Welcome to Canadian Punjabi Post
Follow us on

22

September 2019
ਅੰਤਰਰਾਸ਼ਟਰੀ

ਪੀ ਐੱਮ ਐੱਲ-ਐਨ ਦੇ ਉਪ ਪ੍ਰਧਾਨ ਹਮਜ਼ਾ ਸ਼ਹਿਬਾਜ਼ ਨੂੰ ਐੱਨ ਏ ਬੀ ਨੇ ਗ੍ਰਿਫਤਾਰ ਕੀਤਾ

June 12, 2019 08:56 AM

ਲਾਹੌਰ, 11 ਜੂਨ (ਪੋਸਟ ਬਿਊਰੋ)- ਪਾਕਿਸਤਾਨ ਦੀ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਮਜ਼ਾ ਸ਼ਹਿਬਾਜ਼ ਨੂੰ ਭ੍ਰਿਸ਼ਟਾਚਾਰ ਰੋਕੂ ਸੰਸਥਾ ਕੌਮੀ ਜਵਾਬਦੇਹੀ ਬਿਊਰੋ (ਐੱਨ ਏ ਬੀ) ਦੇ ਅਫਸਰਾਂ ਨੇ ਮੰਗਲਵਾਰ ਨੂੰ ਮਨੀ ਲਾਂਡਰਿੰਗ ਤੇ ਆਮਦਨ ਤੋਂ ਵੱਧ ਜਾਇਦਾਦ ਨਾਲ ਜੁੜੇ ਕੇਸਾਂ ਵਿਚ ਲਾਹੌਰ ਹਾਈ ਕੋਰਟ ਕੰਪਲੈਕਸ ਤੋਂ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਮੀਡੀਆ ਦੀਆਂ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਗ੍ਰਿਫਤਾਰੀ ਉਦੋਂ ਹੋਈ, ਜਦੋਂ ਲਾਹੌਰ ਹਾਈ ਕੋਰਟ ਦੀ ਦੋ ਮੈਂਬਰੀ ਬੈਂਚ ਨੇ ਹਮਜ਼ਾ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ।
ਹਮਜ਼ਾ ਦੇ ਵਕੀਲ ਨੇ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਵਿਚ ਅਰਜ਼ੀਆਂ ਵਾਪਸ ਲੈ ਲਈਆਂ ਤਾਂ ਅਦਾਲਤ ਨੇ ਉਨ੍ਹਾਂ ਨੂੰ ਰੱਦ ਕਰ ਦਿੱਤਾ। ਐੱਨ ਏ ਬੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐਨ) ਦੇ ਉਪ ਪ੍ਰਧਾਨ ਹਮਜ਼ਾ ਦੇ ਖਿਲਾਫ ਚੀਨੀ ਮਿੱਲ, ਸਾਫ ਪਾਣੀ ਪ੍ਰਾਜੈਕਟਾਂ ਤੇ ਆਮਦਨ ਤੋਂ ਵੱਧ ਜਾਇਦਾਦ ਦੇ ਕੇਸਾਂ ਦੀ ਜਾਂਚ ਕਰ ਰਹੀ ਹੈ। ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਜੇਲ ਦੀ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਛੋਟੇ ਭਰਾ ਅਤੇ ਪੀ ਐੱਮ ਐੱਲ-ਐਨ ਦੇ ਪ੍ਰਧਾਨ ਤੇ ਪਾਰਲੀਮੈਂਟ ਮੈਂਬਰ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ ਵਿਚ ਨੇਤਾ ਵਿਰੋਧੀ ਧਿਰ ਦੇ ਆਗੂ ਸ਼ਹਿਬਾਜ਼ ਸ਼ਰੀਫ ਦੇ ਬੇਟੇ ਹਮਜ਼ਾ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਖਿਲਾਫ ਇਕ ਰੁਪਏ ਤੱਕ ਦਾ ਵੀ ਭ੍ਰਿਸ਼ਟਾਚਾਰ ਸਾਬਤ ਨਹੀਂ ਕੀਤਾ ਜਾ ਸਕਦਾ।
ਡਾਨ ਅਖਬਾਰ ਨੇ ਹਮਜ਼ਾ ਦੇ ਹਵਾਲੇ ਨਾਲ ਕਿਹਾ, ‘ਮੈਂ ਰਾਜਨੀਤੀ ਛੱਡ ਦਿਆਂਗਾ, ਜੇ ਇਹ ਸਾਬਤ ਹੋ ਜਾਵੇ ਕਿ ਮੈਂ ਭ੍ਰਿਸ਼ਟਾਚਾਰ ਵਿਚ ਸ਼ਾਮਲ ਸੀ।` ਪੀ ਐੱਮ ਐੱਲ ਐੱਨ ਦੇ ਕਾਰਕੁੰਨਾਂ ਨੇ ਵੱਡੀ ਗਿਣਤੀ ਵਿਚ ਲਾਹੌਰ ਦੇ ਮਾਲ ਰੋਡ ਨੂੰ ਜਾਮ ਕਰ ਦਿੱਤਾ ਤੇ ਹਮਜ਼ਾ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ। ਅਦਾਲਤ ਦੇ ਬਾਹਰ ਪੁਲਸ ਤੇ ਪਾਰਟੀ ਸਮੱਰਥਕਾਂ ਦੀ ਝੜਪ ਵੀ ਹੁੰਦੀ ਰਹੀ ਹੈ। ਐੱਨ ਏ ਬੀ ਨੇ ਇਸਲਾਮਾਬਾਦ ਵਿਚ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਹਮਜ਼ਾ ਨੂੰ ਗ੍ਰਿਫਤਾਰ ਕੀਤਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬ੍ਰਿਟਿਸ਼ ਪਾਰਲੀਮੈਂਟ ਨੂੰ ਸਸਪੈਂਡ ਕਰਨ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅਗਲੇ ਹਫਤੇ
ਹਥਿਆਰਾਂ ਦੀ ਸਮੱਗਲਿੰਗ ਦੇ ਸ਼ੱਕ 'ਚ ਅਮਰੀਕੀ ਪਾਇਲਟ ਕਾਬੂ
ਬ੍ਰਗਜ਼ਿਟ ਬਾਰੇ ਯੂ ਕੇ ਸਰਕਾਰ ਨਾਗਰਿਕਾਂ ਨੂੰ ਸਲਾਹਾਂ ਦੇਣ ਲੱਗੀ
ਅਮਰੀਕੀ ਪਾਰਲੀਮੈਂਟ ਦੀ ਕਮੇਟੀ ਨੇ ਬੋਇੰਗ ਦਾ ਸੀ ਈ ਓ ਤਲਬ ਕਰ ਲਿਆ
ਪਾਕਿ ਦੇ ਐੱਮ ਪੀ ਨੇ ਕਿਹਾ, ਤੀਹ ਹਿੰਦੂ ਕੁੜੀਆਂ ਅਗਵਾ ਹੋਈਆਂ
ਮੁੰਬਈ ਵਰਗੀ ਗਲਤੀ ਫਿਰ ਹੁੰਦੀ ਤਾਂ ਭਾਰਤ ਚੜ੍ਹਾਈ ਕਰ ਦਿੰਦਾ
ਸਾਊਦੀ ਅਰਬ ਵੱਲੋਂ ਤੇਲ ਦੀ ਸਪਲਾਈ ਬਹਾਲ ਕਰਨ ਨਾਲ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ
ਸਿੱਖ ਵਫਦ ਨੇ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਨਾਲ ਕੀਤੀ ਮੁਲਾਕਾਤ
ਭਾਰਤੀ ਡਾਂਸ ਗਰੁੱਪ 'ਵੀ ਅਨਬੀਟੇਬਲ' ਪ੍ਰਸਿੱਧ ਸ਼ੋਅ 'ਅਮੈਰੀਕਾ'ਜ਼ ਗੌਟ ਟੇਲੈਂਟ' ਦੇ ਫਾਈਨਲ `ਚ
ਇਮਰਾਨ ਵੱਲੋਂ ਪਾਕਿਸਤਾਨੀਆਂ ਨੂੰ ਜਹਾਦ ਲਈ ਭਾਰਤੀ ਕਸ਼ਮੀਰ ਨਾ ਜਾਣ ਦੀ ਚਿਤਾਵਨੀ