Welcome to Canadian Punjabi Post
Follow us on

19

September 2019
ਪੰਜਾਬ

ਅਟਾਰੀ ਬਾਰਡਰ ਚੈੱਕ ਪੋਸਟ ਉੱਤੇ ਕਰੋੜਾਂ ਦੇ ਅਮਰੀਕਨ ਅਖਰੋਟ ਜ਼ਬਤ

May 19, 2019 02:53 AM

ਅੰਮ੍ਰਿਤਸਰ, 18 ਮਈ (ਪੋਸਟ ਬਿਊਰੋ)- ਇੰਟਰਨੈਸ਼ਨਲ ਚੈੱਕ ਪੋਸਟ (ਆਈ ਸੀ ਪੀ) ਅਟਾਰੀ ਬਾਰਡਰ 'ਤੇ ਕਸਟਮ ਵਿਭਾਗ ਦੀ ਟੀਮ ਨੇ ਕਰੋੜਾਂ ਰੁਪਏ ਦੇ ਅਮਰੀਕਨ ਅਖਰੋਟਾਂ ਦੀ ਇੱਕ ਖੇਪ ਜ਼ਬਤ ਕੀਤੀ ਹੈ।
ਪਤਾ ਲੱਗਾ ਹੈ ਕਿ ਆਮ ਕਰ ਕੇ ਭਾਰਤੀ ਵਪਾਰੀ ਅਫਗਾਨਿਸਤਾਨ ਦਾ ਡਰਾਈ ਫਰੂਟ ਇੰਪੋਰਟ ਕਰਦੇ ਹਨ, ਜਿਸ ਉਤੇ ਭਾਰਤ ਸਰਕਾਰ ਵੱਲੋਂ ਕਸਟਮ ਡਿਊਟੀ ਜ਼ੀਰੋ ਹੈ। ਇਹ ਡਰਾਈ ਫਰੂਟ ਪਾਕਿਸਤਾਨ ਦੇ ਰਸਤੇ ਅਟਾਰੀ ਬਾਰਡਰ 'ਤੇ ਆਉਂਦਾ ਹੈ। ਇਸ ਦੀ ਤੁਲਨਾ ਵਿੱਚ ਅਮਰੀਕਾ ਦੇ ਅਖਰੋਟ 'ਤੇ ਕੇਂਦਰ ਸਰਕਾਰ ਵੱਲੋਂ 100 ਫੀਸਦੀ ਕਸਟਮ ਡਿਊਟੀ ਲਾਈ ਗਈ ਹੈ। ਕਸ਼ਮੀਰ ਅਤੇ ਦਿੱਲੀ ਦੇ ਕੁਝ ਤਸਕਰਾਂ ਨੇ ਅਫਗਾਨੀ ਡਰਾਈ ਫਰੂਟ ਪੈਕਿੰਗ ਵਿੱਚ ਅਮਰੀਕਨ ਅਖਰੋਟ ਦੀ ਖੇਪ ਨੂੰ ਅਟਾਰੀ ਰਸਤੇ ਭੇਜ ਦਿੱਤਾ, ਜਿਸ ਨੂੰ ਅਸਿਸਟੈਂਟ ਕਮਿਸ਼ਨਰ ਕਸਟਮ ਬਸੰਤ ਕੁਮਾਰ ਦੀ ਟੀਮ ਨੇ ਟਰੇਸ ਕਰ ਲਿਆ। ਇਸ ਮੌਕੇ ਕਸਟਮ ਵਿਭਾਗ ਦੀ ਟੀਮ ਨੇ ਕਸ਼ਮੀਰ ਦੇ ਇਕ ਵਪਾਰੀ ਨੂੰ ਗ੍ਰਿਫਤਾਰ ਕੀਤਾ ਤੇ ਦਿੱਲੀ ਦੇ ਵਪਾਰੀਆਂ ਦੀ ਗ੍ਰਿਫਤਾਰੀ ਲਈ ਕਸਟਮ ਵਿਭਾਗ ਦੀ ਟੀਮ ਛਾਪੇਮਾਰੀ ਕਰ ਰਹੀ ਹੈ। ਜਾਣਕਾਰ ਸੂਤਰਾਂ ਅਨੁਸਾਰ ਕਰੋੜਾਂ ਰੁਪਏ ਦੀ ਕਸਟਮ ਡਿਊਟੀ ਦੀ ਚੋਰੀ ਦੀ ਇਸ ਖੇਡ ਵਿੱਚ 10 ਲੋਕ ਸ਼ਾਮਲ ਹਨ, ਜਿਨ੍ਹਾਂ ਦੀ ਜਲਦੀ ਹੀ ਗ੍ਰਿਫਤਾਰੀ ਹੋ ਸਕਦੀ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਕੈਪਟਨ ਸਰਕਾਰ ਦਾ ਦਾਅਵਾ: ਨਵੇਂ ਸਲਾਹਕਾਰ ਵਿਧਾਇਕਾਂ ਦੀ ਫੌਜ ਸਰਕਾਰੀ ਸਹੂਲਤਾਂ ਦੇ ਬਿਨਾਂ ਹੀ ਕੰਮ ਕਰੇਗੀ
ਬਜ਼ੁਰਗ ਔਰਤ ਨੇ ਭੇਤਭਰੀ ਹਾਲਤ 'ਚ ਖੁਦਕੁਸ਼ੀ ਕਰ ਲਈ
ਅਕਾਲੀ ਦਲ ਵੱਲੋਂ ਹਰਿਆਣਾ ਅਸੈਂਬਲੀ ਚੋਣਾਂ ਲੜਨ ਦਾ ਐਲਾਨ
ਗੁਰੂ ਕਾਸ਼ੀ ਕੈਂਪਸ ਵਿੱਚ ਫੈਕਲਟੀ ਫੁੱਲ, ਵਿਦਿਆਰਥੀ ਹੈ ਨਹੀਂ
ਸੈਸ਼ਨ ਜੱਜ ਨੇ ਕਿਹਾ: ਵਿਧਾਇਕ ਬਣ ਗਏ ਤਾਂ ਬਦਸਲੂਕੀ ਦਾ ਲਾਇਸੈਂਸ ਨਹੀਂ ਮਿਲ ਜਾਂਦਾ
ਦੇਖਭਾਲ ਨਾ ਕਰਨ ਕਰ ਕੇ ਦੋਵਾਂ ਧੀਆਂ ਨੂੰ ਮਾਂ ਤੋਂ ਲਈ ਜਾਇਦਾਦ ਗਵਾਉਣੀ ਪਈ
ਤਰਨ ਤਾਰਨ ਧਮਾਕਾ ਕੇਸ: ਮੁੱਖ ਮਕਸਦ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨਾ ਸੀ
550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੁਰੂ ਹੋਵੇਗੀ ਅੰਮ੍ਰਿਤਸਰ-ਪਟਨਾ ਸਾਹਿਬ ਲਈ ਉਡਾਣ
ਕੈਨੇਡੀਅਨ ਕੁੜੀ ਜੱਸੀ ਦੇ ਕਤਲ ਕੇਸ ਵਿੱਚ ਮਾਂ ਤੇ ਮਾਮੇ ਖਿਲਾਫ ਦੋਸ਼ ਲਾਗੂ
ਨਾਜਾਇਜ਼ ਮਾਈਨਿੰਗ ਦਾ ਧੰਦਾ ਬੇਨਕਾਬ, ਛੇ ਜਣੇ ਫੜੇ ਗਏ