Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਸੰਪਾਦਕੀ

ਕਾਰਬਨ ਟੈਕਸ ਉੱਤੇ ਸਿਆਸਤ ਅਤੇ ਆਮ ਨਾਗਰਿਕ ਦਾ ਰੋਲ

April 03, 2019 09:49 AM

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ, ਸਸਕੈਚਵਨ, ਮੈਨੀਟੋਬਾ ਅਤੇ ਨਿਊ-ਬਰੱਨਸਵਿੱਕ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਸਾਢੇ ਚਾਰ ਸੈਂਟ ਤੋਂ ਲੈ ਕੇ 7ਸੈਂਟ ਤੱਕ ਦਾ ਵਾਧਾ ਕੱਲ ਤੋਂ ਲਾਗੂ ਹੋ ਚੁੱਕਾ ਹੈ। ਇਹ ਚਾਰੇ ਉਹ ਪ੍ਰੋਵਿੰਸ ਹਨ ਜਿਹਨਾਂ ਨੇ ਆਪਣਾ ਕੋਈ ਕਾਰਬਨ ਟੈਕਸ ਲਾਗੂ ਨਹੀਂ ਕੀਤਾ ਹੋਇਆ ਜਿਸ ਕਾਰਣ ਫੈਡਰਲ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਦੇਸ਼ ਭਰ ਵਿੱਚ ਸਿਆਸਤਦਾਨ ਅਤੇ ਆਮ ਲੋਕ ਇਸ ਟੈਕਸ ਦੇ ਹੱਕ ਅਤੇ ਵਿਰੋਧ ਵਿੱਚ ਆਵਾਜਾਂ ਚੁੱਕ ਰਹੇ ਹਨ। ਮਿਸਾਲ ਵਜੋਂ ਲਿਬਰਲ ਪਾਰਟੀ ਵੱਲੋਂ ਇਸ ਟੈਕਸ ਨੂੰ ‘ਗੁਨਾਹਗਾਰਾਂ ਨੂੰ ਸਜ਼ਾ ਦੇ ਕੇ ਆਮ ਆਦਮੀ ਦੀ ਰਖਵਾਲੀ ਕਰਨ ਵਾਲਾ’ ਕਰਾਰ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਕੰਜ਼ਵੇਟਿਵ ਪਾਰਟੀ ਵੱਲੋਂ ਇਸ ਟੈਕਸ ਨੂੰ ਲੋਕਾਂ ਦਾ ਸੰਘ ਘੁੱਟਣ ਵਾਲਾ ਆਖਿਆ ਜਾ ਰਿਹਾ ਹੈ। ਹਰ ਧਿਰ ਦਾ ਆਪੋ ਆਪਣਾ ਪੱਖ ਹੈ ਪਰ ਇੱਕ ਗੱਲ ਪੱਕੀ ਹੈ ਕਿ ਸਾਰੀਆਂ ਧਿਰਾਂ ਵਾਤਾਵਰਣ ਦੀ ਰਖਵਾਲੀ ਨੂੰ ਮਹੱਤਵਪੂਰਣ ਮੰਨਦੀਆਂ ਹਨ। ਕੋਈ ਇਸਨੂੰ ਟੈਕਸ ਲਾ ਕੇ ਹੱਲ ਕਰਨ ਦੀ ਸੋਚ ਰਿਹਾ ਹੈ ਤਾਂ ਦੂਜੇ ਇਸਦਾ ਹੱਲ ਆਪੋ ਆਪਣੇ ਢੰਗ ਨਾਲ ਕਰਨਾ ਸੋਚਦੇ ਹਨ। ਮਿਸਾਲ ਵਜੋਂ ਉਂਟੇਰੀਓ ਸਰਕਾਰ ਵੱਲੋਂ ਇੱਕ ‘ਵਾਤਾਵਰਣ ਯੋਜਨਾ’ਤਿਆਰ ਕੀਤੀ ਗਈ ਹੈ ਜਿਸ ਤਹਿਤ ਪ੍ਰਾਈਵੇਟ ਕੰਪਨੀਆਂ ਨੂੰ ਗਰੀਨ ਐਨਰਜੀ ਦੇ ਇਸਤੇਮਾਲ ਲਈ ਉਤਸ਼ਾਹਿਤ ਕੀਤਾ ਜਾਵੇਗਾ।

 ਜਦੋਂ ਪ੍ਰਦੂਸ਼ਣ ਦੀ ਗੱਲ ਆਉਂਦੀ ਹੈ ਤਾਂ ਸਿਰਫ਼ ਗੈਸ ਨਾਲ ਪੈਦਾ ਹੋਣ ਵਾਲੇ ਧੂੰਏ ਨੂੰ ਹੀ ਸਾਰੇ ਅਵਗੁਣਾਂ ਦਾ ਕਾਰਣ ਨਹੀਂ ਮੰਨਿਆ ਜਾ ਸਕਦਾ ਜਿਵੇਂ ਕਿ ਲਿਬਰਲਾਂ ਸਮੇਤ ਕਈਆਂ ਵੱਲੋਂ ਸੁਝਾਇਆ ਜਾਂਦਾ ਹੈ। ਜੇ ਇਹ ਮੰਨਿਆ ਜਾ ਰਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਕਾਰਬਨ ਟੈਕਸ ਲਾਉਣ ਤੋਂ ਬਾਅਦ 8 ਸਾਲਾਂ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ 4.5 ਪ੍ਰਤੀਸ਼ਤ ਕਮੀ ਆਈ ਹੈ ਤਾਂ ਉਂਟੇਰੀਓ ਵਿੱਚ ਕੋਲੇ ਨਾਲ ਚੱਲਣ ਵਾਲੇ ਬਿਜਲੀ ਦੇ ਪਲਾਂਟ ਬੰਦ ਕਰਨ ਨਾਲ ਵੀ ਉੱਨੀ ਹੀ ਕਮੀ ਆਈ ਸੀ। ਸੋ ਜੇ ਅਸੀਂ ਇਸ ਮੁੱਦੇ ਦੀ ਸਿਆਸਤ ਵੱਲ ਨਾ ਜਾਈਏ ਤਾਂ ਸੋਚਣਾ ਬਣਦਾ ਹੈ ਕਿ ਸਾਡਾ ਖੁਦ ਦਾ ਵਾਤਾਵਰਣ ਨੂੰ ਸਾਫ਼ ਰੱਖਣ ਵਿੱਚ ਕੀ ਯੋਗਦਾਨ ਹੈ?

 ਬੀਤੇ ਦਿਨੀਂ ਕੈਨੇਡਾ ਦੇ ਵਾਤਾਵਰਨ ਬਦਲਾਅ ਬਾਰੇ ਬਣੀ ਸੰਸਥਾ ਦੀ ਆਈ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਗਰਮੀ ਦੀ ਦਰ ਪੂਰੇ ਵਿਸ਼ਵ ਦੇ ਮੁਕਾਬਲੇ ਦੁੱਗਣੀ ਦਰ ਨਾਲ ਵੱਧ ਰਹੀ ਹੈ। 1948 ਤੋਂ ਬਾਅਦ ਕੈਨੇਡਾ ਦੇ ਤਾਪਮਾਨ ਵਿੱਚ ਸਾਲਾਨਾ 1.7 ਸੈਂਟੀਗਰੇਡ ਤਾਪਮਾਨ ਦਾ ਵਾਧਾ ਹੁੰਦਾ ਆਇਆ ਹੈ ਜਿਸ ਵਿੱਚ ਸੱਭ ਤੋਂ ਵੱਧ ਤੇਜੀ ਉੱਤਰ (ਨੌਰਥ), ਪਰੇਰੀਜ਼ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਵੇਖੀ ਗਈ। ਰਿਪੋਰਟ ਮੁਤਾਬਕ ਬੇਸ਼ੱਕ ਵਾਤਾਵਰਣ ਦੀ ਖਰਾਬੀ ਵਿੱਚ ਮਨੁੱਖੀ ਅਤੇ ਕੁਦਰਤੀ ਬਦਲਾਵਾਂ ਨੇ ਯੋਗਦਾਨ ਪਾਇਆ ਹੈ ਪਰ ਇਹ ਮਨੁੱਖੀ ਯੋਗਦਾਨ ਹੈ ਜੋ ਜਿ਼ਆਦਾ ਖਰਾਬੀ ਦਾ ਕਾਰਣ ਬਣਦਾ ਹੈ। ਰਿਪੋਰਟ ਮੁਤਾਬਕ ਵਾਤਾਵਰਣ ਦੀ ਹੁਣ ਤੱਕ ਹੋਈ ਕੁੱਲ ਖਰਾਬੀ ਦਾ 50% ਤੋਂ ਵੱਧ ਹਿੱਸਾ ਮਨੁੱਖੀ ਛੇੜਾਛੇੜੀ ਦਾ ਨਤੀਜਾ ਹੈ। ਸਮੱਸਿਆ ਨੂੰ ਇਸ ਨੁਕਤੇ ਨਜ਼ਰ ਤੋਂ ਵੇਖਣ ਲਈ ਸਾਨੂੰ ਵਾਤਾਵਰਣ ਪਰੇਮੀ ਅਤੇ ਸਾਇੰਸਦਾਨ ਡੇਵਿਡ ਸੁਜ਼ੁਕੀ ਦੇ ਕਥਨ ਨੂੰ ਚੇਤੇ ਰੱਖਣਾ ਪਵੇਗਾ, “7 ਬਿਲੀਅਨ ਤੋਂ ਵੱਧ ਲੋਕਾਂ ਦੇ ਇਸ ਸੰਸਾਰ ਵਿੱਚ ਇੱਕ ਵਿਅਕਤੀ ਦੀ ਹੋਂਦ ਬਾਲਟੀ ਵਿੱਚ ਬੁੰਦ ਦੇ ਬਰਾਬਰ ਹੈ, ਪ੍ਰਤੂੰ ਬੁੰਦਾਂ ਦੀ ਚੰਗੀ ਖਾਸੀ ਮਾਤਰਾ ਨਾਲ ਬਾਲਟੀ ਭਰੀ ਜਾ ਸਕਦੀ ਹੈ”।

 ਵਾਤਵਾਰਣ ਦੀ ਰਖਵਾਲੀ ਲਈ ਕੰਮ ਕਰਨ ਵਾਲੇ ਮਾਹਰਾਂ ਮੁਤਾਬਕ ਹਰ ਥਾਂ ਕਾਰ ਲਿਜਾਣ ਦੀ ਥਾਂ ਸਾਨੂੰ ਕਦੇ ਕਦਾਈਂ ਬੱਸ, ਪੈਦਲ ਜਾਂ ਸਾਈਕਲ ਦਾ ਆਨੰਦ ਲੈਣਾ ਚਾਹੀਦਾ ਹੈ। ਸਿਹਤ ਵੀ ਚੰਗੀ ਰਹੇਗੀ ਅਤੇ ਵਾਤਾਰਵਣ ਵੀ। ਬਿਜਲੀ ਦੀ ਬੱਚਤ ਕਰਨ ਵਾਲੇ ਬਲੱਬ, ਕੰਪਿਊਟਰਾਂ, ਟੀਵੀਆਂ ਨੂੰ ਸਹੀ ਸਮੇਂ ਬੰਦ ਕਰਕੇ, ਘੱਟ ਮੀਟ ਖਾ ਕੇ, ਖਾਣੇ ਦੀ ਦੁਰਵਰਤੋਂ ਘੱਟ ਕਰਕੇ, ਬੇਲੋੜੀ ਖਤਪਕਾਰੀ ਨੂੰ ਘੱਟ ਕਰਕੇ ਅਸੀਂ ਵਾਤਾਵਰਣ ਦੀ ਰਖਵਾਲੀ ਵਿੱਚ ਹੀ ਹਿੱਸਾ ਨਹੀਂ ਪਾਵਾਂਗੇ ਸਗੋਂ ਆਉਣ ਵਾਲੀਆਂ ਪੀੜੀਆਂ ਲਈ ਇੱਕ ਸੋਹਣਾ ਸੰਸਾਰ ਛੱਡ ਜਾਵਾਂਗੇ।

 ਜਿੱਥੇ ਤੱਕ ਲਾਗੂ ਹੋਏ ਕਾਰਬਨ ਟੈਕਸ ਦਾ ਸੁਆਲ ਹੈ, ਸਰਕਾਰ ਵੱਲੋਂ ਹਰ ਟਨ ਪ੍ਰਦੂਸ਼ਣ ਪੈਦਾ ਕਰਨ ਉੱਤੇ 20 ਡਾਲਰ ਟੈਕਸ ਲਾਇਆ ਜਾਵੇਗਾ ਜੋ ਹਰ ਸਾਲ ਵੱਧਦਾ 2022 ਵਿੱਚ 50 ਡਾਲਰ ਪ੍ਰਤੀ ਟਨ ਹੋ ਜਾਵੇਗਾ। ਕੀ ਇਸ ਤਰਾਂ ਟੈਕਸ ਲਾ ਕੇ ਸੱਚਮੁੱਚ ਲੋਕਾਂ ਨੂੰ ਕਾਰਾਂ ਵਾਹਨ ਘੱਟ ਚਲਾਉਣ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ? ਜੇ ਪਬਲਿਕ ਨੇ ਕੁੱਝ ਮਦਦ ਕਰਨੀ ਹੈ ਤਾਂ ਸੱਭ ਤੋਂ ਬਿਹਤਰ ਮਦਦ ਆਪਣੀਆਂ ਆਦਤਾਂ ਉੱਤੇ ਕਾਬੂ ਪਾਉਣਾ ਹੋਵੇਗਾ। ਪਰ ਇਸ ਕਿਸਮ ਦੀ ਸਿੱਖਿਆ ਦੇਣ ਲਈ ਮਿਹਨਤ ਜਿ਼ਆਦਾ ਕਰਨੀ ਪੈਂਦੀ ਹੈ ਅਤੇ ਵੋਟਾਂ ਘੱਟ ਮਿਲਦੀਆਂ ਹਨ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?