Welcome to Canadian Punjabi Post
Follow us on

19

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਪਾਕਿਸਤਾਨ ਵਿੱਚ ਬਲੈਕਮੇਲ ਕਰਨ ਤੋਂ ਪ੍ਰੇਸ਼ਾਨ ਹਿੰਦੂ ਲੜਕੀ ਵੱਲੋਂ ਖੁਦਕੁਸ਼ੀ

May 24, 2019 08:50 AM

ਲਾਹੌਰ, 23 ਮਈ (ਪੋਸਟ ਬਿਊਰੋ)- ਸੋਸ਼ਲ ਮੀਡੀਆ 'ਤੇ ਬਲੈਕਮੇਲ ਕੀਤੇ ਜਾਣ ਤੋਂ ਪ੍ਰੇਸ਼ਾਨ ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਬਦੀਨ ਦੀ ਇਕ ਹਿੰਦੂ ਕੁੜੀ ਅਨੀਲਾ ਪਰਮਾਰ (18 ਸਾਲ) ਨੇ ਖੁਦਕੁਸ਼ੀ ਕਰ ਲਈ ਹੈ।
ਟੰਡੋ ਗੁਲਾਮ ਅਲੀ ਥਾਣੇ ਦੀ ਪੁਲਸ ਨੇ ਮ੍ਰਿਤਕ ਕੁੜੀ ਦੇ ਪਿਤਾ ਲਖਮਣ ਪਰਮਾਰ ਦੀ ਸ਼ਿਕਾਇਤ ਉੱਤੇ ਤਿੰਨ ਦੋਸ਼ੀਆਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਕੇਸ ਵਿੱਚ ਸੋਮ ਮੇਘਵਾਰ ਨੂੰ ਮੁੱਖ ਦੋਸ਼ੀ ਅਤੇ ਦੋ ਹੋਰਾਂ (ਮਹੇਸ਼ ਮੇਘਵਾਰ ਤੇ ਅਸ਼ੋਕ ਕੁਮਾਰ) ਨੂੰ ਉਸ ਦਾ ਸਾਥ ਦੇਣ ਦੇ ਦੋਸ਼ 'ਚ ਨਾਮਜ਼ਦ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਦੋ ਕੁ ਸਾਲ ਪਹਿਲਾਂ ਅਨੀਲਾ ਦਾ ਰਿਸ਼ਤਾ ਸੋਮ ਮੇਘਵਾਰ ਨਾਲ ਤੈਅ ਹੋਇਆ ਸੀ, ਪਰ ਉਸ ਦੇ ਖਰਾਬ ਚਾਲ ਚਲਣ ਕਰਕੇ ਮ੍ਰਿਤਕਾ ਦੇ ਪਿਤਾ ਨੇ ਰਿਸ਼ਤਾ ਤੋੜ ਕੇ ਆਪਣੀ ਧੀ ਦੀ ਮੰਗਣੀ ਕਿਸੇ ਹੋਰ ਨਾਲ ਕਰ ਦਿੱਤੀ ਸੀ। ਇਸ ਦੇ ਬਾਅਦ ਦੋਸ਼ੀਆਂ ਨੇ ਅਮੀਲਾ ਦੀਆਂ ਤਸਵੀਰਾਂ ਨਾਲ ਕੰਪਿਊਟਰ 'ਤੇ ਛੇੜਛਾੜ ਕਰਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਅਨੀਲਾ ਪਾਸੋਂ 50 ਹਜ਼ਾਰ ਰੁਪਏ ਲੈਣ ਬਾਅਦ ਵੀ ਬਲੈਕਮੇਲ ਦਾ ਸਿਲਸਿਲਾ ਜਾਰੀ ਰੱਖਿਆ। ਮ੍ਰਿਤਕਾ ਦੇ ਪਿਤਾ ਨੇ ਛੇ ਕੁ ਮਹੀਨੇ ਪਹਿਲਾਂ ਇਸ ਦੀ ਲਿਖਤੀ ਸ਼ਿਕਾਇਤ ਪੁਲਸ ਨੂੰ ਕੀਤੀ ਸੀ, ਪਰ ਪੁਲਸ ਵੱਲੋਂ ਕਾਰਵਾਈ ਨਾ ਕਰਨ ਕਰ ਕੇ ਬਲੈਕਮੇਲਰਾਂ ਵੱਲੋਂ ਲਗਾਤਾਰ ਪ੍ਰੇਸ਼ਾਨ ਕੀਤੇ ਜਾਣ ਕਾਰਨ ਅਨੀਲਾ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ, ਪਰ ਮਰਨ ਤੋਂ ਪਹਿਲਾਂ ਲਿਖੇ ਪੱਤਰ ਵਿੱਚ ਆਪਣੀ ਮੌਤ ਲਈ ਸੋਮ ਮੇਘਵਾਰ, ਮਹੇਸ਼ ਤੇ ਅਸ਼ੋਕ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਮਾਮਲੇ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਵਕੀਲ ਮੁਕੇਸ਼ ਮੇਘਵਾਰ, ਸ਼ੰਕਰ ਮੇਘਵਾਰ ਅਤੇ ਹਰਜੀ ਲਾਲ ਆਦਿ ਦੀ ਅਗਵਾਈ ਹੇਠ ਹੈਦਰਾਬਾਦ ਪ੍ਰੈਸ ਕਲੱਬ ਅੱਗੇ ਵਿਰੋਧ ਪ੍ਰਦਰਸ਼ਨ ਕਰਦਿਆਂ ਅਨੀਲਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਸੂਬਾ ਸਿੰਧ ਦੇ ਕਸਬਾ ਸਰਹਾਰੀ ਦੇ ਵਸਨੀਕ ਹਿੰਦੂ ਪਹਿਲਾਜ ਭੀਲ ਦੀ ਨਾਬਾਲਗ ਧੀ ਪਥਾਨੀ ਭੀਲ (13 ਸਾਲ) ਨੂੰ ਕੁਝ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਅਗਵਾ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਪੀੜਤ ਦੇ ਪਿਤਾ ਨੇ ਦੋਸ਼ ਲਾਇਆ ਕਿ ਉਸ ਦੀ ਧੀ ਨੂੰ ਜ਼ਿਲਾ ਗੋਟਕੀ ਦੀ ਬਰਾਚੁੰਡੀ ਸ਼ਰੀਫ ਦਰਗਾਹ ਦੇ ਪੀਰ ਅਬਦਲ ਹੱਕ ਉਰਫ ਮੀਆਂ ਮਿੱਠੂ ਦੇ ਕਹਿਣ 'ਤੇ ਉਸ ਦਾ ਧਰਮ ਪਰਿਵਰਤਨ ਕੀਤੇ ਜਾਣ ਲਈ ਅਗਵਾ ਕੀਤਾ ਗਿਆ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ