Welcome to Canadian Punjabi Post
Follow us on

19

February 2019
ਬ੍ਰੈਕਿੰਗ ਖ਼ਬਰਾਂ :
ਪੰਜਾਬ ਮੰਤਰੀ ਮੰਡਲ ਮੀਟਿੰਗ: ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਛੇ ਫੀਸਦੀ ਮਹਿੰਗਾਈ ਭੱਤਾ ਦੇਣ ਦਾ ਐਲਾਨਬਹਿਬਲਕਲਾਂ ਗੋਲੀਕਾਂਡ ਮਾਮਲੇ ਵਿਚ ਪੁਲਸ ਵਲੋ ਵੱਡੀ ਕਾਰਵਾਈ, ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਗ੍ਰਿਫਤਾਰਕੋਲੰਬੀਆ ਪੁਲਸ ਅਕੈਡਮੀ ਉੱਤੇ ਕਾਰ ਬੰਬ ਹਮਲੇ ਵਿੱਚ 10 ਮੌਤਾਂਪੱਤਰਕਾਰ ਛੱਤਰਪਤੀ ਕਤਲ ਕੇਸ: ਡੇਰਾ ਮੁਖੀ ਰਾਮ ਰਹੀਮ ਨੂੰ ਸਾਰੀ ਉਮਰ ਦੀ ਕੈਦ ਦੀ ਸਜ਼ਾਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮ
ਕੈਨੇਡਾ

ਕੈਨੇਡਾ, ਅਮਰੀਕਾ ਤੇ ਮੈਕਸਿਕੋ ਵਿਚਾਲੇ ਹੋਈ ਤਿੱਪਖੀ ਡੀਲ ਨੂੰ ਟਰੂਡੋ ਤੇ ਫਰੀਲੈਂਡ ਨੇ ਦੱਸਿਆ ਆਪਣੀ ਜਿੱਤ

October 02, 2018 07:57 AM

ਓਟਵਾ, 1 ਅਕਤੂਬਰ (ਪੋਸਟ ਬਿਊਰੋ) : ਫੈਡਰਲ ਸਰਕਾਰ ਵੱਲੋਂ ਕੈਨੇਡਾ, ਅਮਰੀਕਾ ਤੇ ਮੈਕਸਿਕੋ ਵਿਚਾਲੇ ਹੋਈ ਇਤਿਹਾਸਕ ਨਵੀਂ ਉਸਮਕਾ ਟਰੇਡ ਡੀਲ ਨੂੰ ਤਿੰਨਾਂ ਦੇਸ਼ਾਂ ਲਈ ਫਾਇਦੇਮੰਦ ਦੱਸਿਆ ਜਾ ਰਿਹਾ ਹੈ। ਸਰਕਾਰ ਇਹ ਵੀ ਆਖ ਰਹੀ ਹੈ ਕਿ ਨਵੀਂ ਡੀਲ ਅਸਲ ਵਿੱਚ ਨਾਫਟਾ ਡੀਲ ਦੇ ਕਈ ਪੱਖਾਂ ਨੂੰ ਸਹੇਜ ਕੇ ਰੱਖੇਗੀ। ਇਸ ਦੇ ਨਾਲ ਹੀ ਸਮੇਂ ਦੇ ਹਿਸਾਬ ਨਾਲ ਟਰੇਡ ਸਬੰਧਾਂ ਨੂੰ ਵੀ ਸਥਿਰ ਤੇ ਆਧੁਨਿਕ ਰੂਪ ਦੇਵੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਬਿਆਨ ਦਿੱਤੇ ਜਾਣ ਸਮੇਂ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੀ ਉਨ੍ਹਾਂ ਦੇ ਕੋਲ ਹੀ ਮੌਜੂਦ ਸੀ। ਨਾਫਟਾ ਸਬੰਧੀ ਚੱਲੀ ਸਾਰੀ ਗੱਲਬਾਤ ਦੌਰਾਨ ਕੈਨੇਡੀਅਨ ਵਾਰਤਾਕਾਰਾਂ ਦੀ ਅਗਵਾਈ ਫਰੀਲੈਂਡ ਵੱਲੋਂ ਹੀ ਕੀਤੀ ਗਈ। ਇਸ ਨਵੀਂ ਡੀਲ ਤਹਿਤ ਤਿੰਨਾਂ ਮੁਲਕਾਂ ਵੱਲੋਂ ਵੱਖ ਵੱਖ ਤਰ੍ਹਾਂ ਦੀ ਛੋਟ ਤੇ ਟਰੇਡ ਨਿਯਮਾਂ ਵਿੱਚ ਵੀ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਗਈਆਂ ਹਨ।
ਸੋਮਵਾਰ ਨੂੰ ਟਰੂਡੋ ਨੇ ਆਖਿਆ ਕਿ ਡੇਢ ਸਾਲ ਪਹਿਲਾਂ ਅਜੇ ਨਾਫਟਾ ਦੀ ਹੋਣੀ ਨੂੰ ਲੈ ਕੇ ਸਵਾਲ ਉੱਠ ਰਹੇ ਸਨ। ਸਾਨੂੰ ਇਹ ਪੁੱਛਿਆ ਜਾ ਰਿਹਾ ਸੀ ਕਿ ਸਾਡੀ ਪ੍ਰਤੀਕਿਰਿਆ ਕਿਹੋ ਜਿਹੀ ਹੋਵੇਗੀ। ਉਨ੍ਹਾਂ ਆਖਿਆ ਕਿ ਉਸ ਸਮੇਂ ਉਨ੍ਹਾਂ ਦਾ ਜਵਾਬ ਇਹ ਸੀ ਕਿ ਅਸੀਂ ਉਹੋ ਜਿਹੀ ਹੀ ਪ੍ਰਤੀਕਿਰਿਆ ਪ੍ਰਗਟਾਵਾਂਗੇ ਜਿਹੋ ਜਿਹੀ ਕੈਨੇਡਾ ਔਖੇ ਵੇਲਿਆਂ ਵਿੱਚ ਪ੍ਰਗਟਾਉਂਦਾ ਰਿਹਾ ਹੈ। ਅਸੀਂ ਸੋਚ ਨੂੰ ਉਸਾਰੂ ਰੱਖਾਂਗੇ ਤੇ ਦ੍ਰਿੜ ਤਰੀਕੇ ਨਾਲ ਗੱਲਬਾਤ ਕਰਾਂਗੇ। ਅਸੀਂ ਆਪਣੇ ਹਿਤਾਂ ਦੀ ਰਾਖੀ ਕਰਾਂਗੇ ਤੇ ਆਪਣੀਆਂ ਕਦਰਾਂ ਕੀਮਤਾਂ ਦਰਸਾਵਾਂਗੇ। ਅਸੀਂ ਲਚੀਲੇ ਵੀ ਰਹਾਂਗੇ ਤੇ ਇੱਕਜੁੱਟ ਵੀ ਰਹਾਂਗੇ। ਟਰੂਡੋ ਨੇ ਆਖਿਆ ਕਿ ਅਸੀਂ ਇਹੋ ਕੁੱਝ ਕੀਤਾ ਵੀ ਹੈ।
ਇਸ ਨਵੀਂ ਡੀਲ ਨੂੰ ਯੂਨਾਈਟਿਡ ਸਟੇਟਸ-ਮੈਕਸਿਕੋ-ਕੈਨੇਡਾ ਅਗਰੀਮੈਂਟ ਦਾ ਨਾਂ ਦਿੱਤਾ ਗਿਆ ਹੈ। ਕੈਨੇਡਾ ਲਈ ਇਸ ਡੀਲ ਉੱਤੇ ਸਹੀ ਪਾਉਣ ਦੀ ਸਮਾਂ ਸੀਮਾਂ ਖੁੱਸਣ ਹੀ ਵਾਲੀ ਸੀ ਜਦੋਂ ਇਹ ਡੀਲ ਸਿਰੇ ਚੜ੍ਹੀ। ਇਸ ਤੋਂ ਪਹਿਲਾਂ ਮੈਕਸਿਕੋ ਤੇ ਅਮਰੀਕਾ ਦੁਵੱਲੀ ਡੀਲ ਕਰ ਚੁੱਕੇ ਸਨ ਤੇ ਜੇ ਮਿਥੀ ਹੋਈ ਸਮਾਂ ਸੀਮਾ ਵਿੱਚ ਕੈਨੇਡਾ ਵੀ ਉਨ੍ਹਾਂ ਨਾਲ ਸ਼ਾਮਲ ਨਾ ਹੁੰਦਾ ਤਾਂ ਉਨ੍ਹਾਂ ਇੱਕਲਿਆਂ ਹੀ ਇਸ ਡੀਲ ਨਾਲ ਅੱਗੇ ਵੱਧ ਜਾਣਾ ਸੀ।

 

Have something to say? Post your comment
 
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੇ ਪ੍ਰਿੰਸੀਪਲ ਸਕੱਤਰ ਗੇਰਾਲਡ ਬੱਟਸ ਨੇ ਦਿੱਤਾ ਅਸਤੀਫਾ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਫੈਡਰਲ ਸਰਕਾਰ ਤੋਂ ਜਨਤਕ ਜਾਂਚ ਕਰਵਾਉਣ ਦੀ ਐਨਡੀਪੀ ਨੇ ਕੀਤੀ ਮੰਗ
ਓਟਵਾ ਵਿੱਚ ਅੱਜ ਦਾਖਲ ਹੋਵੇਗਾ ਸੈਂਕੜੇ ਟਰੱਕਾਂ ਦਾ ਕਾਫਲਾ
ਪਾਈਪਲਾਈਨ ਮੁੱਦਾ : ਰੋਸ ਵਜੋਂ ਅਲਬਰਟਾ ਤੋਂ ਓਟਵਾ ਲਈ ਰਵਾਨਾ ਹੋਇਆ ਟਰੱਕਾ ਦਾ ਕਾਫਲਾ
ਵਿਲਸਨ ਰੇਅਬੋਲਡ ਨਾਲ ਕੀਤਾ ਜਾਣ ਵਾਲਾ ਮਾੜਾ ਸਲੂਕ ਟਰੂਡੋ ਨੂੰ ਪੈ ਸਕਦਾ ਹੈ ਭਾਰੀ : ਚੀਫ
ਮੈਕਸਿਕੋ ਵਿੱਚ ਸਰਜਰੀ ਕਰਵਾਉਣ ਵਾਲੇ 30 ਕੈਨੇਡੀਅਨਾਂ ਨੂੰ ਹੋ ਸਕਦੀ ਹੈ ਖਤਰਨਾਕ ਇਨਫੈਕਸ਼ਨ
ਪਾਕਿ ਦੀ ਆਰਥਿਕ ਮਦਦ ਕਰਦੇ ਸਾਊਦੀ ਅਰਬ ਨੂੰ ਵੀ ਮੁਸ਼ਕਲ ਬਣੀ
ਰੇਅਬੋਲਡ ਮਾਮਲੇ ਵਿੱਚ ਟਰੂਡੋ ਨੂੰ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਕਰਨਾ ਪੈ ਰਿਹਾ ਹੈ ਨੁਕਤਾਚੀਨੀ ਦਾ ਸਾਹਮਣਾ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਹਾਊਸ ਜਾਂਚ ਦੀ ਮੰਗ ਨੂੰ ਲਿਬਰਲ ਮੈਂਬਰਾਂ ਨੇ ਦਬਾਇਆ
ਐਸਐਨਸੀ-ਲਾਵਾਲਿਨ ਮਾਮਲੇ ਦੀ ਜਾਂਚ ਕੀਤੀ ਜਾਵੇ ਜਾਂ ਨਾ ਇਸ ਦਾ ਫੈਸਲਾ ਕਰੇਗੀ ਕਾਮਨਜ਼ ਦੀ ਨਿਆਂ ਕਮੇਟੀ