Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਪਿੰਡਾਂ ਦਾ ਮਾਣ ਕਿਰਤੀ ਲੋਕ

June 06, 2019 09:39 AM

-ਪਰਮਜੀਤ ਕੌਰ ਸਰਹਿੰਦ
ਪੁਰਾਣੇ ਸਮੇਂ ਜਦੋਂ ਕੋਈ ਪਿੰਡ ਬੰਨ੍ਹਿਆ ਭਾਵ ਨਵਾਂ ਵਸਾਇਆ ਜਾਂਦਾ ਤਾਂ ਕਾਮੇ ਲੋਕ ਨਾਲ ਲਿਆ ਕੇ ਵਸਾਏ ਜਾਂਦੇ। ਰਸਦੇ-ਵਸਦੇ ਪਿੰਡਾਂ ਵਿੱਚ ਭਾਵੇਂ ਮੁੱਖ ਕੰਮੀ, ਡੰਗਰਾਂ ਦਾ ਗੋਹਾ-ਕੂੜਾ ਕਰਨ ਵਾਲੇ, ਵਿਆਹਾਂ-ਕਾਰਜਾਂ ਅਤੇ ਹੋਰ ਦੁੱਖਾਂ-ਸੁੱਖਾਂ ਦੇ ਸੁਨੇਹੇ ਦੇਣ ਵਾਲੇ ਅਤੇ ਪਾਣੀ ਢੋਣ ਵਾਲੇ ਹੁੰਦੇ ਸਨ, ਪਰ ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਕਿੱਤਿਆਂ ਨਾਲ ਜੁੜੇ ਹੋਰ ਲੋਕ ਵੀ ਹੁੰਦੇ ਸਨ। ਇਨ੍ਹਾਂ ਵਿੱਚ ਲੁਹਾਰ ਤੇ ਤਰਖਾਣ ਵਿਸ਼ੇਸ਼ ਥਾਂ ਰੱਖਦੇ ਸਨ, ਕਿਉਂਕਿ ਉਸ ਸਮੇਂ ਪੇਂਡੂ ਲੋਕਾਂ ਦਾ ਮੁੱਖ ਕਿੱਤਾ ਕਿਸਾਨੀ ਸੀ ਤੇ ਇਹ ਕਿੱਤਾ ਜਿਵੇਂ ਇਨ੍ਹਾਂ ਮਿਹਨਤਕਸ਼ ਲੋਕਾਂ 'ਤੇ ਨਿਰਭਰ ਹੁੰਦਾ ਸੀ। ਇਨ੍ਹਾਂ ਦੋਵਾਂ ਨੂੰ ਜ਼ਰੂਰ ਪਿੰਡ 'ਚ ਵਸਾਇਆ ਜਾਂਦਾ। ਇਨ੍ਹਾਂ ਦੀ ਲੋੜ ਜ਼ਿਮੀਂਦਾਰਾਂ ਨੂੰ ਹਰ ਵੇਲੇ ਰਹਿੰਦੀ। ਖੇਤੀਬਾੜੀ ਦੇ ਸੰਦਾਂ ਦੀ ਟੁੱਟ-ਭੱਜ ਦੀ ਮੁਰੰਮਤ ਜਾਂ ਨਵੇਂ ਸੰਦ ਬਣਾਉਣ ਲਈ ਵੀ ਇਹ ਸਹਾਈ ਹੰੁਦੇ।
ਇਨ੍ਹਾਂ ਕਾਮੇ ਲੋਕਾਂ ਨੂੰ ਛਿਮਾਹੀ ਪਿੱਛੋਂ ਦਾਣਾ-ਫੱਕਾ ਦਿੱਤਾ ਜਾਂਦਾ ਤੇ ਪੈਸਿਆਂ ਦਾ ਕੋਈ ਦੇਣ-ਲੈਣ ਨਾ ਕੀਤਾ ਜਾਂਦਾ। ਇਨ੍ਹਾਂ ਨੂੰ ਦਿੱਤੀ ਜਾਂਦੀ ਜਿਣਸ ਨੂੰ ‘ਹਾਲਾ’ ਵੀ ਕਿਹਾ ਜਾਂਦਾ। ਇਨ੍ਹਾਂ ਲੋਕਾਂ ਨੂੰ ਹਲਾਂ ਦੇ ਹਿਸਾਬ ਵੀ ਅਨਾਜ ਦਿੱਤਾ ਜਾਂਦਾ। ਜੇ ਕੋਈ ਦੋ ਹਲਾਂ ਦੀ ਖੇਤੀ ਹੁੰਦੀ, ਉਹ ਉਸੇ ਹਿਸਾਬ ਜਿਣਸ ਦੇ ਰੂਪ ਵਿੱਚ ਮਿਹਨਤਾਨਾ ਦਿੰਦਾ। ਲੁਹਾਰ ਦਾ ਕੰਮ ਖੁਰਪੇ, ਕਹੀਆਂ, ਹਲਾਂ ਦੇ ਫਾਲੇ ਚੰਡਣ ਤੋਂ ਬਿਨਾਂ ਦਾਤੀਆਂ ਦੇ ਦੰਦੇ ਕੱਢਣਾ ਵੀ ਹੁੰਦਾ, ਜਿਸ ਨੂੰ ‘ਦਾਤੀਆਂ ਲਵਾਉਣਾ' ਵੀ ਕਿਹਾ ਜਾਂਦਾ। ਵਹਾਈ ਦੇ ਜ਼ੋਰ ਸਮੇਂ ਹਲ ਦਾ ਇੱਕੋ ਜੋਤਾ ਲਾ ਕੇ ਹਾਲੀ, ਹਾਲੀ ਫਾਲਾ ਚੰਡਾਉਣ ਲਈ ਲੁਹਾਰ ਕੋਲ ਪੁੱਜਦਾ। ਕਈ ਕਾਰੀਗਰ ਲੁਹਾਰ ਦਾਤੀਆਂ ਤੇ ਹੋਰ ਨਿੱਕੇ-ਮੋਟੇ ਸੰਦ ਆਪੇ ਬਣਾ ਦਿੰਦੇ। ਕਈ ਲੁਹਾਰ ਕਹੋਲੇ-ਕਹੋਲੀਆਂ, ਤਵੇ-ਤਵੀਆਂ, ਚਿਮਟੇ-ਖੁਰਚਣੇ ਤੇ ਕਿਸੇ ਲੋਹੇ ਦੇ ਪਾਈਪ ਨੂੰ ਕੱਟ ਕੇ ਭੂਖਨੇ (ਫੂਕਨੇ) ਵੀ ਬਣਾ ਲੈਂਦੇ। ਲੁਹਾਰ ਦਾ ਕੰਮ ਬੜਾ ਮੁਸ਼ੱਕਤ ਵਾਲਾ ਹੁੰਦਾ। ਇਸ ਦੇ ਮੁੱਖ ਸੰਦ ਅਹਿਰਣ, ਧੌਂਕਣੀ ਤੇ ਭੱਠੀ ਹੁੰਦੀ। ਭੱਠੀ ਵਿਚਲੇ ਬਾਲਣ ਨੂੰ ਧੌਂਕਣ ਨਾਲ ਹਵਾ ਦਿੱਤੀ ਜਾਂਦੀ ਤੇ ਫਿਰ ਗਰਮ ਲੋਹੇ ਨੂੰ ਅਹਿਰਣ ਉਤੇ ਰੱਖ ਕੇ ਵਦਾਣ ਦੀਆਂ ਸੱਟਾਂ ਮਾਰ ਕੇ ਲੋੜੀਂਦੇ ਰੂਪ ਵਿੱਚ ਢਾਲਿਆ ਜਾਂਦਾ। ਮਾਹਰ ਲੁਹਾਰ ਖੂਹ ਦੀਆਂ ਟਿੰਡਾਂ ਤੋਂ ਲੈ ਕੇ ਟਰੰਕ ਤੇ ਪੇਟੀਆਂ ਤੱਕ ਵੀ ਬਣਾ ਲੈਂਦੇ ਸਨ।
ਇਨ੍ਹਾਂ ਦੇ ਘਰੀਂ ਕੋਈ ਦੁੱਖ-ਸੁੱਖ ਹੁੰਦਾ ਤਾਂ ਪਿੰਡ ਦੇ ਲੋਕਾਂ ਵੱਲੋਂ ਮਦਦ ਕੀਤੀ ਜਾਂਦੀ ਅਤੇ ਤਿੱਥ-ਤਿਉਹਾਰ ਜਾਂ ਵਿਆਹ-ਸ਼ਾਦੀ ਵੇਲੇ ਇਨ੍ਹਾਂ ਨੂੰ ਰੋਟੀ ਜ਼ਰੂਰ ਦਿੱਤੀ ਜਾਂਦੀ। ਲੋੜ ਵੇਲੇ ਇਹ ਲੋਕ ਵੀ ਜ਼ਿਮੀਂਦਾਰ ਕੋਲ ਦਿਹਾੜੀ ਕਰ ਲੈਂਦੇ ਸਨ ਕਿਉਂਕਿ ਜਿਨ੍ਹਾਂ ਪਿੰਡਾਂ ਵਿੱਚ ਇਨ੍ਹਾਂ ਦੇ ਕਈ-ਕਈ ਪਰਵਾਰ ਹੁੰਦੇ ਸਨ, ਉਨ੍ਹਾਂ ਸਾਰਿਆਂ ਦਾ ਇਕੱਲੇ ਲੁਹਾਰੇ ਕੰਮ ਨਾਲ ਗੁਜ਼ਾਰਾ ਨਹੀਂ ਸੀ ਚੱਲਦਾ, ਇਸ ਲਈ ਕੋਈ ਹੋਰ ਕੰਮ ਵੀ ਕਰ ਲੈਂਦੇ।
ਕਿੱਤਾ ਵੰਡ ਕਾਰਨ ਲੋਹੇ ਦਾ ਕੰਮ ਕਰਨ ਵਾਲੇ ਲੁਹਾਰ ਕਹਾਉਣ ਲੱਗੇ ਤੇ ਲੱਕੜ ਦਾ ਕੰਮ ਕਨ ਵਾਲੇ ਤਰਖਾਣ ਕਹੇ ਜਾਣ ਲੱਗੇ। ਇਨ੍ਹਾਂ ਨੂੰ ਰਾਮਗੜ੍ਹੀਏ ਵੀ ਕਿਹਾ ਜਾਂਦਾ ਹੈ। ਭਾਵੇਂ ਇਹ ਕੰਮ ਹੱਥੀਂ ਅਤੇ ਮਿਹਨਤ ਵਾਲਾ ਕਰਦੇ ਸਨ, ਪਰ ਤਰਖਾਣ ਆਪਣੇ ਆਪ ਨੂੰ ਲੁਹਾਰਾਂ ਤੋਂ ਵੱਖਰਾ ਤੇ ਉਚਾ ਸਮਝਦੇ। ਇਸ ਹੁਨਰਮੰਦ ਕਾਮੇ ਦੇ ਦੁੱਖ-ਸੁੱਖ ਵਿੱਚ ਜ਼ਿਮੀਂਦਾਰ ਹਿੱਸਾ ਵੰਡਾਉਂਦੇ ਤੇ ਉਸ ਦੀ ਮਦਦ ਕਰਦੇ। ਇਸ ਨੂੰ ਵੀ ਛਿਮਾਹੀ ਪਿੱਛੋਂ ਦਾਣਾ-ਫੱਕਾ ਦਿੱਤਾ ਜਾਂਦਾ ਤੇ ਤਿੱਥ-ਤਿਉਹਾਰ ਨੂੰ ਵੀ ਮੰਨਿਆ ਜਾਂਦਾ। ਕਿਸਾਨੀ ਕਿੱਤੇ ਵਿੱਚ ਤਰਖਾਣ ਦੀ ਬਹੁਤ ਲੋੜ ਹੁੰਦੀ, ਕਿਉਂਕਿ ਉਦੋਂ ਲੋਹੇ ਜਾਂ ਲੱਕੜ ਦੇ ਵੱਡੇ-ਛੋਟੇ ਕਾਰਖਾਨੇ ਅੱਜ ਵਾਂਗ ਨਹੀਂ ਸਨ ਬਣੇ। ਬੱਚਿਆਂ ਦੇ ਗਡੀਰਨੇ ਤੇ ਗੁੱਲੀ ਡੰਡੇ ਤੋਂ ਲੈ ਕੇ ਕਿਸਾਨ ਦੇ ਸਭ ਤੋਂ ਵੱਧ ਕੰਮ ਆਉਣ ਵਾਲੇ ਗੱਡੇ ਤੱਕ ਤਰਖਾਣ ਬਣਾਉਂਦਾ। ਗੱਡਿਆਂ ਦੀਆਂ ਪਿੰਜਣੀਆਂ ਅਤੇ ਪਹੀਏ ਵੀ ਸਮੇਂ-ਸਮੇਂ ਇਹੀ ਮੁਰੰਮਤ ਕਰਦਾ। ਹਲ ਦਾ ਮੁੰਨਾ, ਪੰਜਾਲੀ, ਕਹੀਆਂ-ਕਹੋਲੀਆਂ ਦੇ ਦਸਤੇ (ਬਾਹੇ) ਵੀ ਤਰਖਾਣ ਬਣਾਉਂਦਾ। ਇਸ ਨੂੰ ਚੰਗੀ-ਮਾੜੀ ਲੱਕੜ ਦੀ ਬੜੀ ਪਛਾਣ ਹੁੰਦੀ। ਬਹੁਤੇ ਹੁਨਰਮੰਦ ਰਥ-ਗੱਡੀਆਂ ਅਤੇ ਟਾਂਗੀਆਂ ਠੋਹਕਰਾਂ ਵੀ ਬਣਾ ਲੈਂਦੇ। ਘਰ ਬਣਾਉਣ ਸਮੇਂ ਇਹ ਕੜੀਆਂ-ਬਾਲਿਆਂ ਨੂੰ ਰੰਦ-ਸੁਆਰ ਕੇ ਦਿੰਦੇ। ਘਰਾਂ ਦੇ ਬੂਹੇ-ਬਾਰੀਆਂ,ਚੁਗਾਠਾਂ ਵੀ ਇਹ ਬਣਾਉਂਦੇ। ਘਰਾਂ ਦੇ ਦਰਵਾਜ਼ੇ ਲਾਉਣ ਨੂੰ ‘ਜੋੜੀਆਂ ਚੜ੍ਹਾਉਣਾ' ਕਿਹਾ ਜਾਂਦਾ, ਇਹ ਲੋਕ ਜੋੜੀਆਂ ਵੀ ਚੜ੍ਹਾਉਂਦੇ।
ਘਰਾਂ ਵਿੱਚ ਆਮ ਵਰਤੋਂ ਦਾ ਬਹੁਤਾ ਸਾਮਾਨ ਵੀ ਇਨ੍ਹਾਂ ਦੇ ਹੱਥਾਂ ਦਾ ਬਣਿਆ ਹੁੰਦਾ। ਘਰ ਦਾ ਸ਼ਿੰਗਾਰ ਤੇ ਬਰਕਤ, ਚਰਖਾ ਭਾਵੇਂ ਟਾਹਲੀ ਦਾ ਹੁੰਦਾ ਭਾਵੇਂ ਚੰਨ੍ਹ ਦਾ ਇਹ ਤਰਖਾਣ ਹੀ ਬਣਾਉਂਦੇ ਤੇ ਇਸੇ ਲਈ ਮੁਟਿਆਰਾਂ ਇਨ੍ਹਾਂ ਨੂੰ ਅਸੀਸਾਂ ਦਿੰਦੀਆਂ ਕਹਿੰਦੀਆਂ :
ਚਰਖਾ ਤਾਂ ਮੇਰਾ ਤਿ੍ਰੰਞਣਾਂ ਦਾ ਸਰਦਾਰ ਨੀਂ ਮਾਏ
ਜਿਸ ਘੜਿਆ ਇਹ ਚਰਖਾ
ਜੀਵੇ ਉਹ ਤਰਖਾਣ ਨਾਂ ਮਾਏ
ਰੂੰ ਵੇਲਣ ਵਾਲਾ ਵੇਲਣਾ ਵੀ ਤਰਖਾਣ-ਲੁਹਾਰ ਦੀ ਸਾਂਝੀ ਸਿਰਜਣਾ ਹੁੰਦਾ। ਨਿੱਚਲੇ (ਗਲੋਟੇ) ਅਟੇਰਨ ਭਾਵ ਇਕੱਠੇ ਕਰਨ ਵਾਲਾ ਅਟੇਰਨਾ ਵੀ ਤਰਖਾਣ ਬਣਾਉਂਦਾ। ਨਾਲੇ ਤੇ ਦਰੀਆਂ ਬੁਣਨ ਵਾਲੇ ਅੇਡ ਪੇਂਡੂ ਸੁਆਣੀਆਂ ਦੀ ਵੱਡੀ ਲੋੜ ਹੁੰਦੀ, ਜੋ ਤਰਖਾਣ ਬਣਾ ਕੇ ਦਿੰਦਾ। ਦਰੀਆਂ ਬੁਣਨ ਵਾਲੀਆਂ ਹੱਥੀਆਂ (ਪੰਜੇ) ਲੁਹਾਰ-ਤਰਖਾਣ ਬਣਾਉਂਦੇ। ਘਰੇਲੂ ਲੋੜ ਦੇ ਨਿੱਕੇ ਮੋਟੇ ਸੰਦ ਜਿਵੇਂ ਕੱਪੜੇ ਧੋਣ ਲਈ ਮੋਗਰੀ (ਥਾਪੀ), ਸਾਗ ਘੋਟਣ ਵਾਲਾ ਘੋਟਣਾ, ਕੁੰਡੀ-ਕੁੰਡੇ ਵਾਲਾ ਸੋਟਾ (ਡੰਡਾ), ਮਧਾਣੀਆਂ, ਘੜਵੰਜੀਆਂ, ਨੇਤੀਆਂ (ਨੇਤਰਾ), ਪੀੜ੍ਹੀਆਂ, ਪੀੜ੍ਹੇ, ਪਟੜੇ, ਪੀਂਘ ਝੂਟਣ ਵਾਲੀਆਂ ਫੱਟੀਆਂ ਤੋਂ ਲੈ ਕੇ ਡੰਗਰਾਂ ਨੂੰ ਬੰਨ੍ਹਣ ਵਾਲੇ ਕਿੱਲੇ ਵੀ ਇਹੋ ਕਾਰੀਗਰ ਬਣਾਉਂਦਾ। ਸਿੱਧੇ-ਸਾਦੇ ਪਾਵਿਆਂ ਵਾਲੇ ਮੰਜੇ-ਮੰਜੀਆਂ ਤੇ ਬੱਚਿਆਂ ਦੇ ਪੰਘੂੜੇ ਵੀ ਇਸ ਦੇ ਬਣਾਏ ਹੁੰਦੇ। ਵੱਡੇ ਪਿੰਡਾਂ ਵਿੱਚ ਕੋਈ ਟਾਵਾਂ-ਟਾਵਾਂ ਤਰਖਾਣ ਜਿਸ ਨੂੰ ਮਿਸਤਰੀ ਵੀ ਕਿਹਾ ਜਾਂਦਾ, ਖੂਬਸੂਰਤ ਸੰਦੂਕ ਤੇ ਪੇਟੀਆਂ ਤੋਂ ਇਲਾਵਾ ਪਲੰਘ, ਮੇਜ਼ ਤੇ ਕੁਰਸੀਆਂ ਵੀ ਬਣਾ ਲੈਂਦਾ। ਪਿੱਤਲ ਦੇ ਕਿੱਲਾਂ-ਕੋਕਿਆਂ ਅਤੇ ਮੋਰ-ਮੋਰਨੀਆਂ ਵਾਲੇ ਸੰਦੂਕ ਬਣਾ ਕੇ ਸ਼ੀਸ਼ਾ ਜੜ ਦਿੰਦਾ। ਸੰਦੂਕ ਦੀਆਂ ਪੈਂਦੀਆਂ ਲਿਸ਼ਕਾਂ ਦੇਖ ਕੇ ਹੀ ਕਿਸੇ ਕਿਹਾ ਹੈ :
ਕਿਹੜੇ ਪਿੰਡ ਮੁਕਲਾਵੇ ਜਾਣੈ
ਨਿੰਮ ਦੇ ਸੰਦੂਕ ਵਾਲੀਏ...।
ਅਜੋਕੇ ਸਮੇਂ ਇਨ੍ਹਾਂ ਹੁਨਰਮੰਦ ਲੋਕਾਂ ਦੇ ਧੀ-ਪੁੱਤਰ ਹਰ ਖੇਤਰ ਵਿੱਚ ਉਚ ਅਹੁਦਿਆਂ ਉਪਰ ਬਿਰਾਜਮਾਨ ਹਨ। ਇਨ੍ਹਾਂ ਵਿੱਚੋਂ ਬਹੁਤੇ ਵੱਡੇ-ਵੱਡੇ ਕਾਰਖਾਨਿਆਂ ਅਤੇ ਮਿੱਲਾਂ ਦੇ ਮਾਲਕ ਵੀ ਹਨ। ਜਿਨ੍ਹਾਂ ਲੋਕਾਂ ਦੇ ਘਰਾਂ ਦਾ ਉਹ ਕੰਮ ਕਰਦੇ ਸਨ, ਜਾਗਰੂਕ ਹੋਏ ਉਹ ਲੋਕ ਇਨ੍ਹਾਂ ਨਾਲ ਗੂੜ੍ਹੀਆਂ ਸਕੀਰੀਆਂ ਵੀ ਬਣਾ ਰਹੇ ਹਨ ਭਾਵ ਆਪਸ ਵਿੱਚ ਵਿਆਹ ਸ਼ਾਦੀਆਂ ਕਰਵਾ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਸ਼ਿਕਵਾ ਹੈ ਕਿ ਪੇਂਡੂ ਸਮਾਜ ਵਿੱਚ ਅਜੇ ਵੀ ਸਾਨੂੰ ਉਹ ਮਾਣ-ਆਦਰ ਤੇ ਸਥਾਨ ਹਾਸਲ ਨਹੀਂ ਹੋਇਆ, ਜਿਸ ਦੇ ਉਹ ਹੱਕਦਾਰ ਹਨ। ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਪਿੰਡਾਂ ਦੀ ਹੋਂਦ ਅੱਜ ਇਨ੍ਹਾਂ ਸਦਕਾਂ ਕਾਇਮ ਹੈ। ਪੇਂਡੂ ਇਤਿਹਾਸ ਵਿੱਚ ਇਹ ਮਿਹਨਤਕਸ਼ ਕਿਰਤੀ ਮਾਣ-ਮੱਤੇ ਹਸਤਾਖਰ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’