Welcome to Canadian Punjabi Post
Follow us on

24

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਐਫ ਆਈ ਏ ਵੱਲੋਂ ਕਰਤਾਰਪੁਰ ਸਾਹਿਬ ਵਾਲੇ ਲਾਂਘੇ ਲਈ ਪਾਕਿ ਸਰਕਾਰ ਤੋਂ 21.5 ਕਰੋੜ ਡਾਲਰ ਦੀ ਮੰਗ

May 15, 2019 05:01 AM

ਇਸਲਾਮਾਬਾਦ, 14 ਮਈ (ਪੋਸਟ ਬਿਊਰੋ)- ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ (ਐਫ ਆਈ ਏ) ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿ ਸਰਕਾਰ ਨੂੰ ਨਵੰਬਰ 2019 ਤੋਂ ਪਹਿਲਾਂ 21.5 ਕਰੋੜ ਡਾਲਰ ਦੇ ਫੰਡ ਜਾਰੀ ਕਰਨ ਲਈ ਅਪੀਲ ਕੀਤੀ ਹੈ ਅਤੇ ਇਸ ਵਿੱਚ ਦੇਰੀ ਤੋਂ ਬਚਣ ਲਈ ਕਿਹਾ ਹੈ।
ਐਫ ਆਈ ਏ ਇੰਮੀਗ੍ਰੇਸ਼ਨ ਦੇ ਡਾਇਰੈਕਟਰ ਨਾਸਿਰ ਮਹਿਮੂਦ ਸੱਤੀ ਪੀ ਐਸ ਪੀ ਨੇ ਇਸ ਬਾਰੇ ਦੱਸਿਆ ਕਿ ਇਸ ਰਕਮ ਵਿੱਚੋਂ 40,450,000 ਰੁਪਏ ਕੰਪਿਊਟਰ, ਕੈਮਰਿਆਂ, ਪਾਸਪੋਰਟ ਸਕੈਨਰ, ਰੂਟਰ, ਪ੍ਰਿੰਟਰ ਆਦਿ ਸਾਮਾਨ ਉੱਤੇ ਅਤੇ 21,195,000 ਰੁਪਏ ਯੂ ਪੀ ਐਸ, ਏਅਰ ਕੰਡੀਸ਼ਨਰ, ਕੰਧ ਅਤੇ ਛੱਤ ਵਾਲੇ ਪੱਖੇ, ਜਨਰੇਟਰ, ਮਾਈਕ੍ਰੋਵੇਵ ਓਵਨ, ਸਾਫ ਪਾਣੀ ਵਾਲੇ ਕੂਲਰਾਂ ਆਦਿ 'ਤੇ ਖਰਚ ਕੀਤੇ ਜਾਣਗੇ। ਕਰਤਾਰਪੁਰ ਲਾਂਘੇ ਲਈ ਐਫ ਆਈ ਏ ਦੇ ਸਟਾਫ ਦੀ ਤਨਖਾਹਾਂ ਉਤੇ 14,30,25,144 ਰੁਪਏ ਸਾਲਾਨਾ ਖਰਚੇ ਜਾਣਗੇ। ਉਕਤ ਸਟਾਫ 'ਚ ਇਕ ਡਿਪਟੀ ਡਾਇਰੈਕਟਰ, ਚਾਰ ਸਹਾਇਕ ਡਾਇਰੈਕਟਰ, ਚਾਰ ਸਿਸਟਮ ਇੰਚਾਰਜ, ਪੰਜ ਇੰਸਪੈਕਟਰ, ਛੇ ਸਬ ਇੰਸਪੈਕਟਰ, ਦੋ ਸਟੈਨੋ ਟਾਈਪਿਸਟ, ਚਾਰ ਟੈਕਨੀਕਲ ਸਹਾਇਕ, 16 ਸਹਾਇਕ ਸਬ ਇੰਸਪੈਕਟਰ, 55 ਹੈਡ ਕਾਂਸਟੇਬਲ ਅਤੇ 165 ਕਾਂਸਟੇਬਲਾਂ ਸਮੇਤ 18 ਹੋਰ ਕਰਮਚਾਰੀ ਨਿਯੁਕਤ ਕੀਤੇ ਗਏ ਹਨ। ਇਸ ਸਟਾਫ 'ਚ ਸਭ ਤੋਂ ਵਧੇਰੇ ਮਾਸਿਕ ਤਨਖਾਹ 92,795 ਰੁਪਏ ਡਿਪਟੀ ਡਾਇਰੈਕਟਰ ਨੂੰ ਦਿੱਤੀ ਜਾਵੇਗੀ। ਸੂਤਰਾਂ ਮੁਤਾਬਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਬਾਹਰਵਾਰ ਐਫ ਆਈ ਏ ਕਰਮਚਾਰੀਆਂ ਲਈ ਸਿੰਗਲ ਬੈਡ ਵਾਲੀਆਂ 50 ਬੈਰਕ, 50 ਕੈਬਿਨ ਤੇ 10-10 ਪਖਾਨੇ ਤੇ ਗੁਸਲਖਾਨੇ ਵੀ ਬਣਾਏ ਜਾ ਰਹੇ ਹਨ। ਭਾਰਤ 'ਚ ਲੋਕ ਸਭਾ ਚੋਣਾਂ ਪਿੱਛੋਂ ਪਾਕਿਸਤਾਨ ਇਕ ਵਾਰ ਫਿਰ ਤੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਭਾਰਤ ਨਾਲ ਗੱਲਬਾਤ ਕਰੇਗਾ। ਬੀਤੀ 16 ਅਪ੍ਰੈਲ ਤੋਂ ਬਾਅਦ ਦੋਵੇਂ ਮੁਲਕਾਂ ਵਿਚਾਲੇ ਕਰਤਾਰਪੁਰ ਲਾਂਘੇ ਬਾਰੇ ਵਾਰਤਾ ਰੁਕੀ ਹੋਈ ਹੈ। ਪਾਕਿ ਅਧਿਕਾਰੀਆਂ ਨੇ ਇਸਲਾਮਾਬਾਦ ਵਿਖੇ ਮੀਡੀਆ ਨੂੰ ਦੱਸਿਆ ਕਿ ਭਾਰਤ ਇਸ ਸਮੇਂ ਗੱਲਬਾਤ ਦੀ ਹਾਮੀ ਨਹੀਂ ਭਰ ਰਿਹਾ ਹੈ ਤੇ ਪਾਕਿ ਨੂੰ ਵਿਸ਼ਵਾਸ ਹੈ ਕਿ ਚੋਣਾਂ ਮਗਰੋਂ ਇਸ ਸਬੰਧ 'ਚ ਭਾਰਤ ਵੀ ਅੱਗੇ ਵਧੇਗਾ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟ
ਜੋਕੋ ਵਿਡੋਡੋ ਦੂਜੀ ਵਾਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਬਣੇ
ਪਾਕਿਸਤਾਨੀ ਨਾਗਰਿਕਾਂ ਨੂੰ ਬੰਗਲਾ ਦੇਸ਼ੀ ਵੀਜ਼ੇ ਨਾਂਹ ਹੋਣ ਲੱਗੀ
ਸ਼ੇਰਪਾ ਨੇ ਇੱਕੋ ਹਫਤੇ ਵਿੱਚ ਦੂਜੀ ਵਾਰ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ
ਇੰਡੋਨੇਸ਼ੀਆ ਵਿੱਚ ਚੋਣ ਨਤੀਜਿਆਂ ਨਾਲ ਹਿੰਸਾ ਭੜਕੀ, 6 ਮੌਤਾਂ, 200 ਜ਼ਖ਼ਮੀ
ਨਿਊਯਾਰਕ ਵਿੱਚ ਸੜਕ ਉੱਤੇ ਮੋਬਾਈਲ ਦੀ ਵਰਤੋਂ ਰੋਕਣ ਲਈ ਕਾਨੂੰਨ ਬਣਨ ਲੱਗਾ
ਇਟਲੀ `ਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਇਟਾਲੀਅਨ ਜਰਨੈਲ ਵੇਨਤੂਰਾ ਦੀ ਯਾਦਗਾਰ 26 ਨੂੰ ਹੋਵੇਗੀ ਸਥਾਪਿਤ
ਯੂਨੀਵਰਸਿਟੀ ਨੇ ਆਈ ਐਸ ਤੋਂ ਟ੍ਰੇਨਿੰਗ ਲੈ ਚੁੱਕੀ ਵਿਦਿਆਰਥਣ ਨੂੰ ਬਾਹਰ ਕੱਢਿਆ
ਬੈਂਕ ਖਾਤਿਆਂ ਵਿੱਚ ਸ਼ੱਕੀ ਲੈਣ-ਦੇਣ ਤੋਂ ਫਸ ਸਕਦੇ ਹਨ ਟਰੰਪ
ਅਸਾਂਜ ਦੇ ਕੇਸ ਵਿੱਚ ਕੋਰਟ ਤੋਂ ਗ੍ਰਿਫਤਾਰੀ ਵਾਰੰਟ ਦੀ ਮੰਗ ਪੇਸ਼