Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਭ੍ਰਿਸ਼ਟਾਚਾਰ ਵਿਰੁੱਧ ਸਖ਼ਤੀ: ਨਰਿੰਦਰ ਮੋਦੀ ਸਰਕਾਰ ਨੇ 15 ਭ੍ਰਿਸ਼ਟ ਟੈਕਸ ਅਫਸਰਾਂ ਨੂੰ ਨੌਕਰੀ ਤੋਂ ਕੱਢਿਆ

June 19, 2019 09:05 AM

ਨਵੀਂ ਦਿੱਲੀ, 18 ਜੂਨ, (ਪੋਸਟ ਬਿਊਰੋ)-ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਭ੍ਰਿਸ਼ਟ ਅਫਸਰਾਂ ਉੱਤੇਲਗਾਮ ਕੱਸਣ ਦਾ ਕੰਮ ਛੋਹ ਦਿੱਤਾ ਅਤੇ ਅਜਿਹੇ 15 ਅਫਸਰਾਂ ਨੂੰ ਨੌਕਰੀ ਤੋਂਕੱਢ ਦਿੱਤਾ ਗਿਆ ਹੈ।
ਸਰਕਾਰੀ ਤੌਰ ਉੱਤੇ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਆਏ ਹੋਏ ਕਸਟਮ ਡਿਊਟੀ ਤੇ ਕੇਂਦਰੀ ਉਤਪਾਦ ਟੈਕਸ ਦੇ 15 ਸੀਨੀਅਰ ਅਫਸਰਾਂ ਨੂੰ ਜਬਰੀ ਸੇਵਾ ਮੁਕਤ ਕਰ ਦਿੱਤਾ ਹੈ ਤੇ ਇਕ ਹਫ਼ਤਾ ਪਹਿਲਾਂ ਇੱਕ ਦਰਜਨ ਦੇ ਕਰੀਬ ਆਮਦਨ ਟੈਕਸਾਂ ਵਾਲੇ ਅਫਸਰਾਂ ਉੱਤੇ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ।ਇਨ੍ਹਾਂ ਵਿੱਚ ਅਸਿਸਟੈਂਟ ਕਮਿਸ਼ਨਰ ਤੋਂ ਪ੍ਰਿੰਸੀਪਲ ਕਮਿਸ਼ਨਰ ਤੱਕ ਦੇ ਅਫਸਰ ਸ਼ਾਮਲ ਹਨ। ਕੇਂਦਰ ਦੇਅਸਿੱਧੇ ਟੈਕਸ ਅਤੇ ਕਸਟਮ ਡਿਊਟੀ ਬੋਰਡ (ਸੀਬੀਆਈਸੀ) ਦੇ ਅਫਸਰਾਂ ਨੂੰ ਕੇਂਦਰ ਸਰਕਾਰ ਨੇ ਫੰਡਾਮੈਂਟਲ ਰੂਲਜ਼ ਦੇ ਨਿਯਮ 56 (ਜੇ) ਅਧੀਨ ਨੌਕਰੀ ਤੋਂ ਕੱਢਿਆ ਹੈ।ਇਨ੍ਹਾਂ ਵਿੱਚੋਂ ਕੁਝ ਅਧਿਕਾਰੀ ਪਹਿਲਾਂ ਸਸਪੈਂਡ ਸਨ ਅਤੇ ਕੁਝ ਹੋਰਨਾਂ ਖ਼ਿਲਾਫ਼ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਕੇਸ ਦਰਜ ਕਰ ਰੱਖੇ ਹਨ, ਕਈਅਫਸਰਾਂ ਉੱਤੇ ਰਿਸ਼ਵਤ, ਵਸੂਲੀ ਅਤੇ ਆਮਦਨ ਤੋਂ ਵੱਧ ਜਾਇਦਾਦਾਂ ਬਣਾਉਣ ਦੇ ਦੋਸ਼ ਲੱਗੇੇ ਹਨ।ਜਿਨ੍ਹਾਂ ਅਫਸਰਾਂ ਨੂੰ ਜਬਰੀ ਸੇਵਾਮੁਕਤ ਕੀਤਾ ਹੈ, ਉਨ੍ਹਾਂ ਵਿੱਚ ਦਿੱਲੀ ਤੋਂ ਸੀਬੀਆਈਸੀ ਦੇ ਪ੍ਰਿੰਸੀਪਲ ਐਡੀਸ਼ਨਲ ਡਾਇਰੈਕਟਰ ਜਨਰਲ ਅਨੂਪ ਸ੍ਰੀਵਾਸਤਵ, ਜਾਇੰਟ ਕਮਿਸ਼ਨਰ ਨਲਿਨ ਕੁਮਾਰ ਤੇ ਕੋਲਕਾਤਾ ਦੇ ਕਮਿਸ਼ਨਰ ਸੰਸਾਰ ਚੰਦ ਸ਼ਾਮਲ ਹਨ।ਉਨ੍ਹਾਂ ਉੱਤੇ ਅਜਿਹੀ ਰਿਹਾਇਸ਼ੀ ਸੁਸਾਇਟੀ ਦਾ ਪੱਖ ਲੈਣ ਦਾ ਦੋਸ਼ ਹੈ, ਜਿਹੜੀ ਨਿਯਮਾਂ ਦੀ ਉਲੰਘਣਾ ਕਰ ਕੇ ਜ਼ਮੀਨ ਖਰੀਦਣ ਲਈ ਐੱਨ ਓਸੀ ਲੈਣਾ ਚਾਹੁੰਦੀ ਸੀ।ਇਨ੍ਹਾਂ ਵਿੱਚ ਉਸ ਕੰਪਨੀ ਤੇ ਇਕ ਖਰੀਦਦਾਰ ਤੋਂ ਡਿਊਟੀ ਚੋਰੀ ਦੇ ਕੇਸ ਵਿੱਚ ਰਿਸ਼ਵਤ ਲੈਣ ਦਾ ਵੀ ਦੋਸ਼ ਹੈ ਤੇ ਮਨ ਮਰਜੀ ਨਾਲ ਗ੍ਰਿਫਤਾਰੀ, ਪਰੇਸ਼ਾਨ ਤੇ ਵਸੂਲੀ ਕਰਨ ਦਾ ਦੋਸ਼ ਹੈ।ਜਾਇੰਟ ਕਮਿਸ਼ਨਰ ਨਲਿਨ ਕੁਮਾਰ ਖ਼ਿਲਾਫ਼ ਉੱਤੇ ਭ੍ਰਿਸ਼ਟਾਚਾਰ ਬਾਰੇ ਸੀਬੀ ਆਈ ਨੇ ਕੇਸ ਦਰਜ ਕੀਤਾ ਹੋਇਆ ਹੈ।ਮੰਤਰਾਲੇ ਦਾ ਕਹਿਣਾ ਹੈ ਕਿ ਇਨ੍ਹਾਂ ਅਫਸਰਾਂ ਦੀ ਉਮਰ 50 ਸਾਲ ਹੋ ਜਾਣ ਪਿੱਛੋਂ ਜਨਹਿੱਤ ਵਿੱਚ ਉਨ੍ਹਾਂ ਨੂੰ ਜਬਰੀ ਸੇਵਾਮੁਕਤ ਕੀਤਾ ਗਿਆ ਹੈ।ਕੋਲਕਾਤਾਦੇ ਕਮਿਸ਼ਨਰ ਸੰਸਾਰ ਚੰਦ ਵੀ ਰਿਸ਼ਵਤਖੋਰੀ ਦੇ ਧੰਦੇਵਿੱਚ ਸ਼ਾਮਲ ਸੀ। ਚੇਨਈ ਦੇ ਕਮਿਸ਼ਨਰ ਜੀ. ਸ੍ਰੀਹਰਸ਼ਾ ਨੇ ਆਮਦਨ ਦੇ ਸਰੋਤਾਂ ਤੋਂ ਵੱਧ 2.24 ਕਰੋੜ ਰੁਪਏ ਤੋਂ ਵੱਧ ਜਾਇਦਾਦ ਇਕੱਠੀ ਕਰ ਰੱਖੀ ਸੀ।ਸੀਬੀਆਈ ਨੇ ਜਾਲ ਵਿਛਾ ਕੇ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਕਮਿਸ਼ਨਰ ਰੈਂਕ ਦੇ ਦੋ ਹੋਰ ਅਧਿਕਾਰੀ ਅਤੁਲ ਦੀਕਸ਼ਤ ਅਤੇ ਵਿਨੈ ਬ੍ਰਿਜ ਸਿੰਘ, ਜੋ ਸਸਪੈਂਡ ਕੀਤੇ ਹੋਏ ਸਨ, ਨੂੰ ਵੀ ਸਰਕਾਰ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਦੀਕਸ਼ਤ ਦੇ ਖ਼ਿਲਾਫ਼ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਹੈ ਤੇ ਵਿਨੈ ਬ੍ਰਿਜ ਸਿੰਘ ਦੇ ਖ਼ਿਲਾਫ਼ ਓਵਰ ਇਨਵਾਇਸਿੰਗ ਦਾ ਭ੍ਰਿਸ਼ਟਾਚਾਰ ਦਾ ਕੇਸ ਚੱਲਦਾ ਹੈ।ਦਿੱਲੀ ਵਿਚਲੇ ਜੀ ਐੱਸਟੀ ਦੇ ਡਿਪਟੀ ਕਮਿਸ਼ਨਰ ਅਮਰੇਸ਼ ਜੈਨ ਕੋਲ ਆਮਦਨ ਦੇ ਸਰੋਤਾਂ ਤੋਂ ਵੱਧ 1.55 ਕਰੋੜ ਰੁਪਏ ਜਾਇਦਾਦ ਪਤਾ ਲੱਗੀ ਹੈ। ਉਸ ਦੇ ਵਿਰੁੱਧ 95.24 ਲੱਖ ਰੁਪਏ ਦੀ ਨਕਦੀ ਬਰਾਮਦ ਹੋਣ ਦਾ ਕੇਸ ਵੀ ਹੈ।ਇਸ ਤੋਂ ਇਲਾਵਾ ਕੋਲਕਾਤਾ ਵਿੱਚ ਡੀਜੀ ਸਿਸਟਮਜ਼ ਲਈ ਐਡੀਸ਼ਨਲ ਕਮਿਸ਼ਨਰ ਅਸ਼ੋਕ ਮਹੀਦਾ ਤੇ ਐਡੀਸ਼ਨਲ ਕਮਿਸ਼ਨਰ ਵਰਿੰਦਰ ਅਗਰਵਾਲ ਨੂੰ ਵੀ ਜਬਰੀ ਸੇਵਾਮੁਕਤ ਕੀਤਾ ਗਿਆ ਹੈ। ਅਸਿਸਟੈਂਟ ਕਮਿਸ਼ਨਰ ਐੱਸ ਐੱਸ ਪਬਾਨਾ, ਐੱਸ ਐੱਸ ਬਿਸ਼ਟ, ਵਿਨੋਦ ਸਾਂਗਾ, ਰਾਜੂ ਸ਼ੇਖ਼ਰ, ਮੁਹੰਮਦ ਅਲਤਾਫ ਅਤੇ ਡਿਪਟੀ ਕਮਿਸ਼ਨਰ ਅਸ਼ੋਕ ਅਸਵਾਲ ਨੂੰ ਵੀ ਜਬਰੀ ਸੇਵਾਮੁਕਤ ਕੀਤਾ ਗਿਆ ਹੈ ਅਤੇ ਕਈ ਹੋਰਨਾਂ ਦੀ ਵਾਰੀ ਲੱਗਣ ਵਾਲੀ ਦੱਸੀ ਜਾਂਦੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼