੰਗਹੀਣ ਔਰਤ ਦੀ ਮਦਦ ਤੋਂ ਨਾਂਹ ਕਰਨ ਵਾਲਾ ਡਰਾਈਵਰ ਸਸਪੈਂਡ

June 19, 2019 10:40 PM

ਲੰਡਨ, 19 ਜੂਨ (ਪੋਸਟ ਬਿਊਰੋ)- ਬ੍ਰਿਟੇਨ ਦੇ ਲੀਸਟਰ ਸ਼ਹਿਰ ਵਿੱਚ ਭਾਰਤੀ ਮੂਲ ਦੀ ਇਕ ਅੰਗਹੀਣ ਔਰਤ ਨੂੰ ਮੰਦਰ ਦੇ ਰੈਂਪ ਤੋਂ ਹੇਠਾਂ ਉਤਰਨ ਤੇ ਕਾਰ ਵਿੱਚ ਚੜ੍ਹਨ 'ਚ ਮਦਦ ਤੋਂ ਇਨਕਾਰ ਕਰਨ ਵਾਲੇ ਟੈਕਸੀ ਡਰਾਈਵਰ ਨੂੰ ‘ਅਣਮਿੱਥੇ ਸਮੇਂ ਲਈ' ਸਸਪੈਂਡ ਕਰ ਦਿੱਤਾ ਗਿਆ ਹੈ। ਡਰਾਈਵਰ ਦੇ ਇਸ ਵਿਹਾਰ ਨਾਲ ਵੀਲ੍ਹਚੇਅਰ 'ਤੇ ਬੈਠੀ ਔਰਤ ਨੇ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕੀਤਾ।
ਤਿੰਨ ਸਾਲ ਪਹਿਲਾਂ ਸਰੋਜ ਸੇਠ ਦਾ ਇਕ ਪੈਰ ਕੱਟ ਗਿਆ ਸੀ। ਈਸਟਰ ਮਿਡਲੈਂਡਸ ਸ਼ਹਿਰ ਦੇ ਕਲੇਰੇਂਡਾਨ ਪਾਰਕ ਰੋਡ ਸਥਿਤ ਸ੍ਰੀ ਗੀਤਾ ਭਵਨ ਮੰਦਰ ਵਿੱਚ ਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਡਰਾਈਵਰ ਨੂੰ ਵਾਹਨ ਵਿੱਚ ਚੜ੍ਹਨ ਵਿੱਚ ਮਦਦ ਕਰਨ ਲਈ ਕਿਹਾ ਸੀ, ਪਰ ਉਸ ਨੇ ਕੋਈ ਇਨਸਾਨੀਅਤ ਨਹੀਂ ਦਿਖਾਈ। 78 ਸਾਲਾ ਸਾਬਕਾ ਮੈਜਿਸਟਰੇਟ ਨੇ ਕਿਹਾ ਕਿ ਡਰਾਈਵਰ ਨੇ ਉਸ ਦੀ ਮਦਦ ਤੋਂ ਇਨਕਾਰ ਕਰ ਦਿੱਤਾ ਤੇ ਕਾਰ ਅੱਗੇ ਕਰ ਲਈ। ਇਸ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕੀਤਾ। ਸੇਠ ਨੂੰ ਸਾਲ 2011 ਵਿੱਚ ਲੀਸਟਰ ਵਿੱਚ ਭਾਈਚਾਰਕ ਖੇਤਰ ਸੇਵਾ ਕਰਨ ਲਈ ਮਹਾਰਾਣੀ ਐਲਿਜ਼ਾਬੈਥ ਕੋਲੋਨ ‘ਮੋਸਟ ਐਕਸੀਲੈਂਟ ਆਰਡਰ ਆਫ ਦੀ ਬ੍ਰਿਟਿਸ਼ ਇੰਪਾਇਰ' ਦਾ ਸਨਮਾਨ ਮਿਲਿਆ ਸੀ। ਇਸ ਘਟਨਾ ਦੀ ਗਵਾਹ ਨਿਸ਼ਾ ਸਹਿਦੇਵ ਨੇ ਟਵਿਟਰ ਉੱਤੇ ਡਰਾਈਵਰ ਦੇ ਇਸ ਵਿਹਾਰ ਦੀ ਸ਼ਿਕਾਇਤ ਕੀਤੀ। ਨਿਸ਼ਾ ਨੇ ਲਿਖਿਆ ਕਿ ਮੰਦਰ ਦੇ ਰੈਂਪ ਤੋਂ ਉਤਰਨ ਤੇ ਕਾਰ ਵਿੱਚ ਚੜ੍ਹਨ ਵਿੱਚ ਮਦਦ ਕਰਨ ਤੋਂ ਇਨਕਾਰ ਕਰਨ ਤੋਂ ਬਾਅਦ ਉਹ ਉਥੋਂ ਚਲਾ ਗਿਆ ਤੇ ਬਜ਼ੁਰਗ ਔਰਤ ਮੰਦਰ ਦੇ ਬਾਹਰ ਮੀਂਹ ਵਿੱਚ ਵੀਲ੍ਹਚੇਅਰ 'ਤੇ ਬੈਠੀ ਰਹੀ। ਏ ਡੀ ਟੀ ਟੈਕਸੀਜ਼ ਨੇ ਕਿਹਾ ਕਿ ਡਰਾਈਵਰ ਨੂੰ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ ਅਤੇ ਕੰਪਨੀ ਜਾਂਚ ਕਰ ਰਹੀ ਹੈ। ਸੇਠ ਇਸੇ ਕਾਰ ਕੰਪਨੀ ਦੀ ਸੇਵਾ ਆਮ ਤੌਰ 'ਤੇ ਲੈਂਦੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ