Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਵਾਹਿਆਤ ਹਨ ਵੈੱਬ ਸੀਰੀਜ਼ : ਸਲਮਾਨ ਖਾਨ

April 23, 2019 08:57 AM

ਪਿਛਲੇ ਦਿਨੀਂ ਸਲਮਾਨ ਖਾਨ ਨੇ ‘ਨੋਟਬੁਕ’ ਵਿੱਚ ਨਵੇਂ ਚਿਹਰਿਆਂ ਪ੍ਰਨੂਤਨ ਬਹਿਲ (ਮੋਹਨੀਸ਼ ਬਹਿਲ ਦੀ ਬੇਟੀ) ਅਤੇ ਜ਼ਹੀਰ ਇਕਬਾਲ ਨੂੰ ਗਲੈਮਰ ਵਰਲਡ ਵਿੱਚ ਉਤਾਰਿਆ ਹੈ। ‘ਨੋਟਬੁਕ’ ਇੱਕ ਰੋਮਾਂਟਿਕ ਅਤੇ ਇਮੋਸ਼ਨਲ ਸਟੋਰੀ ਹੈ, ਜਿਸ ਵਿੱਚ ਪੜ੍ਹਾਈ ਦਾ ਸੰਦੇਸ਼ ਵੀ ਦਿੱਤਾ ਗਿਆ ਹੈ। ਐਕਟਰ ਅਤੇ ਫਿਲਮ ਪ੍ਰੋਡਿਊਸਰ ਵਜੋਂ ਉਸ ਦਾ ਕਹਿਣਾ ਹੈ ਕਿ ਮੈਂ ਦੋਵਾਂ ਭੂਮਿਕਾਵਾਂ ਨੂੰ ਇੰਜੁਆਏ ਕਰਦਾ ਹਾਂ। ਨਿਰਮਾਤਾ ਦੇ ਤੌਰ 'ਤੇ ਵੱਧ ਮਿਹਨਤ ਕਰਨੀ ਪੈਂਦੀ ਹੈ। ਪ੍ਰੋਡਕਸ਼ਨ ਅਤੇ ਪੈਸੇ ਦਾ ਕੰਮ ਤਾਂ ਪੂਰੀ ਟੀਮ ਦੇਖ ਲੈਂਦੀ ਹੈ, ਪਰ ਸਕ੍ਰਿਪਟਿੰਗ ਅਤੇ ਮਿਊਜ਼ਿਕ ਸਮੇਤ ਦੂਸਰੇ ਡਿਪਾਰਟਮੈਂਟ ਵਿੱਚ ਬਹੁਤ ਮਿਹਨਤ ਲੱਗਦੀ ਹੈ। ਜਦ ਤੁਸੀਂ ਖੁਦ ਐਕਟਿੰਗ ਕਰੋ ਤਾਂ ਅਜਿਹੇ ਵਿੱਚ ਨਿਰਮਾਤਾ ਵਜੋਂ ਇਹ ਸਭ ਡਿਪਾਰਟਮੈਂਟ ਦੇਖਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਬਹੁਤ ਐਨਰਜੀ ਲੱਗਦੀ ਹੈ।
ਵੈਬ ਸੀਰੀਜ਼ ਨਾਲ ਜੁੜਨ ਬਾਰੇ ਸਲਮਾਨ ਨੇ ਕਿਹਾ: ‘ਮੈਨੂੰ ਵੈੱਬ ਸੀਰੀਜ਼ ਵਾਹਿਆਤ ਲੱਗਦੇ ਹਨ। ਮੈਨੂੰ ਡਿਜੀਟਲ ਪਲੇਟਫਾਰਮ ਉਤੇ ਕਾਫੀ ਆਫਰ ਆ ਚੁੱਕੇ ਹਨ, ਪਰ ਮੈਂ ਨਹੀਂ ਕਰ ਸਕਦਾ। ਬਹੁਤ ਤਹਿਜ਼ੀਬ ਅਤੇ ਤਮੀਜ਼ ਵਾਲਾ ਰੋਮਾਂਸ ਮੈਨੂੰ ਪਸੰਦ ਹੈ, ਜਿਹੋ ਜਿਹਾ ‘ਹਮ ਆਪ ਕੇ ਹੈਂ ਕੌਨ’ ਵਿੱਚ ਸੀ।
ਕਸ਼ਮੀਰ ਵਿੱਚ ਐਜੂਕੇਸ਼ਨ ਬਾਰੇ ਉਸ ਦਾ ਕਹਿਣਾ ਹੈ, ‘ਕਸ਼ਮੀਰ ਵਿੱਚ ਐਜੂਕੇਸ਼ਨ ਬੇਹੱਦ ਜ਼ਰੂਰੀ ਹੈ। ਫਿਲਮ ਦਾ ਪਲਾਟ ਵੀ ਅਜਿਹਾ ਹੀ ਹੈ ਕਿ ਕਿਵੇਂ ਬੱਚਿਆਂ ਨੂੰ ਬੰਦੂਕ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ। ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਪਰ ਉਸ ਤੋਂ ਵੀ ਵੱਧ ਇਹ ਜਾਨਣਾ ਜ਼ਰੂਰੀ ਹੈ ਕਿ ਅਸੀਂ ਕਿੱਦਾਂ ਦੀ ਸਿਖਿਆ ਆਪਣੇ ਬੱਚਿਆਂ ਨੂੰ ਦੇ ਰਹੇ ਹਾਂ। ਗੌਰ ਕਰੀਏ ਤਾਂ ਟੈਰੇਰਿਸਟ ਨੂੰ ਵੀ ਐਜੂਕੇਸ਼ਨ ਦਿੱਤੀ ਗਈ ਸੀ, ਪਰ ਉਸ ਨੂੰ ਗਲਤ ਕਿਸਮ ਦੀ ਸਿਖਿਆ ਦਿੱਤੀ ਗਈ ਸੀ। ਇਹ ਬੇਹੱਦ ਜ਼ਰੂਰੀ ਹੈ ਕਿ ਜ਼ਿੰਦਗੀ ਵਿੱਚ ਸਹੀ ਤਰ੍ਹਾਂ ਦੇ ਟੀਚਰ ਮਿਲਣ ਅਤੇ ਸਹੀ ਤਰ੍ਹਾਂ ਦਾ ਗਿਆਨ ਮਿਲੇ। ਮੇਰਾ ਦਿਲ ਉਨ੍ਹਾਂ ਲੋਕਾਂ ਦੇ ਨਾਲ ਹੈ, ਜਿਨ੍ਹਾਂ ਨੇ ਅਟੈਕ ਦੇ ਦੌਰਾਨ ਆਪਣੀ ਜਾਨ ਗਵਾਈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ