Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਭਾਰਤ

ਪ੍ਰਿਅੰਕਾ ਨੇ ਭਾਜਪਾ ਉਮੀਦਵਾਰ ਬਾਰੇ ਕਿਹਾ: ਮੇਰੇ ਪੈਰ ਪਕੜ ਕੇ ਕਿਹਾ ਸੀ, ਸਾਥ ਨਹੀਂ ਛੱਡਾਂਗਾ

April 24, 2019 08:07 AM

ਰਾਏ ਬਰੇਲੀ, 23 ਅਪ੍ਰੈਲ (ਪੋਸਟ ਬਿਊਰੋ)- ਕਾਂਗਰਸ ਦੀ ਜਨਰਲ ਸੈਕਟਰੀ ਅਤੇ ਪੂਰਬੀ ਉਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਅੰਕਾ ਵਾਡਰਾ ਕੱਲ੍ਹ ਪੂਰੇ ਰੌਂਅ ਵਿੱਚ ਸੀ। ਆਪਣੀ ਮਾਂ ਦੇ ਪਾਰਲੀਮੈਂਟਰੀ ਹਲਕੇ ਵਿੱਚ ਭਾਵਨਾਤਮਕ ਸ਼ੈਲੀ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਥੋਂ ਦੀ ਧਰਤੀ ਉਨ੍ਹਾਂ ਲਈ ਪਵਿੱਤਰ ਹੈ।
ਇਸ ਹਲਕੇ ਵਿੱਚ ਸੋਨੀਆ ਗਾਂਧੀ ਲਈ ਪਹਿਲੀ ਚੋਣ ਰੈਲੀ ਵਿੱਚ ਪ੍ਰਿਅੰਕਾ ਨੇ ਇਥੋਂ ਦੇ ਭਾਜਪਾ ਉਮੀਦਵਾਰ ਉਤੇ ਅੱਜ ਤੱਕ ਦਾ ਸਭ ਤੋਂ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮੇਰੇ ਪੈਰ ਫੜ ਕੇ ਭੈਣ ਕਹਿਣ ਵਾਲਾ ਅੱਜ ਕੀ ਕਰ ਰਿਹਾ ਹੈ, ਇਹ ਤੁਹਾਡੇ ਤੋਂ ਲੁਕਿਆ ਨਹੀਂ, ਉਨ੍ਹਾਂ ਦੀ ਕਾਰਜਸ਼ੈਲੀ ਦੇਖ ਰਹੇ ਹੋ, ਜਵਾਬ ਤੁਸੀਂ ਦੇਣਾ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਇੰਦਰਾ ਗਾਂਧੀ ਅਤੇ ਸੋਨੀਆ ਦੇ ਸੇਵਾ ਭਾਵ ਨੂੰ ਗਿਣਾਇਆ ਅਤੇ ਦੱਸਿਆ ਕਿ ਇਥੇ ਅਸੀਂ ਰਾਜਨੀਤੀ ਨਹੀਂ ਕਰਦੇ, ਇਹ ਤਾਂ ਸਾਡਾ ਘਰ ਹੈ। ਸ਼ਹਿਰ ਤੋਂ ਕਰੀਬ ਛੇ ਕਿਲੋਮੀਟਰ ਦੂਰ ਅਮਾਵਾਂ ਕਸਬੇ ਵਿੱਚ ਪ੍ਰਿਅੰਕਾ ਗਾਂਧੀ ਚੋਣ ਰੈਲੀ ਵਿੱਚ ਪਹੁੰਚੀ ਸੀ। ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਕਿ 15 ਲੱਖ ਦੇਣ ਦਾ ਵਾਅਦਾ ਕਰਨ ਵਾਲੇ ਨੇਤਾ ਦੇ ਰਾਸ਼ਟਰੀ ਪ੍ਰਧਾਨ ਨੇ ਕੁਝ ਹੀ ਦਿਨ ਬਾਅਦ ਉਸ ਨੂੰ ਚੋਣ ਜੁਮਲਾ ਕਿਹਾ ਸੀ ਕਿ ਨਹੀਂ? ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸੁਫਨੇ ਦਿਖਾ ਕੇ ਰਾਜਨੀਤੀ ਨਹੀਂ ਕਰਦੀ। ਮੇਰੀ ਮਾਂ ਸੋਨੀਆ ਗਾਂਧੀ ਜਦ ਇਥੇ ਆਈ ਸੀ ਤਾਂ ਕੋਈ ਐੱਨ ਐੱਚ ਨਹੀਂ ਸੀ, ਅੱਜ ਪੰਜ-ਪੰਜ ਐੱਨ ਐੱਚ ਹਨ। ਅਸੀਂ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ ਕਿਉਂਕਿ ਇਹ ਧਰਤੀ ਸਾਡੇ ਲਈ ਪਵਿੱਤਰ ਹੈ ਅਤੇ ਸਾਡਾ ਗਹਿਰਾ ਰਿਸ਼ਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਰਾਜਨੀਤੀ ਚੱਲ ਰਹੀ ਹੈ, ਜਿਸ ਦੇ ਨੇਤਾ ਸੋਚਦੇ ਹਨ ਕਿ ਸੱਤਾ ਉਨ੍ਹਾਂ ਦੀ ਹੈ। ਜਨਤਾ ਮਹੱਤਵ ਪੂਰਨ ਨਹੀਂ। ਮੰਤਰੀ ਤੇ ਉਦਯੋਗਪਤੀ ਉਨ੍ਹਾਂ ਦੇ ਸਭ ਕੁਝ ਹਨ। ਅੱਜ ਕੱਲ੍ਹ ਰਾਏ ਬਰੇਲੀ ਵਿੱਚ ਇਹੀ ਦਸ਼ਾ ਉਨ੍ਹਾਂ ਦੀ ਹੈ, ਜੋ ਭਾਜਪਾ ਵੱਲੋਂ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ‘ਉਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ, ਮੈਂ ਉਹੀ ਹਾਂ, ਜਿਸ ਦੇ ਪੈਰ ਫੜ ਕੇ ਉਨ੍ਹਾਂ ਨੇ ਕਿਹਾ ਸੀ ਕਿ ਦੀਦੀ ਤੁਸੀਂ ਮੇਰੀ ਭੈਣ ਹੋ, ਜਾਨ ਚਲੀ ਜਾਏਗੀ, ਪਰ ਮੈਂ ਤੁਹਾਡਾ ਸਾਥ ਨਹੀਂ ਛੱਡਾਂਗਾ।’ ਇਹ ਲਫਜ਼ ਉਨ੍ਹਾਂ ਨੇ ਤਦ ਕਹੇ ਸਨ, ਜਦ ਕਾਂਗਰਸ ਵਿੱਚ ਸਨ। ਅੱਜ ਭਾਜਪਾ ਵਿੱਚ ਹਨ। ਉਹ ਕਿੱਦਾਂ ਦਾ ਪ੍ਰਚਾਰ ਕਰਦੇ ਹਨ, ਮੇਰੇ ਤੋਂ ਬਿਹਤਰ ਤੁਸੀਂ ਜਾਣਦੇ ਹੋ। ਉਨ੍ਹਾਂ ਨੂੰ ਜਨਤਾ ਸਬਕ ਸਿਖਾਏਗੀ।
ਇਸ ਦੌਰਾਨ ਪ੍ਰਿਅੰਕਾ ਵਾਡਰਾ ਦਾ ਧਿਆਨ ਅਮੇਠੀ 'ਤੇ ਵੀ ਪੂਰੀ ਤਰ੍ਹਾਂ ਨਾਲ ਲੱਗਾ ਹੈ। ਕੱਲ੍ਹ ਇਥੇ ਰਾਹੁਲ ਨੇ ਜਿੱਥੇ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ ਅਮੇਠੀ ਦੇ ਵਿਾਕਸ ਦੀ ਗੱਲ ਜਨਤਾ ਨੂੰ ਕਹੀ, ਉਥੇ ਦੂਸਰੇ ਪਾਸੇ ਨੁੱਕੜ ਸਭਾ ਨੂੰ ਸੰਬੋਧਨ ਕਰ ਕੇ ਕੇਂਦਰੀ ਮੰਤਰੀ ਅਤੇ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਉਤੇ ਨਿਸ਼ਾਨਾ ਵਿੰਨ੍ਹਿਆ ਸੀ। ਪ੍ਰਿਅੰਕਾ ਨੇ ਕਿਹਾ ਕਿ ਸਮ੍ਰਿਤੀ ਇਥੇ ਚੱਪਲਾਂ ਵੰਡਣ ਆਈ ਹੈ। ਉਹ ਇਹ ਕਹਿ ਕੇ ਰਾਹੁਲ ਦਾ ਅਪਮਾਨ ਨਹੀਂ ਕਰਦੀ, ਅਮੇਠੀ ਦੀ ਜਨਤਾ ਦਾ ਅਪਮਾਨ ਕਰਦੀ। ਪ੍ਰਿਅੰਕਾ ਨੇ ਜਨਤਾ ਤੋਂ ਪੁੱਛਿਆ ਕਿ ਤੁਸੀਂ ਦੱਸੋ ਕਿ ਰਾਹੁਲ ਅਮੇਠੀ ਆਉਂਦੇ ਹਨ ਕਿ ਨਹੀਂ। ਉਥੇ ਮੌਜੂਦ ਲੋਕਾਂ ਨੇ ਹਾਂ ਵਿੱਚ ਜਵਾਬ ਦਿੱਤਾ। ਪ੍ਰਿਅੰਕਾ ਨੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪੰਜ ਸਾਲਾਂ ਵਿੱਚ ਹਰ ਨੌਜਵਾਨ ਰੋਜ਼ਗਾਰ ਲਈ ਭਟਕਦੇ ਰਹੇ। ਇਹ ਸਰਕਾਰ ਉਦਯੋਗਪਤੀਆਂ ਨੂੰ ਜਾਣਦੀ ਹੈ, ਗਰੀਬਾਂ ਨੂੰ ਨਹੀਂ। ਕਿਸਾਨ ਸਾਰੀ ਰਾਤ ਜਾਗ ਕੇ ਖੇਤਾਂ ਦੀ ਰਖਵਾਲੀ ਕਰ ਰਿਹਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼