Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਜ਼ਿੰਦਗੀ ਵਿੱਚ ਰਿਸਕ ਜ਼ਰੂਰੀ ਹੈ : ਸੋਨਾਕਸ਼ੀ ਸਿਨਹਾ

June 05, 2019 09:13 AM

ਸੋਨਾਕਸ਼ੀ ਸਿਨ੍ਹਾ ਦੀਆਂ ਪਿਛਲੇ ਸਾਲ ਦੋ ਫਿਲਮਾਂ ਆਈਆਂ, ‘ਵੈਲਕਮ ਟੂ ਨਿਊ ਯਾਰਕ’ ਅਤੇ ‘ਹੈਪੀ ਫਿਰ ਭਾਗ ਜਾਏਗੀ’ ਪਰ ਦੋਵੇਂ ਫਲਾਪ ਰਹੀਆਂ। ਪਿੱਛੇ ਜਿਹੇ ਉਹ ਫਿਲਮ ‘ਕਲੰਕ’ ਵਿੱਚ ਨਜ਼ਰ ਆਈ, ਪਰ ਸੈਕਿੰਡ ਲੀਡ ਵਿੱਚ। ਛੋਟੀ ਭੂਮਿਕਾ ਹੋਣ ਦੇ ਬਾਵਜੂਦ ਉਸ ਦਾ ਰੋਲ ਦਮਦਾਰ ਸੀ, ਜਿਸ ਵਿੱਚ ਉਹ ਆਪਣੇ ਐਕਸਪ੍ਰੈਸ਼ਨਜ਼ ਤੇ ਐਕਟਿੰਗ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਿੱਚ ਸਫਲ ਰਹੀ। ਫਿਲਹਾਲ ਸੋਨਾਕਸ਼ੀ ਕਈ ਫਿਲਮਾਂ ਦਾ ਹਿੱਸਾ ਹੈ, ਜਿਸ ਬਾਰੇ ਉਹ ਕਾਫੀ ਉਤਸ਼ਾਹਤ ਵੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼-
* ‘ਕਲੰਕ’ ਵਿੱਚ ਸੈਕਿੰਡ ਲੀਡ ਕਰਨ ਦਾ ਫੈਸਲਾ ਕਿਵੇਂ ਲਿਆ?
- ਦਰਅਸਲ, ਇਸ ਫਿਲਮ ਵਿੱਚ ਤਿੰਨ ਜੋੜੀਆਂ ਹਨ ਤੇ ਤਿੰਨੇ ਜੋੜੀਆਂ ਦੀ ਆਪਣੀ ਇੱਕ ਵੱਖਰੀ ਜਰਨੀ ਤੇ ਇੰਪੋਰਟੈਂਸ ਹੈ। ਇਸ ਲਈ ਇਸ ਵਿੱਚ ਕੋਈ ਵੀ ਫਸਟ ਜਾਂ ਸੈਕਿੰਡ ਲੀਡ ਵਰਗੀ ਗੱਲ ਨਹੀਂ ਸੀ। ਤੁਸੀਂ ਦੇਖਿਆ ਹੋਵੇਗਾ ਕਿ ਫਿਲਮ ਵਿੱਚ ਹਰ ਕਿਰਦਾਰ ਦੀ ਆਪਣੀ ਅਹਿਮੀਅਤ ਹੈ। ਇਸ ਕਿਰਦਾਰ ਬਾਰੇ ਮੇਰਾ ਇਹੀ ਮੰਨਣਾ ਹੈ ਕਿ ਜੇ ਤੁਸੀਂ ਫਿਲਮ ਦੀ ਕਹਾਣੀ ਤੋਂ ਸੰਤੁਸ਼ਟ ਹੋ, ਉਸ ਵਿੱਚ ਆਪਣੇ ਕਿਰਦਾਰ ਤੋਂ ਖੁਸ਼ ਹੋ ਤਾਂ ਦੂਸਰੀਆਂ ਗੱਲਾਂ ਬੇਮਤਲਬ ਹੋ ਜਾਂਦੀਆਂ ਹਨ।
* ਤੁਸੀਂ ਪਹਿਲੀ ਵਾਰ ਆਲੀਆ ਭੱਟ ਵਰਗੀ ਟੈਲੇਂਟਿਡ ਅਦਾਕਾਰਾ ਨਾਲ ਕੰਮ ਕੀਤਾ। ਕਿਹੋ ਜਿਹਾ ਤਜਰਬਾ ਰਿਹਾ?
- ਆਲੀਆ ਡੀਸੈਂਟ ਕੁੜੀ ਹੈ। ਉਹ ਇਨੋਸੈਂਟ, ਬਬਲੀ ਹੈ। ਅਸੀਂ ਸੈਟ 'ਤੇ ਬਹੁਤ ਇੰਜੁਆਏ ਕੀਤਾ। ਮੈਂ, ਆਦਿੱਤਯ, ਵਰੁਣ ਅਤੇ ਆਲੀਆ ਜਦੋਂ ਸੈਟ 'ਤੇ ਇਕੱਠੇ ਹੁੰਦੇ ਸੀ ਤਾਂ ਸ਼ੂਟਿੰਗ ਘੱਟ, ਮਸਤੀ ਵੱਧ ਹੁੰਦੀ ਸੀ। ਆਲੀਆ ਦਾ ਸੁਭਾਅ ਅਜਿਹਾ ਹੈ ਕਿ ਉਹ ਕਦੇ ਕਿਸੇ ਤੋਂ ਨਾਰਾਜ਼ ਨਹੀਂ ਹੁੰਦੀ। ਉਹ ਇੱਕ ਸ਼ਾਨਦਾਰ ਅਦਾਕਾਰਾ ਹੈ। ਕੁਝ ਹੀ ਸਾਲਾਂ ਵਿੱਚ ਇੰਡਸਟਰੀ ਵਿੱਚ ਉਸ ਨੇ ਆਪਣੇ ਲਈ ਖਾਸ ਜਗ੍ਹਾ ਬਣਾਈ ਹੈ। ਉਹ ਬਹੁਤ ਅੱਗੇ ਤੱਕ ਜਾਣ ਵਾਲੀ ਅਦਾਕਾਰਾ ਹੈ।
* ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਵਰਗੇ ਸਟਾਰਸ ਨਾਲ ਕੰਮ ਕਰਨ ਦਾ ਤਜਰਬਾ ਕਿਹੋ ਜਿਹਾ ਰਿਹਾ?
- ਮਾਧੁਰੀ ਮੈਮ ਅਤੇ ਸੰਜੇ ਸਰ ਨਾਲ ਕੰਮ ਕਰਨ ਦਾ ਤਜਰਬਾ ਬਿਹਤਰੀਨ ਰਿਹਾ। ਸੰਜੇ ਸਰ ਬਹੁਤ ਸ਼ਾਂਤ ਸੁਭਾਅ ਦੇ ਹਨ, ਜਦ ਕਿ ਮਾਧੁਰੀ ਮੈਮ ਸਾਡੇ ਵਾਂਗ ਮਸਤੀ-ਪਸੰਦ ਹੈ। ਮੈਂ ਮਾਧੁਰੀ ਮੈਮ ਦੀ ਬਹੁਤ ਵੱਡੀ ਫੈਨ ਹਾਂ। ਜਦੋਂ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਤਾਂ ਬਹੁਤ ਖੁਸ਼ੀ ਹੋਈ।
* ਪਿਛਲੀਆਂ ਕੁਝ ਫਿਲਮਾਂ ਦੀ ਅਸਫਲਤਾ ਪਿੱਛੋਂ ‘ਕਲੰਕ' ਵੀ ਹਿੱਟ ਨਹੀਂ ਹੋਈ। ਅਸਫਲਤਾਵਾਂ ਤੋਂ ਨਿਰਾਸ਼ ਹੁੰਦੇ ਹੋ?
- ਹਰ ਕਲਾਕਾਰ ਦੀ ਜ਼ਿੰਦਗੀ 'ਚ ਇੱਕ ਦੌਰ ਅਜਿਹਾ ਹੁੰਦਾ ਹੈ, ਜਦੋਂ ਉਹ ਨਿਰਾਸ਼ ਹੋ ਜਾਂਦਾ ਹੈ। ਉਸ ਕੋਲ ਜ਼ਿਆਦਾ ਕੰਮ ਨਹੀਂ ਹੁੰਦਾ। ਕਈ ਵਾਰ ਘਰ ਬੈਠਣ ਦੀ ਨੌਬਤ ਆ ਜਾਂਦੀ ਹੈ, ਪਰ ਇਸ ਦੌਰਾਨ ਨਿਰਾਸ਼ ਹੋਣ ਦੀ ਥਾਂ ਆਪਣੀਆਂ ਬਾਕੀ ਚੀਜ਼ਾਂ 'ਤੇ ਧਿਆਨ ਦੇਣਾ ਚਾਹੀਦਾ ਹੈ, ਜਦੋਂ ਤੁਹਾਡਾ ਮਾੜਾ ਸਮਾਂ ਖਤਮ ਹੋ ਜਾਵੇ ਤਾਂ ਕੰਮ ਮਿਲਣ ਲੱਗੇਗਾ। ਮੇਰੇ ਨਾਲ ਵੀ ਅਜਿਹਾ ਹੀ ਹੋਇਆ, ਪਰ ਪਿਛਲੀਆਂ ਅਸਫਲਤਾਵਾਂ ਨੂੰ ਭੁਲਾ ਕੇ ਅੱਗੇ ਵਧਣ 'ਚ ਹੀ ਸਮਝਦਾਰੀ ਹੈ। ਇੰਨੇ ਦਿਨਾਂ ਤੱਕ ਇੰਡਸਟਰੀ 'ਚ ਐਕਟਿਵ ਰਹਿਣ ਤੋਂ ਬਾਅਦ ਮੈਂ ਸਮਝ ਚੁੱਕੀ ਹਾਂ ਕਿ ‘ਹਿੱਟ' ਦਾ ਰੌਲਾ ਰੱਪਾ ਅਤੇ ਫਲਾਪ ਦੀ ਉਦਾਸੀ, ਦੋਵੇਂ ਬੇਤਮਲਬ ਹਨ। ਜੇ ਮੇਰੇ ਕੋਲ ਕੰਮ ਹੈ ਅਤੇ ਮੇਰੀ ਅਗਲੀ ਫਿਲਮ ਸ਼ੁਰੂ ਹੋ ਚੁੱਕੀ ਹੈ ਤਾਂ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਪਹਿਲਾਂ ਵਾਲੀਆਂ ਗਲਤੀਆਂ ਨੂੰ ਨਾ ਦੁਹਰਾਵਾਂ ਅਤੇ ਆਪਣਾ ਕੰਮ ਦਿਲ ਨਾਲ ਕਰਦਿਆਂ 100 ਫੀਸਦੀ ਲਾ ਦਿਆਂ।
* ਫਿਲਮਾਂ ਦੀਆਂ ਅਸਫਲਤਾਵਾਂ ਦੇ ਪਿੱਛੇ ਕੀ ਕਾਰਨ ਮੰਨਦੇ ਹੋ?
- ਫਿਲਮ ਦਾ ਚੱਲਣਾ ਜਾਂ ਨਾ ਚੱਲਣਾ, ਆਪਣੇ ਹੱਥ ਵਿੱਚ ਨਹੀਂ, ਦਰਸ਼ਕਾਂ ਦੇ ਹੱਥ ਵਿੱਚ ਹੁੰਦਾ ਹੈ। ਇਹੀ ਕਾਰਨ ਹੈ ਕਿ ਜੋ ਚੀਜ਼ ਮੇਰੇ ਹੱਥ ਵਿੱਚ ਨਹੀਂ, ਉਸ ਬਾਰੇ ਮੈਂ ਪ੍ਰੇਸ਼ਾਨ ਨਹੀਂ ਹੁੰਦੀ। ਮੈਂ ਲੋਕਾਂ ਦੇ ਨਜ਼ਰੀਏ ਨੂੰ ਨਹੀਂ ਬਦਲ ਸਕਦੀ ਕਿ ਕੌਣ ਮੇਰੇ ਬਾਰੇ ਕੀ ਸੋਚਦਾ ਹੈ। ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਚੰਗਾ ਕੰਮ ਕਰਾਂ। ਰਿਸਕ ਤੋਂ ਬਿਨਾਂ ਜ਼ਿੰਦਗੀ ਅੱਗੇ ਨਹੀਂ ਵਧ ਸਕਦੀ। ਮੈਨੂੰ ਕਾਮੇਡੀ ਫਿਲਮਾਂ ਕਰਨਾ ਚੰਗਾ ਲੱਗਦਾ ਹੈ, ਤਾਂ ਮੈਂ ਅਜਿਹਾ ਕਰਦੀ ਹਾਂ।
* ‘ਦਬੰਗ 3’ ਵਿੱਚ ਤੁਹਾਡਾ ਕੀ ਰੋਲ ਹੈ। ਸੁਣਨ ਵਿੱਚ ਆਇਆ ਹੈ ਕਿ ਇਸ ਵਿੱਚ ਤੁਹਾਡਾ ਰੋਲ ਕਾਫੀ ਛੋਟਾ ਹੈ?
- ਫਿਲਮ ‘ਦਬੰਗ 3’ ਬਹੁਤ ਚੰਗੀ ਬਣ ਰਹੀ ਹੈ। ਅਜੇ ਮੈਂ ਇਸ ਬਾਰੇ ਜ਼ਿਆਦਾ ਨਹੀਂ ਦੱਸ ਸਕਦੀ, ਪਰ ਇੰਨਾ ਹੀ ਕਹਿ ਸਕਦੀ ਹਾਂ ਕਿ ਇਹ ਮੇਰੀ ਪਹਿਲੀ ਫਿਲਮ ‘ਦਬੰਗ’ ਵਾਂਗ ਦਰਸ਼ਕਾਂ ਨੂੰ ਪਸੰਦ ਆਏਗੀ। ਰੋਲ ਰੱਜੋ ਦਾ ਹੈ। ਸੱਚ ਕਹਾਂ ਤਾਂ ‘ਦਬੰਗ 3’ ਵਿੱਚ ਮੈਂ ਸਲਮਾਨ ਦੇ ਆਪੋਜ਼ਿਟ ਬਿਲਕੁਲ ਨਵੀਂ ਲੁਕ ਵਿਚ ਨਜ਼ਰ ਆਵਾਂਗੀ ਤੇ ਮੇਰਾ ਕਿਰਦਾਰ ਫਿਲਮ ਵਿੱਚ ਠੀਕ ਉਸੇ ਤਰ੍ਹਾਂ ਦਾ ਹੈ, ਜਿਹੋ ਜਿਹਾ ਦੂਸਰੀਆਂ ਫਿਲਮਾਂ ਵਿੱਚ ਹੁੰਦਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ