ਨਵੀਂ ਦਿੱਲੀ, 5 ਮਾਰਚ (ਪੋਸਟ ਬਿਊਰੋ): ਗੁਰੂਗ੍ਰਾਮ ਦੇ ਇਕ ਰੈਸਟੋਰੈਂਟ ਵਿਚ ਮਾਊਥ ਫਰੈਸ਼ਨਰ ਦੀ ਥਾਂ ਡਰਾਈ ਆਈਸ ਖਾਂਦੇ ਹੀ 5 ਜਣਿਆਂ ਦੇ ਮੂੰਹ ‘ਚੋਂ ਖੂਨ ਨਿਕਲਣ ਲੱਗ ਪਿਆ ਸੀ ਅਤੇ ਸਿਹਤ ਵਿਗੜ ਗਈ । ਦੱਸਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਦੇ ਵੇਟਰ ਨੇ ਗਲਤੀ ਨਾਲ ਮਾਊਥ ਫਰੈਸ਼ਨਰ ਦੀ ਥਾਂ ਡਰਾਈ ਆਈਸ ਦੇ ਦਿੱਤੀ। ਜਿਸ ਨੂੰ ਖਾਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਮੂੰਹ ‘ਚ ਜਲਣ ਹੋਣ ਲੱਗੀ, ਜਿਸ ਤੋਂ ਬਾਅਦ ਮੂੰਹ ਵਿਚੋਂ ਖੂਨ ਨਿਕਲਣ ਲੱਗ ਪਿਆ। ਇਸ ਤੋਂ ਬਾਅਦ ਇਨ੍ਹਾਂ ਇਨ੍ਹਾਂ ਸਾਰਿਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਮਾਊਥ ਫਰੈਸ਼ਨਰ ਦੀ ਥਾਂ ਡਰਾਈ ਆਈਸ ਖਾ ਲਈ ਸੀ, ਜਿਸਦੇ ਚੱਲਦੇ ਤੋਂ ਇਹ ਸਥਿਤੀ ਬਣ ਗਈ।
ਪੁਲਿਸ ਨੇ ਮਾਮਲੇ ‘ਚ ਮੁਲਜ਼ਮ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਹੈ। ਖੇੜਕੀ ਦੌਲਾ ਥਾਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਦਿੱਲੀ ਨਿਵਾਸੀ ਮੈਨੇਜਰ ਗਗਨਦੀਪ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਕਰੀਬ 3 ਮਹੀਨਿਆਂ ਤੋਂ ਇੱਥੇ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ। ਰੈਸਟੋਰੈਂਟ ਦਾ ਮਾਲਕ ਅਜੇ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਮੁਲਜ਼ਮ ਮਾਲਕ ਦੀ ਭਾਲ ਵਿੱਚ ਲੱਗੀ ਹੋਈ ਹੈ।