Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਐਡਰੈੱਸ, ਐਜੂਕੇਸ਼ਨ ਸਭ ਪੁੱਛੋ, ਪਰ ਕਿਸੇ ਦਾ ਸਰਨੇਮ ਨਾ ਪੁੱਛੋ : ਸਲਮਾਨ ਖਾਨ

May 22, 2019 09:17 AM

ਸਲਮਾਨ ਖਾਨ ਇਸ ਸਾਲ ਈਦ 'ਤੇ ਫਿਲਮ ‘ਭਾਰਤ’ ਲੈ ਕੇ ਆ ਰਹੇ ਹਨ। ਉਹ ਇਸ ਫਿਲਮ ਵਿੱਚ ਪਹਿਲੀ ਵਾਰ 17 ਸਾਲ ਦੀ ਉਮਰ ਤੋਂ ਲੈ ਕੇ ਸੱਤਰ ਸਾਲ ਦੇ ਬਜ਼ੁਰਗ ਦਾ ਕਿਰਦਾਰ ਨਿਭਾ ਰਹੇ ਹਨ। ਇੱਕ ਖਾਸ ਮੁਲਾਕਾਤ ਵਿੱਚ ਉਨ੍ਹਾਂ ਨੇ ਪ੍ਰਿਅੰਕਾ ਚੋਪੜਾ ਦੇ ਫਿਲਮ ‘ਭਾਰਤ’ ਛੱਡਣ ਤੋਂ ਲੈ ਕੇ ਕੈਟਰੀਨਾ ਦੀ ਉਸ ਵਿੱਚ ਐਂਟਰੀ ਹੋਣ ਬਾਰੇ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਪਹਿਲੀ ਵਾਰ ਬਜ਼ੁਰਗ ਦਾ ਕਿਰਦਾਰ ਨਿਭਾ ਰਹੇ ਹੋ। ਇਸ ਬਾਰੇ ਕੁਝ ਦੱਸੋ?
- ਮੈਨੂੰ ਫਿਲਮ ਦੀ ਕਹਾਣੀ ਵਿੱਚ ਇਹ ਖਾਸ ਗੱਲ ਲੱਗੀ ਕਿ ਇੱਕ ਬੱਚਾ ਆਪਣੇ ਪਿਤਾ ਤੋਂ ਦੂਰ ਹੋ ਜਾਂਦਾ ਹੈ ਤੇ ਉਹ ਖੁਦ ਦਾਦਾ ਬਣਾਉਣ ਦੀ ਉਮਰ ਤੱਕ ਰਾਹ ਦੇਖਦਾ ਹੈ ਕਿ ਉਸ ਦੇ ਪਿਤਾ ਆਉਣਗੇ। ਸਾਡੀ ਫਿਲਮ ਕਾਫੀ ਅਲੱਗ ਹੈ ਉਸ ਵਿੱਚ ਐਕਸ਼ਨ, ਡਰਾਮਾ ਸਭ ਕੁਝ ਹੈ। ਸਾਡੀ ਫਿਲਮ ਕੋਰੀਅਨ ਫਿਲਮ ਤੋਂ ਹੱਟ ਕੇ ਹੈ ਕਿਉਂਕਿ ਸਾਡੇ ਲੋਕਾਂ ਦਾ ਇਮੋਸ਼ਨਸ ਜਤਾਉਣ ਦਾ ਤਰੀਕਾ ਵੱਖ ਹੈ। ਮੈਂ ‘ਵੈਟਰਨ’ ਅਤੇ ਇਸ ਫਿਲਮ ਦੇ ਰਾਈਟਸ ਖਰੀਦੇ ਹਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀਆਂ ਕਹਾਣੀਆਂ ਬਿਹਤਰ ਹਨ। ਕੋਰੀਆਈ ਫਿਲਮਾਂ ਜ਼ਿਆਦਾਤਰ ਇਥੇ ਕੋਈ ਦੇਖਦਾ ਨਹੀਂ ਤਾਂ ਦਰਸ਼ਕਾਂ ਦੇ ਲਈ ਇਹ ਨਵੀਂ ਫਿਲਮ ਹੁੰਦੀ ਹੈ। ਇੰਗਲਿਸ਼ ਫਿਲਮ ਤੋਂ ਤੁਸੀਂ ਕਹਾਣੀ ਲੈਂਦੇ ਹੋ ਤਾਂ ਉਸ ਵਿੱਚ ਨਵੀਂ ਗੱਲ ਨਹੀਂ ਹੁੰਦੀ ਕਿਉਂਕਿ ਜ਼ਿਆਦਾਤਰ ਲੋਕ ਉਸ ਨੂੰ ਅੱਜਕੱਲ੍ਹ ਦੇਖ ਚੁੱਕੇ ਹੁੰਦੇ ਹਨ। ਮੇਰਾ ਕਿਰਦਾਰ ਨੌਂ ਸਾਲ ਤੋਂ ਲੈ ਕੇ ਸੱਤਰ ਸਾਲ ਤੱਕ ਦਾ ਸਫਰ ਤੈਅ ਕਰਦਾ ਹੈ। ਇਹ ਚੈਲੇਂਜਿੰਗ ਸੀ ਕਿਉਂਕਿ ਮੈਨੂੰ ਵਾਰ-ਵਾਰ ਵਜ਼ਨ ਵਧਾਉਣਾ ਅਤੇ ਘਟਾਉਣਾ ਪਿਆ ਸੀ।
* ਫਿਲਮ ਵਿੱਚ ਇੱਕ ਲਾਈਨ ਹੈ ਜਿੱਥੇ ਤੁਸੀਂ ਕਹਿੰਦੇ ਹੋ ਕਿ ਮੇਰੇ ਬਾਬੂ ਜੀ ਨੇ ਮੇਰਾ ਨਾਮ ਭਾਰਤ ਰੱਖਿਆ ਹੈ, ਇਹ ਲਾਈਨਾਂ ਕਿਸ ਨੇ ਲਿਖੀਆਂ ਹਨ?
- ਸੱਚਾਈ ਇਹ ਹੈ ਕਿ ਅਸੀਂ ਅਜਿਹੀ ਸੋਚ ਰੱਖਦੇ ਵੀ ਹਾਂ। ਮੇਰੇ ਮਾਤਾ-ਪਿਤਾ ਨੇ ਮੈਨੂੰ ਜਨਮ ਦਿੱਤਾ ਹੈ। ਮੈਂ ਕਿਸੇ ਹੋਰ ਰਿਲੀਜ਼ਨ ਤੋਂ ਹੁੰਦਾ ਤਾਂ ਮੈਂ ਅਲੱਗ ਸਰਨੇਮ ਲਾਉਂਦਾ। ਮੈਨੂੰ ਲੱਗਦਾ ਹੈ ਕਿ ਹਰ ਧਰਮ ਨੂੰ ਇੱਜ਼ਤ ਦੇਣੀ ਚਾਹੀਦੀ ਹੈ। ਹਰ ਆਦਮੀ ਨੂੰ ਸਰਨੇਮ ਜਾਨਣਾ ਹੁੰਦਾ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਸ ਰਿਲੀਜ਼ਨ ਤੋਂ ਹੈ। ਮਨੁੱਖਤਾ ਹੀ ਸਾਡਾ ਧਰਮ ਹੈ, ਤੁਸੀਂ ਚੰਗੇ ਜਾਂ ਬੁਰੇ ਕਿਵੇਂ ਵੀ ਇਨਸਾਨ ਹੋ। ਪੁੱਛਣਾ ਹੈ ਤਾਂ ਬਲੱਡ ਗਰੁੱਪ ਪੁੱਛੋ, ਸੈਕਸ ਪੁੱਛੋ, ਪਤਾ ਪੁੱਛੋ, ਆਧਾਰ ਕਾਰਡ ਪੁੱਛ ਲਓ, ਸਿਖਿਆ ਦੇ ਬਾਰੇ ਪੁੱਛੋ, ਸਰਨੇਮ ਵਿੱਚ ਕੀ ਰੱਖਿਆ ਹੈ।
* ਤੁਸੀਂ ਫਿਲਮ ‘ਭਾਰਤ’ ਤੋਂ ਕਿੰਨੀਆਂ ਉਮੀਦਾਂ ਰੱਖਦੇ ਹੋ?
- ਇਹੀ ਕਿ ਇਹ ਫਿਲਮ ਦਰਸ਼ਕਾਂ ਨੂੰ ਪਸੰਦ ਆਏ। ਥੀਏਟਰ ਹਾਊਸਫੁੱਲ ਹੋਣ। ਇਹ ਫੈਮਿਲੀ ਫਿਲਮ ਹੈ ਅਤੇ ਦਰਸ਼ਕ ਇਸ ਨੂੰ ਦੇਖ ਕੇ ਖੁਸ਼ ਹੋਣਗੇ। ਇਹ ਫਿਲਮ ਬਹੁਤ ਫਨੀ ਹੈ ਅਤੇ ਮੇਰਾ ਕਿਰਦਾਰ ਵੀ। ਇਸ ਰੋਲ ਦੇ ਲਈ ਇਮੋਸ਼ਨਸ ਦਾ ਹੋਣਾ ਜ਼ਰੂਰੀ ਸੀ ਜਾਂ ਫਿਰ ਅੱਛਾ ਐਕਟਰ ਹੋਣਾ। ਇਸ ਲਈ ਮੇਕਰਸ ਨੇ ਮੈਨੂੰ ਕਾਸਟ ਕੀਤਾ। ਨਹੀਂ ਤਾਂ ਉਹ ਕਿਸੇ ਹੋਰ ਨੂੰ ਇਸ ਦੇ ਲਈ ਕਾਸਟ ਕਰਦੇ। ਕੋਈ ਵੀ ਮੇਕਰ ਉਸ ਸੁਪਰ ਸਟਾਰ ਨੂੰ ਕਿਉਂ ਕਾਸਟ ਕਰੇਗਾ, ਜਦ ਤੱਕ ਕਿ ਉਹ ਸੁਪਰ ਸਟਾਰ ਉਸ ਕਰੈਕਟਰ ਵਾਂਗ ਨਹੀਂ ਲੱਗਦਾ ਹੋਵੇਗਾ। ਅਜਿਹਾ ਕਰਨ ਨਾਲ ਤੁਸੀਂ ਚਾਹੁਣ ਵਾਲਿਆਂ ਨੂੰ ਉਹ ਦਿਖਾ ਰਹੇ ਹੋ, ਜੋ ਉਹ ਨਹੀਂ ਦੇਖਣਾ ਚਾਹੁੰਦੇ। ਦਰਸ਼ਕ ਜੋ ਚਾਹੁੰਦੇ ਹਨ, ਉਹ ਤੁਸੀਂ ਨਹੀਂ ਦਿਖਾਓਗੇ ਤਾਂ ਉਹ ਨਿਰਾਸ਼ਾਜਨਕ ਹੋਵੇਗਾ।
* ਕੀ ਤੁਸੀਂ ਵਿਵੇਕ ਓਬਰਾਏ ਨੂੰ ਮੁਆਫ ਕਰੋਗੇ?
- ਉਹ ਕੌਣ ਹੈ...? ਹਾਂ, ਮੈਂ ਮੁਆਫ ਕਰਨ ਵਿੱਚ ਜ਼ਰੂਰ ਵਿਸ਼ਵਾਸ ਰੱਖਦਾ ਹਾਂ। ਇਹ ਇੱਕ ਮਹੱਤਵ ਪੂਰਨ ਗੱਲ ਹੈ ਕਿ ਇੱਕ ਦੋ, ਤਿੰਨ ਵਾਰ ਮੁਆਫ ਕਰ ਸਕਦੇ ਹੋ। ਉਂਝ ਵੀ ਵਿਸ਼ਵਾਸ ਦੀ ਗੱਲ ਹੈ, ਵੱਧ ਤੋਂ ਵੱਧ ਚਾਰ ਵਾਰ ਕਰ ਸਕਦੇ ਹੋ, ਪਰ ਉਸ ਦੇ ਬਾਅਦ ਨਹੀਂ। ਇਹ ਇਸ ਦੇ ਉਪਰ ਨਿਰਭਰ ਕਰਦਾ ਹੈ ਕਿ ਮੁਆਫੀ ਕੌਣ ਮੰਗ ਰਿਹਾ ਹੈ ਅਤੇ ਕਿਸ ਗੱਲ ਦੇ ਲਈ ਮੰਗ ਰਿਹਾ ਹੈ।
* ਕੀ ਪ੍ਰਿਅੰਕਾ ਦੇ ਨਾਲ ਤੁਹਾਡੇ ਰਿਲੇਸ਼ਨ ਵਿੱਚ ਕੋਈ ਕੜਵਾਹਟ ਹੈ?
- ਨਹੀਂ, ਮੈਨੂੰ ਖੁਸ਼ੀ ਹੈ ਕਿ ਪ੍ਰਿਅੰਕਾ ਦਾ ਵਿਆਹ ਹੋ ਗਿਆ। ਮੇਰਾ ਤੇ ਉਸ ਦਾ ਪਿਆਰ ਭਰਿਆ ਰਿਸ਼ਤਾ ਰਿਹਾ ਹੈ। ਅਸੀਂ ਪੰਜ-ਛੇ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਇਸ ਵਾਰ ਜਦ ਉਸ ਨੇ ਘਰ ਆ ਕੇ ਕਿਹਾ ਕਿ ਉਹ ਇਹ ਫਿਲਮ ਨਹੀਂ ਕਰ ਸਕਦੀ ਤਾਂ ਮੈਨੂੁੰ ਉਸ ਦੇ ਫੈਸਲੇ ਤੋਂ ਬੁਰਾ ਨਹੀਂ ਲੱਗਾ। ਮੈਂ ਉਸ ਨੂੰ ਫਿਲਮ ਨਾ ਕਰਨ ਦੇ ਪਿੱਛੇ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਵਿਆਹ ਕਰ ਰਹੀ ਹੈ। ਪ੍ਰਿਅੰਕਾ ਨੇ ਕਿਹਾ ਸੀ ਕਿ ਅਜੇ ਪਤਾ ਨਹੀਂ ਹੈ ਕਿ ਨਿਕ ਕਦੋਂ ਪ੍ਰਪੋਜ਼ ਕਰਨਗੇ। ਇਨਵਿਟੇਸ਼ਨ ਨੂੰ ਸਮਾਂ ਲੱਗ ਸਕਦਾ ਹੈ। ਮੈਂ ਉਸ ਦਾ ਸ਼ੁਕਰ ਗੁਜ਼ਾਰ ਹਾਂ, ਜੋ ਉਸ ਨੇ ਸਾਨੂੰ ਦੂਸਰੀ ਹੀਰੋਇਨ ਨੂੰ ਸਾਈਨ ਕਰਨ ਦੇ ਲਈ ਟਾਈਮ ਦਿੱਤਾ।
* ਪ੍ਰਿਅੰਕਾ ਚੋਪੜਾ ਨੇ ਫਿਲਮ ਛੱਡ ਦਿੱਤੀ, ਫਿਰ ਤੁਸੀਂ ਕੈਟਰੀਨਾ ਕੈਫ ਨੂੰ ਚੁਣਿਆ, ਕਿਹੋ ਜਿਹਾ ਰਿਹਾ ਉਸ ਦਾ ਕੰਮ?
- ਅਤੁਲ ਅਗਨੀਹੋਤਰੀ ਅਤੇ ਅਲਵੀਰਾ ਹਮੇਸ਼ਾ ਤੋਂ ਹੀ ਕੈਟਰੀਨਾ ਨੂੰ ਇਸ ਫਿਲਮ ਵਿੱਚ ਲੈਣਾ ਚਾਹੁੰਦੇ ਸਨ। ਪ੍ਰਿਅੰਕਾ ਨੇ ਅਲੀ ਨੂੰ ਕਾਲ ਕਰ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਫਿਲਮ ਕਰਨੀ ਹੈ। ਪ੍ਰਿਅੰਕਾ ਦੇ ਫਿਲਮ ਛੱਡਣ ਦੇ ਬਾਅਦ ਸਾਡੇ ਕੋਲ ਕੈਟ ਹੀ ਇੱਕ ਲਾਸਟ ਚੁਆਇਸ ਸੀ। ਮੈਨੂੰ ਲੱਗਦਾ ਹੈ ਕਿ ਕੈਟਰੀਨਾ ਨੇ ਬਹੁਤ ਵਧੀਆ ਕੰਮ ਕੀਤਾ ਹੈ। ਮੈਨੂੰ ਯਕੀਨ ਹੈ ਕਿ ਅਲੀ ਕੈਟ ਨੂੰ ਫਿਰ ਚੰਗਾ ਕੰਮ ਦੇਣਗੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ