Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਸੰਪਾਦਕੀ

ਸਿੱਖ ਲਿਬਰੇਸ਼ਨ ਫਰੰਟ ਉੱਤੇ ਮੀਡੀਆ ਦੇ ਫੋਕਸ ਦੇ ਅਰਥ

April 19, 2019 10:24 AM

ਪੰਜਾਬੀ ਪੋਸਟ ਸੰਪਾਦਕੀ

‘ਸਿੱਖ ਲੀਡਰਸਿ਼ੱਪ (ਗੁਰਦੁਆਰਿਆਂ ਅਤੇ ਸੰਸਥਾਵਾਂ) ਵਾਸਤੇ ਇਹ ਸ਼ਰਮਨਾਕ ਗੱਲ ਹੋਵੇਗੀ ਕਿ ਉਹ ਲਿਬਰਲ ਸਰਕਾਰ ਵੱਲੋਂ ਹੁਣ ਚੁੱਕੇ ਗਏ ਕਦਮਾਂ ਲਈ ਧੰਨਵਾਦ ਕਰਨ ਅਤੇ ਇਹ ਯਕੀਨ ਨਾਲ ਆਖਿਆ ਜਾ ਸਕਦਾ ਹੈ ਕਿ ਇਹਨਾਂ ਵਿੱਚੋਂ ਕਈ (ਆਗੂ) ਅਜਿਹਾ ਕਦਮ ਨੂੰ ਚੁੱਕਣ ਲਈ ਤਿਆਰ ਹੋ ਰਹੇ ਹਨ। ਸਾਡੇ ਪੰਥ ਨੂੰ ਕੈਨੇਡਾ ਲਈ ਅਤਿਵਾਦੀ ਖਤਰਾ ਕਿਹਾ ਗਿਆ ਹੈ ਅਤੇ ਸੱਤਾ ਵਿੱਚ ਬੈਠੇ ਲੋਕ ਸਾਡੇ ਨਾਮ ਨੂੰ ਉਸ ਰਿਪੋਰਟ ਵਿੱਚੋਂ ਕੱਢਣ ਤੋਂ ਇਨਕਾਰੀ ਹਨ ਜਿਹੜੀ ਜਨਤਕ ਰੂਪ ਵਿੱਚ ਉਪਲਬਧ ਹੈ। ਕੈਨੇਡਾ ਭਰ ਵਿੱਚ ਸਿੱਖ ਲੀਡਰਸਿ਼ੱਪ ਨੂੰ ਮੇਰਾ ਸੁਨੇਹਾ ਹੈ ਕਿ ਉਹ ਜਾਂ ਤਾਂ ਸਿੱਖ ਪੰਥ ਨਾਲ ਖੜੇ ਹੋ ਜਾਣ ਅਤੇ ਇਸ ਅੱਧਪੱਚਧੇ ‘ਮਤੇ’ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨ ਜਾਂ ਆਪਣੇ ਅਹੁਦੇ ਛੱਡ ਕੇ ਉਹਨਾਂ ਨੂੰ ਕੰਮ ਕਰਨ ਦੇਣ ਜਿਹੜੇ ਕਰਨ ਦੀ ਸਮਰੱਥਾ ਰੱਖਦੇ ਹਨ’


ਉੱਪਰਲੇ ਸ਼ਬਦ ਸਿੱਖ ਲਿਬਰੇਸ਼ਨ ਫਰੰਟ ਦੇ ਆਗੂ ਅਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ (ਵੈਨਕੂਵਰ) ਦੇ ਪ੍ਰਧਾਨ ਮੋਨਿੰਦਰ ਸਿੰਘ ਨੇ ਫੈਡਰਲ ਸਰਕਾਰ ਵੱਲੋਂ ਅਤਿਵਾਦ ਤੋਂ ਕੈਨੇਡਾ ਨੂੰ ਖਤਰੇ ਬਾਰੇ 2018 ਦੀ ਰਿਪੋਰਟ ਵਿੱਚੋਂ ਸਿੱਖ ਸ਼ਬਦ ਕੱਢ ਦਿੱਤੇ ਜਾਣ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੈਨਕੂਵਰ ਵਿਸਾਖੀ ਪਰੇਡ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਐਡੀਟੋਰੀਅਲ ਵਿੱਚ ਲਿਖੇ ਹਨ। ਲੰਬੇ ਸਮੇਂ ਤੋਂ ਗਰਮ ਖਿਆਲੀ ਮੁਹਿੰਮ ਨਾਲ ਜੁੜੇ ਮੋਨਿੰਦਰ ਸਿੰਘ ਬਾਰੇ ਕੱਲ ਮੇਨਸਟੀਰਮ ਮੀਡੀਆ ਖਾਸ ਕਰਕੇ ਪੋਸਟ ਮੀਡੀਆ ਦੇ ਨੈਸ਼ਨਲ ਪੋਸਟ ਸਮੇਤ ਅਨੇਕਾਂ ਅਖਬਾਰਾਂ ਵਿੱਚ ਆਰਟੀਕਲ ਛਪੇ ਹਨ। ਇਸ ਆਰਟੀਕਲ ਵਿੱਚ ਵਧੇਰੇ ਚਰਚਾ ਸਿੱਖ ਲਿਬਰੇਸ਼ਨ ਫਰੰਟ ਦੇ ਨਿਸ਼ਾਨ (ਲੋਗੋ) ਅਤੇ ਲੋਗੋ ਵਿੱਚ ਦਰਸਾਏ ਗਏ ਨਾਅਰੇ ਉੱਤੇ ਕੇਂਦਰਿਤ ਹੈ। ਇਸ ਜੱਥੇਬੰਦੀ ਦੇ ਲੋਗੋ ਵਿੱਚ ‘ਏ ਕੇ 47’ ਅਤੇ ‘ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤੁ’ ਦਰਜ਼ ਹਨ। ਮੋਨਿੰਦਰ ਸਿੰਘ ਨੂੰ ਆਰਟੀਕਲ ਵਿੱਚ ਇਹ ਆਖਦੇ ਹੋਏ ਵਿਖਾਇਆ ਗਿਆ ਹੈ ਕਿ ਅੱਜ ਕੈਨੇਡਾ ਵਿੱਚ ਹਥਿਆਰਬੰਦ ਮੁਹਿੰਮ ਦੀ ਕੋਈ ਹੋਂਦ ਨਹੀਂ ਅਤੇ ਅਸੀਂ ਕਿਸੇ ਹਥਿਆਰਬੰਦ ਮੁਹਿੰਮ ਦਾ ਕੈਨੇਡਾ ਵਿੱਚ ਜਿ਼ਕਰ ਵੀ ਨਹੀਂ ਕਰਦੇ ਸਗੋਂ ਸਾਡੀ ਮੁਰਾਦ ਪੰਜਾਬ ਹੈ।


ਦਿਲਚਸਪ ਗੱਲ ਇਹ ਹੈ ਕਿ ‘ਸੂਰਾ ਸੋ ਪਹਿਚਾਨੀਏ’ ਸ਼ਬਦ ਭਗਤ ਕਬੀਰ ਜੀ ਦਾ ਹੈ ਜਿਹਨਾਂ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ। ਦਿਲਚਸਪ ਗੱਲ ਇਹ ਵੀ ਹੈ ਕਿ ਭਗਤ ਕਬੀਰ ਜੀ ਨੇ ਆਪਣੇ ਜੀਵਨ ਕਾਲ ਵਿੱਚ ਕਦੇ ਕਿਸੇ ਹਥਿਆਰਬੰਦ ਮੁਹਿੰਮ ਵਿੱਚ ਹਿੱਸਾ ਨਹੀਂ ਸੀ ਲਿਆ। ਅਧਿਆਤਮ ਮਾਰਗ ਦੇ ਵਿਆਖਿਆਕਾਰਾਂ ਮੁਤਾਬਕ ਭਗਤ ਕਬੀਰ ਜੀ ਨੇ ‘ਪੂਰਜਾ ਪੂਰਜਾ ਕੱਟ ਮਰੇ’ ਦਾ ਜਿ਼ਕਰ ਸੰਕੇਤ ਵਜੋਂ ਉਸ ਕਠਨ ਸੰਘਰਸ਼ ਲਈ ਕੀਤਾ ਜੋ ਮਨੁੱਖ ਨੂੰ ਆਪਣੇ ਅੰਦਰਲੇ ਵਿਕਾਰਾਂ ਨੂੰ ਮਾਰਨ ਲਈ ਕਰਨਾ ਪੈਂਦਾ ਹੈ।


ਮੋਨਿੰਦਰ ਸਿੰਘ ਅਤੇ ਸਿੱਖ ਲਿਬਰੇਸ਼ਨ ਫਰੰਟ ਉੱਤੇ ਮੀਡੀਆ ਦਾ ਫੋਕਸ ਵਰਤਮਾਨ ਵਿੱਚ ਕੁੱਝ ਸੁਆਲਾਂ ਨੂੰ ਜਨਮ ਦੇਂਦਾ ਹੈ। ਪਹਿਲਾ ਇਹ ਕਿ ਕੀ ਫੈਡਰਲ ਰਿਪੋਰਟ ਵਿੱਚੋਂ ਸਿੱਖ ਸ਼ਬਦ ਦੇ ਕੱਢੇ ਜਾਣ ਦੇ ਬਾਵਜੂਦ ਲਿਬਰਲ ਪਾਰਟੀ ਨੂੰ ਸਿੱਖ ਵੋਟ ਬੈਂਕ ਵਿੱਚ ਕੋਈ ਲਾਭ ਹੋਵੇਗਾ ਜਾਂ ਫੇਰ ਹੋਣ ਵਾਲੇ ਕਿਸੇ ਲਾਭ ਉੱਤੇ ਸਿੱਖ ਲਿਬਰੇਸ਼ਨ ਫਰੰਟ ਉੱਤੇ ਛਿੜੀ ਚਰਚਾ/ਮੋਨਿੰਦਰ ਸਿੰਘ ਦੇ ਵਿਚਾਰ ਭਾਰੂ ਹੋ ਜਾਣਗੇ। ਇਹ ਗੱਲ ਵਿਸ਼ੇਸ਼ ਕਰਕੇ ਸਰੀ ਏਰੀਆ ਬਾਰੇ ਕਹੀ ਜਾ ਸਕਦੀ ਹੈ ਜਿੱਥੇ ਦਸ਼ਮੇਸ਼ ਗੁਰਦੁਆਰਾ ਉੱਤੇ ਇਸ ਗਰੁੱਪ ਦਾ ਪ੍ਰਸ਼ਾਸ਼ਨ ਹੈ। ਦੂਜਾ ਮੁੱਦਾ ਹੈ ਕਿ ਜਿਵੇਂ ਵੈਨਕੂਵਰ ਵਿਸਾਖੀ ਪਰੇਡ ਵਿੱਚ ਲਿਬਰਲ ਅਤੇ ਕੰਜ਼ਰਵੇਟਿਵ ਆਗੂ ਹੁੰਮਹੁਮਾ ਕੇ ਹਾਜ਼ਰ ਹੋਏ ਸਨ, ਕੀ 20 ਅਪਰੈਲ ਦਿਨ ਸ਼ਨਿਚਰਵਾਰ ਨੂੰ ਸਰੀ ਵਿੱਚ ਹੋਣ ਜਾ ਰਹੇ ਨਗਰ ਕੀਰਤਨ ਵਿੱਚ ਮੋਨਿੰਦਰ ਸਿੰਘ ਦਾ ਗਰੁੱਪ ਉਹਨਾਂ ਨੂੰ ਸ਼ਾਮਲ ਹੋਣ ਦੇਵੇਗਾ ਜਾਂ ਨਹੀਂ?

ਸਿੱਖ ਲਿਬਰੇਸ਼ਨ ਫਰੰਟ ਉੱਤੇ ਕੇਂਦਰਿਤ ਹੋਇਆ ਧਿਆਨ ਇਹ ਸੁਆਲ ਵੀ ਖੜਾ ਕਰਦਾ ਹੈ ਕਿ ਕੀ ਕੈਨੇਡਾ ਵਿੱਚ ਗਰਮ ਖਿਆਲੀ ਸਿੱਖ ਮੁਹਿੰਮ ਪ੍ਰਤੀ ਕੈਨੇਡਾ ਦੀਆਂ ਫੈਡਰਲ ਸਰਕਾਰਾਂ ਦਾ ਰਵਈਆ ਭੱਵਿਖ ਕਿਹੋ ਜਿਹਾ ਰਹੇਗਾ ਅਤੇ ਅਕਤੂਬਰ ਵਿੱਚ ਆ ਰਹੀਆਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਦੀ ਸਿੱਖ ਮੁੱਦਿਆਂ ਪ੍ਰਤੀ ਪਹੁੰਚ ਕਿਹੋ ਜਿਹੀ ਰਹੇਗੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?