Welcome to Canadian Punjabi Post
Follow us on

24

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਅੰਤਰਰਾਸ਼ਟਰੀ

ਚੀਨ ਨੇ ਐਂਫੀਬੀਅਸ ਡਰੋਨ ਬੋਟ ਬਣਾਈ

April 17, 2019 09:43 AM

ਬੀਜਿੰਗ, 16 ਅਪ੍ਰੈਲ (ਪੋਸਟ ਬਿਊਰੋ)- ਚੀਨ ਨੇ ਦੁਨੀਆ ਦੀ ਅਜਿਹੀ ਪਹਿਲੀ ਹਥਿਆਰਬੰਦ ਐਂਫੀਬੀਅਸ ਡਰੋਨ ਬੋਟ ਬਣਾਉਣ ਦਾ ਦਾਅਵਾ ਕੀਤਾ ਹੈ ਜਿਹੜੀ ਪਾਣੀ ਅਤੇ ਜ਼ਮੀਨ ਦੋਵਾਂ ਥਾਵਾਂ 'ਤੇ ਚੱਲਣ 'ਚ ਸਮਰੱਥ ਹੈ। ਪ੍ਰੀਖਣ ਵਿੱਚ ਖਰੀ ਪਾਈ ਗਈ ਇਸ ਮਨੁੱਖ ਰਹਿਤ ਬੇੜੀ ਦਾ ਇਸਤੇਮਾਲ ਜੰਗੀ ਮੁਹਿੰਮਾਂ 'ਚ ਕੀਤਾ ਜਾ ਸਕਦਾ ਹੈ।
ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ 'ਚ ਛਪੀ ਹੋਈ ਖਬਰ ਮੁਤਾਬਕ ਇਸ ਡਰੋਨ ਬੋਟ ਦਾ ਨਿਰਮਾਣ ਚਾਈਨਾ ਸ਼ਿਪਬਿਲਡਿੰਗ ਇੰਡਸਟਰੀ ਕਾਰਪੋਰੇਸ਼ਨ ਤਹਿਤ ਆਉਣ ਵਾਲੇ ਵੂਚਾਂਗ ਸ਼ਿਪਬਿਲਡਿੰਗ ਇੰਡਸਟਰੀ ਗਰੁੱਪ ਨੇ ਕੀਤਾ ਹੈ। ਇਸ ਦਾ ਨਾਂ ਮਰੀਨ ਲਿਜ਼ਾਰਡ ਰੱਖਿਆ ਗਿਆ ਹੈ। ਇਸ ਦਾ ਅੱਠ ਅਪ੍ਰੈਲ ਨੂੰ ਸਫਲ ਪ੍ਰੀਖਣ ਕੀਤਾ ਗਿਆ ਸੀ। ਇਸ ਦੀ ਵੱਧ ਤੋਂ ਵੱਧ ਆਪ੍ਰੇਸ਼ਨ ਰੇਂਜ 1200 ਕਿਲੋਮੀਟਰ ਹੈ। ਇਸ ਨੂੰ ਸੈਟੇਲਾਈਟ ਰਾਹੀਂ ਰਿਮੋਟ ਨਾਲ ਚਲਾਇਆ ਜਾ ਸਕਦਾ ਹੈ। ਡੀਜ਼ਲ ਨਾਲ ਚੱਲਣ ਵਾਲੀ 12 ਮੀਟਰ ਲੰਬੀ ਇਸ ਬੇੜੀ 'ਚ ਹਾਈਡ੍ਰੋਜੈਟ ਲੱਗਾ ਹੈ ਅਤੇ ਇਹ ਪਾਣੀ ਵਿੱਚ ਆਪਣੀ ਸਟੀਲਥ ਸਮਰੱਥਾ ਵੀ ਕਾਇਮ ਰੱਖਦੇ ਹੋਏ ਵੱਧ ਤੋਂ ਵੱਧ 50 ਨੌਟ ਪ੍ਰਤੀ ਘੰਟਾ (ਕਰੀਬ 92 ਕਿਲੋਮੀਟਰ ਪ੍ਰਤੀ ਘੰਟਾ) ਦੀ ਰਫਤਾਰ ਨਾਲ ਚੱਲ ਸਕਦੀ ਹੈ। ਜ਼ਮੀਨ 'ਤੇ ਪਹੁੰਚ ਕੇ ਇਸ ਦੇ ਹੇਠਲੇ ਹਿੱਸੇ ਤੋਂ ਲੁਕੇ ਪਹੀਏ ਨਿਕਲ ਆਉਂਦੇ ਹਨ ਤੇ ਉਥੇ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰੀਨ ਲਿਜ਼ਾਰਡ ਏਰੀਅਲ ਆਰਮਡ ਡਰੋਨ ਦੀ ਮਦਦ ਨਾਲ ਮਨੁੱਖ ਰਹਿਤ ਜਲ, ਜ਼ਮੀਨ ਅਤੇ ਹਵਾਈ ਹਮਲੇ ਕਰ ਸਕਦੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟ
ਜੋਕੋ ਵਿਡੋਡੋ ਦੂਜੀ ਵਾਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਬਣੇ
ਪਾਕਿਸਤਾਨੀ ਨਾਗਰਿਕਾਂ ਨੂੰ ਬੰਗਲਾ ਦੇਸ਼ੀ ਵੀਜ਼ੇ ਨਾਂਹ ਹੋਣ ਲੱਗੀ
ਸ਼ੇਰਪਾ ਨੇ ਇੱਕੋ ਹਫਤੇ ਵਿੱਚ ਦੂਜੀ ਵਾਰ ਮਾਊਂਟ ਐਵਰੈਸਟ ਨੂੰ ਫਤਹਿ ਕੀਤਾ
ਇੰਡੋਨੇਸ਼ੀਆ ਵਿੱਚ ਚੋਣ ਨਤੀਜਿਆਂ ਨਾਲ ਹਿੰਸਾ ਭੜਕੀ, 6 ਮੌਤਾਂ, 200 ਜ਼ਖ਼ਮੀ
ਨਿਊਯਾਰਕ ਵਿੱਚ ਸੜਕ ਉੱਤੇ ਮੋਬਾਈਲ ਦੀ ਵਰਤੋਂ ਰੋਕਣ ਲਈ ਕਾਨੂੰਨ ਬਣਨ ਲੱਗਾ
ਇਟਲੀ `ਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਇਟਾਲੀਅਨ ਜਰਨੈਲ ਵੇਨਤੂਰਾ ਦੀ ਯਾਦਗਾਰ 26 ਨੂੰ ਹੋਵੇਗੀ ਸਥਾਪਿਤ
ਯੂਨੀਵਰਸਿਟੀ ਨੇ ਆਈ ਐਸ ਤੋਂ ਟ੍ਰੇਨਿੰਗ ਲੈ ਚੁੱਕੀ ਵਿਦਿਆਰਥਣ ਨੂੰ ਬਾਹਰ ਕੱਢਿਆ
ਬੈਂਕ ਖਾਤਿਆਂ ਵਿੱਚ ਸ਼ੱਕੀ ਲੈਣ-ਦੇਣ ਤੋਂ ਫਸ ਸਕਦੇ ਹਨ ਟਰੰਪ
ਅਸਾਂਜ ਦੇ ਕੇਸ ਵਿੱਚ ਕੋਰਟ ਤੋਂ ਗ੍ਰਿਫਤਾਰੀ ਵਾਰੰਟ ਦੀ ਮੰਗ ਪੇਸ਼