Welcome to Canadian Punjabi Post
Follow us on

22

September 2019
ਪੰਜਾਬ

ਸਿੱਖ ਰੈਫਰੈਂਸ ਲਾਇਬ੍ਰੇਰੀ ਮਾਮਲਾ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਖਬੀਰ ਸਿੰਘ ਬਾਦਲ ਤੋਂ ਗੁੰਮ ਹੋਏ ਸਾਮਾਨ ਦੀ ਸੂਚੀ ਮੰਗੀ

June 12, 2019 09:24 AM

* ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਸੂਚੀ ਮੰਗੇ ਜਾਣ ਨਾਲ ਕਸੂਤੇ ਫਸੇ

ਅੰਮ੍ਰਿਤਸਰ, 11 ਜੂਨ, (ਪੋਸਟ ਬਿਊਰੋ)- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਦਿਨੀਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਅਪਰੇਸ਼ਨ ਬਲਿਊ ਸਟਾਰ ਦੇ ਵਕਤ ਫੌਜ ਵੱਲੋਂ ਸਿੱਖ ਰੈਫਰੈਂਸ ਲਾਇਬੇਰੀ ਵਿੱਚੋਂਚੁੱਕੇ ਗਏ ਧਾਰਮਿਕ ਗ੍ਰੰਥ, ਖਰੜੇ ਤੇ ਹੋਰ ਸਿੱਖ ਲਿਟਰੇਚਰ ਵਾਪਸ ਕਰਨ ਦੀ ਮੰਗ ਕੀਤੀ ਸੀ। ਅੱਜ ਗ੍ਰਹਿ ਮੰਤਰੀ ਨੇ ਹੀ ਸੁਖਬੀਰ ਸਿੰਘ ਬਾਦਲ ਤੋਂ ਅਪਰੇਸ਼ਨ ਬਲਿਊ ਸਟਾਰ ਵੇਲੇ ਫੌਜ ਵੱਲੋਂ ਕਬਜ਼ੇ ਵਿੱਚ ਲਏ ਸਿੱਖ ਰੈਫਰੈਂਸ ਲਾਇਬਰੇਰੀ ਦੇ ਉਸਸਾਰੇ ਸਾਮਾਨ ਤੇ ਦਸਤਾਵੇਜ਼ਾਂਦੀ ਰਿਕਾਰਡ ਮੁਤਾਬਕ ਸੂਚੀ ਮੰਗ ਲਈ ਹੈ। ਇਸ ਮੰਗ ਨਾਲ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਕਸੂਤਾ ਫਸ ਗਿਆ ਹੈ, ਕਿਉਂਕਿ ਉਹ ਸਿਰਫ ਮੰਗ ਕਰਦੇ ਹਨ, ਅਸਲ ਵਿੱਚ ਏਦਾਂ ਦੀ ਕੋਈ ਸੂਚੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਕੋਲ ਲੱਭਦੀ ਹੀ ਨਹੀਂ ਹੈ।
ਵਰਨਣ ਯੋਗ ਹੈ ਕਿ ਪਿਛਲੇ ਹਫਤੇ ਅਪਰੇਸ਼ਨ ਬਲਿਊ ਸਟਾਰ ਦੀ ਵਰ੍ਹੇਗੰਢ ਦੇ ਦਿਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਇਕ ਵਫ਼ਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇਭਾਰਤੀ ਫੌਜ ਵੱਲੋਂਸਾਲ 1984 ਵਿੱਚਅਪਰੇਸ਼ਨ ਬਲਿਊ ਸਟਾਰ ਦੌਰਾਨਕਬਜ਼ੇ ਵਿਚ ਲਿਆ ਸਾਮਾਨ ਵਾਪਸ ਦੇਣ ਦੀ ਮੰਗ ਕੀਤੀ ਸੀ। ਉਸ ਪਿੱਛੋਂ ਅਮਿਤ ਸ਼ਾਹ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਫ਼ੌਜ ਵੱਲੋਂਚੁੱਕੇ ਸਾਮਾਨ ਦੀ ਸੂਚੀ ਮੰਗ ਲਈ ਹੈ ਤਾਂ ਜੋ ਪਤਾ ਕੀਤਾ ਜਾ ਸਕੇ ਕਿ ਕਿੰਨੀ ਗਿਣਤੀ ਵਿਚ ਧਾਰਮਿਕ ਗ੍ਰੰਥ, ਸਾਹਿਤ ਤੇ ਹੋਰ ਦਸਤਾਵੇਜ਼ ਫ਼ੌਜ ਨੇ ਕਬਜ਼ੇ ਵਿਚ ਲਏ ਸਨ। ਇਸ ਦਾ ਦਿਲਚਸਪ ਪੱਖ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਪਿਛਲੇ 35 ਸਾਲਾਂ ਤੋਂਇਹ ਖ਼ਜ਼ਾਨਾ ਮੋੜਨ ਦੀ ਮੰਗ ਤਾਂ ਕੇਂਦਰ ਸਰਕਾਰ ਤੋਂ ਕਰਦੀ ਰਹੀ ਹੈ, ਪਰ ਅੱਜ ਤੱਕ ਕੋਈ ਪੱਕਾ ਰਿਕਾਰਡ ਤੇ ਸੂਚੀ ਕਦੇ ਪੇਸ਼ਹੀ ਨਹੀਂਸੀ ਕੀਤੀ। ਗ੍ਰਹਿ ਮੰਤਰਾਲੇ ਕੋਲ ਵੀ ਇਸ ਦੀ ਪੱਕੀ ਜਾਣਕਾਰੀ ਨਹੀਂ ਕਿ ਪਿਛਲੇ ਪੈਂਤੀ ਸਾਲਾਂ ਦੇ ਦੌਰਾਨ ਕਿੰਨਾ ਸਾਮਾਨ ਅਤੇ ਦਸਤਾਵੇਜ਼ ਮੋੜੇ ਗਏ ਹਨ ਤੇ ਕਿੰਨੇ ਹੋਰਬਾਕੀ ਹਨ। ਮੰਤਰਾਲੇ ਨੂੰ ਇਹ ਪਤਾ ਨਹੀਂ ਕਿ ਫ਼ੌਜ ਨੇ ਸਾਰੇ ਦਸਤਾਵੇਜ਼ ਤੇ ਹੋਰ ਸਾਮਾਨਐੱਸ ਜੀ ਪੀ ਸੀ ਨੂੰ ਮੋੜ ਦਿੱਤਾ ਸੀ ਜਾਂਨਹੀਂ।
ਇਸ ਬਾਰੇ ਐੱਸ ਜੀ ਪੀ ਸੀਦੇ ਸਾਬਕਾ ਸਕੱਤਰ ਰਘੁਬੀਰ ਸਿੰਘ ਰਾਜਾਸਾਂਸੀ ਦਾ ਕਹਿਣਾ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਜਦੋਂਵੀ ਕੋਈ ਦਸਤਾਵੇਜ਼ ਪੁੱਜਦਾ ਜਾਂ ਲਾਇਬ੍ਰੇਰੀ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ ਦਾ ਪੂਰਾ ਰਿਕਾਰਡ ਬਣਦਾ ਹੈ, ਜਿਸ ਦੇਬਾਕਾਇਦਾ ਰਜਿਸਟਰ ਬਣਾਏ ਜਾਂਦੇ ਹਨ। ਲਾਇਬ੍ਰੇਰੀ ਵਿੱਚ ਰਜਿਸਟਰਾਂ ਵਿੱਚਸਾਰਾ ਵੇਰਵਾ ਦਰਜ ਕੀਤਾ ਜਾਂਦਾ ਹੈ, ਇਸ ਲਈ ਇਸ ਖ਼ਜ਼ਾਨੇ ਦਾ ਰਿਕਾਰਡ ਸ਼੍ਰੋਮਣੀ ਕਮੇਟੀ ਕੋਲ ਲਾਜ਼ਮੀ ਹੋਣਾ ਚਾਹੀਦਾ ਹੈ, ਪਰ ਅਜੇ ਤਕ ਸ਼੍ਰੋਮਣੀ ਕਮੇਟੀ ਇਹ ਰਿਕਾਰਡ ਨੂੰ ਸਰਕਾਰ ਨੂੰ ਪੇਸ਼ ਨਹੀਂ ਕਰ ਸਕੀ। ਜਦੋਂ ਸੁਖਬੀਰ ਸਿੰਘ ਬਾਦਲ ਨੇ ਗ੍ਰਹਿ ਮੰਤਰੀ ਨੂੰ ਮਿਲ ਕੇ ਸਾਮਾਨ ਮੋੜਨ ਦੀ ਗੱਲ ਕਹੀ ਤਾਂ ਸ਼੍ਰੋਮਣੀ ਕਮੇਟੀ ਨੇ ਕਾਹਲੀ ਵਿਚ 13 ਜੂਨ ਨੂੰ ਮੀਟਿੰਗ ਸੱਦ ਲਈ, ਪਰਐੱਸ ਜੀ ਪੀ ਸੀ ਦੇ ਅੰਦਰਲੇ ਸੂਤਰਾਂ ਅਨੁਸਾਰ ਦੁਰਲੱਭ ਦਸਤਾਵੇਜ਼ਾਂ ਵਿੱਚੋਂ ਧਾਰਮਿਕ ਸਾਹਿਤ ਚੋਰੀ ਹੋਣ ਤੇ ਗੁਆਚਣ ਦੀਆਂ ਖਬਰ ਜੇ ਸੱਚ ਹਨ ਤਾਂ ਇਹ ਸਿੱਖੀ ਤੇ ਸਿੱਖਾਂ ਲਈ ਚਿੰਤਾਜਨਕ ਤੇ ਗੰਭੀਰ ਮਾਮਲਾ ਹਨ।
ਚੇਤੇ ਰੱਖਣ ਯੋਗ ਹੈ ਕਿ ਸਿੱਖ ਆਗੂ ਸਤਨਾਮ ਸਿੰਘ ਖੰਡਾ ਨੇ 2002 ਵਿੱਚ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਰਾਹੀਂ ਸੀਬੀਆਈ ਤੋਂ ਦਸਤਾਵੇਜ਼ਾਂ ਬਾਰੇ ਜਵਾਬ ਮੰਗਣ ਦੀ ਅਪੀਲ ਕੀਤੀ ਸੀਤਾਂ ਸੀਬੀਆਈ ਨੇ ਸੁਪਰੀਮ ਕੋਰਟ ਨੂੰ ਸਾਲ 2004 ਵਿੱਚ ਜਵਾਬ ਦਿੱਤਾ ਸੀ ਕਿ ਐੱਸ ਜੀ ਪੀ ਸੀਨੂੰ ਸਾਰਾ ਸਾਮਾਨਫ਼ੌਜ ਵਾਪਸ ਕਰ ਚੁੱਕੀ ਹੈ। ਨਤੀਜੇ ਵਜੋਂ ਅਦਾਲਤ ਨੇ ਸਤਨਾਮ ਸਿੰਘ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ। ਫ਼ੌਜ ਨੇ ਸੀਬੀ ਆਈ ਦੇ ਰਾਹੀਂ ਸਾਲ 1984 ਤੋਂ ਲੈ ਕੇ ਸਾਲ 2004 ਦੇ ਅੰਤ ਤਕ ਵੱਖ-ਵੱਖ ਸਮੇਂ ਸੱਤ ਵਾਰੀ ਸਾਮਾਨ ਮੋੜਿਆ ਹੈ।ਕਿਹਾ ਜਾਂਦਾ ਹੈ ਕਿ 30 ਅਕਤੂਬਰ 2004 ਨੂੰ ਐੱਸ ਜੀ ਪੀ ਸੀ ਨੂੰ ਖ਼ਜ਼ਾਨੇ ਦੇ ਦੋ ਟਰੰਕ ਆਖਰੀ ਵਾਰੀ ਮੋੜੇ ਗਏ ਸਨ, ਜਿਨ੍ਹਾਂ ਵਿੱਚ ਅੱਗ ਦੇ ਨਾਲ ਸੜਿਆ ਸੋਨਾ-ਚਾਂਦੀ, ਭਾਰੀ ਗਿਣਤੀ ਵਿਚ ਭਾਰਤੀ ਤੇ ਵਿਦੇਸ਼ੀ ਕਰੰਸੀ ਅਤੇ ਦੋ ਇਤਿਹਾਸਕ ਰਿਵਾਲਵਰ ਸ਼ਾਮਲ ਸਨ। ਉਸ ਵਕਤ ਦੇ ਐੱਸ ਜੀ ਪੀ ਸੀਦੇ ਸਕੱਤਰ ਦਲਮੇਘ ਸਿੰਘ, ਦੋ ਹੋਰ ਅਧਿਕਾਰੀਆਂ ਤਰਲੋਚਨ ਸਿੰਘ, ਕੁਲਦੀਪ ਸਿੰਘ ਬਾਬਾ ਤੇ ਹੋਰਨਾਂ ਨੇ ਇਸ ਖ਼ਜ਼ਾਨੇ ਨੂੰ ਫ਼ੌਜ ਕੋਲੋਂਬਾਕਾਇਦਾ ਰਸੀਦ ਦੇ ਕੇ ਪ੍ਰਾਪਤ ਕੀਤਾ ਸੀ।

Have something to say? Post your comment
ਹੋਰ ਪੰਜਾਬ ਖ਼ਬਰਾਂ