Welcome to Canadian Punjabi Post
Follow us on

18

January 2021
ਨਜਰਰੀਆ

ਭਾਰਤ ਕਈ ਅੜਚਨਾਂ ਕਾਰਨ ਨਹੀਂ ਬਣ ਸਕਦਾ ਹਿੰਦੂ ਰਾਸ਼ਟਰ

October 02, 2018 07:44 AM

-ਆਕਾਰ ਪਟੇਲ

2019 ਦੀਆਂ ਲੋਕ ਸਭਾ ਚੋਣਾਂ ਦੀ ਉਡੀਕ ਕਰ ਰਹੇ ਲੋਕਾਂ ਦੀ ਇੱਕ ਚਿੰਤਾ ‘ਹਿੰਦੂ ਰਾਸ਼ਟਰ’ ਦੀ ਹੈ। ਇਹ ਇੱਕ ਅਜਿਹੀ ਧਾਰਨਾ ਹੈ, ਜੋ ਭਾਰਤ ਨੂੰ ਮੌਜੂਦਾ ਸੰਵਿਧਾਨ, ਜੋ ਧਾਰਮਿਕ ਨਹੀਂ ਹੈ, ਤੋਂ ਧਾਰਮਿਕ ਵੱਲ ਨੂੰ ਲੈ ਜਾਵੇਗੀ। ਇਹ ਭਾਰਤ ਨੂੰ ਜ਼ਿਆਦਾ ਹਿੰਦੂ ਜਾਂ ਪੂਰੀ ਤਰ੍ਹਾਂ ਹਿੰਦੂ ਦੇਸ਼ ਬਣਾ ਦੇਵੇਗੀ। ਕੁਝ ਲੋਕਾਂ ਦੀ ਸੋਚ ਹੈ ਕਿ ਜੇ ਭਾਰਤੀ ਜਨਤਾ ਪਾਰਟੀ ਦੁਬਾਰਾ ਮੁਕੰਮਲ ਬਹੁਮਤ ਨਾਲ ਸੱਤਾ ਵਿੱਚ ਆਉਂਦੀ ਹੈ ਤਾਂ ਉਸ ਨੂੰ ਸੰਵਿਧਾਨ 'ਚ ਕੁਝ ਅਜਿਹੇ ਤੱਤ ਜੋੜਨ ਦੀ ਹਿੰਮਤ ਮਿਲੇਗੀ, ਜੋ ਦੇਸ਼ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਂਦੇ ਹੋਣ। ਮੈਨੂੰ ਨਹੀਂ ਲੱਗਦਾ ਕਿ ਇਹ ਸੰਭਵ ਹੋਵੇਗਾ। ਇਹ ਕਿਉਂ ਸੰਭਵ ਨਹੀਂ ਹੋਵੇਗਾ, ਮੈਂ ਉਸ ਦੀ ਵਿਆਖਿਆ ਕਰਦਾ ਹਾਂ।

ਮੈਂ ਆਪਣੀ ਗੱਲ ਇਥੋਂ ਸ਼ੁਰੂ ਕਰਨੀ ਚਾਹਾਂਗਾ ਕਿ ਨਿੱਜੀ ਅਧਿਕਾਰਾਂ ਦੇ ਪੱਖ ਤੋਂ ਇਸ ਗੱਲ ਦਾ ਕੋਈ ਖਾਸ ਫਰਕ ਨਹੀਂ ਪੈਂਦਾ ਕਿ ਕਿਹੜੀ ਪਾਰਟੀ ਦੇਸ਼ ਵਿੱਚ ਰਾਜ ਕਰ ਰਹੀ ਹੈ। ਮੈਂ ਜਿਸ ਸੰਗਠਨ ਦਾ ਹਿੱਸਾ ਰਿਹਾ ਹਾਂ, ਉਸ ਨੇ ਜੰਮੂ-ਕਸ਼ਮੀਰ 'ਚ ਦਹਾਕਿਆਂ ਤੱਕ ਕੰਮ ਕੀਤਾ ਹੈ ਤੇ ਤਾਕਤ ਦੀ ਲੋੜ ਤੋਂ ਵੱਧ ਵਰਤੋਂ ਅਤੇ ਫੌਜ ਲਈ ਸਜ਼ਾ ਦੀ ਘਾਟ ਅਜਿਹੀ ਚੀਜ਼ ਨਹੀਂ ਹੈ, ਜੋ ਹਾਲ ਹੀ ਵਿੱਚ ਵਾਪਰੀ ਹੋਵੇ ਅਤੇ ਨਾ ਹੀ ਉਹ ਇਸ ਸਰਕਾਰ ਦੀ ਦੇਣ ਹੈ। ਇਸੇ ਤਰ੍ਹਾਂ ਅਫਸਪਾ, ਉਹ ਕਾਨੂੰਨ ਜੋ ਫੌਜ ਨੂੰ ਸਾਡੀਆਂ ਅਦਾਲਤਾਂ ਵਿੱਚ ਮੁਕੱਦਮੇਬਾਜ਼ੀ ਤੋਂ ਬਚਾਉਂਦਾ ਹੈ, ਮੌਜੂਦਾ ਭਾਜਪਾ ਸਰਕਾਰ ਦੀ ਦੇਣ ਨਹੀਂ ਹੈ। ਸਰਕਾਰ ਵੱਲੋਂ ਦਮਨ ਪੁਰਾਣੀ ਗੱਲ ਹੈ।

ਭਾਰਤ ਦੇ ਕਮਜ਼ੋਰ ਤਬਕੇ, ਭਾਵੇਂ ਉਹ ਦਲਿਤ ਹੋਣ ਜਾਂ ਆਦੀਵਾਸੀ, ਮੁਸਲਿਮ ਹੋਣ ਜਾਂ ਹੋਰ ਘੱਟ-ਗਿਣਤੀ, ਦੇ ਅਧਿਕਾਰਾਂ ਨਾਲ ਸੰਬੰਧਤ ਕੋਈ ਵੀ ਮਸਲਾ ਨਵਾਂ ਨਹੀਂ। ਸਿਰਫ ਇੱਕ ਚੀਜ਼, ਜੋ ਇਸ ਸਰਕਾਰ ਦੀਆਂ ਨੀਤੀਆਂ ਕਾਰਨ ਜੁੜੀ ਹੈ, ਉਹ ਹੈ ਭੀੜ ਆਧਾਰਤ ਲਿੰਚਿੰਗ ਦੀ ਮਹਾਮਾਰੀ, ਪਰ ਇਸ ਤੋਂ ਇਲਾਵਾ ਹੋਰਨਾਂ ਚੀਜ਼ਾਂ ਵਿੱਚ ਕੋਈ ਬਦਲਾਅ ਨਹੀਂ ਹੈ। ਦੂਜਾ, ਕਿਸੇ ਵੀ ਉਸ ਵਿਅਕਤੀ ਵਾਂਗ, ਜੋ ਪਾਕਿਸਤਾਨ ਗਿਆ ਹੋਵੇ ਅਤੇ ਜਿਸ ਨੇ ਕਈ ਸਾਲਾਂ ਤੱਕ ਉਸ ਨੂੰ ਸਮਝਿਆ ਹੋਵੇ, ਮੈਂ ਇਹ ਕਹਿ ਸਕਦਾ ਹਾਂ ਕਿ ਕਿਸੇ ਵਿਅਕਤੀ ਲਈ ‘ਧਾਰਮਿਕ’ ਰਾਜ ਜਾਂ ‘ਧਰਮ ਨਿਰਪੱਖ’ ਰਾਜ ਦੇ ਜੀਵਨ 'ਚ ਜ਼ਿਆਦਾ ਫਰਕ ਨਹੀਂ ਹੈ। ਇਹ ਸਹੀ ਹੈ ਕਿ ਪਾਕਿਸਤਾਨ ਵਿੱਚ ਕੁਝ ਕਾਨੂੰਨ ਜਾਣਬੁੱਝ ਕੇ ਘੱਟ-ਗਿਣਤੀਆਂ ਲਈ ਵਿਤਕਰੇ ਵਾਲੇ ਬਣਾਏ ਗਏ ਹਨ। ਮਿਸਾਲ ਲਈ ਉਥੋਂ ਦਾ ਸੰਵਿਧਾਨ ਕਿਸੇ ਵੀ ਗੈਰ ਮੁਸਲਿਮ ਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਬਣਨ ਤੋਂ ਰੋਕਦਾ ਹੈ। ਇਸ ਤੋਂ ਇਲਾਵਾ ਮੁਸਲਿਮ ਫਿਰਕੇ 'ਚ ਅਹਿਮਦੀਆ ਫਿਰਕੇ ਨੂੰ ਆਜ਼ਾਦ ਤੌਰ 'ਤੇ ਆਪਣੀਆਂ ਧਾਰਮਿਕ ਰਸਮਾਂ ਆਯੋਜਤ ਕਰਨ ਦੀ ਇਜਾਜ਼ਤ ਨਹੀਂ ਹੈ, ਪਰ ਬਾਕੀ ਸਾਰੀਆਂ ਚੀਜ਼ਾਂ ਭਾਰਤ ਵਾਂਗ ਹੀ ਹਨ। ਪਾਕਿਸਤਾਨ 'ਚ ਘੱਟ-ਗਿਣਤੀਆਂ ਦੀ ਗਿਣਤੀ ਘੱਟ ਹੈ, ਪਰ ਉਨ੍ਹਾਂ ਵਿੱਚ ਵੀ ਉਸੇ ਤਰ੍ਹਾਂ ਨਾਲ ਅਸੁਰੱਖਿਆ ਦੀ ਭਾਵਨਾ ਹੈ, ਜਿਸ ਤਰ੍ਹਾਂ ਭਾਰਤ ਦੇ ਘੱਟ-ਗਿਣਤੀਆਂ 'ਚ।

ਆਓ, ਇਸ ਗੱਲ 'ਤੇ ਚਰਚਾ ਕਰੀਏ ਕਿ ਹਿੰਦੂ ਰਾਸ਼ਟਰ ਦਾ ਕੀ ਮਤਲਬ ਹੈ? ਇਸ 'ਚ ਇਥੇ ਦੋ ਤੱਤ ਹਨ, ਠੀਕ ਉਸੇ ਤਰ੍ਹਾਂ ਜਿਵੇਂ ਕਿਸੇ ਧਾਰਮਿਕ ਜਾਂ ਧਰਮ-ਤੰਤਰੀ ਦੇਸ਼ ਵਿੱਚ ਹੁੰਦੇ ਹਨ। ਪਹਿਲਾ ਇਹ ਕਿ ਧਰਮ ਦੀਆਂ ਕਦਰਾਂ-ਕੀਮਤਾਂ ਤੇ ਇਸ ਦਾ ਸੱਭਿਆਚਾਰ ਕਾਨੂੰਨ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ। ਮਿਸਾਲ ਵਜੋਂ ਕੁਝ ਮੁਸਲਿਮ ਦੇਸ਼ਾਂ 'ਚ ਸ਼ਰਾਬ 'ਤੇ ਪਾਬੰਦੀ ਹੈ ਅਤੇ ਰਮਜ਼ਾਨ ਦੇ ਮਹੀਨੇ 'ਚ ਲੋਕਾਂ ਨੂੰ ਦਿਨ ਵਿੱਚ ਆਪਣੇ ਰੈਸਟੋਰੈਂਟ ਬੰਦ ਕਰਨ 'ਤੇ ਮਜਬੂਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਭਾਰਤ 'ਚ ਪਹਿਲਾਂ ਤੋਂ ਹਨ। ਸਾਡੇ ਕਾਨੂੰਨਾਂ 'ਚ ਸ਼ਰਾਬ ਅਤੇ ਗਊ ਹੱਤਿਆ 'ਤੇ ਪਾਬੰਦੀ ਕੁਝ ਤਰੀਕਿਆਂ ਨਾਲ ਅਤੇ ਬਹੁਤ ਸਾਰੇ ਸੂਬਿਆਂ 'ਚ ਪਹਿਲਾਂ ਤੋਂ ਹੀ ਮੌਜੂਦ ਹੈ।

ਦੂਜਾ ਤੱਤ ਹੈ ਲੋਕਾਂ ਨੂੰ ਧਰਮ ਅਤੇ ਲਿੰਗ ਦੇ ਆਧਾਰ 'ਤੇ ਵੰਡਣਾ ਅਤੇ ਉਨ੍ਹਾਂ ਨੂੰ ਇਹ ਦੱਸਣਾ ਕਿ ਉਹ ਕੀ ਕਰ ਸਕਦੇ ਹਨ ਅਤੇ ਕੀ ਨਹੀਂ? ਇਹ ਧਰਮ-ਤੰਤਰੀ ਦੇਸ਼ ਦਾ ਡੂੰਘਾ ਪਹਿਲੂ ਹੈ, ਜਿਸ ਦੇ ਪ੍ਰਤੀ ਲੋਕਾਂ ਵਿੱਚ ਡਰ ਹੈ। ਹਿੰਦੂ ਰਾਸ਼ਟਰ ਦੀ ਸਮੱਸਿਆ ਇਹ ਹੈ ਕਿ ਇਸ ਕੋਲ ਕੋਈ ਅਜਿਹਾ ਵਿਸ਼ਾ ਨਹੀਂ ਹੈ, ਜਿਸ ਨੂੰ ਆਧੁਨਿਕ ਦੁਨੀਆ ਦੇ ਹਿਸਾਬ ਨਾਲ ਢਾਲਿਆ ਜਾ ਸਕੇ। ਸਮਾਜ ਅਤੇ ਦੇਸ਼ ਨੂੰ ਹਿੰਦੂਵਾਦੀ ਤਰੀਕੇ ਨਾਲ ਢਾਲਣ ਦਾ ਇੱਕ ਅਹਿਮ ਤੱਤ ਹੈ, ਉਸ ਨੂੰ ਜਾਤੀ ਆਧਾਰਤ ਬਣਾਉਣਾ। ਇਹ ਜ਼ਿਆਦਾਤਰ ਹਿੰਦੂਆਂ ਨੂੰ ਸਵੀਕਾਰ ਨਹੀਂ। ਉਤਰ ਤੋਂ ਲੈ ਕੇ ਦੱਖਣ ਭਾਰਤ ਦੀ ਰਾਜਨੀਤੀ 'ਚ ਜਿਹੇ ਸਿਆਸੀ ਫਿਰਕਿਆਂ ਦਾ ਜ਼ੋਰ ਹੈ, ਉਨ੍ਹਾਂ ਵਿੱਚ ਦਲਿਤ 1-1 ਕਿਸਾਨ ਪ੍ਰਮੁੱਖ ਹਨ, ਜਿਨ੍ਹਾਂ 'ਚ ਪਾਟੀਦਾਰ, ਵੋਕਾਲਿਗਾ, ਜਾਟ, ਯਚਾਦਵ, ਰੈਡੀ ਤੇ ਹੋਰ ਸ਼ਾਮਲ ਹਨ। ਜ਼ਿਆਦਾਤਰ ਮੰਤਰੀ ਅਤੇ ਮੁੱਖ ਮੰਤਰੀ ਇਨ੍ਹਾਂ ਹੀ ਜਾਤਾਂ 'ਚੋਂ ਹਨ। ਕਾਨੂੰਨ ਵਿੱਚ ਕੋਈ ਤਬਦੀਲੀ ਹੋਣ ਕਾਰਨ ਇਹ ਫਿਰਕੇ ਬ੍ਰਾਹਮਣਾਂ ਨੂੰ ਸਵੈ-ਇੱਛਾ ਨਾਲ ਆਪਣੀ ਸ਼ਕਤੀ ਨਹੀਂ ਦੇਣਗੇ। ਹਿੰਦੂ ਰਾਸ਼ਟਰ ਇਨ੍ਹਾਂ ਨੂੰ ਅਜਿਹੀ ਚੀਜ਼ ਨਹੀਂ ਦੇਵੇਗਾ, ਜੋ ਉਨ੍ਹਾਂ ਕੋਲ ਪਹਿਲਾਂ ਨਾ ਹੋਵੇ। ਇਸ ਤਰ੍ਹਾਂ ਦਲਿਤ ਅਤੇ ਆਦੀਵਾਸੀ, ਜੋ ਸਾਡੀ ਆਬਾਦੀ ਦਾ ਇੱਕ-ਚੌਥਾਈ ਹਿੱਸਾ ਹਨ, ਨੂੰ ਵੀ ਹਿੰਦੂ ਰਾਸ਼ਟਰ ਤੋਂ ਕੁਝ ਨਹੀਂ ਮਿਲੇਗਾ, ਇਸ ਲਈ ਉਹ ਇਸ ਨੂੰ ਨਹੀਂ ਚਾਹੁਣਗੇ। ਇੱਕ ਅਜਿਹੀ ਪ੍ਰਣਾਲੀ, ਜੋ ਹਿੰਦੂ ਧਰਮ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੀ ਹੋਵੇ, ਉਸ ਨੂੰ ਜਾਤੀ 'ਤੇ ਆਧਾਰਤ ਹੋਣਾ ਪਵੇਗਾ ਅਤੇ ਇਹੀ ਇਸ ਦੇ ਰਸਤੇ ਵਿੱਚ ਅੜਚਨ ਹੈ। 

2008 ਤੱਕ ਨੇਪਾਲ ਦੁਨੀਆ ਦਾ ਇੱਕੋ-ਇੱਕ ਹਿੰਦੂ ਦੇਸ਼ ਸੀ। 2008 ਵਿੱਚ ਇਥੇ ਗਣਤੰਤਰ ਦੀ ਸਥਾਪਨਾ ਦੇ ਨਾਲ ਹੀ ਛੇਤਰੀ (ਕਸ਼ੱਤਰੀ) ਵੰਸ਼ ਦਾ ਰਾਜ ਸਮਾਪਤ ਹੋ ਗਿਆ। ਨੇਪਾਲ ਹਿੰਦੂ ਰਾਸ਼ਟਰ ਕਿਉਂ ਸੀ? ਕਿਉਂਕਿ ਮਨੂੰ ਸਮਿਰਤੀ ਅਨੁਸਾਰ ਕਾਰਜ ਸ਼ਕਤੀ ਇੱਕ ਰਾਜੇ ਦੇ ਹੱਥ 'ਚ ਰਹਿੰਦੀ ਸੀ, ਪਰ ਨੇਪਾਲ ਉਸ ਹੱਦ ਤੱਕ ਹੀ ‘ਹਿੰਦੂ ਰਾਸ਼ਟਰ' ਸੀ। ਹਿੰਦੂ ਧਾਰਮਿਕ ਕਿਤਾਬਾਂ ਤੋਂ ਕੁਝ ਜ਼ਿਆਦਾ ਲਾਗੂ ਨਹੀਂ ਕੀਤਾ ਜਾ ਸਕਿਆ, ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦੇ ਸੰਸਕਾਰ ਐਲਾਨ ਦੇ ਉਲਟ ਸੀ। ਇਸ ਲਈ ਹਿੰਦੂ ਰਾਸ਼ਟਰ ਬਣਾਉਣ ਲਈ ਸੰਵਿਧਾਨ ਵਿੱਚ ਕੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ? ਅਸੀਂ ਗੈਰ-ਹਿੰਦੂਆਂ ਨਾਲ ਵਿਤਕਰੇ ਕਰ ਸਕਦੇ ਹਾਂ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਕਰ ਸਕਦੇ ਹਾਂ। ਇਸ ਵਿੱਚੋਂ ਕੁਝ ਅਸੀਂ ਪਹਿਲਾਂ ਹੀ ਕੀਤਾ ਹੋਇਆ ਹੈ। ਗੁਜਰਾਤ ਅਤੇ ਬਿਹਾਰ ਵਿੱਚ ਈਸਾਈ ਉਪ-ਸੰਸਕਾਰ ਦੇ ਲਈ ਵਾਈਨ ਨਹੀਂ ਪੀ ਸਕਦੇ ਅਤੇ ਭਾਰਤ ਦੇ ਜ਼ਿਆਦਾ ਹਿੱਸਿਆਂ ਵਿੱਚ ਮੁਸਲਮਾਨ ਗਾਂ ਦੀ ਬਲੀ ਨਹੀਂ ਦੇ ਸਕਦੇ। ਹੋਰ ਅਧਿਕਾਰ ਅਸੀਂ ਅਧਿਕਾਰਤ ਤੌਰ 'ਤੇ ਨਹੀਂ ਖੋਹੇ। ਇਥੇ ਮੁਸਲਮਾਨਾਂ ਦੇ ਪ੍ਰਧਾਨ ਮੰਤਰੀ ਬਣਨ 'ਤੇ ਪਾਬੰਦੀ ਨਹੀਂ ਹੈ, ਪਰ ਇਸ ਸਮੇਂ ਨੇੜ-ਭਵਿੱਖ 'ਚ ਇਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਰਾਜਨੀਤੀ ਵਿੱਚ 1947 ਤੋਂ ਬਾਅਦ ਮੁਸਲਮਾਨਾਂ ਦੀ ਪ੍ਰਤੀਨਿਧਤਾ ਸਭ ਤੋਂ ਘੱਟ ਹੈ ਅਤੇ ਭਾਰਤ 'ਚ ਇਹ ਮੁੱਦਾ ਵੀ ਨਹੀਂ ਹੈ।

ਹਿੰਦੂ ਰਾਸ਼ਟਰ ਦੇ ਤਹਿਤ ਅਸੀਂ ਹੋਰ ਅੱਗੇ ਜਾ ਕੇ ਅਧਿਕਾਰਤ ਤੌਰ 'ਤੇ ਈਸਾਈਆਂ ਅਤੇ ਮੁਸਲਮਾਨਾਂ ਤੋਂ ਕੁਝ ਸਿਆਸੀ ਅਧਿਕਾਰ ਖੋਹ ਸਕਦੇ ਹਾਂ, ਹਾਲਾਂਕਿ ਕਿਉਂਕਿ ਹਿੰਦੂ ਰਾਸ਼ਟਰ ਬਹੁ-ਗਿਣਤੀ ਹਿੰਦੂਆਂ ਦੇ ਅਧਿਕਾਰਾਂ 'ਤੇ ਵੀ ਪਾਬੰਦੀ ਲਾਉਂਦੀ ਹੈ, ਇਸ ਲਈ ਅਸੀਂ ਆਸਵੰਦ ਹੋ ਸਕਦੇ ਹਾਂ। ਭਾਜਪਾ ਜਾਂ ਹੋਰ ਕੋਈ ਤਾਕਤ ਹਿੰਦੂ ਰਾਸ਼ਟਰ ਨਹੀਂ ਬਣਾ ਸਕਦੀ। ਇਸ ਲਈ ਹਿੰਦੂ ਰਾਸ਼ਟਰ ਦੀ ਧਾਰਨਾ ਅਨਿਸ਼ਚਿਤ ਹੈ ਅਤੇ ਹਮੇਸ਼ਾ ਅਨਿਸ਼ਚਿਤ ਹੀ ਰਹੇਗੀ।

 

 

  

Bfrq keI aVcnF kfrn nhIN bx skdf ihµdU rfÈtr

-afkfr ptyl

2019 dIaF lok sBf coxF dI AuzIk kr rhy lokF dI iewk icµqf ‘ihµdU rfÈtr’ dI hY. ieh iewk aijhI Dfrnf hY, jo Bfrq ƒ mOjUdf sµivDfn, jo Dfrimk nhIN hY, qoN Dfrimk vwl nMU lY jfvygI. ieh Bfrq ƒ iËafdf ihµdU jF pUrI qrHF ihµdU dyÈ bxf dyvygI. kuJ lokF dI soc hY ik jy BfrqI jnqf pfrtI dubfrf mukµml bhumq nfl swqf ivwc afAuNdI hY qF Aus ƒ sµivDfn 'c kuJ aijhy qwq joVn dI ihµmq imlygI, jo dyÈ ƒ iewk ihµdU rfÈtr bxfAuNdy hox. mYƒ nhIN lwgdf ik ieh sµBv hovygf. ieh ikAuN sµBv nhIN hovygf, mYN Aus dI ivafiKaf krdf hF.

mYN afpxI gwl ieQoN ÈurU krnI cfhFgf ik inwjI aiDkfrF dy pwK qoN ies gwl df koeI Kfs Prk nhIN pYNdf ik ikhVI pfrtI dyÈ ivwc rfj kr rhI hY. mYN ijs sµgTn df ihwsf irhf hF, Aus ny jµmU-kÈmIr 'c dhfikaF qwk kµm kIqf hY qy qfkq dI loV qoN vwD vrqoN aqy POj leI sËf dI Gft aijhI cIË nhIN hY, jo hfl hI ivwc vfprI hovy aqy nf hI Auh ies srkfr dI dyx hY. iesy qrHF aPspf, Auh kfƒn jo POj ƒ sfzIaF adflqF ivwc mukwdmybfËI qoN bcfAuNdf hY, mOjUdf Bfjpf srkfr dI dyx nhIN hY. srkfr vwloN dmn purfxI gwl hY.

Bfrq dy kmËor qbky, BfvyN Auh dilq hox jF afdIvfsI, musilm hox jF hor Gwt-igxqI, dy aiDkfrF nfl sµbMDq koeI vI mslf nvF nhIN. isrP iewk cIË, jo ies srkfr dIaF nIqIaF kfrn juVI hY, Auh hY BIV afDfrq ilµicµg dI mhfmfrI, pr ies qoN ielfvf hornF cIËF ivwc koeI bdlfa nhIN hY. dUjf, iksy vI Aus ivakqI vFg, jo pfiksqfn igaf hovy aqy ijs ny keI sflF qwk Aus ƒ smiJaf hovy, mYN ieh kih skdf hF ik iksy ivakqI leI ‘Dfrimk’ rfj jF ‘Drm inrpwK’ rfj dy jIvn 'c iËafdf Prk nhIN hY. ieh shI hY ik pfiksqfn ivwc kuJ kfƒn jfxbuwJ ky Gwt-igxqIaF leI ivqkry vfly bxfey gey hn. imsfl leI AuQoN df sµivDfn iksy vI gYr musilm ƒ pRDfn mµqrI jF rfÈtrpqI bxn qoN rokdf hY. ies qoN ielfvf musilm iPrky 'c aihmdIaf iPrky ƒ afËfd qOr 'qy afpxIaF Dfrimk rsmF afXojq krn dI iejfËq nhIN hY, pr bfkI sfrIaF cIËF Bfrq vFg hI hn. pfiksqfn 'c Gwt-igxqIaF dI igxqI Gwt hY, pr AunHF ivwc vI Ausy qrHF nfl asurwiKaf dI Bfvnf hY, ijs qrHF Bfrq dy Gwt-igxqIaF 'c.

afE, ies gwl 'qy crcf krIey ik ihµdU rfÈtr df kI mqlb hY? ies 'c ieQy do qwq hn, TIk Ausy qrHF ijvyN iksy Dfrimk jF Drm-qµqrI dyÈ ivwc huµdy hn. pihlf ieh ik Drm dIaF kdrF-kImqF qy ies df swiBafcfr kfƒn ivwc Èfml kr idwqf jFdf hY. imsfl vjoN kuJ musilm dyÈF 'c Èrfb 'qy pfbµdI hY aqy rmËfn dy mhIny 'c lokF ƒ idn ivwc afpxy rYstorYNt bµd krn 'qy mjbUr kIqf jFdf hY. ies qrHF dIaF kuJ cIËF Bfrq 'c pihlF qoN hn. sfzy kfƒnF 'c Èrfb aqy gAU hwiqaf 'qy pfbµdI kuJ qrIikaF nfl aqy bhuq sfry sUibaF 'c pihlF qoN hI mOjUd hY.

dUjf qwq hY lokF ƒ Drm aqy ilµg dy afDfr 'qy vµzxf aqy AunHF ƒ ieh dwsxf ik Auh kI kr skdy hn aqy kI nhIN? ieh Drm-qµqrI dyÈ df zUµGf pihlU hY, ijs dy pRqI lokF ivwc zr hY. ihµdU rfÈtr dI smwisaf ieh hY ik ies kol koeI aijhf ivÈf nhIN hY, ijs ƒ afDuink dunIaf dy ihsfb nfl Zfilaf jf sky. smfj aqy dyÈ ƒ ihµdUvfdI qrIky nfl Zflx df iewk aihm qwq hY, Aus ƒ jfqI afDfrq bxfAuxf. ieh iËafdfqr ihµdUaF ƒ svIkfr nhIN. Auqr qoN lY ky dwKx Bfrq dI rfjnIqI 'c ijhy isafsI iPrikaF df jLor hY, AunHF ivwc dilq 1-1 iksfn pRmuwK hn, ijnHF 'c pftIdfr, vokfilgf, jft, Xcfdv, rYzI qy hor Èfml hn. iËafdfqr mµqrI aqy muwK mµqrI ienHF hI jfqF 'coN hn. kfƒn ivwc koeI qbdIlI hox kfrn ieh iPrky bRfhmxF ƒ svY-iewCf nfl afpxI ÈkqI nhIN dyxgy. ihµdU rfÈtr ienHF ƒ aijhI cIË nhIN dyvygf, jo AunHF kol pihlF nf hovy. ies qrHF dilq aqy afdIvfsI, jo sfzI afbfdI df iewk-cOQfeI ihwsf hn, ƒ vI ihµdU rfÈtr qoN kuJ nhIN imlygf, ies leI Auh ies ƒ nhIN cfhuxgy. iewk aijhI pRxflI, jo ihµdU Drm ƒ ivÈyÈ aiDkfr pRdfn krdI hovy, Aus ƒ jfqI 'qy afDfrq hoxf pvygf aqy iehI ies dy rsqy ivwc aVcn hY.

2008 qwk nypfl dunIaf df iewko-iewk ihµdU dyÈ sI. 2008 ivwc ieQy gxqµqr dI sQfpnf dy nfl hI CyqrI (kÈwqrI) vµÈ df rfj smfpq ho igaf. nypfl ihµdU rfÈtr ikAuN sI? ikAuNik mnUM simrqI anusfr kfrj ÈkqI iewk rfjy dy hwQ 'c rihµdI sI, pr nypfl Aus hwd qwk hI ‘ihµdU rfÈtr' sI. ihµdU Dfrimk ikqfbF qoN kuJ iËafdf lfgU nhIN kIqf jf sikaf, ikAuNik ieh mnuwKI aiDkfrF dy sµskfr aYlfn dy Ault sI. ies leI ihµdU rfÈtr bxfAux leI sµivDfn ivwc kI qbdIlIaF kIqIaF jf skdIaF hn? asIN gYr-ihµdUaF nfl ivqkry kr skdy hF qy AunHF ƒ AunHF dy aiDkfrF qoN vFJy kr skdy hF. ies ivwcoN kuJ asIN pihlF hI kIqf hoieaf hY. gujrfq aqy ibhfr ivwc eIsfeI Aup-sµskfr dy leI vfeIn nhIN pI skdy aqy Bfrq dy iËafdf ihwisaF ivwc muslmfn gF dI blI nhIN dy skdy. hor aiDkfr asIN aiDkfrq qOr 'qy nhIN Kohy. ieQy muslmfnF dy pRDfn mµqrI bxn 'qy pfbµdI nhIN hY, pr ies smyN nyV-BivwK 'c ies dI klpnf nhIN kIqI jf skdI. rfjnIqI ivwc 1947 qoN bfad muslmfnF dI pRqIinDqf sB qoN Gwt hY aqy Bfrq 'c ieh muwdf vI nhIN hY.

ihµdU rfÈtr dy qihq asIN hor awgy jf ky aiDkfrq qOr 'qy eIsfeIaF aqy muslmfnF qoN kuJ isafsI aiDkfr Koh skdy hF, hflFik ikAuNik ihµdU rfÈtr bhu-igxqI ihµdUaF dy aiDkfrF 'qy vI pfbµdI lfAuNdI hY, ies leI asIN afsvµd ho skdy hF. Bfjpf jF hor koeI qfkq ihµdU rfÈtr nhIN bxf skdI. ies leI ihµdU rfÈtr dI Dfrnf ainÈicq hY aqy hmyÈf ainÈicq hI rhygI.

 

 

 

Have something to say? Post your comment