Welcome to Canadian Punjabi Post
Follow us on

05

June 2020
ਨਜਰਰੀਆ

ਆਜ ਮੌਸਮ ਬੜਾ ਬੇਈਮਾਨ ਹੈ

October 03, 2018 08:07 AM

-ਮਦਨ ਗੁਪਤਾ ਸਪਾਟੂ

ਮੌਸਮ ਮੰਨਣ ਦਾ ਨਾਂਅ ਨਹੀਂ ਲੈ ਰਿਹਾ। ਜਿੱਥੇ ਦੋਖੋ, ਪਾਣੀ ਹੀ ਪਾਣੀ ਹੈ। ਕੇਰਲ ਹੋਵੇ ਜਾਂ ਹਿਮਾਚਲ, ਮੌਸਮ ਲਈ ਸਾਰੇ ਸੂਬੇ ਬਰਾਬਰ ਹਨ। ਸਾਡਾ ਸ਼ਹਿਰ ਵੀ ਮੌਸਮ ਦੀ ਮਾਰ ਤੋਂ ਨਹੀਂ ਬਚ ਸਕਿਆ। ਮੁਹੱਲੇ ਦੇ ਖੂੰਜੇ ਸਵੀਮਿੰਗ ਪੂਲ ਬਣ ਗਏ ਤੇ ਸੜਕਾਂ ਛੋਟੀਆਂ-ਛੋਟੀਆਂ ਨਹਿਰਾਂ। ਅਜਿਹੀ ਹਾਲਤ ਵਿੱਚ ਕਿਸ ਦਾ ਮਨ ਬਿਸਤਰੇ 'ਚ ਬੈਠੇ ਬੈਠੇ ਪਕੌੜੇ ਖਾਣ ਦਾ ਨਹੀਂ ਹੁੰਦਾ ਅਤੇ ਬੁਖਾਰ ਦਾ ਬਹਾਨਾ ਬਣਾ ਕੇ ਪਤਨੀ ਨਾਲ ਗੱਲਾਂ ਕਰਨ ਦਾ?

ਪਰ ਹਾਏ ਹਾਏ ਇਹ ਮਜਬੂਰੀ। ਇਹ ਮੌਸਮ, ਇਹ ਪ੍ਰਾਈਵੇਟ ਨੌਕਰੀ। ਬੌਸ ਦਾ ਫੋਨ ਆ ਗਿਆ ਕਿ ਅੱਜ ਸਮੇਂ ਤੋਂ ਪਹਿਲਾਂ ਪਹੁੰਚਣਾ ਹੈ। ਮਰਦਾ ਕੀ ਨਹੀਂ ਕਰਦਾ। ਬਾਬੂ ਰਾਮ ਲਾਲ ਨੇ ਆਪਣੀ ਗੱਡੀ ਚੁੱਕੀ ਤੇ ਪਾਣੀ ਚੀਰਦੇ ਹੋਏ ਮੇਨ ਰੋਡ 'ਤੇ ਆ ਗਏ। ਇਥੇ ਆ ਕੇ ਪਤਾ ਲੱਗਾ ਕਿ ਉਹ ਇਸ ਦੁਨੀਆ ਵਿੱਚ ਇਕੱਲੇ ਵਿਅਕਤੀ ਨਹੀਂ, ਜਿਨ੍ਹਾਂ ਦੇ ਬੌਸ ਨਾ ਖੁਦ ਘਰ ਬੈਠਦੇ ਹਨ ਤੇ ਨਾ ਅਜਿਹੇ ਮੌਸਮ 'ਚ ਕਿਸੇ ਨੂੰ ਬੈਠਣ ਦਿੰਦੇ ਹਨ। ਟਰੈਫਿਕ ਹੌਲੀ-ਹੌਲੀ ਖਿਸਕ ਰਿਹਾ ਸੀ, ਪਰ ਉਸ ਦਾ ਮੋਬਾਈਲ ਉਸ ਤੋਂ ਵੱਧ ਆਵਾਜ਼ 'ਚ ਟਣਕ ਰਿਹਾ ਸੀ। ਰਾਮ ਲਾਲ ਅਜੇ ਬੌਸ ਨੂੰ ਦੱਸ ਰਿਹਾ ਸੀ ਕਿ ਉਹ ਦੇਵੀ ਲਾਲ ਚੌਕ ਪਾਰ ਕਰ ਗਏ ਹਨ। ਇਧਰ ਸਿਗਨਲ ਲਾਲ, ਉਧਰ ਬੌਸ ਲਾਲ ਅਤੇ ਵਿਚਕਾਰ ਫਸਿਆ ਰਾਮ ਲਾਲ।

ਪਤਾ ਨਹੀਂ ਕਦੋਂ ਕਾਰ ਕਰ ਗਈ ਲਾਲ ਸਿਗਨਲ ਕ੍ਰਾਸ। ਉਦੋਂ ਹੀ ਪੁਲਸ ਵਾਲਾ ਸਪਾਈਡਰਮੈਨ ਦੀ ਤਰ੍ਹਾਂ ਉਸ ਦੀ ਕਾਰ ਦੇ ਬੋਨਟ 'ਤੇ ਆ ਟਪਕਿਆ। ਬਾਬੂ ਰਾਮ ਲਾਲ ਸਮਝ ਗਿਆ ਕਿ ਇਸ ਨੇ ਗੱਡੀ ਡਰਾਈਵ ਕਰਦੇ ਹੋਏ ਉਸ ਨੂੰ ਦੂਰ ਤੋਂ ਹੀ ਬੁੱਲ੍ਹ ਹਿਲਾਉਂਦੇ ਹੋਏ ਦੇਖ ਕੇ ਫੋਨ ਸੁਣਦੇ ਹੋਏ ਨੋਟ ਕਰ ਲਿਆ ਹੈ। ਅੱਖਾਂ 'ਚ ਚਮਕ ਅਤੇ ਮੁੱਛਾਂ ਨੂੰ ਤਾਅ ਦਿੰਦੇ ਹੋਏ ਉਹ ਕਹਿਣ ਲੱਗਾ, ‘ਚਲਤੀ ਗਾੜੀ ਮਾ ਫੋਨ ਕਰੇ ਸੈਂ? ਬਾਬੂ ਰਾਮ ਲਾਲ ਨੇ ਮੁਸਕਰਾਉਂਦੇ ਹੋਏ ਕਿਹਾ, ‘ਜਨਾਬ ਮੇਰੇ ਹੱਥ 'ਚ ਫੋਨ ਕਿੱਥੇ। ਮੈਂ ਗਾਣਾ ਗਾ ਰਿਹਾ ਸੀ ‘ਆਜ ਮੌਸਮ ਬਾ ਬੇਈਮਾਨ’ ਹੈ।’ ਉਧਰ ਪੁਲਸ ਵਾਲਾ ਵੀ ਗਾਣੇ ਦਾ ਮੁਰੀਦ ਨਿਕਲਿਆ ਅਤੇ ਉਸ ਨੇ ਗਾਣੇ ਦੀ ਲਾਈਨ ਪੂਰੀ ਕਰਦੇ ਹੋਏ ਕਿਹਾ, ‘ਆਜ ਮੌਸਮ ਬੜਾ ਬੇਈਮਾਨ ਹੈ, ਆਨੇ ਵਾਲਾ ਕੋਈ ਤੂਫਾਨ ਹੈ’ ਅਤੇ ਉਸ ਨੇ ਜਾਣ ਦਾ ਇਸ਼ਾਰਾ ਕਰ ਦਿੱਤਾ।

ਬਾਬੂ ਰਾਮ ਲਾਲ ਨੇ ਪਹਿਲਾਂ ਤਾਂ ਮਨ ਹੀ ਮਨ ਧਰਮ ਭਾਅ ਜੀ ਦਾ ਧੰਨਵਾਦ ਕੀਤਾ ਤੇ ਫਿਰ ਰਫੀ ਸਾਹਿਬ ਦਾ ਕਿ ਕਿੰਨਾ ਰੋਮਾਂਟਿਕ ਗਾਣਾ ਗਾਇਆ ਹੈ, ਜੋ ਕਿਸੇ ਵੀ ਸਿਚੁਏਸ਼ਨ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ।

ਨਾ ਮੌਸਮ ਮੰਨਿਆ ਤੇ ਨਾ ਬੌਸ। ਮੀਂਹ ਕਾਰਨ ਸੜਕਾਂ ਨਾਲੇ ਬਣਦੀਆਂ ਰਹੀਆਂ। ਸੜਕਾਂ 'ਤੇ ਆਵਾਜਾਈ ਰੀਂਗਦੀ ਰਹੀ। ਅਜਿਹੀ ਹੀ ਸਥਿਤੀ 'ਚ ਇੱਕ ਦਿਨ ਫਿਰ ਬਾਬੂ ਆ ਗਏ ਕਾਬੂ। ਅੱਗੇ ਪੁਲਸਮੈਨ, ਪਿੱਛੇ ਟਰੈਫਿਕ, ਕੰਨ 'ਚ ਬੌਸ ਦੇ ਕੜਕਦੇ ਬੋਲ। ਸੁਣੋ ਤਾਂ ਪੁਲਸ ਆਈ, ਨਾ ਸੁਣੋ ਤਾਂ ਨੌਕਰੀ ਗਈ। ਬੌਸ ਦੇ ਮਿੱਠੇ ਬੋਲ ਸ਼ੁਰੂ ਹੋ ਗਏ। ਅਜੇ ਇਨਾ ਹੀ ਦੱਸਣ ਲੱਗੇ ਸਨ ਕਿ ਦੇਵੀ ਲਾਲ ਚੌਕ, ਉਦੋਂ ਉਹੀ ਪੁਲਸ ਵਾਲਾ ਪਤਾ ਨਹੀਂ ਕਿੱਥੋਂ ਪ੍ਰਗਟ ਹੋ ਗਿਆ। ਬਾਬੂ ਰਾਮ ਲਾਲ ਨੇ ਖਿੜਕੀ ਦਾ ਸ਼ੀਸ਼ਾ ਖਿਸਕਾਇਆ। ਸਾਰਕ ਦੀ ਤਰ੍ਹਾਂ ਗਰਦਨ ਨੂੰ ਬਾਹਰ ਲਟਕਾਇਆ ਅਤੇ ਪੁਰਾਣੀ ਇੰਟਰੋਡਕਸਨ ਨੂੰ ਅੱਖਾਂ-ਅੱਖਾਂ 'ਚ ਪ੍ਰਗਟਾਇਆ ਤੇ ਗਾਣਾ ਸੁਣਾਇਆ। ‘ਆਸ ਮੌਸਮ ਬੜਾ ਬੇਈਮਾਨ ਹੈ'। ਉਧਰੋਂ ਇੱਕ ਸਲਿੱਪ ਫੜਾਉਂਦੇ ਹੋਏ ਪੁਲਸ ਵਾਲਾ ਗਾਉਣ ਲੱਗਾ, ‘ਆਨੇ ਵਾਲਾ ਕੋਈ ਤੂਫਾਨ ਹੈ। ਬੱਸ ਦੋ ਹਜ਼ਾਰ ਕਾ ਚਲਾਨ ਹੈ...।’

  

afj mOsm bVf byeImfn hY

-mdn gupqf spftU

mOsm mµnx df nFa nhIN lY irhf. ijwQy doKo, pfxI hI pfxI hY. kyrl hovy jF ihmfcl, mOsm leI sfry sUby brfbr hn. sfzf Èihr vI mOsm dI mfr qoN nhIN bc sikaf. muhwly dy KUMjy svIimµg pUl bx gey qy sVkF CotIaF-CotIaF nihrF. aijhI hflq ivwc iks df mn ibsqry 'c bYTy bYTy pkOVy Kfx df nhIN huµdf aqy buKfr df bhfnf bxf ky pqnI nfl gwlF krn df?

pr hfey hfey ieh mjbUrI. ieh mOsm, ieh pRfeIvyt nOkrI. bOs df Pon af igaf ik awj smyN qoN pihlF phuµcxf hY. mrdf kI nhIN krdf. bfbU rfm lfl ny afpxI gwzI cuwkI qy pfxI cIrdy hoey myn roz 'qy af gey. ieQy af ky pqf lwgf ik Auh ies dunIaf ivwc iekwly ivakqI nhIN, ijnHF dy bOs nf Kud Gr bYTdy hn qy nf aijhy mOsm 'c iksy ƒ bYTx idµdy hn. trYiPk hOlI-hOlI iKsk irhf sI, pr Aus df mobfeIl Aus qoN vwD afvfË 'c txk irhf sI. rfm lfl ajy bOs ƒ dws irhf sI ik Auh dyvI lfl cOk pfr kr gey hn. ieDr isgnl lfl, AuDr bOs lfl aqy ivckfr Pisaf rfm lfl.

pqf nhIN kdoN kfr kr geI lfl isgnl kRfs. AudoN hI puls vflf spfeIzrmYn dI qrHF Aus dI kfr dy bont 'qy af tpikaf. bfbU rfm lfl smJ igaf ik ies ny gwzI zrfeIv krdy hoey Aus ƒ dUr qoN hI buwlH ihlfAuNdy hoey dyK ky Pon suxdy hoey not kr ilaf hY. awKF 'c cmk aqy muwCF ƒ qfa idµdy hoey Auh kihx lwgf, ‘clqI gfVI mf Pon kry sYN? bfbU rfm lfl ny muskrfAuNdy hoey ikhf, ‘jnfb myry hwQ 'c Pon ikwQy. mYN gfxf gf irhf sI ‘afj mOsm bf byeImfn’ hY.’ AuDr puls vflf vI gfxy df murId inkilaf aqy Aus ny gfxy dI lfeIn pUrI krdy hoey ikhf, ‘afj mOsm bVf byeImfn hY, afny vflf koeI qUPfn hY’ aqy Aus ny jfx df ieÈfrf kr idwqf.

bfbU rfm lfl ny pihlF qF mn hI mn Drm Bfa jI df Dµnvfd kIqf qy iPr rPI sfihb df ik ikµnf romFitk gfxf gfieaf hY, jo iksy vI iscueyÈn 'c iesqymfl kIqf jf skdf hY.

nf mOsm mµinaf qy nf bOs. mINh kfrn sVkF nfly bxdIaF rhIaF. sVkF 'qy afvfjfeI rINgdI rhI. aijhI hI siQqI 'c iewk idn iPr bfbU af gey kfbU. awgy pulsmYn, ipwCy trYiPk, kµn 'c bOs dy kVkdy bol. suxo qF puls afeI, nf suxo qF nOkrI geI. bOs dy imwTy bol ÈurU ho gey. ajy ienf hI dwsx lwgy sn ik dyvI lfl cOk, AudoN AuhI puls vflf pqf nhIN ikwQoN pRgt ho igaf. bfbU rfm lfl ny iKVkI df ÈIÈf iKskfieaf. sfrk dI qrHF grdn ƒ bfhr ltkfieaf aqy purfxI ieµtrozksn ƒ awKF-awKF 'c pRgtfieaf qy gfxf suxfieaf. ‘afs mOsm bVf byeImfn hY'. AuDroN iewk silwp PVfAuNdy hoey puls vflf gfAux lwgf, ‘afny vflf koeI qUPfn hY. bws do hËfr kf clfn hY[[[.’

 

Have something to say? Post your comment