Welcome to Canadian Punjabi Post
Follow us on

23

September 2019
ਭਾਰਤ

ਕਾਲਾ ਹਿਰਨ ਕੇਸ : ਫਿਲਮ ਸਟਾਰ ਸੈਫ, ਸੋਨਾਲੀ, ਨੀਲਮ ਤੇ ਤੱਬੂ ਨੂੰ ਹਾਈ ਕੋਰਟ ਦਾ ਨਵਾਂ ਨੋਟਿਸ

May 21, 2019 10:30 AM

ਜੋਧਪੁਰ, 20 ਮਈ, (ਪੋਸਟ ਬਿਊਰੋ)- ਰਾਜਸਥਾਨ ਹਾਈ ਕੋਰਟ ਨੇ ਬਹੁ-ਚਰਚਿਤ ਕਾਲਾ ਹਿਰਨ ਸਿ਼ਕਾਰ ਕੇਸ ਵਿੱਚ ਫਿਲਮ ਸਟਾਰ ਸੈਫ ਅਲੀ ਖਾਨ, ਹੀਰੋਰਿਨਾਂ ਸੋਨਾਲੀ ਬੇਂਦਰੇ, ਨੀਲਮ ਤੇ ਤੱਬੂ ਸਮੇਤ ਸਾਰੇ ਦੋਸ਼ੀਆਂ ਨੂੰ ਨਵਾਂ ਨੋਟਿਸ ਜਾਰੀ ਕੀਤਾ ਹੈ, ਇਹ ਸਾਰੇ ਫਿਲਮ ਸਟਾਰ ਸਲਮਾਨ ਖਾਨ ਦੇ ਸਾਥੀ ਸਨ।
ਪਤਾ ਲੱਗਾ ਹੈ ਕਿ ਜੋਧਪੁਰ ਹਾਈ ਕੋਰਟ ਦੇ ਜਸਟਿਸ ਮਨੋਜ ਗਰਗ ਦੀ ਅਦਾਲਤ ਨੇ ਸੋਮਵਾਰ ਨੂੰ ਇਸ ਕੇਸ ਦੀ ਸੁਣਵਾਈ ਦੌਰਾਨ ਸਾਰੇ ਦੋਸ਼ੀਆਂ ਨੂੰ ਨਵਾਂ ਨੋਟਿਸ ਜਾਰੀ ਕਰ ਦਿੱਤਾ ਹੈ। ਰਾਜਸਥਾਨ ਸਰਕਾਰ ਨੇ ਜੱਜ ਦੇਵ ਕੁਮਾਰ ਖੱਤਰੀ ਦੀ ਜੋਧਪੁਰ ਰੂਰਲ ਅਦਾਲਤ ਵੱਲੋਂ ਬੀਤੇ ਸਾਲ ਅਪ੍ਰੈਲ ਵਿੱਚਸਾਰੇ ਦੋਸ਼ੀ ਬਰੀ ਕਰ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਇਸ ਕੇਸ ਦੀ ਸੁਣਵਾਈ 8 ਹਫਤੇ ਬਾਅਦ ਰੱਖੀ ਗਈ ਹੈ। ਅੱਜ ਸੁਣਵਾਈ ਦੌਰਾਨ ਸਰਕਾਰੀ ਵਕੀਲ ਮਹੀਪਾਲ ਸਿੰਘ ਨੇ ਦੱਸਿਆ ਕਿ ਨੀਲਮ ਤੋਂ ਇਲਾਵਾ ਅਜੇ ਤੱਕ ਹੋਰ ਕਿਸੇ ਦੋਸ਼ੀ ਨੂੰ ਨੋਟਿਸ ਤਾਮਿਲ ਨਹੀਂ ਹੋ ਸਕੇ। ਇਸ ਉੱਤੇ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਨਵੇਂ ਨੋਟਿਸ ਜਾਰੀ ਕਰ ਕੇ 8 ਹਫਤਿਆਂ ਵਿੱਚ ਜਵਾਬ ਪੇਸ਼ ਕਰਨ ਲਈ ਆਦੇਸ਼ ਦਿੱਤਾ ਹੈ।
ਵਰਨਣ ਯੋਗ ਹੈ ਕਿ ਚੀਫ ਜੁਡੀਸ਼ਲ ਮੈਜਿਸਟਰੇਟ (ਰੂਰਲ ਕੋਰਟ) ਨੇ ਇਸ ਕੇਸ ਵਿੱਚ ਪਿਛਲੇ 5 ਸਾਲ ਅਪ੍ਰੈਲ ਨੂੰ ਮੁੱਖ ਦੋਸ਼ੀ ਫਿਲਮ ਹੀਰੋ ਸਲਮਾਨ ਖਾਨ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਸੀ, ਪਰ ਸਾਥੀ ਦੋਸ਼ੀਆਂ ਸੈਫ ਅਲੀ, ਨੀਲਮ, ਸੋਨਾਲੀ, ਤੱਬੂ ਤੇ ਇੱਕ ਹੋਰ ਦੋਸ਼ੀ ਦੁਸ਼ਯੰਤ ਸਿੰਘ ਨੂੰ ਸ਼ੱਕ ਨੂੰ ਲਾਭ ਦੇ ਕੇ ਬਰੀ ਕਰ ਦਿੱਤਾ ਸੀ। ਸਲਮਾਨ ਖਾਨ ਜ਼ਮਾਨਤ ਉੱਤੇ ਹੈ। ਇਸ ਕੇਸ ਵਿੱਚ ਰਾਜ ਸਰਕਾਰ ਨੇ ਕੋਰਟ ਨੂੰ ਅਪੀਲ ਕੀਤੀ ਸੀ। ਸਾਲ 1998 ਵਿੱਚ ਫਿਲਮ ‘ਹਮ ਸਾਥ-ਸਾਥ ਹੈਂ` ਦੀ ਸ਼ੂਟਿੰਗ ਦੌਰਾਨ ਜੋਧਪੁਰ ਨੇੜੇ ਕਾਕਾਂਣੀ ਪਿੰਡ ਕੋਲ ਇਕ ਅਕਤੂਬਰ ਦੇਰ ਰਾਤ 2 ਕਾਲੇ ਹਿਰਨਾਂ ਦਾ ਸ਼ਿਕਾਰ ਕਰਨ ਦਾ ਭੇਦ ਖੁੱਲ੍ਹਣ ਪਿੱਛੋਂ ਸਲਮਾਨ ਖਾਨ ਉੱਤੇ ਕੇਸ ਦਰਜ ਹੋਇਆ ਸੀ, ਜਿਸ ਵਿੱਚ ਇਹ ਲੋਕ ਸਾਥੀ ਦੋਸ਼ੀ ਮੰਨੇ ਗਏ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ