Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਮਨੋਰੰਜਨ

ਕੈਟ ਜਾਂ ਭੂਮੀ : ਵਿੱਕੀ-ਹਰਲੀਨ ਵਿੱਚ ਤੋੜ ਵਿਛੋੜੇ ਦੀ ਜ਼ਿੰਮੇਵਾਰ

April 12, 2019 05:46 AM

ਪਿਛਲੇ ਸਾਲ ਫਿਲਮ ‘ਮਨਮਰਜ਼ੀਆਂ’ ਦੇ ਪ੍ਰਚਾਰ ਸਮੇਂ ਵਿੱਕੀ ਕੌਸ਼ਲ ਨੇ ਆਪਣੀ ਗਰਲ ਫਰੈਂਡ ਹਰਲੀਨ ਸੇਠੀ ਲਈ ਆਪਣਾ ਪਿਆਰ ਖੁੱਲ੍ਹ ਕੇ ਜ਼ਾਹਰ ਕੀਤਾ ਸੀ, ਪਰ ਅੱਗੋਂ ਉਨ੍ਹਾਂ ਦੋਵਾਂ ਦੇ ਅਲੱਗ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੋਵਾਂ ਨੇ ਆਪਣਾ ਵੱਖੋ-ਵੱਖਰਾ ਰਸਤਾ ਚੁਣ ਲਿਆ ਹੈ। ਸੂਤਰਾਂ ਅਨੁਸਾਰ ਅਸਲ ਵਿੱਚ ਵਿੱਕੀ ਦੀ ਆਪਣੇ ਕੋ ਸਟਾਰਸ ਨਾਲ ਨਜ਼ਦੀਕੀਆਂ ਤੋਂ ਹਰਲੀਨ ਨਾਰਾਜ਼ ਸੀ ਤੇ ਉਸ ਨੇ ਇਸੇ ਲਈ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉਤੇ ਵੀ ਬਲਾਕ ਕਰ ਦਿੱਤਾ ਸੀ। ਵਿੱਕੀ ਅਜੇ ਵੀ ਇੰਸਟਾਗ੍ਰਾਮ 'ਤੇ ਹਰਲੀਨ ਨੂੰ ਫਾਲੋ ਕਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਹਰਲੀਨ ਵੱਲੋਂ ਵੱਖ ਇਮੋਸ਼ਨਲ ਮੈਸੇਜਿਸ ਨੂੰ ਲਾਈਕ ਕਰਨ ਤੋਂ ਵੀ ਉਸ ਦਾ ਦਿਲ ਟੁੱਟਣ ਤੇ ਵਿੱਕੀ ਤੋਂ ਵੱਖ ਹੋਣ ਦਾ ਸੰਕੇਤ ਮਿਲ ਰਿਹਾ ਹੈ।
ਸਵਾਲ ਉਠਦਾ ਹੈ ਕਿ ਵਿੱਕੀ ਦੀ ਉਹ ਕਿਹੜੀ ਕੋ-ਸਟਾਰ ਹੈ, ਜੋ ਵਿੱਕੀ ਤੇ ਹਰਲੀਨ ਦੀ ਜੋੜੀ ਟੁੱਟਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਕੁਝ ਸੂਤਰਾਂ ਦਾ ਦਾਅਵਾ ਹੈ ਕਿ ਇਸ ਲਈ ਭੂਮੀ ਪੇਡਨੇਕਰ 'ਚ ਵਿੱਕੀ ਦੀ ਵਧਦੀ ਦਿਲਚਸਪੀ ਹੈ, ਜਦੋਂ ਕਿ ਕੁਝ ਹੋਰ ਦਾ ਕਹਿਣਾ ਹੈ ਕਿ ਇਸ ਲਈ ਕੈਟਰੀਨਾ ਕੈਫ ਨਾਲਉਸ ਦੀਆਂ ਵਧੀ ਨੇੜਤਾ ਹੈ। ਅਜਿਹੇ ਕਿਆਸ ਲਾਏ ਜਾ ਰਹੇ ਹਨ ਕਿ ਇਨ੍ਹੀਂ ਦਿਨੀਂ ਵਿੱਕੀ ਅਤੇ ਕੈਟਰੀਨਾ ਆਪਸ ਵਿੱਚ ਚੰਗੇ ਦੋਸਤ ਬਣ ਚੁੱਕੇ ਹਨ। ਸੂਤਰਾਂ ਮੁਤਾਬਕ ਉਹ ਦੋਵੇਂ ਇਨ੍ਹੀਂ ਦਿਨੀਂ ਕਾਫੀ ਚੈਟਿੰਗ ਕਰ ਰਹੇ ਹਨ। ਇਹੀ ਨਹੀਂ, ਪੂਰਾ ਦਿਨ ਦੋਵੇਂ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ। ਵਰਨ ਯੋਗ ਹੈ ਕਿ ਟੀ ਵੀ ਸ਼ੋਅਜ਼ 'ਚ ਦੋਵੇਂ ਹੱਸ ਹੱਸ ਕੇ ਇੱਕ ਦੂਜੇ ਨੂੰ ਪਸੰਦ ਕਰਨ ਦੀ ਗੱਲ ਵੀ ਮੰਨ ਚੁੱਕੇ ਹਨ। ਕੈਟ ਜਾਂ ਭੂਮੀ ਜੋ ਵੀ ਵਜ੍ਹਾ ਹੋਵੇ, ਕੋ-ਸਟਾਰਸ ਨਾਲ ਵਿੱਕੀ ਦੀ ਨਵੀਂ ਨਵੀਂ ਦੋਸਤੀ ਹਰਲੀਨ ਦੇ ਗਲੇ ਨਹੀਂ ਉਤਰ ਸਕੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ