Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਸੰਪਾਦਕੀ

ਕੈਨੇਡਾ ਵਿੱਚ ਨਸਲੀ ਵਿਤਕਰਾ: - ਆਪਣੀ ਪੀੜੀ ਥੱਲੇ ਵੇਖਣ ਦੀ ਲੋੜ

May 28, 2019 08:29 AM

 

ਪੰਜਾਬੀ ਪੋਸਟ ਸੰਪਾਦਕੀ

ਬੀਤੇ ਦਿਨੀਂ Ipsos ਵੱਲੋਂ ਕਰਵਾਏ ਗਏ ਇੱਕ ਸਰਵੇਖਣ ਮੁਤਾਬਕ ਕੈਨੇਡਾ ਵਿੱਚ ਵੱਸਦੇ 58% ਰੰਗਦਾਰ ਘੱਟ ਗਿਣਤੀ ਲੋਕ ਮੰਨਦੇ ਹਨ ਕਿ ਉਹਨਾਂ ਦੇ ਮਨਾਂ ਵਿੱਚ ਨਸਲੀ ਵਿਤਕਰਾ ਕਰਨ ਦਾ ਖਿਆਲ ਆਉਂਦਾ ਤਾਂ ਹੈ ਪਰ ਉਹ ਆਪਣੇ ਮਨ ਦੀ ਗੱਲ ਨੂੰ ਖੁੱਲ ਕੇ ਜਾਹਰ ਨਹੀਂ ਕਰਦੇ। ਇਸਦੇ ਉਲਟ ਅਜਿਹੇ 48% ਗੋਰੇ ਲੋਕ ਹਨ ਜਿਹਨਾਂ ਦੇ ਮਨ ਵਿੱਚ ਨਸਲ ਦੇ ਆਧਾਰ ਉੱਤੇ ਵਿਤਕਰਾ ਕਰਨ ਦਾ ਖਿਆਲ ਭਾਰੂ ਹੁੰਦਾ ਹੈ। ਇਸਦਾ ਇੱਕ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਨਸਲ ਦੇ ਆਧਾਰ ਉੱਤੇ ਵਿਤਕਰਾ ਕਰਨਾ ਅਤੇ ਵਿਤਕਰਾ ਕਰਨ ਬਾਰੇ ਖਿਆਲ ਕਰਨਾ ਦੋ ਵੱਖਰੀਆਂ ਗੱਲਾਂ ਹਨ। ਆਪਣੇ ਮਨ ਵਿੱਚ ਉਪਜੀ ਵਿਤਕਰੇ ਦੀ ਭਾਵਨਾ ਨੂੰ ਅਮਲੀ ਜਾਮਾ ਉਹ ਪਹਿਨਾ ਦੇਂਦਾ ਹੈ ਜਿਸ ਕੋਲ ਅਜਿਹਾ ਕਰਨ ਦੀ ਤਾਕਤ ਹੋਵੇ ਜਦੋਂ ਕਿ ਜੋ ਕਿਸੇ ਦਾ ਕੁੱਝ ਵਿਗਾੜ ਨਹੀਂ ਸਕਦਾ, ਉਹ ਆਪਣੇ ਦਿਲ ਦੀ ਖੋਟ ਨੂੰ ਮਨ ਵਿੱਚ ਹੀ ਕੈਦ ਕਰਕੇ ਰੱਖਦਾ ਹੈ।

 Ipsos ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਕੈਨੇਡਾ ਵੱਸਦੇ 32% ਘੱਟ ਗਿਣਤੀ ਰੰਗਦਾਰ ਲੋਕਾਂ ਦਾ ਖਿਆਲ ਹੈ ਕਿ ਹੋਰ ਨਸਲਾਂ ਅਤੇ ਭਾਈਚਾਰਿਆਂ ਵਿਰੁੱਧ ਵਿਤਕਰਾ ਕਰਨਾ ਇੱਕ ਸੁਭਾਵਿਕ ਗੱਲ ਹੈ। ਇਸਦੇ ਉਲਟ ਸਿਰਫ਼ 21% ਗੋਰੇ ਲੋਕ ਅਜਿਹੀ ਸੋਚ ਦੇ ਧਾਰਨੀ ਹਨ। ਇਸ ਸਰਵੇਖਣ ਵਿੱਚ ਗੋਰੀ ਨਸਲ ਦੀ ਪ੍ਰੀਭਾਸ਼ਾ ਵਿੱਚ ‘ਨੌਰਥ ਅਮਰੀਕਨ ਅਤੇ ਯੂਰਪੀਅਨ ਮੂਲ’ ਦੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ ਘੱਟ ਗਿਣਤਆਂੀ ਵਿੱਚ ਉਹਨਾਂ ਸਾਰੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿਹੜੇ ਨੌਰਥ ਅਮਰੀਕਨ ਅਤੇ ਯੂਰਪੀਅਨ ਮੂਲ ਦੇ ਨਹੀਂ ਹਨ। ਇਸ ਸਰਵੇਖਣ ਮੁਤਾਬਕ 45% ਘੱਟ ਗਿਣਤੀ ਲੋਕ ਦੂਜੇ ਭਾਈਚਾਰੇ ਦੇ ਲੋਕਾਂ ਦੇ ਧਰਮ ਅਤੇ ਨਸਲ ਬਾਰੇ ਟਿੱਪਣੀਆਂ ਕਰਨ ਨੂੰ ਸਹੀ ਸਮਝਦੇ ਹਨ ਅਤੇ ਅਜਿਹਾ ਕਰਨ ਵਿੱਚ ਖੁੱਲ ਮਹਿਸੂਸ ਕਰਦੇ ਹਨ ਜਦੋਂ ਕਿ ਸਿਰਫ਼ 29% ਗੋਰਿਆਂ ਵਿੱਚ ਅਜਿਹੀ ਬਿਰਤੀ ਪਾਈ ਜਾਂਦੀ ਹੈ।

ਇਹ ਅੰਕੜੇ ਦੇਣ ਦਾ ਅਰਥ ਗੋਰੇ ਲੋਕਾਂ ਵੱਲੋਂ ਕੀਤੇ ਜਾਂਦੇ ਨਸਲੀ ਵਿਤਕਰੇ ਨੂੰ ਜਾਇਜ਼ ਠਹਿਰਾਉਣਾ ਨਹੀਂ ਸਗੋਂ ਸਮਝ ਪੈਦਾ ਕਰਨਾ ਹੈ ਕਿ ਨਸਲੀ ਵਿਤਕਰਾ ਕੋਈ ਇੱਕ ਕੌਮ ਨਹੀਂ ਕਰਦੀ ਸਗੋਂ ਇਹ ਵਰਤਾਰਾ ਥੋੜੇ ਬਹੁਤ ਫਰਕ ਨਾਲ ਹਰ ਧਰਮ, ਹਰ ਨਸਲ ਅਤੇ ਹਰ ਕੌਮ ਵਿੱਚ ਪਾਇਆ ਜਾ ਸਕਦਾ ਹੈ।

ਨਸਲੀ ਵਿਤਕਰੇ ਦੇ ਕੌੜੇ ਸੱਚ ਨੂੰ ਇੱਕ ਮਿਸਾਲ ਨਾਲ ਸੌਖਿਆਂ ਸਮਝਿਆ ਜਾ ਸਕਦਾ ਹੈ। ਸਾਲ 2018 ਵਿੱਚ ਪੀਲ ਰੀਜਨ ਵੱਲੋਂ ਇੱਕ ਮੀਟਿੰਗ ਦਾ ਆਯੋਜਿਨ ਕੀਤਾ ਗਿਆ ਸੀ। ਇਸਦਾ ਮਨੋਰਥ ਬਰੈਂਪਟਨ ਅਤੇ ਮਿਸੀਸਾਗਾ ਵਿੱਚ ਮਕਾਨਾਂ ਦੀ ਘਾਟ ਬਾਰੇ ਰਣਨੀਤੀ ਤਿਆਰ ਕਰਨ ਸਬੰਧੀ ਮਸ਼ਵਰਾ ਕਰਨਾ ਸੀ। ਉਸ ਮੀਟਿੰਗ ਵਿੱਚ ਮੁੱਦਾ ਚੁੱਕਿਆ ਗਿਆ ਕਿ ਬਰੈਂਪਟਨ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਕੋਲ ਹੋਰ ਭਾਈਚਾਰਿਆਂ ਨਾਲੋਂ ਵੱਧ ਮਕਾਨ ਹਨ ਪਰ ਉਹ ਪੰਜਾਬੀਆਂ ਤੋਂ ਇਲਾਵਾ ਦੂਜੀ ਕਮਿਉਨਿਟੀਆਂ ਦੇ ਲੋਕਾਂ ਨੂੰ ਬੇਸਮੈਂਟ ਕਿਰਾਏ ਉੱਤੇ ਨਹੀਂ ਦੇਂਦੇ। ਇਹ ਗਿਲਾ ਖਾਸ ਕਰਕੇ ਕਾਲੇ ਲੋਕਾਂ ਨੂੰ ਸੀ ਜਿਹਨਾਂ ਦੀ ਸੋਚ ਸੀ ਕਿ ਪੰਜਾਬੀ ਲੋਕ ਬੇਸਮੈਂਟ ਕਿਰਾਏ ਉੱਤੇ ਦੇਣ ਵੇਲੇ ਕਾਲੇ ਲੋਕਾਂ ਨਾਲ ਨਸਲੀ ਵਿਤਕਰਾ ਕਰਦੇ ਹਨ। ਇਹੋ ਜਿਹੀਆਂ ਹੀ ਆਵਾਜ਼ਾਂ ਮਿਸੀਸਾਗਾ ਵੱਸਦੇ ਬਹੁਤ ਸਾਰੇ ਮੁਸਲਮਾਨਾਂ ਵੱਲੋਂ ਗੈਰ-ਮੁਸਲਮਾਨਾਂ ਨੂੰ ਬੇਸਮੈਂਟਾਂ ਕਿਰਾਏ ਉੱਤੇ ਨਾ ਦੇਣ ਬਾਰੇ ਸੁਣੀਆਂ ਗਈਆਂ।

ਜਦੋਂ ਕੈਨੇਡਾ ਵਿੱਚ ਨਸਲੀ ਵਿਤਕਰੇ ਦੀ ਗੱਲ ਚੱਲਦੀ ਹੈ ਤਾਂ ਸਾਡੀ ਆਮ ਧਾਰਨਾ ਹੁੰਦੀ ਹੈ ਕਿ ਨਸਲੀ ਵਿਤਕਰਾ ਗੋਰੇ ਲੋਕਾਂ ਵੱਲੋਂ ਘੱਟ ਗਿਣਤੀਆਂ ਵਿਰੁੱਧ ਕੀਤਾ ਜਾਂਦਾ ਹੈ ਅਤੇ ਘੱਟ ਗਿਣਤੀ ਲੋਕ ਸਿਰਫ਼ ਅਤੇ ਸਿਰਫ਼ ਨਸਲੀ ਵਿਤਕਰੇ ਦਾ ਸਿ਼ਕਾਰ ਹੁੰਦੇ ਹਨ। ਜੌਬਾਂ ਅਤੇ ਆਰਥਕ ਉੱਨਤੀ ਦੇ ਮਾਮਲੇ ਵਿੱਚ ਗੋਰਿਆਂ ਵੱਲੋਂ ਨਸਲੀ ਵਿਤਕਰਾ ਕਰਨ ਦੀਆਂ ਗੱਲਾਂ ਸਹੀ ਹੋ ਸਕਦੀਆਂ ਹਨ ਕਿਉਂਕਿ ਜਿ਼ਆਦਾ ਕਰਕੇ ਤਾਕਤ ਉਹਨਾਂ ਦੇ ਹੱਥ ਹੁੰਦੀ ਹੈ ਪਰ ਕੀ ਸਾਡੇ ਦਿਮਾਗਾਂ ਵਿੱਚ ਦੂਜੀਆਂ ਕਮਿਉਨਿਟੀਆਂ ਬਾਰੇ ਸਦਭਾਵਨਾ ਹੈ? ਇਹ ਆਖਣਾ ਖੁਦ ਨੂੰ ‘ਕਲੀਨ ਚਿੱਟ’ ਦੇਣ ਬਰਾਰਰ ਹੋਵੇਗਾ। ਜੇ ਇੱਕਲਿਆਂ ਕਰਕੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ, ਗੋਰਿਆਂ, ਚੀਨੀਆਂ ਜਾਂ ਕਾਲਿਆਂ ਨਾਲ ਗੱਲ ਕੀਤੀ ਜਾਵੇ ਤਾਂ ਇੱਕ ਦੂਜੇ ਵਿਰੁੱਧ ਭਾਵਨਾਵਾਂ ਉਜਾਗਰ ਹੋਣ ਨੂੰ ਸ਼ਾਇਦ ਬਹੁਤੀ ਦੇਰ ਨਹੀਂ ਲੱਗੇਗੀ। ਇਸ ਕਿਸਮ ਦੇ ਮਾਨਸਿਕ ਰੋਗ ਤੋਂ ਛੁਟਕਾਰਾ ਪਾਉਣ ਦਾ ਇੱਕ ਹੱਲ ਇਹ ਹੈ ਕਿ ਹੋਰਾਂ ਉੱਤੇ ਦੋਸ਼ ਮੜਨ ਤੋਂ ਪਹਿਲਾਂ ਅਸੀਂ ਆਪੋ ਆਪਣੇ ਮਨਾਂ ਅੰਦਰ ਝਾਤੀ ਮਾਰਨ ਦੀ ਹਿੰਮਤ ਕਰੀਏ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?