Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਸੰਪਾਦਕੀ

ਜਗਮੀਤ ਸਿੰਘ ਦੀ ਹਿੰਮਤ ਸਾਹਵੇਂ ਕਮਿਉਨਿਟੀ ਲਈ ਸਬਕ

April 24, 2019 07:59 AM

ਪੰਜਾਬੀ ਪੋਸਟ ਸੰਪਾਦਕੀ

ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਵੱਲੋਂ ਆਪਣੀ ਪੁਸਤਕ ਼ੋLove and Courage: My Story of Family, Resilience and Overcoming the Unexpected ਵਿੱਚ ਕੀਤੇ ਗਏ ਖੁਲਾਸੇ ਅੱਜ ਸਿਰਫ਼ ਕੈਨੇਡਾ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਹਾਂ ਪੱਖੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਉਸਨੇ ਬਹੁਤ ਹੀ ਬੇਬਾਕ ਢੰਗ ਨਾਲ ਅਜਿਹੀਆਂ ਗੱਲਾਂ ਕੀਤੀਆਂ ਹਨ ਜਿਹੜੀਆਂ ਨੂੰ ਆਮ ਮਨੁੱਖ ਸਹਿਣ ਤਾਂ ਕਰਦਾ ਹੈ ਪਰ ਕਬੂਲ ਨਹੀਂ ਕਰਦਾ। ਕਬੂਲ ਨਾ ਕਰਨ ਦਾ ਨਤੀਜਾ ਸਾਡੀ ਅਸਫ਼ਲਤਾ ਅਤੇ ਨਮੋਸ਼ੀ ਵਿੱਚ ਨਿਕਲਦਾ ਹੈ ਵਿਸ਼ੇਸ਼ ਕਰਕੇ ਜੇ ਅਜਿਹਾ ਵਰਤਾਰਾ ਪੰਜਾਬੀ ਭਾਈਚਾਰੇ ਦੇ ਮਰਦਾਂ ਨਾਲ ਵਾਪਰਿਆ ਹੋਵੇ।

 ਜਗਮੀਤ ਸਿੰਘ ਨੇ ਆਪਣੀ ਪੁਸਤਕ ਵਿੱਚ ਉਹ ਗੱਲਾਂ ਲਿਖੀਆਂ ਹਨ (ਪੰਜਾਬੀ ਪੋਸਟ ਸੰਪਾਦਕੀ ਬੋਰਡ ਵੱਲੋਂ ਹਾਲੇ ਪੁਸਤਕ ਨਹੀਂ ਪੜੀ ਗਈ ਹੈ) ਜਿਹੜੀਆਂ ਮਨੁੱਖ ਨੂੰ ਚੰਗਾ ਮਨੁੱਖ ਬਣਨ ਵਿੱਚ ਸਹਾਈ ਹੁੰਦੀਆਂ ਹਨ ਖਾਸ ਕਰਕੇ ਕੈਨੇਡੀਅਨ ਲੈਂਡਸਕੇਪ ਵਿੱਚ ਵਿਚਰਦੇ ਇੰਮੀਗਰਾਂਟਾਂ ਦੇ ਪਰੀਪੇਖ ਵਿੱਚ । ਮਿਸਾਲ ਵਜੋਂ ਉਸਨੇ ਨਿੱਕੇ ਹੁੰਦੇ ਸਕੂਲ ਵਿੱਚ ਨਸਲੀ ਵਿਤਕਰੇ ਦਾ ਸਿ਼ਕਾਰ ਹੋਣ (ਖਾਸ ਕਰਕੇ ਕੱਟੇ ਵਾਲਾਂ ਤੋਂ ਬਾਅਦ ਜੂੜਾ ਅਤੇ ਪਟਕਾ ਬੰਨਣ ਤੋਂ ਬਾਅਦ), ਆਲੇ ਦੁਆਲੇ ਬੱਚਿਆਂ ਵੱਲੋਂ ‘ਪਾਕੀ’ ਸੰਬੋਧਨ ਕੀਤੇ ਜਾਣ ਆਦਿ ਦੀਆਂ ਘਟਨਾਵਾਂ ਅਤੇ ਉਹਨਾਂ ਨਾਲ ਜੂਝਦੇ ਹੋਏ ਅੱਗੇ ਵੱਧਣ ਦੀ ਯਾਤਰਾ। ਪਰ ਜਿਹੜੀਆਂ ਦੋ ਗੱਲਾਂ ਇਸ ਕਿਤਾਬ ਵਿੱਚ ਲਿਖਣ ਲਈ ਜਗਮੀਤ ਸਿੰਘ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਉਹ ਹਨ ਉਸਦੇ ਟਾਇਕਵਾਂਡੂ ਕੋਚ ਵੱਲੋਂ ਜਗਮੀਤ ਸਿੰਘ ਦਾ ਜਿਣਸੀ ਸੋਸ਼ਣ ਕਰਨਾ ਅਤੇ ਉਸਦੇ ਪਿਤਾ ਦੇ ਸ਼ਰਾਬ ਦੀ ਆਦਤ ਕਾਰਣ ਪਰਿਵਾਰ ਉੱਤੇ ਪਿਆ ਪ੍ਰਭਾਵ।

 ਜਗਮੀਤ ਸਿੰਘ ਇੱਕ ਫੈਡਰਲ ਪੱਧਰ ਦਾ ਸਿਆਸਤਦਾਨ ਹੈ ਅਤੇ ਆਪਣੀ ਗੱਲ ਨੂੰ ਕਈ ਪੱਖਾਂ ਤੋਂ ਵਿਚਾਰ ਕੇ ਸਾਹਮਣੇ ਲਿਆਉਣਾ ਸਿਆਸਤਦਾਨਾਂ ਦੀ ਲੋੜ ਹੁੰਦੀ ਹੈ। ਅਸੀਂ ਜਗਮੀਤ ਸਿੰਘ ਦੇ ਕੌੜੇ ਅਨੁਭਵਾਂ ਤੋਂ ਪੰਜਾਬੀ ਕਮਿਉਨਿਟੀ ਲਈ ਨਿਕਲਦੇ ਸਬਕਾਂ ਉੱਤੇ ਹੀ ਕੇਂਦਰਿਤ ਹੋਣਾ ਪਸੰਦ ਕਰਾਂਗੇ। ਕੈਨੇਡਾ ਵਿੱਚ ਬੱਚਿਆਂ ਦਾ ਜਿਣਸੀ ਸੋਸ਼ਣ ਹੋਣਾ ਇੱਕ ਆਮ ਵਰਤਾਰਾ ਹੈ ਜਿਸ ਬਾਰੇ ਵੱਖ 2 ਪਲੇਟਫਾਰਮਾਂ ਉੱਤੇ ਗੱਲ ਚੱਲਦੀ ਰਹਿੰਦੀ ਹੈ। ਮਿਸਾਲ ਵਜੋਂ ਕੈਨੇਡਾ ਦੇ ਜਸਟਿਸ ਵਿਭਾਗ (ਨਿਆਂ ਮੰਤਰਾਲੇ) ਵੱਲੋਂ ਤਿਆਰ ਕੀਤੀ ਗਈ ਰਿਪੋਰਟSEXUAL ABUSE AND EXPLOITATION OF CHILDREN AND YOUTH: A FACT SHEET FROM THE DEPARTMENT OF JUSTICE CANADA  ਵਿੱਚ ਦੱਸਿਆ ਗਿਆ ਕਿ 4 ਤੋਂ ਲੈ ਕੇ 7 ਸਾਲ ਉਮਰ ਦੇ ਲੜਕਿਆਂ ਦਾ ਜਿਣਸੀ ਸੋਸ਼ਣ ਹੋਣ ਦੇ ਆਸਾਰ ਹੋਰ ਉਮਰ ਦੇ ਲੜਕਿਆਂ ਨਾਲੋਂ ਤਿੰਨ ਗੁਣਾ ਵੱਧ ਹੁੰਦੇ ਹਨ। ਲੜਕੀਆਂ ਦਾ ਸੋਸ਼ਣ ਹੋਣ ਬਾਰੇ ਤਾਂ ਦੋ ਰਾਵਾਂ ਹੈ ਹੀ ਨਹੀਂ ਹਨ।

 ਕਈ ਵਾਰ ਅਸੀਂ ਸੋਚਦੇ ਹੀ ਨਹੀਂ ਕਿ ਨਿੱਕੇ ਬੱਚਿਆਂ ਦਾ ਸੋਸ਼ਣ ਹੋਰ ਭਾਈਚਾਰਿਆਂ ਵਿੱਚ ਹੁੰਦਾ ਹੈ ਸਾਡੇ ਨਹੀਂ ਕਿਉਂਕਿ ਅਸੀਂ ਚੰਗੇ ਲੋਕ ਹਾਂ। ਕੌੜੀ ਹਕੀਕਤ ਇਹ ਹੈ ਕਿ ਹਰ ਕੋਚ, ਹਰ ਧਾਰਮਿਕ ਸਥਾਨ ਦਾ ਕਰਿੰਦਾ, ਹਰ ਅਧਿਆਪਕ ਅਤੇ ਹਰ ਰਿਸ਼ਤੇਦਾਰ ਦੋਸਤ ਚੰਗਾ ਨਹੀਂ ਹੁੰਦਾ। ਇਹਨਾਂ ਲੋਕਾਂ ਉੱਤੇ ਸਾਡਾ ਰੱਬ ਵਰਗਾ ਵਿਸ਼ਵਾਸ਼ ਹੁੰਦਾ ਹੈ ਇਹਨਾਂ ਵਿੱਚ ਕਈ ਅਜਿਹੇ ਅਨਸਰ ਹੁੰਦੇ ਹਨ ਜੋ ਵਿਸ਼ਵਾਸ਼ ਨੂੰ ਸਹਿਜਤਾ ਨਾਲ ਤੋੜ ਦੇਂਦੇ ਹਨ। ਅਜਿਹੇ ਲੋਕਾਂ ਤੋਂ ਸੁਚੇਤ ਹੋਣਾ ਲੋੜ ਦੇ ਨਾਲ 2 ਮਾਪਿਆਂ ਲਈ ਮਜਬੂਰੀ ਹੋਣਾ ਚਾਹੀਦਾ ਹੈ।

 ਇਵੇਂ ਹੀ ਸ਼ਰਾਬ ਦੀ ਆਦਤ ਨਾਲ ਪਰਿਵਾਰ ਕਿਵੇਂ ਖਰਾਬ ਹੁੰਦੇ ਹਨ, ਜਗਮੀਤ ਸਿੰਘ ਦੀ ਕਹਾਣੀ ਇਸਨੂੰ ਜੱਗ ਜਾਹਰ ਤੱਥ ਨੂੰ ਹੋਰ ਸੰਜੀਦਾ ਤਰੀਕੇ ਨਾਲ ਉਭਾਰਦੀ ਹੈ। ਉਸਨੇ ਆਪਣੇ ਪੜੇ ਲਿਖੇ ਡਾਕਟਰ ਪਿਤਾ, ਜਿਸਨੂੰ ਉਹ ਬਹੁਤ ਪਰੇਮ ਕਰਦਾ ਹੈ, ਆਦਰ ਕਰਦਾ ਹੈ, ਦੀ ਕਹਾਣੀ ਦੱਸ ਕੇ ਇੱਕ ਉਪਕਾਰ ਕੀਤਾ ਹੈ। ਇਸ ਗੱਲ ਲਈ ਜਗਮੀਤ ਸਿੰਘ ਨੂੰ ਦਾਦ ਦੇਣੀ ਬਣਦੀ ਹੈ ਕਿ ਕਿਵੇਂ ਉਸਨੇ ਆਪਣੇ ਕਮਜ਼ੋਰ ਪਿਤਾ ਨੂੰ ਮਜ਼ਬੂਤ ਬਣਨ ਵਿੱਚ ਮਦਦ ਕੀਤੀ, ਆਪਣੇ ਪਰਿਵਾਰ ਖਾਸ ਕਰਕੇ ਆਪਣੀ ਮਾਤਾ, ਭਰਾ ਅਤੇ ਭੈਣ ਨੂੰ ਸਾਰਥਕ ਸੇਧ ਦਿੱਤੀ ਅਤੇ ਦਰਪੇਸ਼ ਔਕੜਾਂ ਨੂੰ ਆਪਣੀ ਨਿੱਜੀ ਸਫ਼ਲਤਾ ਦੇ ਰਾਹ ਵਿੱਚ ਅੜਿੱਕਾ ਨਹੀਂ ਦਿੱਤਾ।

 ਜਗਮੀਤ ਸਿੰਘ ਦਾ ਆਪਣੇ ਨਿੱਜੀ ਜੀਵਨ ਦੇ ਸੰਘਰਸ਼ ਨੂੰ ਸਾਂਝਾ ਕਰਨਾ ਉਸਦੀ ਕਮਜ਼ੋਰੀ ਨਹੀਂ ਸਗੋਂ ਉਸਦੀ ਹਿੰਮਤ ਅਤੇ ਮਰਦਾਨਗੀ ਦਾ ਸਬੂਤ ਹੈ। ਉਸਦਾ ਆਪਣੇ ਕੌੜੇ ਅਨੁਭਵਾਂ ਨੂੰ ਇਸ ਲਈ ਸਾਂਝਾ ਕਰਨਾ ਕਿ ਲੋਕੀ ਉਸਤੋਂ ਸਬਕ ਲੈ ਸੱਕਣ, ਇੱਕ ਉਪਕਾਰ ਵਾਲਾ ਕੰਮ ਹੈ। ਕੀ ਜਗਮੀਤ ਸਿੰਘ ਨੇ ਇਹ ਅਨੁਭਵ ਸਿਆਸੀ ਲਾਭ ਲੈਣ ਦੀ ਗਰਜ਼ ਨਾਲ ਸਾਂਝੇ ਕੀਤੇ ਹਨ, ਇਸਦਾ ਸੱਚ ਉਸਨੂੰ ਖੁਦ ਪਤਾ ਹੋਵੇਗਾ। ਪਰ ਹਾਂ ਉਸਦੇ ਕੌੜੇ ਸੱਚ ਤੋਂ ਸਮੁੱਚਾ ਕੈਨੇਡਾ ਲਾਭ ਹਾਸਲ ਕਰ ਸਕਦਾ ਹੈ, ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਲੋੜ ਹੈ ਕਿ ਕੈਨੇਡਾ ਵੱਸਦਾ ਪੰਜਾਬੀ ਭਾਈਚਾਰਾ ਇਸਤੋਂ ਨਸਲੀ ਵਿਤਕਰੇ, ਜਿਣਸੀ ਸੋਸ਼ਣ ਅਤੇ ਨਸਿ਼ਆਂ ਦੇ ਨੁਕਸਾਨ ਪ੍ਰਤੀ ਸੁਚੇਤ ਹੋਵੇ। ਜੇਕਰ ਭਾਈਚਾਰਾ ਇਸ ਅਨੁਭਵ ਤੋਂ ਕੋਈ ਲਾਭ ਲੈ ਸਕੇਗਾ ਤਾਂ ਜਗਮੀਤ ਸਿੰਘ ਦੀ ਭਾਈਚਾਰੇ ਨੂੰ ਵੱਡੀ ਦੇਣ ਹੋਵੇਗੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?