Welcome to Canadian Punjabi Post
Follow us on

20

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਐਸ਼ਵਰਿਆ ਬਾਰੇ ਬੇਹੂਦਾ ਟਵੀਟ ਕਰ ਕੇ ਫਿਲਮ ਸਟਾਰ ਵਿਵੇਕ ਓਬਰਾਏ ਫਸਣ ਲੱਗਾ

May 21, 2019 10:25 AM

* ਮਹਿਲਾ ਕਮਿਸ਼ਨ ਵੱਲੋਂ ਓਬਰਾਏ ਨੂੰ ਨੋਟਿਸ ਜਾਰੀ 

ਮੁੰਬਈ, 20 ਮਈ, (ਪੋਸਟ ਬਿਊਰੋ)- ਪਾਰਲੀਮੈਂਟ ਚੋਣਾਂ ਦੇ ਆਖਰੀ ਗੇੜ ਦੇ ਬਾਅਦ ਆਏ ਐਗਜ਼ਿਟ ਪੋਲ ਬਾਰੇ ਸੋਸ਼ਲ ਮੀਡੀਆ ਉੱਤੇ ਫਿਲਮ ਸਟਾਰ ਵਿਵੇਕ ਆਨੰਦ ਓਬਰਾਏ ਵੱਲੋਂ ਕੀਤੇ ਟਵੀਟ ਦੇ ਨਾਲ ਹੰਗਾਮਾ ਹੋ ਗਿਆ ਹੈ।
ਪਤਾ ਲੱਗਾ ਹੈ ਕਿ ਵਿਵੇਕ ਓਬਰਾਏ ਨੇ ਐਗਜ਼ਿਟ ਪੋਲ ਨੂੰ ਪੇਸ਼ ਕਰਦੀ ਇਕ ਫੋਟੋ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਨਾਲ ਸਲਮਾਨ ਖਾਨ, ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਬੱਚਨ ਅਤੇ ਉਨ੍ਹਾਂ ਦੀ ਬੇਟੀ ਅਰਾਧਿਆ ਤਕ ਦਾ ਮਜ਼ਾਕ ਉਡਾਇਆ ਹੈ। ਇਸ ਭੱਦੇਪਣ ਲਈ ਕੌਮੀ ਮਹਿਲਾ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਭੇਜ ਕੇ ਸਪੱਸ਼ਟੀਕਰਨ ਮੰਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਅਮਿਤਾਬ ਬੱਚਨ ਨੇ ਵਿਵੇਕ ਓਬਰਾਏ ਦੇ ਇਸ ਟਵੀਟ ਤੋਂ ਦੋ ਘੰਟੇ ਪਹਿਲਾਂ ਸੋਸ਼ਲ ਮੀਡੀਆ ਉੱਤੇ ਸੋਚ ਕੇ ਲਿਖਣ ਲਈ ਹਦਾਇਤ ਕਰਦਿਆਂ ਲਿਖਿਆ ਸੀ, ‘ਸੋਸ਼ਲ ਮੀਡੀਆ ਉੱਤੇ ਸੋਚ ਸਮਝ ਕੇ ਜ਼ਿਕਰ ਕਰੋ, ਐ ਦੋਸਤ, ਕਿਤੇ ਸਮਾਜਿਕ ਇਤਬਾਰ ਨਾਲ ਗ਼ੈਰ ਮੁਨਾਸਿਬ ਨਾ ਹੋਵੇ।`
ਅਸਲ ਵਿੱਚ ਅੱਜ ਸੋਮਵਾਰ ਨੂੰ ਵਿਵੇਕ ਓਬਰਾਏ ਵੱਲੋਂ ਸਾਂਝੀ ਕੀਤੀ ਗਈ ਤਸਵੀਰ ਤਿੰਨ ਹਿੱਸਿਆਂ ਵਿੱਚ ਵੰਡਵੀਂ ਹੈ। ਸਭ ਤੋਂ ਉੱਪਰ ਇਕ ਪੁਰਾਣੀ ਤਸਵੀਰ ਵਿੱਚ ਐਸ਼ਵਰਿਆ ਰਾਏ ਅਤੇ ਸਲਮਾਨ ਖਾਨ ਨਜ਼ਰ ਆਉਂਦੇ ਹਨ, ਜਿਸ ਦੇ ਨਾਲ ‘ਓਪੀਨੀਅਨ ਪੋਲ’ ਲਿਖਿਆ ਹੈ। ਦੂਸਰੇ ਹਿੱਸੇ ਵਿੱਚ ਵਿਵੇਕ ਓਬਰਾਏ ਅਤੇ ਐਸ਼ਵਰਿਆ ਰਾਏ ਦੀ ਫੋਟੋ ਹੈ, ਜਿਸ ਉੱਤੇ ‘ਐਗਜ਼ਿਟ ਪੋਲ’ ਲਿਖ ਦਿੱਤਾ ਹੈ। ਤੀਸਰੇ ਹਿੱਸੇ ਵਿੱਚ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਅਰਾਧਿਆ ਦੀ ਫੋਟੋ ਉੱਤੇ ‘ਰਿਜ਼ਲਟ’ ਲਿਖਿਆ ਹੈ। ਇਸ ਫੋਟੋ ਨੂੰ ਪੇਸ਼ ਕਰ ਕੇ ਵਿਵੇਕ ਓਬਰਾਏ ਨੇ ਲਿਖਿਆ, ‘ਹਾਹਾ! ਕ੍ਰਿਏਟਿਵ! ਇੱਥੇ ਕੋਈ ਸਿਆਸਤ ਨਹੀਂ ਹੈ..., ਜਸਟ ਲਾਈਫ।` ਉਨ੍ਹਾਂ ਦੇ ਇਸ ਟਵੀਟ ਨੂੰ ਕਈ ਲੋਕਾਂ ਨੇ ਛੋਟੀ ਸੋਚ ਅਤੇ ਸ਼ਰਮਨਾਕ ਕਿਹਾ ਹੈ। ਐਕਟਰੈੱਸ ਸੋਨਮ ਕਪੂਰ ਨੇ ਲਿਖਿਆ, ‘ਘਿਨਾਉਣੀ ਅਤੇ ਵਰਗਹੀਣ।` ਸਾਬਕਾ ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਨੇ ਇਸ ਨੂੰ ਬੇਹੂਦਾ ਕਿਹਾ ਹੈ। ਕੌਮੀ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਦੇ ਟਵੀਟ ਦਾ ਨੋਟਿਸ ਲੈਂਦੇ ਹੋਏ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਉਨ੍ਹਾਂ ਦੀ ਆਲੋਚਨਾ ਕਰਦੇ ਹੋਏ ਲਿਖਿਆ ਹੈ ਕਿ ‘ਇਹ ਟਵੀਟ ਬਹੁਤ ਨਫ਼ਰਤ ਭਰਿਆ ਤੇ ਇਕ ਔਰਤ ਦੇ ਸਨਮਾਨ ਨੂੰ ਡੇਗਣ ਵਾਲਾ ਹੈ।` ਮਹਾਰਾਸ਼ਟਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜੇ ਰਹਿਟਕਰ ਨੇ ਟਵੀਟ ਕੀਤਾ, ‘ਉਨ੍ਹਾਂ ਨੇ ਜਿਹੜਾ ਟਵੀਟ ਕੀਤਾ, ਉਸ ਨੂੰ ਸਿਰਜਣਾਤਮਕਤਾ ਨਹੀਂ ਕਿਹਾ ਜਾ ਸਕਦਾ..., ਉਹ ਜ਼ਿੰਮੇਵਾਰ ਅਭਿਨੇਤਾ ਹਨ ਤੇ ਅਸੀਂ ਉਨ੍ਹਾਂ ਤੋਂ ਇਸ ਵਿਹਾਰ ਦੀ ਆਸ ਨਹੀਂ ਕਰਦੇ।’

Have something to say? Post your comment
ਹੋਰ ਭਾਰਤ ਖ਼ਬਰਾਂ
ਓਮ ਬਿਰਲਾ ਸਰਬ ਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਬਣੇ
ਸਿੱਖ ਪਿਓ-ਪੁੱਤਰ ਦੀ ਕੁੱਟਮਾਰ ਦੇ ਕੇਸ ਵਿੱਚ ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਝਾੜਿਆ
ਦੂਜਿਆਂ ਮੁਕਾਬਲੇ ਵੱਧ ਖੁਸ਼ ਤੇ ਸਫਲ ਹੁੰਦੇ ਹਨ ‘ਮਾਂ ਦੇ ਲਾਡਲੇ’
ਸਵਾ ਕਰੋੜ ਟਨ ਪੁਰਾਣੀ ਕਣਕ ਨੂੰ ਸਰਕਾਰ ਮਹਿੰਗੀ ਵੇਚਣ ਲੱਗੀ
ਡਰਾਈਵਿੰਗ ਲਾਇਸੈਂਸ ਨਿਯਮਾਂ ਵਿੱਚ ਵੱਡਾ ਬਦਲਾਅ, ਸਰਕਾਰ ਨੇ 8ਵੀਂ ਪਾਸ ਦੀ ਸ਼ਰਤ ਹਟਾਈ
ਅਕਾਲੀ ਦਲ ਵੱਲੋਂ ਸਿੱਕਮ ਦੇ ਮੁੱਖ ਮੰਤਰੀ ਤੋਂ ਗੁਰਦੁਆਰਾ ਗੁਰੂ ਡਾਂਗਮਾਰ ਸਿੱਖਾਂ ਨੂੰ ਸੌਂਪਣ ਦੀ ਮੰਗ
ਜ਼ਾਕਿਰ ਨਾਈਕ ਨੂੰ 31 ਜੁਲਾਈ ਤੱਕ ਕੋਰਟ ਪੇਸ਼ੀ ਦਾ ਆਦੇਸ਼
ਸ਼ਿਲਾਂਗ ਦੇ ਸਿੱਖਾਂ ਨੂੰ ਰਾਹਤ: ਮੇਘਾਲਿਆ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਐਫੀਡੇਵਿਟ ਦਾਇਰ ਕਰਨ ਨੂੰ ਕਿਹਾ
ਅਦਾਲਤ ਨੇ ਕਿਹਾ: ‘ਜੇਹਾਦ` ਸ਼ਬਦ ਦੀ ਵਰਤੋਂ ਕਰਨ ਉੱਤੇ ਕਿਸੇ ਨੂੰ ਅੱਤਵਾਦੀ ਨਹੀਂ ਕਿਹਾ ਜਾ ਸਕਦਾ
ਭਾਰਤ ਦੇ ਚੀਫ ਜੱਜ ਨੇ ਨਿਆਂ ਪਾਲਿਕਾ ਨੂੰ ਲੋਕ-ਲੁਭਾਊ ਤਾਕਤਾਂ ਦੇ ਖ਼ਿਲਾਫ਼ ਖੜੇ ਹੋਣ ਨੂੰ ਕਿਹਾ