Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਅੰਤਰਰਾਸ਼ਟਰੀ

ਲੱਖਾਂ ਲੋਕ 123456 ਅੰਕ ਨੂੰ ਬਣਾ ਲੈਂਦੇ ਹਨ ਪਾਸਵਰਡ

April 23, 2019 08:33 AM

* ਖਾਸ ਖਾਤਿਆਂ ਲਈ ਸਾਧਾਰਨ ਅੱਖਰਾਂ ਵਾਲੇ ਪਾਸਵਰਡ ਖਤਰਨਾਕ


ਲੰਡਨ, 22 ਅਪ੍ਰੈਲ (ਪੋਸਟ ਬਿਊਰੋ)- ਪਿਛਲੇ ਦਿਨੀਂ ਕੀਤੇ ਗਏ ਅਧਿਐਨ 'ਚ ਪਤਾ ਲੱਗਾ ਹੈ ਕਿ ਲੱਖਾਂ ਲੋਕ ਅੱਜ ਵੀ ਸੰਵੇਦਨਸ਼ੀਲ ਖਾਤਿਆਂ ਉੱਤੇ ਆਸਾਨੀ ਨਾਲ ਯਾਦ ਰੱਖੇ ਜਾ ਸਕਣ ਵਾਲੇ ਪਾਸਵਰਡ, ਜਿਵੇਂ 123456 ਅਤੇ ਕਵਰਟੀ ਦੀ ਵਰਤੋਂ ਕਰ ਰਹੇ ਹਨ। ਕੰਪਿਊਟਰ ਕੀ-ਬੋਰਡ ਦੇ ਅੱਖਰਾਂ ਦੀ ਪਹਿਲੀ ਕਤਾਰ ਵਿੱਚ ਖੱਬੇ ਤੋਂ ਸੱਜੇ ਲਿਖੇ ਵੱਲ ਪੰਜ ਅੱਖਰ (ਕਿਊ, ਡਬਲਯੂ, ਈ ਆਰ ਅਤੇ ਟੀ) ਨੂੰ ‘ਕਵਰਟੀ’ ਕਿਹਾ ਜਾਂਦਾ ਹੈ।
ਬ੍ਰਿਟੇਨ ਦੇ ਨੈਸ਼ਨਲ ਸਾਇਬਰ ਸਕਿਓਰਟੀ ਸੈਂਟਰ (ਐੱਨ ਸੀ ਐੱਸ ਸੀ) ਦੇ ਅਧਿਐਨ ਵਿੱ ਇਹ ਗੱਲ ਪਤਾ ਲੱਗੀ ਹੈ, ਜਿਸ ਨਾਲ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਪੈ ਸਕਦੀ ਹੈ। ਇਸ ਸੰਬੰਧ ਵਿੱਚ ਐੱਨ ਸੀ ਐੱਸ ਸੀ ਨੇ ਕਿਹਾ ਕਿ ਲੋਕਾਂ ਨੂੰ ਜ਼ੋਰਦਾਰ ਪਾਸਵਰਡ ਦੀ ਵਰਤੋਂ ਕਰਨ ਲਈ ਤਿੰਨ ਬੇਤਰਤੀਬ, ਪਰ ਯਾਦ ਰੱਖੇ ਜਾਣ ਵਾਲੇ ਅੱਖਰ ਵਰਤਣੇ ਚਾਹੀਦੇ ਹਨ। ਅਧਿਐਨ ਵਿੱਚ ਪਤਾ ਲੱਗਾ ਹੈ ਕਿ 2.3 ਕਰੋੜ ਤੋਂ ਵੱਧ ਪਾਸਵਰਡਾਂ ਵਿੱਚ ਸਭ ਤੋਂ ਵੱਧ 123456 ਰੱਖਿਆ ਜਾਂਦਾ ਹੈ। ਦੂਜੇ ਨੰਬਰ ਉੱਤੇ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਪਾਸਵਰਡ 123456789 ਹੈ। ਇਨ੍ਹਾਂ ਦੋਵਾਂ ਪਾਸਵਰਡਾਂ ਨੂੰ ਸੰਨ੍ਹ ਲਾਉਣਾ ਕੋਈ ਔਖਾ ਨਹੀਂ। ਸਿਖਰਲੇ ਪੰਜ ਸਭ ਤੋਂ ਵੱਧ ਵਰਤੇ ਜਾਣ ਵਾਲੇ ਪਾਸਵਰਡਾਂ 'ਚ ਬਾਕੀ ਤਿੰਨ ਕਵਰਟੀ, ਪਾਸਵਰਡ ਅਤੇ 1111111 ਸ਼ਾਮਲ ਹਨ। ਬੀ ਬੀ ਸੀ ਦੀ ਰਿਪੋਰਟ ਅਨੁਸਾਰ ਪਾਸਵਰਡ 'ਚ ਵਰਤਿਆ ਜਾਣ ਵਾਲਾ ਆਮ ਨਾਂਅ ਐਸ਼ਲੇ ਹੈ। ਇਸ ਤੋਂ ਬਾਅਦ ਮਾਈਕਲ, ਡੇਨੀਅਲ, ਜੈਸਿਕਾ ਅਤੇ ਚਾਰਲੀ ਨਾਂਅ ਪਾਏ ਗਏ ਹਨ। ਐੱਨ ਸੀ ਐੱਸ ਸੀ ਦੇ ਟੈਕਨੀਕਲ ਡਾਇਰੈਕਟਰ ਇਯਾਨ ਲੇਵੀ ਨੇ ਕਿਹਾ ਕਿ ਜੋ ਲੋਕ ਜਾਣ-ਪਛਾਣੇ ਸ਼ਬਦਾਂ ਜਾਂ ਨਾਂਅ ਵਾਲੇ ਪਾਸਵਰਡ ਵਰਤਦੇ ਹਨ, ਉਨ੍ਹਾਂ ਦੇ ਖਾਤੇ ਹੈਕ ਹੋਣ ਦਾ ਖਤਰਾ ਵੱਧ ਰਹਿੰਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਭਾਰਤ ਅਰਮੇਨੀਆ ਨੂੰ ਹਥਿਆਰ ਦੇਣਾ ਬੰਦ ਕਰੇ : ਅਜ਼ਰਬੈਜਾਨ ਲੰਡਨ ਵਿਚ ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ ਸੁਰੱਖਿਆ ਦਲ ਦੇ ਭੱਜੇ ਜਾ ਰਹੇ ਘੋੜੇ ਬੱਸ ਨਾਲ ਟਕਰਾਏ ਪਾਕਿਸਤਾਨ ਦੇ ਕਾਰੋਬਾਰੀਆਂ ਨੇ ਭਾਰਤ ਨਾਲ ਕਾਰੋਬਾਰ ਸ਼ੁਰੂ ਕਰਨ ਦੀ ਕੀਤੀ ਮੰਗ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਾਰੋਬਾਰੀਆਂ ਨਾਲ ਕੀਤੀ ਮੀਟਿੰਗ ਭਾਰਤ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ