Welcome to Canadian Punjabi Post
Follow us on

20

August 2019
ਅੰਤਰਰਾਸ਼ਟਰੀ

‘ਬਲੱਡ ਕਲਾਟ` ਦਾ ਇਲਾਜ ਪਹਿਲੀ ਵਾਰ ਬ੍ਰਿਟੇਨ ਦੇ ਡਾਕਟਰਾਂ ਨੇ ਸਫਲਤਾ ਨਾਲ ਕੀਤਾ

April 17, 2019 09:40 AM

ਲੰਡਨ, 16 ਅਪ੍ਰੈਲ (ਪੋਸਟ ਬਿਊਰੋ)- ਬ੍ਰਿਟੇਨ ਦੇ ਡਾਕਟਰਾਂ ਨੇ ਇਕ ਅਜਿਹਾ ਡਿਵਾਈਸ ਡਿਜ਼ਾਈਨ ਕੀਤਾ ਹੈ, ਜਿਹੜਾ ਨਸਾਂ ਤੋਂ ਖੂਨ ਦਾ ਕਲਾਟ ਖਿੱਚ ਸਕਦਾ ਹੈ। ਇਸ ਡਿਵਾਈਸ ਨਾਲ ਪਹਿਲੀ ਵਾਰ ਸਫਲ ਇਲਾਜ ਕੀਤਾ ਗਿਆ ਹੈ, ਜਿਸ ਨਾਲ ਲੰਡਨ ਦੀ ਰਹਿਣ ਵਾਲੀ ਮਹਿਲਾ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਇਸ ਡਿਵਾਈਸ ਦਾ ਨਾਮ ‘ਵਰਟੈਕਸ ਥ੍ਰੋਮਬੇਕਟੋਮੀ ਕੈਥੇਟਰ`) ਰੱਖਿਆ ਗਿਆ ਹੈ।
ਲੰਡਨ ਦੀ 55 ਸਾਲਾ ਜੈਰੀ ਫੀਲਡ ਇਸ ਦੁਨੀਆ ਦੀ ਪਹਿਲੀ ਮਰੀਜ਼ ਬਣ ਗਈ ਹੈ, ਜਿਸ ਦਾ ਇਲਾਜ ਇਸ ਡਿਵਾਈਸ ਨਾਲ ਕੀਤਾ ਗਿਆ ਹੈ। ਉਸ ਦੇ ਪੈਰਾਂ ਦੇ ਹੇਠਲੇ ਹਿੱਸੇ ਵਿਚ ਬਲੱਡ ਕਲਾਟ ਸਨ। ਇਲਾਜ ਹੋਣ ਪਿੱਛੋਂ ਉਸ ਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ। ਜੈਰੀ ਫੀਲਡ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਸਾਲ ਨਵੰਬਰ ਵਿਚ ਰਾਤ ਦੇ ਸਮੇਂ ਅਚਾਨਕ ਪੈਰਾਂ ਦੇ ਪਿਛਲੇ ਹਿੱਸੇ ਵਿਚ ਦਰਦ ਸ਼ੁਰੂ ਹੋਇਆ ਤਾਂ ਉਹ ਡਿੱਗ ਪਈ ਅਤੇ ਤੁਰੰਤ ਹਸਪਤਾਲ ਲਿਜਾਇਆ ਗਿਆ। ਸੇਂਟ ਥਾਮਸ ਹਸਪਤਾਲ ਦੇ ਡਾਕਟਰਾਂ ਨੇ ਉਸ ਦਾ ਇਲਾਜ ਇਸ ਡਿਵਾਈਸ ਨਾਲ ਕੀਤਾ।
ਦੱਸਿਆ ਗਿਆ ਹੈ ਕਿ ਇਸ ਨਵੀਂ ਪ੍ਰਕਿਰਿਆ ਵਿਚ ਸਿਰਫ ਡੇਢ ਘੰਟਾ ਲੱਗਦਾ ਹੈ। ਇਸ ਆਪਰੇਸ਼ਨ ਦੇ ਕੁਝ ਸਮੇਂ ਬਾਅਦ ਮਰੀਜ਼ ਨੂੰ ਘਰ ਭੇਜਿਆ ਜਾ ਸਕਦਾ ਹੈ। ਇਸ ਡਿਵਾਈਸ ਨੂੰ ਬਣਾਉਣ ਦਾ ਕ੍ਰੈਡਿਟ ਬ੍ਰਿਟੇਨ ਦੇ ਨੈਸ਼ਨਲ ਹੈੱਲਥ ਸਰਵਿਸ ਦੇ ਡਾਕਟਰਾਂ ਅਤੇ ਖੋਜ ਕਰਤਾਵਾਂ ਨੂੰ ਜਾਂਦਾ ਹੈ। ਜੈਰੀ ਫੀਲਡ ਨੂੰ ਡੀ ਵੀ ਟੀ ਦੀ ਸਮੱਸਿਆ ਸੀ। ਇਸ ਰੋਗ ਦੇ ਮਰੀਜ਼ ਦੇ ਹੇਠਲੇ ਅੰਗਾਂ ਦੀਆਂ ਨਸਾਂ ਵਿਚ ਖੂਨ ਦਾ ਧੱਬਾ ਜੰਮ ਜਾਂਦਾ ਅਤੇ ਪੈਰਾਂ ਵਿਚ ਸੋਜ ਆ ਜਾਂਦੀ ਹੈ। ਇਸ ਦੇ ਪੀੜਤ ਵਿਅਕਤੀ ਦਾ ਚੱਲਣਾ ਮੁਸ਼ਕਲ ਹੋ ਜਾਂਦਾ ਹੈ, ਪਰ ਅੱਧੇ ਤੋਂ ਵੱਧ ਕੇਸਾਂ ਵਿੱਚ ਡੀ ਵੀ ਟੀ ਦਾ ਪਤਾ ਨਹੀਂ ਚੱਲਦਾ। ਇਸ ਦੀ ਜਾਣਕਾਰੀ ਉਦੋਂ ਮਿਲਦੀ ਹੈ, ਜਦੋਂ ਦਿਲ ਅਤੇ ਫੇਫੜਿਆਂ ਵਿਚ ਖੂਨ ਦਾ ਦੌਰੇ ਵਿਚ ਰੁਕਾਵਟ ਪੈਣ ਲੱਗਦੀ ਹੈ। ਜਾਣਕਾਰ ਸੂਤਰਾਂ ਮੁਤਾਬਕ ਇਸ ਬੀਮਾਰੀ ਨਾਲ ਬ੍ਰਿਟੇਨ ਦੇ 6 ਲੱਖ ਤੋਂ ਵੱਧ ਲੋਕ ਪੀੜਤ ਹਨ ਅਤੇ ਹਰ ਸਾਲ 25 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਜੈਰੀ ਫੀਲਡ ਖੁਸ਼ ਹੈ ਕਿ ਉਹ ਏਦਾਂ ਠੀਕ ਹੋਣ ਵਾਲੀ ਦੁਨੀਆ ਦੀ ਪਹਿਲੀ ਮਰੀਜ਼ ਬਣ ਗਈ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ