Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਡਾਂਸ ਫਿਲਮ ਹੈ ਡ੍ਰੀਮ ਪ੍ਰੋਜੈਕਟ : ਮੌਨੀ ਰਾਏ

June 05, 2019 09:15 AM

ਲਗਭਗ 12 ਸਾਲ ਪਹਿਲਾਂ ਟੀ ਵੀ ਸ਼ੋਅ ‘ਕਿਉਂਕਿ ਸਾਸ ਭੀ ਕਭੀ ਬਹੁ ਥੀ’ ਵਿੱਚ ਕੰਮ ਕਰ ਕੇ ਚਰਚਿਤ ਹੋਈ ਐਕਟ੍ਰੈੱਸ ਮੌਨੀ ਰਾਏ ਨੂੰ ਸੀਰੀਅਲ ‘ਨਾਗਿਨ’ ਨੇ ਘਰ ਘਰ ਵਿੱਚ ਪਾਪੂਲਰ ਕਰ ਦਿੱਤਾ। ਡਾਂਸ ਵਿੱਚ ਟਰੇਂਡ ਹੋਣ ਕਾਰਨ ਉਸ ਨੇ ਕਈ ਡਾਂਸ ਰਿਐਲਿਟੀ ਸ਼ੋਅਜ਼ ਵਿੱਚ ਵੀ ਹਿੱਸਾ ਲਿਆ ਅਤੇ ਪੁਰਸਕਾਰ ਵੀ ਜਿੱਤੇ। ਇਸ ਤੋਂ ਬਾਅਦ ‘ਗੋਲਡ’ ਦੇ ਜ਼ਰੀਏ ਫਿਲਮਾਂ 'ਚ ਐਂਟਰੀ ਲਈ ਅਤੇ ਅੱਜ ਕਰੀਅਰ ਬਣਾਉਣ ਦੀ ਦਿਸ਼ਾ ਵਿੱਚ ਸਰਗਰਮ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਮੁੱਖ ਅੰਸ਼ :
* ‘ਗੋਲਡ’ ਜ਼ਰੀਏ ਬਾਲੀਵੁੱਡ ਵਿੱਚ ਐਂਟਰੀ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ?
- ਸਭ ਤੋਂ ਪਹਿਲਾਂ ਇਹ ਕਲੀਅਰ ਕਰ ਦਿਆਂ ਕਿ ‘ਗੋਡ’ ਮੇਰੀ ਡੈਬਿਊ ਫਿਲਮ ਨਹੀਂ ਸੀ, ਸਗੋਂ ਇਸ ਤੋਂ ਲਗਭਗ 15 ਸਾਲ ਪਹਿਲਾਂ ਮੈਂ ਫਿਲਮ ‘ਰਨ’ ਦੇ ਇੱਕ ਗਾਣੇ ਵਿੱਚ ਕੰਮ ਕੀਤਾ ਸੀ। ਉਸ ਗਾਣੇ ਵਿੱਚ ਮੇਰੇ ਨਾਲ ਅਭਿਸ਼ੇਕ ਬੱਚਨ ਸਨ। ਉਦੋਂ ਮੈਂ ਸਿਰਫ ਪੰਦਰਾਂ ਸਾਲ ਦੀ ਸੀ ਅਤੇ ਉਸ ਸਮੇਂ ਕਾਲਜ ਫਰੈਂਡ ਨੇ ਆ ਕੇ ਦੱਸਿਆ ਕਿ ਇੱਕ ਫਿਲਮ ਦੇ ਗਾਣੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲ ਰਿਹਾ ਹੈ ਤੇ ਇਸ ਤੋਂ ਬਾਅਦ ਕੁਝ ਪੈਸੇ ਵੀ ਮਿਲਣਗੇ। ਮੈਂ ਪਾਕੇਟ ਮਨੀ ਦੇ ਲਾਲਚ ਵਿੱਚ ਚਲੀ ਗਈ, ਪਰ ਫਿਲਮੀ ਸਫਰ ਫਿਲਮ ‘ਗੋਲਡ’ ਤੋਂ ਸ਼ੁਰੂ ਹੋਇਆ, ਜਦੋਂ ਮੈਂ ਅਕਸ਼ੈ ਕੁਮਾਰ ਦੀ ਪਤਨੀ ਦੀ ਭੂਮਿਕਾ ਨਿਭਾਈ। ਉਸ ਪਿੱਛੋਂ ਦੂਜੀ ਫਿਲਮ ‘ਰੋਮੀਓ, ਅਕਬਰ, ਵਾਲਟਰ' ਆਈ। ਦੋਵਾਂ ਨੂੰ ਕਾਮਬਾਯੀ ਮਿਲੀ, ਜਿਸ ਤੋਂ ਬਹੁਤ ਖੁਸ਼ ਹਾਂ।
* ‘ਰੋਮੀਓ, ਅਕਬਰ, ਵਾਲਟਰ’ ਨੂੰ ਕਰਨ ਦੀ ਖਾਸ ਵਜ੍ਹਾ ਕੀ ਰਹੀ?
- ਇਸ ਦੀ ਕਹਾਣੀ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਅਤੇ ਮੈਂ ਅਜਿਹੀ ਫਿਲਮ ਦਾ ਹਿੱਸਾ ਬਣਨਾ ਹਮੇਸ਼ਾ ਤੋਂ ਚਾਹੁੰਦੀ ਸੀ ਕਿਉਂਕਿ ਅਜਿਹੇ ਗੁੰਮਨਾਮ ਬਹਾਦਰਾਂ ਦੀ ਕਹਾਣੀ ਨੂੰ ਹਮੇਸ਼ਾ ਕਹਿਣ ਦੀ ਲੋੜ ਹੁੰਦੀ ਹੈ, ਜਿਸ ਨੂੰ ਲੋਕ ਨਹੀਂ ਜਾਣਦੇ। ਸਾਡੀ ਸੁਰੱਖਿਆ ਵਿੱਚ ਲੱਗੇ ਅਜਿਹੇ ਵੀਰਾਂ ਦੀ ਕਹਾਣੀ 'ਚ ਸ਼ਾਮਲ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।
* ਤੁਸੀਂ ਫਿਲਮਾਂ ਦੀ ਚੋਣ ਕਰਨ ਵਿੱਚ ਕੀ ਮਾਪਦੰਡ ਅਪਣਾਉਂਦੇ ਹੋ?
- ਮੇਰੇ ਲਈ ਕਿਰਦਾਰ ਦੀ ਲੰਬਾਈ ਨਹੀਂ, ਸਗੋਂ ਡੂੰਘਾਈ ਅਰਥ ਰੱਖਦੀ ਹੈ ਕਿਉਂਕਿ ਕਈ ਵਾਰ ਛੋਟੀ ਜਿਹੀ ਭੂਮਿਕਾ ਵੀ ਫਿਲਮ ਲਈ ਕਾਫੀ ਪ੍ਰਭਾਵਸ਼ਾਲੀ ਹੁੰਦੀ ਹੈ। ਇਸ ਲਈ ਮੈਂ ਅਜਿਹੀ ਭੂਮਿਕਾ ਕਰਨੀ ਪਸੰਦ ਕਰਦੀ ਹਾਂ।
* ਫਿਲਮ ‘ਬ੍ਰਹਮਾਸਤਰ’ ਬਾਰੇ ਕੀ ਕਹੋਗੇ?
- ਅਯਾਨ ਮੁਖਰਜੀ ਦੇ ਨਿਰਦੇਸ਼ਨ ਵਾਲੀ ਫਿਲਮ ‘ਬ੍ਰਹਮਾਸਤਰ’ ਵਿੱਚ ਅਮਿਤਾਭ ਬੱਚਨ, ਰਣਬੀਰ ਕਪੂਰ, ਆਲੀਆ ਭੱਟ ਹੈ। ਮੈਂ ਵਿਲੇਨ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੀ ਹਾਂ। ਉਂਝ ਮੈਂ ਹਰ ਫਿਲਮ ਵਿੱਚ ਵੱਖਰਾ ਕਿਰਦਾਰ ਕਰਨਾ ਚਾਹੁੰਦੀ ਹਾਂ। ਮੈਂ ਚੈਲੇਂਜਿੰਗ ਕਿਰਦਾਰ ਨਿਭਾਉਣੇ ਹਨ। ਜਦੋਂ ਅਯਾਨ ਨੇ ਮੇਰੇ ਸਾਹਮਣੇ ਵਿਲੇਨ ਦੇ ਕਿਰਦਾਰ ਦਾ ਆਫਰ ਰੱਖਿਆ ਤਾਂ ਮੈਂ ਥੋੜ੍ਹਾ ਹੈਰਾਨ ਹੋਈ। ਬਾਅਦ ਵਿੱਚ ੱਾਯਨ ਨੇ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਸੀਰੀਅਲ ‘ਨਾਗਿਨ’ ਵਿੱਚ ਦੇਖਣ ਤੋਂ ਬਾਅਦ ਹੀ ਵਿਲੇਨ ਦੇ ਕਿਰਦਾਰ ਲਈ ਸਿਲੈਕਟ ਕੀਤਾ ਹੈ।
* ‘ਬ੍ਰਹਮਾਸਤਰ’ ਵਿੱਚ ਤੁਸੀਂ ਨੈਗੇਟਿਵ ਕਿਰਦਾਰ ਕਰ ਰਹੇ ਹੋ, ਕੀ ਟਾਈਪ ਕਾਸਟ ਹੋਣ ਦਾ ਡਰ ਨਹੀਂ ਲੱਗਾ?
- ਨਹੀਂ, ਕਿਉਂਕਿ ਨੈਗੇਟਿਵ ਕਿਰਦਾਰ ਜੇ ਚੰਗਾ ਅਤੇ ਚੁਣੌਤੀ ਪੂਰਨ ਲੱਗੇ, ਉਸ ਦੀ ਅਹਿਮੀਅਤ ਫਿਲਮ 'ਚ ਹੈ, ਫਿਰ ਉਸ ਨੂੰ ਕਰਨ ਵਿੱਚ ਮੈਨੂੰ ਕੋਈ ਸਮੱਸਿਆ ਨਹੀਂ, ਕਿਉਂਕਿ ਮੈਨੂੰ ਹਰ ਤਰ੍ਹਾਂ ਦੀ ਭੂਮਿਕਾ ਨਿਭਾਉਣਾ ਪਸੰਦ ਹੈ।
* ‘ਬ੍ਰਹਮਾਸਤਰ’ ਵਿੱਚ ਕਈ ਵੱਡੇ ਕਲਾਕਾਰ ਹਨ। ਉਨ੍ਹਾਂ ਨਾਲ ਕੰਮ ਕਰਨ ਦਾ ਤਜਰਬਾ ਦੱਸੋ?
- ‘ਬ੍ਰਹਮਾਸਤਰ’ ਵਿੱਚ ਅਮਿਤਾਭ ਬੱਚਨ, ਆਲੀਆ ਭੱਟ, ਰਣਬੀਰ ਕਪੂਰ ਵਰਗੇ ਕਲਾਕਾਰਾਂ ਨਾਲ ਕੰਮ ਕਰਨਾ ਕਿਸੇ ਅਚੀਵਮੈਂਟ ਤੋਂ ਘੱਟ ਨਹੀਂ ਹੈ। ਇਹ ਸਾਰੇ ਵੱਡੇ ਕਲਾਕਾਰ ਹਨ ਜਿਨ੍ਹਾਂ ਨਾਲ ਕੰਮ ਕਰਦੇ ਡਰ ਲੱਗਦਾ ਸੀ, ਪਰ ਸਾਰੇ ਇੰਨੇ ਡਾਊਨ ਟੂ ਅਰਥ ਹਨ ਕਿ ਇਨ੍ਹਾਂ ਨੇ ਮੈਨੂੰ ਬਹੁਤ ਸਹਿਜ ਕਰ ਦਿੱਤਾ, ਇਸ ਤਰ੍ਹਾਂ ਮੈਂ ਆਰਾਮ ਨਾਲ ਐਕਟਿੰਗ ਕਰ ਸਕਾਂ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ