Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਬੱਕਰੀਆਂ ਚਾਰਨ ਵਾਲਾ ਉਹ ਮੁੰਡਾ

June 04, 2019 03:02 PM

-ਮਨਜੀਤ ਮਾਨ
ਲਗਭਗ ਪੂਰਾ ਸਾਲ ਹੋ ਚੱਲਿਆ ਸੀ, ਪਰ ਉਸ ਨੇ ਸਕੂਲ ਵਿੱਚ ਪੈਰ ਨਹੀਂ ਸੀ ਪਾਇਆ। ਸਿੱਖਿਆ ਦਾ ਅਧਿਕਾਰ ਐਕਟ ਲਾਗੂ ਹੋਣ ਕਾਰਨ ਅਸੀਂ ਉਸ ਦਾ ਸਕੂਲ ਵਿੱਚੋਂ ਨਾਂ ਨਹੀਂ ਕੱਟ ਸਕਦੇ ਸੀ। ਬੀਤੇ ਸਾਲ ਅਸੀਂ ਕਈ ਵਾਰ ਉਸ ਦੇ ਘਰ ਜਾ ਕੇ ਆਏ, ਪਰ ਉਹ ਇਕ ਦੋ ਵਾਰ ਹੀ ਆਪਣੇ ਘਰ ਮਿਲਿਆ ਸੀ। ਕਦੇ ਉਹ ਦਿਹਾੜੀ ਗਿਆ ਹੁੰਦਾ, ਕਦੇ ਪਿੰਡ ਦੀਆਂ ਗਲੀਆਂ ਵਿੱਚ ਗੁਆਚਿਆ ਹੁੰਦਾ, ਕਦੇ ਰਿਸ਼ਤੇਦਾਰੀ ਵਿੱਚ ਗਿਆ ਹੁੰਦਾ। ਦੂਜੇ ਬੱਚਿਆਂ ਦੇ ਦੱਸਣ ਮੁਤਾਬਕ ਪਿਛਲੇ ਕੁਝ ਮਹੀਨਿਆਂ ਤੋਂ ਉਹ ਬੱਕਰੀਆਂ ਚਾਰਨ ਲੱਗ ਪਿਆ ਸੀ। ਉਹ ਸਵੇਰੇ ਘਰੋਂ ਬੱਕਰੀਆਂ ਲੈ ਕੇ ਨਿਕਲ ਜਾਂਦਾ ਸੀ। ਪਿੱਛੇ ਘਰ ਵਿੱਚ ਉਸ ਦੀ ਮਾਂ ਰਹਿ ਜਾਂਦੀ ਸੀ ਜੋ ਕਬੀਲਦਾਰੀ ਦੇ ਨਾਲ-ਨਾਲ ਕਿੰਨੀਆਂ ਹੀ ਨਿੱਕੀਆਂ-ਨਿੱਕੀਆਂ ਬਿਮਾਰੀਆਂ ਨੂੰ ਆਪਣੇ ਪਿੰਡੇ 'ਤੇ ਢੋਅ ਰਹੀ ਸੀ।
ਸਾਡੇ 'ਚੋਂ ਜਦ ਵੀ ਕੋਈ ਅਧਿਆਪਕ ਉਸ ਦੇ ਘਰ ਜਾਂਦਾ ਤਾਂ ਆਪਣੇ ਮੁੰਡੇ ਨੂੰ ਛੱਡ ਆਪਣੇ ਕਿੰਨੇ ਹੀ ਦੁੱਖੜੇ ਸੁਣਾ ਦਿੰਦੀ ਸੀ ਉਹ। ਉਸ ਨੂੰ ਵੇਖ ਕੇ ਇੰਜ ਲੱਗਦਾ ਸੀ ਜਿਵੇਂ ਸਾਰੇ ਸੰਸਾਰ ਦੇ ਦੁੱਖ ਦਰਦ ਪਰਮਾਤਮਾ ਨੇ ਉਸ ਦੀ ਝੱਲੀ ਵਿੱਚ ਪਾ ਦਿੱਤੇ ਹਨ। ਫਿਰ ਅਸੀਂ ਚਾਹੁੰਦੇ ਹੋਏ ਵੀ ਉਸ ਨੂੰ ਕਹਿ ਨਾ ਪਾਉਂਦੇ ਕਿ ਤੁਸੀਂ ਆਪਣੇ ਮੁੰਡੇ ਨੂੰ ਸਕੂਲ ਭੇਜਿਆ ਕਰੋ। ਉਹ ਮੁੰਡਾ ਪਹਿਲਾਂ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਸੀ। ਜਦੋਂ ਉਹ ਛੇਵੀਂ ਜਮਾਤ ਵਿੱਚ ਸਾਡੇ ਕੋਲ ਆਇਆ ਸੀ ਤਾਂ ਲਗਾਤਾਰ ਸਕੂਲ ਆਉਂਦਾ ਸੀ ਤੇ ਪੜ੍ਹਾਈ ਵਿੱਚ ਵਧੀਆ ਸੀ ਪਰ ਜਦੋਂ ਉਹ ਸੱਤਵੀਂ ਜਮਾਤ ਵਿੱਚ ਹੋਇਆ ਤਾਂ ਅਚਾਨਕ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਸ ਦੀ ਮਾਂ ਸਦਮੇ ਵਿੱਚ ਚਲੀ ਗਈ। ਘਰ ਦੀ ਕਬੀਲਦਾਰੀ ਉਸ ਉਤੇ ਆ ਪਈ। ਉਸ ਦਾ ਮੁੰਡਾ ਹੌਲੀ-ਹੌਲੀ ਗੈਰਹਾਜ਼ਰ ਹੋਣ ਲੱਗ ਪਿਆ ਸੀ, ਪਰ ਅੱਠਵੀਂ ਜਮਾਤ ਵਿੱਚ ਆ ਕੇ ਤਾਂ ਉਹ ਲਗਾਤਾਰ ਗੈਰਹਾਜ਼ਰ ਰਹਿਣ ਲੱਗ ਪਿਆ ਸੀ। ਅਸੀਂ ਦੋ ਚਾਰ ਵਾਰ ਮਿਲ ਕੇ ਉਸ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਸੀ ਕਿ ਤੂੰ ਭਾਈ ਸਕੂਲ ਆਇਆ ਕਰ। ਪੜ੍ਹ ਲਿਖ ਕੇ ਕਿਸੇ ਕਿੱਤੇ ਲੱਗ ਜਾਵੇਗਾ। ਉਹ ਅੱਗੋਂ ਕੁਝ ਨਾ ਬੋਲਦਾ ਤੇ ਹਾਂ ਵਿੱਚ ਸਿਰ ਹਿਲਾਈ ਜਾਂਦਾ, ਪਰ ਪਿਛਲੇ ਕੁਝ ਸਮੇਂ ਤੋਂ ਤਾਂ ਉਸ ਦਾ ਇਕੋ ਜਵਾਬ ਹੁੰਦਾ ਕਿ ਸਰ ਜੀ, ਮੈਂ ਨਹੀਂ ਆਉਣਾ। ਮੈਂ ਤਾਂ ਬੱਕਰੀਆਂ ਚਾਰਿਆ ਕਰਾਂਗਾ। ਅਸੀਂ ਉਸ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰਦੇ, ਪਰ ਉਹ ਟਸ ਤੋਂ ਮਸ ਨਾ ਹੁੰਦਾ। ਉਹ ਸਾਨੂੰ ਵੇਖ ਕੇ ਲੁਕਣ ਲੱਗ ਪਿਆ। ਇਸ ਲਈ ਸਾਡੇ ਕੋਲੋਂ ਜਦ ਕਦੇ ਵੀ ਉਪਰੋਂ ਵਿਭਾਗ ਵੱਲੋਂ ਬੱਚਿਆਂ ਦੀ ਗਿਣਤੀ ਸਬੰਧੀ ਕਿਸੇ ਤਰ੍ਹਾਂ ਦਾ ਰਿਕਾਰਡ ਮੰਗਿਆ ਜਾਂਦਾ ਤਾਂ ਅਸੀਂ ਉਸ ਨੂੰ ਲੰਬੇ ਸਮੇਂ ਤੋਂ ਗੈਰ ਹਾਜ਼ਰ ਲਿਖ ਕੇ ਭੇਜ ਦਿੰਦੇ ਸੀ, ਪਰ ਅੱਠਵੀਂ ਦੇ ਸਾਲਾਨਾ ਪੇਪਰ ਨੇੜੇ ਆਉਣ ਕਰਕੇ ਸਾਡੇ ਲਈ ਇਕ ਵਾਰ ਫਿਰ ਸੰਕਟ ਖੜਾ ਹੋ ਗਿਆ ਸੀ, ਕਿਉਂਕਿ ਬੋਰਡ ਦੇ ਪੇਪਰ ਹੋਣ ਕਾਰਨ ਇਹ ਲਾਗਲੇ ਪਿੰਡ ਦੇ ਸਕੂਲ ਵਿੱਚ ਹੋਣੇ ਸਨ।
ਅਸੀਂ ਨਹੀਂ ਚਾਹੁੰਦੇ ਸਾਂ ਕਿ ਕੋਈ ਬੱਚਾ ਪੇਪਰਾਂ ਵਿੱਚ ਗੈਰ ਹਾਜ਼ਰ ਹੋਵੇ ਕਿਉਂਕਿ ਫਿਰ ਵਿਭਾਗ ਨੇ ਕਈ ਤਰ੍ਹਾਂ ਦੀ ਜਵਾਬਤਲਬੀ ਕਰਨੀ ਸੀ ਕਿ ਬੱਚਾ ਗੈਰਹਾਜ਼ਰ ਕਿਉਂ ਹੈ? ਇਸ ਤਰ੍ਹਾਂ ਅਸੀਂ ਇਕ ਵਾਰ ਫਿਰ ਉਸ ਦੇ ਘਰ ਵੱਲ ਚੱਲ ਪਏ ਅਤੇ ਦੋ ਚਾਰ ਗੇੜਿਆਂ ਮਗਰੋਂ ਅਸੀਂ ਉਸ ਨੂੰ ਮਿਲਣ ਵਿੱਚ ਕਾਮਯਾਬ ਹੋ ਗਏ। ਲੰਬੀ ਜੱਦੋ ਜਹਿਦ ਮਗਰੋਂ ਆਖਰ ਅਸੀਂ ਉਸ ਨੂੰ ਪੇਪਰ ਦੇਣ ਲਈ ਰਾਜ਼ੀ ਕਰ ਲਿਆ ਸੀ। ਅਸੀਂ ਉਸ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਅਸੀਂ ਆਪੇ ਤੈਨੂੰ ਲੈ ਕੇ ਜਾਇਆ ਕਰਾਂਗੇ ਅਤੇ ਲੈ ਕੇ ਆਇਆ ਕਰਾਂਗੇ। ਤੈਨੂੰ ਜਿੰਨਾ ਕੁ ਪੇਪਰ ਆਉਂਦਾ ਹੋਇਆ ਕਰੇਗਾ, ਬਸ ਤੂੰ ਕਰ ਦਿਆ ਕਰੀਂ। ਇਸ ਤਰ੍ਹਾਂ ਕਰਦੇ ਕਰਾਉਂਦੇ ਪਹਿਲੇ ਪੇਪਰ ਦਾ ਦਿਨ ਵੀ ਆ ਗਿਆ। ਸਵੇਰੇ ਲਾਏ ਦੋ ਗੇੜਿਆਂ ਤੋਂ ਬਾਅਦ ਆਖਰ ਅਸੀਂ ਉਸ ਨੂੰ ਸਕੂਲ ਵਿੱਚ ਲੈ ਆਏ ਤੇ ਫਿਰ ਜਲਦੀ ਨਾਲ ਸਾਰੀ ਜਮਾਤ ਸਮੇਤ ਉਸ ਨੂੰ ਲਾਗਲੇ ਪਿੰਡ ਪੇਪਰ ਦਿਵਾਉਣ ਲਈ ਚਲੇ ਗਏ। ਜਦੋਂ ਉਹ ਪਹਿਲੇ ਪੇਪਰ ਵਿੱਚ ਬੈਠਿਆ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਸੀ। ਅਸੀਂ ਇੰਜ ਮਹਿਸੂਸ ਕਰ ਰਹੇ ਸੀ ਜਿਵੇਂ ਸਾਨੂੰ ਸੰਜੀਵਨੀ ਬੂਟੀ ਮਿਲ ਗਈ ਹੋਵੇ। ਉਸ ਨੂੰ ਪੇਪਰ ਵਿੱਚ ਬਿਠਾਉਣ ਮਗਰੋਂ ਅਸੀਂ ਸਕੂਲ ਵਿੱਚ ਆ ਕੇ ਕਿੰਨਾ ਚਿਰ ਉਸ ਦੀਆਂ ਅਤੇ ਉਸ ਦੇ ਪਰਵਾਰ ਦੀਆਂ ਗੱਲਾਂ ਕਰਦੇ ਰਹੇ ਸੀ।
ਫਿਰ ਜਦ ਪੇਪਰ ਖਤਮ ਹੋਣ ਦਾ ਟਾਈਮ ਹੋਇਆ ਤਾਂ ਮੈਂ ਬੱਚਿਆਂ ਨੂੰ ਲੈਣ ਚਲਾ ਗਿਆ। ਪੇਪਰ ਖਤਮ ਹੋਇਆ ਤਾਂ ਸਾਰੇ ਬੱਚੇ ਸਕੂਲ 'ਚੋਂ ਬਾਹਰ ਆ ਰਹੇ ਸਨ ਅਤੇ ਉਹ ਵੀ ਉਨ੍ਹਾਂ ਵਿਚਕਾਰ ਤੁਰਿਆ ਆ ਰਿਹਾ ਸੀ। ਮੈਂ ਸਕੂਲ ਦੇ ਗੇਟ 'ਤੇ ਖੜਾ ਉਨ੍ਹਾਂ ਦੀ ਉਡੀਕ ਕਰ ਰਿਹਾ ਸਾਂ। ਸਾਰੇ ਬੱਚੇ ਮੈਨੂੰ ਵੇਖ ਕੇ ਭੱਜ ਕੇ ਮੇਰੇ ਕੋਲ ਆ ਗਏ। ਮੇਰੀ ਉਤਸੁਕਤਾ ਉਸ ਬੱਚੇ ਵਿੱਚ ਬਣੀ ਹੋਈ ਸੀ ਅਤੇ ਜਲਦੀ-ਜਲਦੀ ਉਸ ਤੋਂ ਪੁੱਛਣਾ ਚਾਹੁੰਦਾ ਸੀ ਕਿ ਤੇਰਾ ਪੇਪਰ ਕਿਹੋ ਜਿਹਾ ਹੋਇਆ? ਮੈਂ ਸਾਰੇ ਬੱਚਿਆਂ ਨੂੰ ਲੈ ਕੇ ਤੁਰ ਪਿਆ ਸੀ। ਸਕੂਲ ਦੇ ਨਾਲ ਖੁੱਲ੍ਹਾ ਮੈਦਾਨ ਸੀ। ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਕਾਰਨ ਮੈਦਾਨ 'ਚ ਘਾਹ ਲਹਿਲਹਾ ਰਿਹਾ ਸੀ। ਮੇਰੇ ਵੱਲੋਂ ਪੇਪਰ ਬਾਰੇ ਪੁੱਛਣ ਤੋਂ ਪਹਿਲਾਂ ਉਸ ਨੇ ਨਾਲ ਦੇ ਮੁੰਡੇ ਦੇ ਕੂਹਣੀ ਮਾਰ ਕੇ ਕਿਹਾ, ‘ਵੇਖ ਉਏ ਕਿੰਨਾ ਹਰਾ-ਹਰਾ ਘਾਹ। ਜੇ ਕਿਤੇ ਇਥੇ ਬੱਕਰੀਆਂ ਚਾਰਨੀਆਂ ਹੋਣ ਤਾਂ ਨਜ਼ਾਰਾ ਆ ਜਾਵੇ।'
ਉਸ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਮੈਂ ਡੌਰ-ਭੋਰ ਜਿਹਾ ਹੋ ਗਿਆ। ਮੇਰੀ ਹਿੰਮਤ ਨਾ ਪਈ ਕਿ ਮੈਂ ਉਸ ਕੋਲੋਂ ਉਸ ਦੇ ਪੇਪਰ ਬਾਰੇ ਪੁੱਛ ਸਕਾਂ। ਇਸ ਤੋਂ ਇਲਾਵਾ ਕਿੰਨੇ ਹੋਰ ਸਵਾਲ ਸਨ ਜੋ ਮੇਰੇ ਸੰਘ ਵਿੱਚ ਅੜ ਕੇ ਰਹਿ ਗਏ ਅਤੇ ਮੈਂ ਚਾਹੁੰਦਾ ਹੋਇਆ ਵੀ ਕੁਝ ਬੋਲ ਨਹੀਂ ਸਕਿਆ ਸੀ। ਮੈਂ ਚੁੱਪਚਾਪ ਸਾਰੇ ਬੱਚਿਆਂ ਨੂੰ ਲੈ ਕੇ ਬੱਸ ਅੱਡੇ ਵੱਲ ਵਧ ਰਿਹਾ ਸੀ। ਮੇਰੇ ਦਿਮਾਗ 'ਚ ਉਹ ਵਿਚਾਰ ਆਉਣ ਲੱਗਾ ਜਿਸ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਘੋੜੇ ਨੂੰ ਜ਼ਬਰਦਸਤੀ ਦਰਿਆ ਤੱਕ ਲਿਆ ਸਕਦੇ ਹੋ ਪਰ ਉਸ ਨੂੰ ਪਾਣੀ ਨਹੀਂ ਪਿਲਾ ਸਕਦੇ। ਪਾਣੀ ਉਹ ਆਪਣੀ ਮਰਜ਼ੀ ਨਾਲ ਪੀਵੇਗਾ। ਇਸੇ ਤਰ੍ਹਾਂ ਤੁਸੀਂ ਹੀਲਾ ਵਸੀਲਾ ਕਰਕੇ ਬੱਚੇ ਨੂੰ ਸਕੂਲ ਤੱਕ ਲਿਆ ਸਕਦੇ ਹੋ, ਪਰ ਉਹ ਪੜ੍ਹੇਗਾ ਉਦੋਂ ਹੀ ਜੇ ਉਸ ਦੀ ਦਿਲਚਸਪੀ ਪੜ੍ਹਾਈ ਵਿੱਚ ਹੋਵੇਗੀ। ਪਰ ਇਹ ਗੱਲ ਸਾਡੇ ਨੀਤੀ ਘਾੜਿਆਂ ਅਤੇ ਅਫਸਰਸ਼ਾਹੀ ਦੇ ਖਾਨੇ ਤਾਂ ਪਵੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’