Welcome to Canadian Punjabi Post
Follow us on

25

April 2019
ਅੰਤਰਰਾਸ਼ਟਰੀ

ਚੀਨ ਦੇ ਜੋੜੇ ਨੇ ਇਲਾਜ ਲਈ ਘਰ ਵਿੱਚ ਹੀ ਪਾਲੀਆਂ 10 ਹਜ਼ਾਰ ਮਧੂ ਮੱਖੀਆਂ

April 12, 2019 10:36 PM

ਬੀਜਿੰਗ, 12 ਅਪ੍ਰੈਲ (ਪੋਸਟ ਬਿਊਰੋ)- ਚੀਨ ਦੇ ਇੱਕ ਜੋੜੇ ਨੇ ਨਕਲੀ ਛੱਤਾ ਬਣਾ ਕੇ ਘਰ 'ਤੇ 10 ਹਜ਼ਾਰ ਮਧੂ ਮੱਖੀਆਂ ਪਾਲੀਆਂ, ਪਰੰਤੂ ਉਨ੍ਹਾਂ ਦਾ ਇਹ ਸ਼ੌਕ ਗੁਆਂਢੀਆਂ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ। ਇਸ ਤੋਂ ਪਰੇਸ਼ਾਨ ਹੋ ਕੇ ਆਸਪਾਸ ਦੇ ਲੋਕਾਂ ਨੇ ਜੋੜੇ ਦੇ ਖਿਲਾਫ ਥਾਣੇ ਵਿੱਚ ਰਿਪੋਰਟ ਦਰਜ ਕਰਾਈ ਹੈ। ਕਰੀਬ ਸੱਤ ਹਜ਼ਾਰ ਰੁਪਏ ਜੁਰਮਾਨੇ ਦੇ ਬਾਅਦ ਜੋੜੇ ਨੂੰ ਉਹ ਮਧੂ ਮੱਖੀਆਂ ਹਟਾਉਣੀਆਂ ਪਈਆਂ।
ਮਿਲੀ ਜਾਣਕਾਰੀ ਅਨੁਸਾਰ ਜੋੜੇ ਨੇ ਇੱਕ ਸਾਲ ਪਹਿਲਾਂ ਮਧੂ ਮੱਖੀਆਂ ਪਾਲਣੀਆਂ ਸ਼ੁਰੂ ਕੀਤੀਆਂ ਸਨ। ਉਹ ਮਧੂ ਮੱਖੀ ਦੇ ਡੰਗ ਦਾ ਇਸਤੇਮਾਲ ਇਲਾਜ ਦੇ ਤੌਰ 'ਤੇ ਕਰਦੇ ਸਨ। ਚੀਨ ਵਿੱਚ ਅਜਿਹਾ ਮੰਨਦੇ ਹਨ ਕਿ ਮਧੂ ਮੱਖੀ ਦੇ ਡੰਗ ਨਾਲ ਰੂਮੇਟਾਈਡ ਆਰਥਰਾਈਟਿਸ ਦਾ ਦਰਦ ਘੱਟ ਹੋ ਜਾਂਦਾ ਹੈ। ਇਨ੍ਹਾਂ ਨੂੰ ਪਾਲਣ ਨਾਲ ਮਧੂ ਮੱਖੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਗਿਆ। ਗਿਣਤੀ ਇਸ ਹੱਦ ਤੱਕ ਵਧ ਗਈ ਕਿ ਗੁਆਂਢੀਆਂ ਨੇ ਕਈ ਵਾਰ ਜੋੜੇ ਨੂੰ ਇਨ੍ਹਾਂ ਨੂੰ ਹਟਾਉਣ ਲਈ ਕਹਿਣਾ ਪਿਆ, ਪ੍ਰੰਤੂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਹੱਲ ਨਾ ਨਿਕਲਦਾ ਦੇਖ ਕੇ ਗੁਆਂਢੀਆਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਾਈ ਤੇ ਮਧੂ ਮੱਖੀਆਂ ਨੂੰ ਲੋਕਾਂ ਲਈ ਖਤਰਾ ਦੱਸਿਆ। ਇਸ ਦੇ ਵਿਰੋਧ ਵਿੱਚ ਜੋੜੇ ਨੇ ਸਫਾਈ ਦਿੱਤੀ ਕਿ ਕਈ ਵਾਰ ਮਧੂਮੱਖੀਆਂ ਦੇ ਕੱਟਣ ਦੇ ਬਾਅਦ ਵੀ ਮੈਨੂੰ ਕੁਝ ਨਹੀਂ ਹੋਇਆ। ਇਸ ਲਈ ਅਸੀਂ ਇਨ੍ਹਾ ਨੂੰ ਨਹੀਂ ਹਟਾਵਾਂਗੇ। ਜਦ ਜੋੜੇ 'ਤੇ ਸੱਤ ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਤਾਂ ਉਹ ਇਸ ਨੂੰ ਦੂਸਰੀ ਜਗ੍ਹਾ ਸ਼ਿਫਟ ਕਰ ਲਈ ਤਿਆਰ ਹੋ ਗਏ। ਹਾਲਾਂਕਿ ਫੇਂਗਸ਼ੁਈ ਮਾਹਰ ਕਹਿੰਦੇ ਹਨ ਕਿ ਇਨ੍ਹਾਂ ਨੂੰ ਘਰ 'ਤੇ ਰੱਖਣ ਨਾਲ ਖੁਸ਼ਹਾਲੀ ਆਉਂਦੀ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਕਈ ਸਾਈਟਾਂ ਹਥਿਆਰਾਂ ਦੇ ਨਾਜਾਇਜ਼ ਵਪਾਰ ਦਾ ਅੱਡਾ ਬਣੀਆਂ
ਆਤਮਘਾਤੀ ਦੀ ਪਤਨੀ ਅਤੇ ਭੈਣ ਧਮਾਕੇ ਵਿੱਚ ਹਲਾਕ
ਇਸਲਾਮਿਕ ਸਟੇਟ ਨੇ ਸ਼੍ਰੀਲੰਕਾ ਹਮਲੇ ਦੀ ਜ਼ਿੰਮੇਵਾਰੀ ਲਈ
ਡਿਪੋਰਟ ਕੀਤੇ ਤਿੰਨ ਭਾਰਤੀ ਪਾੜ੍ਹਿਆਂ ਲਈ ਫਿਰ ਦਰਵਾਜ਼ੇ ਖੁੱਲ੍ਹੇ
ਇੱਕੋ ਦਿਨ ਪੈਦਾ ਹੋਏ, ਇੱਕੋ ਸ਼ਹਿਰ ਵਿੱਚ ਰਹੇ, 17 ਸਾਲ ਬਾਅਦ ਮਿਲੇ, ਹਮਸਫਰ ਬਣਨਗੇ
ਨਿਊਜ਼ੀਲੈਂਡ ਦੀਆਂ ਮਸਜਿਦਾਂ ਵਿੱਚ ਕੀਤੇ ਗਏ ਕਤਲੇਆਮ ਦਾ ਬਦਲਾ ਲੈਣ ਲਈ ਕੀਤੇ ਗਏ ਸ੍ਰੀਲੰਕਾ ਵਿੱਚ ਹਮਲੇ : ਵਿਜੇਵਰਦਨੇ
ਟਰੰਪ ਦਾ ਭਾਰਤ ਨੂੰ ਝਟਕਾ: ਈਰਾਨ ਤੋਂ ਤੇਲ ਖਰੀਦ ਦੀ ਛੋਟ ਬੰਦ
ਬੰਬ ਧਮਾਕਿਆਂ ਤੋਂ ਬਾਅਦ ਸ੍ਰੀ ਲੰਕਾ ਦੀ ਫੌਜ ਨੂੰ ਮਿਲੀਆਂ ਵਿਸ਼ੇਸ਼ ਸ਼ਕਤੀਆਂ
ਟਰੰਪ ਨੇ ਕਾਨੂੰਨੀ ਦਸਤਾਵੇਜ਼ਾਂ ਬਿਨਾਂ ਕਿਸੇ ਨੂੰ ਦਾਖਲ ਨਾ ਹੋਣ ਦੇਣ ਦਾ ਹੁਕਮ ਦਿੱਤਾ
ਲੱਖਾਂ ਲੋਕ 123456 ਅੰਕ ਨੂੰ ਬਣਾ ਲੈਂਦੇ ਹਨ ਪਾਸਵਰਡ