ਨਵੀਂ ਦਿੱਲੀ, 29 ਮਾਰਚ (ਪੋਸਟ ਬਿਊਰੋ) : ਰੂਸ-ਯੂਕਰੇਨ ਵਿਵਾਦ ਦੇ ਸ਼ਾਂਤੀਪੂਰਨ ਹੱਲ ਲਈ ਯਤਨਾਂ ਦਰਮਿਆਨ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਵੀਰਵਾਰ ਨੂੰ ਭਾਰਤ ਪਹੁੰਚੇ। ਇਹ ਉਨ੍ਹਾਂ ਦੀ ਪਹਿਲੀ ਭਾਰਤ ਫੇਰੀ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕੇਂਦਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਹੈਦਰਾਬਾਦ ਹਾਊਸ ਵਿੱਚ ਯੂਕਰੇਨ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕੀਤਾ। ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦਿੱਤੀ ਹੈ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ, ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ, ਹੈਦਰਾਬਾਦ ਹਾਊਸ ਵਿੱਚ ਤੁਹਾਡਾ ਸੁਆਗਤ ਹੈ। ਅੱਜ ਅਸੀਂ ਗੱਲਬਾਤ ਕਰਾਂਗੇ।"
ਜੈਸ਼ੰਕਰ ਨੇ ਕਿਹਾ, ਹਾਲ ਹੀ ਦੇ ਮਹੀਨਿਆਂ 'ਚ ਅਸੀਂ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਹੈ। ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਅਸੀਂ ਕੁਝ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਆਪਣੇ ਸਬੰਧਾਂ ਨੂੰ ਥੋੜਾ ਹੋਰ ਡੂੰਘਾ ਕੀਤਾ। ਅੱਜ ਇਸ ਚਰਚਾ ਤੋਂ ਬਾਅਦ ਅਸੀਂ ਅੰਤਰ-ਸਰਕਾਰੀ ਕਮਿਸ਼ਨ ਦੀ ਚਰਚਾ ਦੀ ਉਡੀਕ ਕਰ ਰਹੇ ਹਾਂ।
ਯੂਕਰੇਨ ਦੇ ਵਿਦੇਸ਼ ਮੰਤਰੀ ਕੁਲੇਬਾ ਨੇ ਕਿਹਾ, ਭਾਰਤ ਅਤੇ ਯੂਕਰੇਨ ਰਵਾਇਤੀ ਦੋਸਤ ਰਹੇ ਹਨ। ਪਰ ਮੈਂ ਮਹਿਸੂਸ ਕਰਦਾ ਹਾਂ ਕਿ ਅਸੀਂ ਇਸ ਤੋਂ ਵੱਧ ਕਰ ਸਕਦੇ ਹਾਂ ਅਤੇ ਕਰਨਾ ਚਾਹੀਦਾ ਹੈ।