Welcome to Canadian Punjabi Post
Follow us on

11

December 2019
ਭਾਰਤ

ਨਰਿੰਦਰ ਮੋਦੀ ਦੀ ਅਗਵਾਈ ਹੇਠ ਪਾਰਲੀਮੈਂਟ ਚੋਣਾਂ ਵਿਚ ਭਾਜਪਾ ਦੀ ਹੂੰਝਾ-ਫੇਰ ਜਿੱਤ

May 24, 2019 09:35 AM

ਨਵੀਂ ਦਿੱਲੀ, 24 ਮਈ, (ਪੋਸਟ ਬਿਊਰੋ)- ਭਾਰਤ ਦੀਆਂ ਪਾਰਲੀਮੈਂਟ ਚੋਣਾਂ ਵਿਚ ਲਗਾਤਾਰ ਦੂਜੀ ਵਾਰ ‘ਪ੍ਰਚੰਡ ਮੋਦੀ ਲਹਿਰ` ਦਾ ਸਬੂਤ ਦੇਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ ਉੱਤੇ ਕਾਬਜ਼ ਹੋ ਕੇ ਇਤਹਾਸ ਰਚ ਦਿੱਤਾ ਹੈ। ਚੋਣ ਨਤੀਜਿਆਂ ਨੇ ਨਰਿੰਦਰ ਦਾਮੋਦਰ ਦਾਸ ਮੋਦੀ (68 ਸਾਲ)ਨੂੰ ਕਈ ਦਹਾਕਿਆਂ ਪਿੱਛੋਂ ਸਭ ਤੋਂ ਵੱਧ ਪ੍ਰਵਾਨਤ ਆਗੂ ਵਜੋਂ ਪੇਸ਼ ਕਰ ਦਿਤਾ ਹੈ।
ਇਸ ਦੇ ਬਾਅਦ ਚੋਣ ਕਮਿਸ਼ਨ ਦੀ ਵੈੱਬਸਾਈਟ ਉੱਤੇ ਜਾਰੀ ਰਿਪੋਰਟ ਦੇਮੁਤਾਬਕ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਨੂੰ ਸ਼ੁੱਕਰਵਾਰ ਦੀ ਸਵੇਰ ਤੱਕ ਕੁੱਲ 543 ਸੀਟਾਂ ਦੀ ਪਾਰਲੀਮੈਂਟ ਵਿੱਚ 287 ਸੀਟਾਂ ਮਿਲ ਚੁੱਕੀਆ ਹਨ ਤੇ 16 ਸੀਟਾਂ ਦੀ ਅਗੇਤ ਦੇ ਰੁਝਾਨ ਨਾਲ ਕੁੱਲ 303 ਸੀਟਾਂ ਮਿਲਣ ਦਾ ਅਨੁਮਾਨ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਦੇ ਪੱਲੇ 50 ਸੀਟਾਂ ਪਈਆਂ ਹਨ ਅਤੇ ਦੋ ਹੋਰ ਆਉਣ ਦੇ ਰੁਝਾਨ ਨਾਲ ਸਿਰਫ 52 ਸੀਟਾਂ ਆਉਣ ਦਾ ਅੰਦਾਜ਼ਾ ਹੈ। ਸਾਲ 2014 ਵਿਚ ਭਾਜਪਾ ਨੇ ਲੋਕ ਸਭਾ ਦੀਆਂ 543 ਸੀਟਾਂ ਵਿਚੋਂਇੱਕ ਪਾਰਟੀ ਵਜੋਂ 282 ਸੀਟਾਂ ਜਿੱਤੀਆਂ ਸਨ, ਪਰਐਤਕੀਂ ਉਹ ਅਪਣੇ ਸਿਰ 300 ਤੋਂ ਉੱਪਰ ਚਲੀ ਗਈ ਹੈ। ਉਸ ਦੀ ਅਗਵਾਈ ਵਾਲਾ ਕੌਮੀ ਜਮਹੂਰੀ ਗਠਜੋੜ (ਐੱਨ ਡੀ ਏ) 2014 ਦੀਆਂ 336 ਸੀਟਾਂ ਦੇ ਮੁਕਾਬਲੇ 344 ਸੀਟਾਂ ਤੱਕ ਪਹੁੰਚ ਚੱਲਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਜਿਹੜਾ ‘ਚੌਕੀਦਾਰ ਚੋਰ ਹੈ` ਦਾ ਨਾਅਰਾ ਚੁੱਕਿਆ ਸੀ, ਉਹਕਾਂਗਰਸ ਨੂੰਭੁਗਤਣਾਪਿਆ ਅਤੇ ਭਾਜਪਾ ਲਈ ਲਾਹੇਵੰਦ ਸਾਬਤ ਹੋਇਆ ਹੈ। ਭਾਜਪਾ ਦੀ ਇਸ ਮੋਦੀ ਲਹਿਰ ਨੇ ਹਿੰਦੀ ਪੱਟੀ ਅਤੇ ਗੁਜਰਾਤ ਦੇ ਨਾਲ ਇਸ ਵਾਰੀ ਪੱਛਮੀ ਬੰਗਾਲ ਤੇ ਉੜੀਸਾ ਵਿੱਚ ਵੀ ਉਸ ਦੀ ਪਹੁੰਚ ਚੋਖੀ ਵਧਾ ਦਿੱਤੀ ਹੈ। ਸਿਰਫ਼ ਕੇਰਲਾ ਅਤੇ ਪੰਜਾਬ ਹੀ ਭਾਜਪਾ ਦੀ ਮਾਰ ਤੋਂ ਬਚੇ ਰਹੇ। ਰਾਜਸਥਾਨ, ਮੱਧ ਪ੍ਰਦੇਸ਼ਤੇ ਛੱਤੀਸਗੜ੍ਹ ਵਰਗੇ ਹਿੰਦੀ ਭਾਸ਼ੀ ਰਾਜਾਂ ਤੋਂ ਵੀ ਭਾਜਪਾ ਦੀ ਜਿੱਤ ਹੈਰਾਨ ਕਰਨ ਵਾਲੀ ਹੈ, ਜਿਥੇ ਵਿਧਾਨ ਸਭਾ ਚੋਣਾਂ ਵਿਚਕਾਂਗਰਸ ਜਿੱਤ ਗਈ ਅਤੇ ਭਾਜਪਾ ਦੀਆਂ ਸਰਕਾਰਾਂ ਟੁੱਟ ਗਈਆਂ ਸਨ।
ਵੱਖ-ਵੱਖ ਰਾਜਾਂ ਵਿੱਚੋਂ ਪਾਰਲੀਮੈਂਟ ਸੀਟਾਂ ਦਾ ਜਿਹੜਾ ਵੇਰਵਾਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਮਿਲ ਰਿਹਾ ਹੈ, ਉਸ ਦੇ ਮੁਤਾਬਕ ਗੁਜਰਾਤ, ਰਾਜਸਥਾਨ, ਕੌਮੀ ਰਾਜਧਾਨੀ ਦਿੱਲੀ, ਉੱਤਰਾ ਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚੋਂ ਇੱਕ ਵੀ ਸੀਟ ਭਾਜਪਾ ਨੇ ਬਾਹਰ ਨਹੀਂ ਜਾਣ ਦਿੱਤੀ। ਦੱਖਣ ਦੇ ਪ੍ਰਮੁੱਖ ਰਾਜ ਆਂਧਰਾ ਪ੍ਰਦੇਸ਼ ਦੀਆਂ 25ਸੀਟਾਂ ਤੋਂ 22ਉੱਤੇ ਵਾਈ ਐਸ ਆਰ ਕਾਂਗਰਸ ਤੇ 3 ਸੀਟਾਂ ਉੱਤੇ ਤੇਲਗੂ ਦੇਸਮ ਪਾਰਟੀ ਜਿੱਤ ਗਈ ਹੈ। ਆਸਾਮ ਦੀਆਂ 14 ਸੀਟਾਂ ਵਿੱਚੋਂ 9 ਉੱਤੇ ਭਾਜਪਾ, 3 ਸੀਟਾਂ ਉੱਤੇ ਕਾਂਗਰਸ ਅਤੇ 3 ਸੀਟਾਂ ਉੱਤੇ ਹੋਰ ਜੇਤੂ ਰਹੇ ਹਨ। ਅਰੁਣਾਚਲ ਪ੍ਰਦੇਸ਼ ਦੀਆਂ ਦੋਵੇਂ ਸੀਟਾਂ ਭਾਜਪਾ ਨੇ ਜਿੱਤੀਆਂ ਹਨ। ਬਿਹਾਰ ਦੀਆਂ 40ਵਿੱਚੋਂ ਭਾਜਪਾ ਨੇ 17, ਉਸ ਦੀਆਂ ਸਹਿਯੋਗੀ ਜਨਤਾ ਦਲ ਯੂ ਨੇ 16 ਅਤੇ ਲੋਕ ਜਨਸ਼ਕਤੀ ਪਾਰਟੀ ਨੇ 6 ਸੀਟਾਂ ਜਿੱਤੀਆਂ ਅਤੇ ਕਾਂਗਰਸ ਨੂੰ ਸਿਰਫ 1 ਸੀਟ ਮਿਲੀ ਹੈ। ਛੱਤੀਸਗੜ੍ਹ ਤੋਂ 11ਸੀਟਾਂ ਵਿੱਚੋਂ ਭਾਜਪਾ ਨੂੰ 9 ਤੇ ਕਾਂਗਰਸ ਨੂੰ ਸਿਰਫ 2 ਮਿਲੀਆਂ ਹਨ। ਗੋਆ ਦੀਆਂ ਦੋ ਸੀਟਾਂ ਭਾਜਪਾ ਤੇ ਕਾਂਗਰਸ ਵਿੱਚ 1-1 ਵੰਡੀਆਂ ਗਈਆਂ ਹਨ। ਗੁਜਰਾਤ ਦੀਆਂ 26, ਹਰਿਆਣਾ ਦੀਆਂ 10, ਹਿਮਾਚਲ ਪ੍ਰਦੇਸ਼ ਦੀਆਂ 4, ਉੱਤਰਾ ਖੰਡ ਦੀਆਂ 5 ਅਤੇ ਕੇਂਦਰੀ ਰਾਜਧਾਨੀ ਦਿੱਲੀ ਦੀਆਂ ਸਾਰੀਆਂ 7ਸੀਟਾਂ ਉੱਤੇ ਭਾਜਪਾ ਜੇਤੂ ਰਹੀ ਹੈ।
ਸੰਵੇਦਨਸ਼ੀਲ ਗਿਣੇ ਜਾਂਦੇ ਰਾਜ ਜੰਮੂ-ਕਸ਼ਮੀਰ ਦੀਆਂ 6ਸੀਟਾਂ ਵਿੱਚੋਂ 3 ਸੀਟਾਂ ਉੱਤੇ ਭਾਜਪਾ ਅਤੇ 3 ਵਾਸਤੇ ਪੀ ਡੀ ਪੀ ਨੂੰ ਲੋਕਾਂ ਦਾ ਫਤਵਾ ਮਿਲਿਆ ਹੈ। ਝਾਰਖੰਡ ਦੀਆਂ 14ਵਿੱਚੋਂ 11 ਸੀਟਾਂ ਉੱਤੇ ਭਾਜਪਾ ਤੇ 1 ਸੀਟ ਕਾਂਗਰਸ ਤੇ ਦੋ ਸੀਟਾਂ ਸੂਬਾਈ ਪਾਰਟੀਆਂ ਨੂੰ ਮਿਲੀਆਂ ਹਨ। ਸਿਆਸੀ ਖਹਿਬਾਜ਼ੀ ਦਾ ਅਖਾੜਾ ਕਹੇ ਜਾਂਦੇ ਕਰਨਾਟਕਾ ਦੀਆਂ 28ਸੀਟਾਂ ਵਿੱਚੋਂ 25 ਉੱਤੇ ਭਾਜਪਾ ਤੇ 1-1 ਸੀਟ ਉੱਤੇ ਕਾਂਗਰਸ, ਜਨਤਾ ਦਲ ਐੱਸ ਅਤੇ ਆਜ਼ਾਦ ਦਾ ਕਬਜ਼ਾ ਹੋਇਆ ਹੈ। ਕੇਰਲਾ ਤੋਂ ਕੁੱਲ 20ਸੀਟਾਂ ਵਿੱਚੋਂ 15 ਉੱਤੇ ਕਾਂਗਰਸ, 2 ਉੱਤੇ ਇੰਡੀਅਨ ਯੂਨੀਅਨ ਮੁਸਲਿਮ ਲੀਗਅਤੇ 1-1 ਸੀਟ ਉੱਤੇ ਸੀ ਪੀ ਐੱਮ, ਕੇਰਲਾ ਕਾਂਗਰਸ (ਐੱਮ) ਅਤੇ ਆਰ ਐੱਸ ਪੀ ਦੇ ਉਮੀਦਵਾਰ ਜਿੱਤੇ ਹਨ। ਮੱਧ ਪ੍ਰਦੇਸ਼ ਤੋਂ 29ਵਿੱਚੋਂ ਭਾਜਪਾ 28 ਅਤੇ ਕਾਂਗਰਸ ਨੇ 1 ਸੀਟ ਜਿੱਤੀ ਹੈ। ਮਹਾਰਾਸ਼ਟਰ ਦੀਆਂ 48ਵਿੱਚੋਂ 23 ਉੱਤੇ ਭਾਜਪਾ, 18 ਉੱਤੇ ਉਸ ਦੀ ਸਾਥੀ ਸਿ਼ਵ ਸੈਨਾ ਦੇ ਬਾਅਦ 4 ਸੀਟਾਂ ਉੱਤੇ ਕਾਂਗਰਸ, 1 ਉੱਤੇ ਐਨ ਸੀ ਪੀ, ਇੱਕ ਇਤਹਾਦੁਲ ਮੁਸਲਮੀਨ ਤੇ 1 ਸੀਟ ਆਜ਼ਾਦ ਨੂੰ ਮਿਲੀ ਹੈ। ਮਨੀਪੁਰ 1 ਸੀਟ ਭਾਜਪਾ ਤੇ ਇੱਕ ਸੂਬਾਈ ਪਾਰਟੀ ਨੇ ਜਿੱਤੀ ਤੇ ਮੇਘਾਲਿਆ ਤੋਂ 1-1 ਸੀਟ ਉੱਤੇ ਕਾਂਗਰਸ ਅਤੇ ਐਨ ਸੀ ਪੀ ਜੇਤੂ ਰਹੀਆਂ ਹਨ, ਜਦ ਕਿ ਨਾਲ ਲੱਗਦੇ ਮੀਜ਼ੋਰਮ, ਨਾਗਾਲੈਂਡ ਅਤੇ ਸਿੱਕਮ ਤੋਂ ਇੱਕਲੌਤੀ 1-1 ਸੀਟ ਸਥਾਨਕ ਪਾਰਟੀਆਂ ਨੇ ਜਿੱਤੀਆਂ ਹਨ।
ਉੜੀਸਾ ਦੀਆਂ 21ਸੀਟਾਂ ਵਿੱਚੋਂ ਬੀਜੂ ਜਨਤਾ ਦਲ 12, ਭਾਜਪਾ 8 ਅਤੇ ਕਾਂਗਰਸ ਨੇ 1 ਸੀਟ ਜਿੱਤੀ ਹੈ। ਤਾਮਿਲ ਨਾਡੂ ਦੀਆਂ 39ਸੀਟਾਂ ਵਿੱਚੋਂ ਡੀ ਐੱਮ ਕੇ ਪਾਰਟੀ ਨੇ 23, ਉਸ ਦੀ ਸਹਿਯੋਗੀ ਕਾਂਗਰਸ ਨੇ 8, ਸੀ ਪੀ ਆਈ ਅਤੇ ਸੀ ਪੀ ਐੱਮ ਨੇ 2-2, ਅੰਨਾ ਡੀ ਐੱਮ ਕੇ, ਮੁਸਲਿਮ ਲੀਗ ਅਤੇ ਇੱਕ ਸਥਾਨਕ ਪਾਰਟੀ ਨੇ 1-1 ਸੀਟ ਜਿੱਤੀ ਅਤੇ ਨਾਲ ਦੇ ਕੇਂਦਰੀ ਪ੍ਰਦੇਸ਼ ਪੁਡੂਚੇਰੀ ਦੀ ਸੀਟ ਕਾਂਗਰਸ ਨੇ ਜਿੱਤ ਲਈ ਹੈ।
ਉੱਤਰ ਪ੍ਰਦੇਸ਼ ਦੀਆਂ 80 ਸੀਟਾਂ ਵਿੱਚੋਂ 62 ਭਾਜਪਾ, 2 ਉਸ ਦੇ ਸਾਥੀ ਅਪਨਾ ਦਲ, 10 ਬਹੁਜਨ ਸਮਾਜ ਪਾਰਟੀ ਅਤੇ 5 ਸਮਾਜਵਾਦੀ ਪਾਰਟੀ ਤੇ ਇਲਾਵਾ ਸੋਨੀਆ ਗਾਂਧੀ ਨੂੰ ਮਿਲੀ ਰਾਏ ਬਰੇਲੀ ਦੀ 1 ਸੀਟ ਹੀ ਕਾਂਗਰਸ ਨੇ ਜਿੱਤੀ ਹੈ, ਪਰ ਇਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਇਸ ਰਾਜ ਦੇ ਅਮੇਠੀ ਹਲਕੇ ਤੋਂ ਹਾਰ ਗਏ ਹਨ। ਉਂਜ ਰਾਹੁਲ ਗਾਂਧੀ ਕੇਰਲਾ ਦੀ ਵਾਇਨਾਡਸੀਟ ਤੋਂ ਵੱਡੇ ਫਰਕ ਨਾਲ ਜਿੱਤ ਗਏ ਹਨ। ਪੱਛਮੀ ਬੰਗਾਲ ਦੀਆਂ 42 ਵਿੱਚੋਂ 22 ਸੀਟਾਂ ਤੋਂ ਤ੍ਰਿਣਮੂਲ ਕਾਂਗਰਸ, 18 ਭਾਜਪਾ ਅਤੇ 2 ਸੀਟਾਂ ਕਾਂਗਰਸ ਨੂੰ ਮਿਲੀਆਂ ਹਨ। ਇਸ ਰਾਜ ਵਿੱਚ ਕਈ ਸਾਲ ਰਾਜ ਕਰਦੇ ਰਹੇ ਖੱਬੇ ਮੋਰਚੇ ਨੂੰ ਇੱਕ ਵੀ ਸੀਟ ਨਹੀਂ ਮਿਲੀ ਅਤੇ ਨਾਲ ਲੱਗਦੇ ਤ੍ਰਿਪੁਰਾ ਦੀਆਂ ਦੋਵੇਂ ਸੀਟਾਂ ਵੀ ਭਾਜਪਾ ਜਿੱਤਣ ਵਿੱਚ ਕਾਮਯਾਬ ਰਹੀ ਹੈ। ਦਾਦਰਾ ਅਤੇ ਨਗਰ ਹਵੇਲੀ ਦੀ ਇੱਕਲੌਤੀ ਸੀਟ ਇੱਕ ਆਜ਼ਾਦ ਨੇ ਜਿੱਤੀ ਹੈ, ਪਰ ਦਮਨ ਅਤੇ ਦੇਊ ਦੀ ਸੀਟ ਤੋਂ ਭਾਜਪਾ ਦਾ ਉਮੀਦਵਾਰ ਜਿੱਤਿਆ ਹੈ। ਲਕਸ਼ਦੀਪ ਦੀ ਇਕਲੌਤੀ ਸੀਟ ਭਾਜਪਾ ਨੇ ਜਿੱਤੀ ਅਤੇ ਚੰਡੀਗੜ੍ਹ ਤੋਂ ਭਾਜਪਾ ਦੀ ਉਮੀਦਵਾਰ ਫਿਲਮ ਸਟਾਰ ਕਿਰਨ ਖੇਰ ਫਿਰ ਜਿੱਤ ਗਈ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਹਨੀਪ੍ਰੀਤ ਸਵਾ ਦੋ ਸਾਲਾਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਮਿਲੀ
ਵਿਰੋਧੀਆਂ ਦੇ ਇਤਰਾਜ਼ ਅਤੇ ਪ੍ਰਦਰਸ਼ਨਾਂ ਵਿਚਾਲੇ ਨਾਗਰਿਕਤਾ ਸੋਧ ਬਿੱਲ ਪੇਸ਼ ਅਤੇ ਪਾਸ
ਦਿੱਲੀ ਵਿੱਚ ਭਿਆਨਕ ਅਗਨੀਕਾਂਡ, 43 ਮੌਤਾਂ, ਫੈਕਟਰੀ ਮਾਲਕ ਗ੍ਰਿਫਤਾਰ
ਸਵਾਮੀ ਨਿਤਿਆਨੰਦ ਦਾ ਪਾਸਪੋਰਟ ਭਾਰਤ ਸਰਕਾਰ ਵੱਲੋਂ ਰੱਦ
ਉਨਾਵ ਦੀ ਸਮੂਹਕ ਬਲਾਤਕਾਰ ਪੀੜਤਾ ਨੇ ਦਿੱਲੀ ਹਸਪਤਾਲ ਵਿੱਚ ਦਮ ਤੋੜਿਆ
ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਕਰਨਾ ਗਲਤ, ਪਰ ਪੁਲਸ ਨੂੰ ਆਪਣੇ ਉਤੇ ਹਮਲੇ ਤੋਂ ਬਚਾਅ ਕਰਨ ਦਾ ਪੂਰਾ ਅਧਿਕਾਰ: ਕੈਪਟਨ
ਊਧਵ ਠਾਕਰੇ ਸਰਕਾਰ ਵੱਲੋਂ ਭਾਜਪਾ ਅਤੇ ਆਰ ਐੱਸ ਐੱਸ ਉੱਤੇ ਹਮਲਾ ਸ਼ੁਰੂ
ਦਿੱਲੀ ਕਤਲੇਆਮ ਬਾਰੇ ਮਨਮੋਹਨ ਸਿੰਘ ਦੇ ਖੁਲਾਸੇ ਨਾਲ ਸਨਸਨੀ
ਕੇਜਰੀਵਾਲ ਦਾ ਐਲਾਨ ਦਿੱਲੀ ਵਾਸੀਆਂ ਨੂੰ ਵਾਈ-ਫਾਈ ਮੁਫ਼ਤ ਮਿਲੇਗਾ
ਸਾਬਕਾ ਖਜ਼ਾਨਾ ਮੰਤਰੀ ਚਿਦਾਂਬਰਮ 106 ਦਿਨ ਪਿੱਛੋਂ ਤਿਹਾੜ ਜੇਲ ਤੋਂ ਨਿਕਲਿਆ