Welcome to Canadian Punjabi Post
Follow us on

06

June 2025
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਨਿਊਜ਼ੀਲੈਂਡ ਦੀ ਸੰਸਦ ਮੈਂਬਰ ਲੌਰਾ ਮੈਕਲਰ ਨੇ ਤਸਵੀਰ ਦਿਖਾ ਕੇ ਡੀਪਫੇਕ `ਤੇ ਕਾਨੂੰਨ ਬਣਾਉਣ ਦੀ ਕੀਤੀ ਮੰਗ

June 03, 2025 10:46 PM

ਵੈਲਿੰਗਟਨ, 3 ਜੂਨ (ਪੋਸਟ ਬਿਊਰੋ): ਨਿਊਜ਼ੀਲੈਂਡ ਦੀ ਮਹਿਲਾ ਸੰਸਦ ਮੈਂਬਰ ਲੌਰਾ ਮੈਕਲਰ ਨੇ ਸੰਸਦ ‘ਚ ਆਪਣੀ ਇੱਕ ਏਆਈ-ਜਨਰੇਟਿਡ ਨਗਨ ਤਸਵੀਰ ਦਿਖਾਈ। ਮੈਕਲਰ ਦਾ ਉਦੇਸ਼ ਲੋਕਾਂ ਨੂੰ ਇਹ ਦੱਸਣਾ ਸੀ ਕਿ ਅਜਿਹੀਆਂ ਨਕਲੀ ਤਸਵੀਰਾਂ ਬਣਾਉਣਾ ਕਿੰਨਾ ਆਸਾਨ ਹੈ ਅਤੇ ਇਹ ਕਿੰਨਾ ਖਤਰਨਾਕ ਹੋ ਸਕਦਾ ਹੈ।
ਲੌਰਾ ਨੇ ਸੰਸਦ ‘ਚ ਕਿਹਾ ਕਿ ਉਨ੍ਹਾਂ ਨੇ ਗੂਗਲ ਸਰਚ ਰਾਹੀਂ ਮਿਲੀ ਇੱਕ ਵੈਬਸਾਈਟ ਦੀ ਵਰਤੋਂ ਕਰਕੇ ਕੁਝ ਮਿੰਟਾਂ ‘ਚ ਆਪਣੀ ਡੀਪਫੇਕ ਤਸਵੀਰ ਬਣਾਈ। ਉਨ੍ਹਾਂ ਨੇ ਡੀਪਫੇਕ ਅਤੇ ਏਆਈ ਨੂੰ ਕੰਟਰੋਲ ਕਰਨ ਲਈ ਕਾਨੂੰਨ ਦੀ ਮੰਗ ਕੀਤੀ ਹੈ। ਉਨ੍ਹਾਂ ਇੱਕ ਤਸਵੀਰ ਦਿਖਾਈ ਅਤੇ ਕਿਹਾ ਕਿ ਇਹ ਮੇਰੀ ਨਗਨ ਤਸਵੀਰ ਹੈ, ਪਰ ਇਹ ਅਸਲੀ ਨਹੀਂ ਹੈ। ਅਜਿਹੀਆਂ ਡੀਪਫੇਕ ਤਸਵੀਰਾਂ ਬਣਾਉਣ ‘ਚ ਮੈਨੂੰ ਪੰਜ ਮਿੰਟ ਤੋਂ ਵੀ ਘੱਟ ਸਮਾਂ ਲੱਗਿਆ।
ਲੌਰਾ ਨੇ ਇਹ ਗੱਲਾਂ 14 ਮਈ ਨੂੰ ਕਹੀਆਂ, ਜੋ ਹੁਣ ਵਾਇਰਲ ਹੋ ਰਹੀਆਂ ਹਨ। ਲੌਰਾ ਨੇ ਕਿਹਾ, “ਸਮੱਸਿਆ ਤਕਨਾਲੋਜੀ ‘ਚ ਨਹੀਂ ਹੈ, ਸਗੋਂ ਇਸਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨ ‘ਚ ਹੈ। ਸਾਨੂੰ ਇਸਦਾ ਹੱਲ ਲੱਭਣਾ ਪਵੇਗਾ।”
ਨਿਊਜ਼ੀਲੈਂਡ ‘ਚ ਡੀਪਫੇਕ ਨੂੰ ਸਿੱਧੇ ਤੌਰ ‘ਤੇ ਨਿਯਮਤ ਕਰਨ ਲਈ ਕੋਈ ਕਾਨੂੰਨ ਨਹੀਂ ਹੈ, ਹਾਲਾਂਕਿ ਡਿਜੀਟਲ ਸੰਚਾਰ ਨਾਲ ਸਬੰਧਤ ਕੁਝ ਨਿਯਮ ਹਨ। ਲੌਰਾ ਡੀਪਫੇਕ ਡਿਜੀਟਲ ਨੁਕਸਾਨ ਅਤੇ ਸ਼ੋਸ਼ਣ ਬਿੱਲ ਦਾ ਸਮਰਥਨ ਕਰ ਰਹੀ ਹੈ .
ਇਸ ਦੇ ਤਹਿਤ, ਸਹਿਮਤੀ ਤੋਂ ਬਿਨਾਂ ਡੀਪਫੇਕ ਬਣਾਉਣਾ ਜਾਂ ਸਾਂਝਾ ਕਰਨਾ ਅਪਰਾਧ ਹੋਵੇਗਾ। ਨਿਊਜ਼ੀਲੈਂਡ ਦੇ ਮਾਹਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਡੀਪਫੇਕ ਪੋਰਨ ਬਿਨਾਂ ਸਹਿਮਤੀ ਦੇ ਬਣਾਏ ਜਾਂਦੇ ਹਨ ਅਤੇ ਉਨ੍ਹਾਂ ‘ਚੋਂ ਜਿ਼ਆਦਾਤਰ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਲੌਰਾ ਨੂੰ ਉਮੀਦ ਹੈ ਕਿ ਉਸਦੇ ਇਸ ਕਦਮ ਨਾਲ ਕਾਨੂੰਨੀ ਸੁਧਾਰਾਂ ‘ਚ ਤੇਜ਼ੀ ਆਵੇਗੀ। ਲੌਰਾ ਨੇ ਕਿਹਾ, “ਕਿਸੇ ਨੂੰ ਵੀ ਸਹਿਮਤੀ ਤੋਂ ਬਿਨਾਂ ਡੀਪਫੇਕ ਪੋਰਨ ਦਾ ਨਿਸ਼ਾਨਾ ਨਹੀਂ ਬਣਨਾ ਚਾਹੀਦਾ। ਇਹ ਸਪੱਸ਼ਟ ਤੌਰ ‘ਤੇ ਪਰੇਸ਼ਾਨੀ ਹੈ। ਸਾਡੇ ਕਾਨੂੰਨਾਂ ਨੂੰ ਛੇਤੀ ਅਪਡੇਟ ਕਰਨ ਦੀ ਲੋੜ ਹੈ।”

 

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਜਪਾਨ ਦਾ ਮੂਨ ਮਿਸ਼ਨ ਲਗਾਤਾਰ ਦੂਜੀ ਵਾਰ ਫੇਲ੍ਹ, ਆਈਸਪੇਸ ਦਾ ਰੈਜ਼ੀਲੈਂਸ ਲੈਂਡਰ ਚੰਦ 'ਤੇ ਹੋਇਆ ਕਰੈਸ਼ ਰੂਸ ਦਾ ਯੂਕਰੇਨ 'ਤੇ ਕਈ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ, 4 ਲੋਕਾਂ ਦੀ ਮੌਤ, 20 ਜ਼ਖਮੀ ਮਸਕ ਨੇ ਸਰਕਾਰ ਤੋਂ ਪਾਸੇ ਹੁੰਦੇ ਹੀ ਕਿਹਾ-ਟਰੰਪ ਨੂੰ ਅਹੁਦੇ ਤੋਂ ਹਟਾਓ ਟਰੰਪ ਨੇ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਦੇ ਕੌਮਾਂਤਰੀ ਵਿਦਿਆਰਥੀਆਂ ਦੇ ਦਾਖਲੇ ’ਤੇ ਛੇ ਮਹੀਨਿਆਂ ਲਈ ਲਾਈ ਰੋਕ ਯੂਕਰੇਨ ਦੇ ਸ਼ਹਿਰ ਪਿਰਲੁਕੀ ’ਤੇ ਰੂਸੀ ਡਰੋਨ ਹਮਲੇ `ਚ ਇੱਕ ਸਾਲ ਦੇ ਬੱਚੇ ਸਮੇਤ ਪੰਜ ਮੌਤਾਂ ਅਮਰੀਕਾ ਵਿੱਚ 12 ਦੇਸ਼ਾਂ ਦੇ ਲੋਕਾਂ ਦੇ ਪ੍ਰਵੇਸ਼ 'ਤੇ ਪਾਬੰਦੀ ਅਮਰੀਕਾ ਨੇ ਕਿਹਾ: ਇਜ਼ਰਾਈਲ ਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ, ਗਾਜ਼ਾ ਵਿੱਚ ਜੰਗਬੰਦੀ ਪ੍ਰਸਤਾਵ `ਤੇ ਵੀਟੋ ਲਾਇਆ ਆਸਟਰੇਲੀਆ ’ਚ ਨਸ਼ਾ ਤਸਕਰੀ ਦੇ ਮਾਮਲੇ `ਚ ਪੰਜਾਬੀ ਮੂਲ ਦੇ ਵਿਅਕਤੀਆਂ ਸਮੇਤ 7 ਗ੍ਰਿਫ਼ਤਾਰ ਅਮਰੀਕਾ ਵਿੱਚ ਖ਼ਤਰਨਾਕ ਜੈਵਿਕ ਰੋਗਾਣੂ ਤਸਕਰੀ ਦੇ ਮਾਮਲੇ `ਚ ਇਕ ਔਰਤ ਗ੍ਰਿਫ਼ਤਾਰ ਬੰਗਲਾਦੇਸ਼ ਸਰਕਾਰ ਨੇ ਸ਼ੇਖ ਮੁਜੀਬੁਰ ਰਹਿਮਾਨ ਦਾ ‘ਰਾਸ਼ਟਰ ਪਿਤਾ’ ਦਾ ਦਰਜਾ ਕੀਤਾ ਖ਼ਤਮ