Welcome to Canadian Punjabi Post
Follow us on

22

September 2019
ਅੰਤਰਰਾਸ਼ਟਰੀ

ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ 'ਗੁਰਮਤਿ ਪ੍ਰਤੀਯੋਗਤਾ' ਦਾ ਆਯੋਜਨ

April 17, 2019 09:19 AM

ਔਕਲੈਂਡ, 16 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ 'ਗੁਰਮਤਿ ਪ੍ਰਤੀਯੋਗਤਾ' ਦਾ ਆਯੋਜਨ ਕੀਤਾ ਗਿਆ। ਗੁਰਮਤਿ ਮੁਕਾਬਲਿਆਂ ਦੇ ਵਿਚ ਜਪੁ ਜੀ ਸਾਹਿਬ ਦੇ ਪਾਠ ਨੂੰ ਜ਼ੁਬਾਨੀ ਬੋਲਣਾ ਅਤੇ ਸ਼ੁੱਧ ਉਚਾਰਣ ਸ਼ਾਮਿਲ ਸੀ। ਇਸ ਮੁਕਾਬਲੇ ਵਿਚ ਗੁਰੂ ਨਾਨਕ ਸਿੱਖ ਸਕੂਲ ਮੈਨੁਰੇਵਾ ਦੇ 5 ਸਾਲ ਤੋਂ 15 ਸਾਲ ਤੱਕ ਦੇ ਬੱਚਿਆਂ ਅਤੇ ਓਪਨ ਗਰੁੱਪ ਨੇ ਭਾਗ ਲਿਆ। ਪਹਿਲਾ ਸਥਾਨ ਜਸਮਨਦੀਪ ਕੌਰ, ਦੂਜਾ ਇੰਦਰਪ੍ਰੀਤ ਸਿੰਘ ਅਤੇ ਤੀਜਾ ਸਥਾਨ ਏਕਮਜੋਤ ਸਿੰਘ ਨੇ ਹਾਸਿਲ ਕੀਤਾ। ਓਪਨ ਗਰੁੱਪ ਦੇ ਵਿਚ ਕਿਰਪਾਲ ਸਿੰਘ ਪਹਿਲੇ, ਇੰਦਰਪ੍ਰੀਤ ਸਿੰਘ ਦੂਜੇ ਅਤੇ ਬਾਨੀਪ੍ਰੀਤਮ ਕੌਰ ਤੀਜੇ ਸਥਾਨ 'ਤੇ ਰਹੇ। ਇਨ੍ਹਾਂ ਮੁਕਾਬਲਿਆਂ ਤੋਂ ਇਲਾਵਾ ਗੁਰਮਤਿ ਪ੍ਰਸ਼ਨ-ਉਤਰ, ਕਲਾ, ਭਾਸ਼ਣ ਪ੍ਰਤੀਯੋਗਤਾ, ਪੇਸ਼ਕਾਰੀ ਕਲਾ ਆਦਿ ਦੇ ਮੁਕਾਬਲੇ ਕਰਵਾਏ ਗਏ। ਜੇਤੂ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਆਕਰਸ਼ਿਕ ਇਨਾਮ ਦਿਤੇ ਗਏ। ਸ੍ਰੀ ਹਰਮੀਤ ਸਿੰਘ ਕੰਗ, ਦਾਰਾ ਸਿੰਘ ਅਤੇ ਤਰਲੋਚਨ ਸਿੰਘ ਟੂਟੇਜਾ ਦੇ ਸਹਿਯੋਗ ਨਾਲ ਜੇਤੂ ਬੱਚਿਆਂ ਨੂੰ ਟੈਬਲੇਟ, ਕੈਮਰੇ, ਫਿਟਬਿਟ, ਬਲਿਊਟੁੱਥ ਸਪੀਕਰ ਦੇ ਨਾਲ-ਨਾਲ ਗਿਫਟ ਬੈਗ ਵੀ ਦਿੱਤੇ ਗਏ। ਗੁਰਦੁਆਰਾ ਨਾਨਕਸਰ ਦੇ ਵਿਚ ਲਗਦੀਆਂ ਕੀਰਤਨ ਕਲਾਸਾਂ ਦੇ ਬੱਚਿਆਂ ਨੇ ਸੰਗਤ ਨੂੰ ਕੀਰਤਨ ਸਰਵਣ ਕਰਵਾਇਆ। ਇਹ ਸਾਰਾ ਸਮਾਗਮ ਸਪੋਕਨ ਵਰਡਜ਼ ਯੂਥ ਗਰੁੱਪ ਵੱਲੋਂ ਆਯੋਜਿਤ ਕੀਤਾ ਗਿਆ ਸੀ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬ੍ਰਿਟਿਸ਼ ਪਾਰਲੀਮੈਂਟ ਨੂੰ ਸਸਪੈਂਡ ਕਰਨ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਅਗਲੇ ਹਫਤੇ
ਹਥਿਆਰਾਂ ਦੀ ਸਮੱਗਲਿੰਗ ਦੇ ਸ਼ੱਕ 'ਚ ਅਮਰੀਕੀ ਪਾਇਲਟ ਕਾਬੂ
ਬ੍ਰਗਜ਼ਿਟ ਬਾਰੇ ਯੂ ਕੇ ਸਰਕਾਰ ਨਾਗਰਿਕਾਂ ਨੂੰ ਸਲਾਹਾਂ ਦੇਣ ਲੱਗੀ
ਅਮਰੀਕੀ ਪਾਰਲੀਮੈਂਟ ਦੀ ਕਮੇਟੀ ਨੇ ਬੋਇੰਗ ਦਾ ਸੀ ਈ ਓ ਤਲਬ ਕਰ ਲਿਆ
ਪਾਕਿ ਦੇ ਐੱਮ ਪੀ ਨੇ ਕਿਹਾ, ਤੀਹ ਹਿੰਦੂ ਕੁੜੀਆਂ ਅਗਵਾ ਹੋਈਆਂ
ਮੁੰਬਈ ਵਰਗੀ ਗਲਤੀ ਫਿਰ ਹੁੰਦੀ ਤਾਂ ਭਾਰਤ ਚੜ੍ਹਾਈ ਕਰ ਦਿੰਦਾ
ਸਾਊਦੀ ਅਰਬ ਵੱਲੋਂ ਤੇਲ ਦੀ ਸਪਲਾਈ ਬਹਾਲ ਕਰਨ ਨਾਲ ਤੇਲ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ
ਸਿੱਖ ਵਫਦ ਨੇ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਨਾਲ ਕੀਤੀ ਮੁਲਾਕਾਤ
ਭਾਰਤੀ ਡਾਂਸ ਗਰੁੱਪ 'ਵੀ ਅਨਬੀਟੇਬਲ' ਪ੍ਰਸਿੱਧ ਸ਼ੋਅ 'ਅਮੈਰੀਕਾ'ਜ਼ ਗੌਟ ਟੇਲੈਂਟ' ਦੇ ਫਾਈਨਲ `ਚ
ਇਮਰਾਨ ਵੱਲੋਂ ਪਾਕਿਸਤਾਨੀਆਂ ਨੂੰ ਜਹਾਦ ਲਈ ਭਾਰਤੀ ਕਸ਼ਮੀਰ ਨਾ ਜਾਣ ਦੀ ਚਿਤਾਵਨੀ